Essay on Global Warming in Punjabi- ਗਲੋਬਲ ਵਾਰਮਿੰਗ ਤੇ ਲੇਖ

In this article, we are providing Essay on Global Warming in Punjabi. ਗਲੋਬਲ ਵਾਰਮਿੰਗ ਤੇ ਲੇਖ | Essay in 200, 300, 500 words For Students.

ਗਲੋਬਲ ਵਾਰਮਿੰਗ ਤੇ ਲੇਖ | Global Warming Essay in Punjabi ये निबंध class 4,5,7,6,8,9,10,11 and 12 के बच्चे अपनी पढ़ाई के लिए इस्तेमाल कर सकते है।

Essay on Global Warming in Punjabi- ਗਲੋਬਲ ਵਾਰਮਿੰਗ ਤੇ ਲੇਖ

 

Global Warming Essay in Punjabi

ਜਾਣ-ਪਛਾਣ

ਧਰਤੀ ਦਾ ਵਾਯੂਮੰਡਲ ਕੁਝ ਗੈਸਾਂ ਦਾ ਮਿਸ਼ਰਨ ਹੈ। ਇਸ ਦਾ ਸੰਤੁਲਨ ਉਦੋਂ ਤੱਕ ਹੀ ਕਾਇਮ ਰਹਿ ਸਕਦਾ ਹੈ ਜਦੋਂ ਤਕ ਸਾਰੀਆਂ ਗੈਸਾਂ ਨਿਸਚਿਤ ਮਾਤਰਾ ਵਿੱਚ ਹੀ ਮੌਜੂਦ ਰਹਿਣ। ਜੇਕਰ ਕਿਸੇ ਇੱਕ ਵੀ ਗੈਸ ਦੀ ਮਾਤਰਾ ਵਧ ਜਾਵੇ ਤਾਂ ਵਾਯੂਮੰਡਲ ਦਾ ਸੰਤੁਲਨ ਵਿਗੜ ਜਾਂਦਾ ਹੈ।ਇਸ ਵਿਗਾੜ ਨਾਲ ਧਰਤੀ ਉੱਤੇ ਜਨ-ਜੀਵਨ ਖ਼ਤਰੇ ਵਿੱਚ ਪੈ ਜਾਂਦਾ ਹੈ; ਜਿਵੇਂ ਪਿਛਲੇ ਕੁਝ ਸਮੇਂ ਤੋਂ ਧਰਤੀ ‘ਤੇ ਤਪਸ਼ ਵਧਣ ਕਾਰਨ ਵਾਯੂਮੰਡਲ ਗਰਮ ਹੋ ਗਿਆ ਹੈ। ਇਸੇ ਨੂੰ ‘ਗਲੋਬਲ ਵਾਰਮਿੰਗ’ ਕਿਹਾ ਜਾਂਦਾ ਹੈ।

ਗਰੀਨ ਹਾਊਸ ਗੈਸਾਂ

ਧਰਤੀ ਸੂਰਜ ਦੀਆਂ ਕਿਰਨਾਂ ਤੋਂ ਗਰਮੀ ਪ੍ਰਾਪਤ ਕਰਦੀ ਹੈ। ਗਰਮ ਹੋਣ ਤੋਂ ਬਾਅਦ ਇਹ ਸਾਰੀ ਗਰਮੀ ਵਾਪਸ ਛੱਡ ਦਿੰਦੀ ਹੈ। ਕਾਰਬਨ ਡਾਇਆਕਸਾਈਡ, ਮਥੀਨੇ, ਓਜ਼ੋਨ, CFC ਆਦਿ ਗੈਸਾਂ ਇਸ ਵਾਪਸ ਜਾ ਰਹੀ ਗਰਮੀ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੀਆਂ ਹਨ। ਇਨ੍ਹਾਂ ਨੂੰ ‘ਗਰੀਨ ਹਾਊਸ ਗੈਸਾਂ’ ਕਿਹਾ ਜਾਂਦਾ ਹੈ।

