ਸ਼ਬਦ-ਬੋਧ ਪੰਜਾਬੀ ਵਿੱਚ- Shabad Bodh in Punjabi Grammar

Providing Shabad Bodh in Punjabi Language with examples | Types of Shabad Bodh in Punjabi for children and students (CBSE & PSEB)

Shabad Bodh in Punjabi Grammar

 

ਸ਼ਬਦ ਦੀ ਪਰਿਭਾਸ਼ਾ ( Shabad Bodh Paribhasha in Punjabi:- ਸ਼ਬਦ ਬੋਲੀ ਦੀ ਇਕ ਇਕਾਈ ਹੈ। ਇਹ ਵਰਨਾਂ, ਲਗਾਂ ਲਗਾਖ਼ਰਾਂ ਦੀ ਸਹਾਇਤਾ ਨਾਲ ਬਣਾਇਆ ਗਿਆ ਅਰਥ ਭਰਪੂਰ ਬੋਲ ਹੁੰਦਾ ਹੈ।

ਸ਼ਬਦ ਦੀਆਂ ਕਿਸਮਾਂ ( Types of Shabad Bodh with examples )

ਸ਼ਬਦ ਪ੍ਰਕਾਰ ਦੇ ਹੁੰਦੇ ਹਨ ਸ਼ਬਦ

1. ਸਾਰਥਕ ਸ਼ਬਦ
2. ਨਿਰਾਰਥਕ ਸ਼ਬਦ

 

1. ਸਾਰਥਕ ਸ਼ਬਦ : ਜਿਸ ਸ਼ਬਦ ਨੂੰ ਪੜ੍ਹਿਆਂ ਜਾ ਸੁਣਿਆਂ ਕੋਈ ਅਰਥ ਸਮਝ ਵਿੱਚ ਆਵੇ, ਉਸ ਨੂੰ ਸਾਰਥਕ ਸ਼ਬਦ ਕਿਹਾ ਜਾਂਦਾ ਹੈ।

ਉਦਾਹਰਨ : ਰੋਟੀ, ਪਾਣੀ, ਚਾਹ ਆਦਿ

2. ਨਿਰਾਰਥਕ ਸ਼ਬਦ : ਜਿਸ ਸ਼ਬਦ ਦੇ ਕੁਝ ਅਰਥ ਨਾ ਹੋਣ, ਉਸ ਨੂੰ ਨਿਰਾਰਥਕ ਸ਼ਬਦ ਕਿਹਾ ਜਾਂਦਾ ਹੈ।

ਉਦਾਹਰਨ : ਰਾਟੀ, ਧਾਣੀ, ਚੂਹ ਆਦਿ।

ਨਿਰਾਰਥਕ ਸ਼ਬਦ ਇਕੱਲੇ ਨਹੀਂ ਵਰਤੇ ਜਾਂਦੇ । ਇਹ ਸਾਰਥਕ ਸ਼ਬਦਾਂ ਦੇ ਨਾਲ ਜੋੜ ਕੇ ਉਨ੍ਹਾਂ ਵਿੱਚ ਜ਼ੋਰ ਪੈਦਾ ਕਰਨ ਲਈ ਵਰਤੇ ਜਾਂਦੇ ਹਨ । ਜਿਵੇਂ ਰੋਟੀ-ਰਾਟੀ, ਪਾਣੀ-ਧਾਣੀ, ਚਾਹ-ਚੂਹ, ਖੇਡ-ਵੇਡ ਆਦਿ।

 

ਸ਼ਬਦ-ਭੇਦ | Shabad Bodh ke bhed

ਵਿਆਕਰਨ ਵਿੱਚ ਬੋਲੇ ਜਾਂ ਲਿਖੇ ਸ਼ਬਦਾਂ ਦੇ ਵੱਖ-ਵੱਖ ਭੇਦ ਕੀਤੇ ਜਾਂਦੇ ਹਨ। ਇਨ੍ਹਾਂ ਨੂੰ ‘ਸ਼ਬਦ-ਭੇਦ’ ਕਿਹਾ ਜਾਂਦਾ ਹੈ।

ਸ਼ਬਦਾਂ ਦੀਆਂ ਅੱਠ ਸ਼੍ਰੇਣੀਆਂ ਹਨ :

1. ਨਾਂਵ (Noun)
2. ਪੜਨਾਂਵ (Pronoun)
3. ਵਿਸ਼ੇਸ਼ਣ (Adjective)
4. ਕਿਰਿਆ (Verb)
5. ਕਿਰਿਆ ਵਿਸ਼ੇਸ਼ਣ (Adverb)
6. ਸੰਬੰਧਕ (Preposition)
7. ਯੋਜਕ (Conjunction)
8. ਵਿਸਮਿਕ (Interjection)

ਸ਼ਬਦਾਂ ਦੀ ਇਸ ਸ਼੍ਰੇਣੀ-ਵੰਡ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਅਗਲੇ ਪਾਠਾਂ ਵਿੱਚ ਦਿੱਤੀ ਗਈ ਹੈ।

 

ਜਰੂਰ ਪੜ੍ਹੋ-

Punjabi Muhavare

Punjabi Proverbs

Leave a Comment

Your email address will not be published. Required fields are marked *