ਗਲੋਬਲ ਵਾਰਮਿੰਗ

ਪਿਛਲੇ ਲਗਪਗ 200 ਕੁ ਸਾਲਾਂ ਤੋਂ ਖਣਿਜ ਬਾਲਣਾਂ ਦੇ ਬਲਣ ਕਾਰਨ ਕਾਰਬਨ ਡਾਇਆਕਸਾਈਡ ਤੇ ਹੋਰ ਗੈਸਾਂ ਵਧ ਗਈਆਂ ਹਨ।ਇਨ੍ਹਾਂ ਨਾਲ ਹੇਠਲੇ ਵਾਯੂਮੰਡਲ ਦਾ ਤਾਪਮਾਨ 0.5°C ਵਧ ਗਿਆ ਹੈ। ਤਾਪਮਾਨ ਦੇ ਇਸ ਵਾਧੇ ਨੂੰ ਹੀ ‘ਗਲੋਬਲ ਵਾਰਮਿੰਗ’ ਜਾਂ ‘ਵਿਸ਼ਵ-ਤਾਪੀਕਰਨ’ ਕਿਹਾ ਜਾਂਦਾ ਹੈ ਕਿਉਂਕਿ ਇਹ ਜ਼ਹਿਰੀਲੀਆਂ ਗੈਸਾਂ ਧਰਤੀ ਦੀ ਗਰਮੀ ਨੂੰ ਵਾਪਸ ਜਾਣ ਤੋਂ ਰੋਕ ਲੈਂਦੀਆਂ ਹਨ, ਇਨ੍ਹਾਂ ਵਿੱਚੋਂ ਇਕੱਲੀ ਕਾਰਬਨ ਡਾਇਆਕਸਾਈਡ ਹੀ ਲਗਪਗ 50% ਵਿਸ਼ਵ ਤਾਪੀਕਰਨ ਲਈ ਜ਼ਿੰਮੇਵਾਰ ਹੈ। ਵਾਯੂਮੰਡਲ ਵਿੱਚ ਗਰਮੀ ਦਾ ਸੰਤੁਲਨ ਬਣਾਈ ਰੱਖਣ ਲਈ CO ਦੀ ਭੂਮਿਕਾ ਪ੍ਰਮੁੱਖ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਧਰਤੀ ਤਕ ਤਾਂ ਪਹੁੰਚ ਜਾਂਦੀਆਂ ਹਨ ਪਰ ਇਹ ਗੈਸ ਗਰਮੀ ਨੂੰ ਵਾਪਸ ਜਾਣ ਨਹੀਂ ਦਿੰਦੀ।

ਧਰਤੀ `ਤੇ ਤਾਪਮਾਨ ਵਧਣ ਦੇ ਹੋਰ ਕਾਰਨ

ਧਰਤੀ ‘ਤੇ ਤਾਪਮਾਨ ਵਧਣ ਦੇ ਕਈ ਕਾਰਨ ਹੋਰ ਵੀ ਹਨ, ਜਿਵੇਂ ਅੱਜ ਧਰਤੀ ਤੋਂ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ। ਰੁੱਖਾਂ ਦਾ ਸਫ਼ਾਇਆ ਹੋਣ ਨਾਲ ਇਹ ਖ਼ਤਰਾ ਸਭ ਤੋਂ ਵੱਧ ਮੰਡਰਾਉਣ ਲੱਗ ਪਿਆ ਹੈ ਕਿਉਂਕਿ ਰੁੱਖ ਸੂਰਜ ਦੀ ਗਰਮੀ ਤੋਂ ਆਪਣਾ ਭੋਜਨ ਤਿਆਰ ਕਰਦੇ ਹਨ, ਕਾਰਬਨ ਡਾਇਆਕਸਾਈਡ ਗੈਸ ਆਪਣੇ ਵਿੱਚ ਜਜ਼ਬ ਕਰਦੇ ਹਨ ਤੇ ਆਕਸੀਜਨ ਗੈਸ ਛੱਡਦੇ ਹਨ ਪਰ ਜੇਕਰ ਰੁੱਖ ਹੀ ਨਹੀਂ ਰਹੇ ਤਾਂ ਕਾਰਬਨ ਡਾਇਆਕਸਾਈਡ ਗੈਸ ਦੀ ਖਪਤ ਕਿੱਥੇ ਹੋਵੇਗੀ ਤੇ ਆਕਸੀਜਨ ਕਿੱਥੋਂ ਮਿਲੇਗੀ?

ਉਦਯੋਗਾਂ ਤੇ ਸ਼ਹਿਰੀ ਖੇਤਰਾਂ ਵਿੱਚ ਵਾਧਾ, ਮੋਟਰ ਗੱਡੀਆਂ, ਕਾਰਖ਼ਾਨਿਆਂ ਦਾ ਧੂੰਆਂ, ਬਾਲਣ ਦਾ ਧੂੰਆਂ, ਪੈਟਰੋਲ, ਸਮੁੰਦਰੀ ਜਹਾਜ਼, ਥਰਮਲ ਹਾਈ ਪਲਾਂਟਸ ਆਦਿ ਰਾਹੀਂ ਕੇਵਲ ਕਾਰਬਨ ਡਾਇਆਕਸਾਈਡ ਗੈਸ ਹੀ ਵਧ ਰਹੀ ਹੈ।

ਇਸ ਤੋਂ ਇਲਾਵਾ ਫਰਿੱਜਾਂ, ਏ.ਸੀ., ਕੂਲਰਾਂ, ਪਲਾਸਟਿਕ, ਪਲਾਸਟਿਕ ਦੇ ਲਿਫ਼ਾਫ਼ੇ, ਖੇਤਾਂ ਵਿੱਚ ਪਰਾਲੀਆਂ ਤੇ ਨਾੜਾਂ ਨੂੰ ਅੱਗ ਲਾਉਣੀ ਆਦਿ ਅਨੇਕਾਂ ਹੋਰ ਕਾਰਨ ਹਨ ਜੋ ਧਰਤੀ ਦਾ ਤਾਪਮਾਨ ਵਧਾਉਣ ਲਈ ਜ਼ਿੰਮੇਵਾਰ ਹਨ।

ਗਲੋਬਲ ਵਾਰਮਿੰਗ ਦੇ ਪ੍ਰਭਾਵ

ਗਲੋਬਲ ਵਾਰਮਿੰਗ ਦੇ ਪ੍ਰਭਾਵ ਦਿਨ-ਬ-ਦਿਨ ਹਾਨੀਕਾਰਕ ਰੂਪ ਧਾਰਨ ਕਰਦੇ ਜਾ ਰਹੇ ਹਨ।ਜਲਵਾਯੂ ਵਿੱਚ ਪਰਿਵਰਤਨ ਆ ਗਿਆ ਹੈ; ਕਦੇ ਅਤਿ ਦੀ ਗਰਮੀ, ਕਦੇ ਅਤਿ ਦੀ ਸਰਦੀ, ਕਦੇ ਬੇਮੌਸਮੀ ਮੀਂਹ, ਕਦੇ ਸੋਕਾ, ਕਦੇ ਤੂਫ਼ਾਨ ਵਰਗੇ ਕਹਿਰ ਹੋਣ ਲੱਗ ਪਏ ਹਨ। ਲਗਾਤਾਰ ਗਲੇਸ਼ੀਅਰ ਪਿਘਲ ਰਹੇ ਹਨ, ਜਿਸ ਨਾਲ ਸਮੁੰਦਰਾਂ ਵਿੱਚ ਪਾਣੀ ਦੀ ਮਾਤਰਾ ਵਧ ਗਈ ਹੈ। ਕਿਤੇ ਮਾਰੂਥਲ ਹੋਂਦ ਵਿੱਚ ਆ ਰਹੇ ਹਨ, ਗੰਭੀਰ ਬਿਮਾਰੀਆਂ ਵਧ ਰਹੀਆਂ ਹਨ। ਇਸ ਦੇ ਪ੍ਰਭਾਵ ਹੇਠ ਕੇਵਲ ਮਨੁੱਖੀ ਜੀਵਨ ਹੀ ਨਹੀਂ ਬਲਕਿ ਸਮੁੱਚਾ ਜੀਵ-ਜਗਤ, ਬਨਸਪਤੀ, ਪਸ਼ੂ-ਪੰਛੀ ਵੀ ਆ ਗਏ ਹਨ। ਓਜ਼ੋਨ ਦੀ ਪਰਤ, ਜਨ-ਜੀਵਨ ਲਈ ਸੁਰੱਖਿਆ ਕਵਚ ਦਾ ਕੰਮ ਕਰਦੀ ਹੈ, ਵਿੱਚ ਛੇਕ ਹੋ ਰਹੇ ਹਨ। ਜਿਸ ਨਾਲ ਭਿਆਨਕ ਤੇ ਮਾਰੂ ਰੋਗ ਵਧ ਗਏ ਹਨ ਭਾਵ ਗਲੋਬਲ ਵਾਰਮਿੰਗ ਦਾ ਖ਼ਤਰਾ ਸਮੁੱਚੇ ਵਿਸ਼ਵ ਲਈ ਚੁਣੌਤੀ ਬਣ ਗਿਆ ਹੈ।

ਸੁਚੇਤ ਹੋਣ ਦੀ ਲੋੜ

ਗਲੋਬਲ ਵਾਰਮਿੰਗ ਦੇ ਖ਼ਤਰੇ ਨੂੰ ਘੱਟ ਕਰਨ ਲਈ ਹਰ ਇੱਕ ਨੂੰ ਸੁਚੇਤ ਹੋਣ ਦੀ ਲੋੜ ਹੈ। ਧਰਤੀ ਦੇ ਵਾਯੂਮੰਡਲ ਦਾ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰ ਹੋਣਾ ਪਵੇਗਾ। ਵੱਧ ਤੋਂ ਵੱਧ ਰੁੱਖ ਲਾਉਣੇ, ਲੱਗੇ ਹੋਏ ਰੁੱਖਾਂ ਦੀ ਸਾਂਭ-ਸੰਭਾਲ ਕਰਨੀ ਮੁਢਲੀ ਜ਼ਿੰਮੇਵਾਰੀ ਹੈ। ਚਾਰੇ ਪਾਸੇ ਹਰਿਆਵਲ ਦੀ ਚਾਦਰ ਹੀ ਧਰਤੀ ਦੀ ਤਪਸ਼ ਨੂੰ ਸ਼ਾਂਤ ਕਰ ਸਕਦੀ ਹੈ। ਪਿੱਪਲ ਸਮੇਤ ਅਨੇਕਾਂ ਰੁੱਖ ਲਾਉਣੇ ਜ਼ਰੂਰੀ ਹਨ। ਵਾਹਨਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਏ.ਸੀ., ਫਰਿੱਜਾਂ ਦੀ ਵਰਤੋਂ ਵੀ ਘਟਾਉਣੀ ਪਵੇਗੀ। ਕਾਰਖ਼ਾਨਿਆਂ ਵਿੱਚ ਪ੍ਰਦੂਸ਼ਣ ਕੰਟਰੋਲ ਯੰਤਰ ਲਾਉਣੇ ਚਾਹੀਦੇ ਹਨ।ਨਦੀਆਂ ‘ਤੇ ਛੋਟੇ-ਛੋਟੇ ਬੰਨ੍ਹ ਲਾਉਣੇ ਚਾਹੀਦੇ ਹਨ, ਜੰਗਲਾਂ ਦੀ ਕਟਾਈ ਤੇ ਵਿਕਾਸ ਦੇ ਨਾਂ ’ਤੇ ਵਿਨਾਸ਼ ਨੂੰ ਰੋਕਣਾ ਜ਼ਰੂਰੀ ਹੈ।

ਸਾਰੰਸ਼

ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਦੀ ਇਸ ਖ਼ੂਬਸੂਰਤ ਕਾਇਨਾਤ ‘ਤੇ ਪਰਲੋ ਛਾ ਸਕਦੀ ਹੈ। ਭਿਆਨਕ ਤੇ ਲਾਇਲਾਜ ਬਿਮਾਰੀਆਂ ਮਨੁੱਖਤਾ ਦਾ ਸਰਵਨਾਸ਼ ਕਰ ਦੇਣਗੀਆਂ ਭਾਵ ਧਰਤੀ ਤਹਿਸ-ਨਹਿਸ ਹੋ ਜਾਵੇਗੀ, ਜਿੰਦਾਂ ਸੁੱਕ ਜਾਣਗੀਆਂ। ਇਸ ਲਈ ਇਸ ਖ਼ਤਰੇ ਨੂੰ ਵਧਣ ਤੋਂ ਪਹਿਲਾਂ ਹੀ ਰੋਕਣਾ ਜ਼ਰੂਰੀ ਹੈ।

Read Also-

Essay on Pradushan Di Samasya in Punjabi

 

दोस्तों इस लेख के ऊपर Essay on Global Warming in Punjabi | ਗਲੋਬਲ ਵਾਰਮਿੰਗ ਤੇ ਲੇਖ आपके क्या विचार है? हमें नीचे comment करके जरूर बताइए।

Leave a Comment

Your email address will not be published. Required fields are marked *