Man Jeete Jag Jeet Essay in Punjabi- ਮਨ ਜੀਤੇ ਜੱਗ ਜੀਤ ਲੇਖ

In this article, we are providing Man Jeete Jag Jeet Essay in Punjabi. ਮਨ ਜੀਤੇ ਜੱਗ ਜੀਤ ਲੇਖ | Essay in 200, 300, 500 words For Students.

ਮਨ ਜੀਤੇ ਜੱਗ ਜੀਤ ਲੇਖ | Man Jeete Jag Jeet Essay in Punjabi ये निबंध class 4,5,7,6,8,9,10,11 and 12 के बच्चे अपनी पढ़ाई के लिए इस्तेमाल कर सकते है।

Man Jeete Jag Jeet Essay in Punjabi- ਮਨ ਜੀਤੇ ਜੱਗ ਜੀਤ ਲੇਖ

 

( Essay-1 ) Man Jeete Jag Jeet Essay in Punjabi -ਮਨਿ ਜੀਤੈ ਜਗੁ ਜੀਤੁ ਲੇਖ

ਗੁਰਬਾਣੀ ਦੀ ਇਹ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਜਪੁ ਜੀ ਸਾਹਿਬ ਵਿੱਚ ਸ਼ਾਮਲ ਹੈ। ਇਸ ਤੁਕ ਵਿੱਚ ਮਨੁੱਖੀ ਜੀਵਨ ਦੀ ਇੱਕ ਅਟੱਲ ਸੱਚਾਈ ਨੂੰ ਪੇਸ਼ ਕੀਤਾ ਗਿਆ ਹੈ। ਇਸੇ ਕਰਕੇ ਇਹ ਤੁਕ ਲੋਕ ਮਨਾਂ ‘ਤੇ ਚੜ੍ਹ ਕੇ ਇੱਕ ਅਖਾਣ ਦਾ ਰੂਪ ਧਾਰਨ ਕਰ ਚੁੱਕੀ ਹੈ। ਗੁਰੂ ਜੀ ਅਨੁਸਾਰ ਜਿਹੜਾ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸਾਰੀ ਦੁਨੀਆ ਨੂੰ ਜਿੱਤ ਸਕਦਾ ਹੈ। ਇੰਜ ਜੋ ਮਨੁੱਖ ਆਪਣੇ ਮਨ ਦੀਆਂ ਭਾਵਨਾਵਾਂ ‘ਤੇ ਕਾਬੂ ਪਾ ਲੈਂਦਾ ਹੈ, ਉਹ ਹੀ ਆਪਣਾ ਜੀਵਨ ਸਫਲ ਕਰ ਸਕਦਾ ਹੈ। ਮਨੁੱਖੀ | ਮਨ ਇੱਕ ਬੇਲਗਾਮ ਘੋੜੇ ਵਰਗਾ ਹੁੰਦਾ ਹੈ ਜੋ ਮੋਹ-ਮਾਇਆ ਦੇ ਜਾਲ ਵਿੱਚ ਫਸ ਕੇ ਭਟਕਦਾ ਰਹਿੰਦਾ ਹੈ। ਬੇਕਾਬੁ ਮਨ ਮਨੁੱਖ ਨੂੰ ਉਹ ਕੰਮ ਕਰਨ ਲਈ ਵੀ ਮਜਬੂਰ ਕਰਦਾ ਹੈ, ਜਿਨ੍ਹਾਂ ਦੀ ਸਮਾਜ ਆਗਿਆ ਨਹੀਂ ਦਿੰਦਾ। ਅਸਲ ਵਿੱਚ ਮਨੁੱਖ ਇੱਕ ਸਮਾਜਕ ਜੀਵ ਹੈ ਤੇ ਇਸ ਨੂੰ ਸਮਾਜ ਦੇ ਕਲਿਆਣ ਲਈ ਹੀ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਮਨ ‘ਤੇ ਕਾਬੂ ਪਾਉਣ ਨਾਲ ਹੀ ਜੀਵਨ ਵਿੱਚ ਸ਼ਾਂਤੀ ਤੇ ਸੰਤੋਖ ਪ੍ਰਾਪਤ ਹੁੰਦਾ ਹੈ। ਮਨ ‘ਤੇ ਕਾਬੂ ਪਾਉਣ ਵਾਲਾ ਮਨੁੱਖ ਜਦੋਂ ਦੂਸਰਿਆਂ ਦੇ ਸੁਖਾਂ ਵਿੱਚੋਂ ਆਪਣਾ ਸੁਖ ਤੇ ਦੂਸਰਿਆਂ ਦੇ ਦੁੱਖਾਂ ਵਿੱਚੋਂ ਆਪਣਾ ਦੁੱਖ ਅਨੁਭਵ ਕਰਨ ਲੱਗਦਾ ਹੈ ਤਾਂ ਉਸ ਵਿੱਚ ‘ਮੈਂ ਮਰ ਚੁੱਕੀ ਹੁੰਦੀ ਹੈ। ਇਸ ਤਰ੍ਹਾਂ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਮਨ ਦੀ ਭਟਕਣਾ ‘ਤੇ ਕਾਬੂ ਪਾਇਆ ਜਾ ਸਕਦਾ ਹੈ।ਇੰਜ ਮਨ ‘ਤੇ ਕਾਬੂ ਪਾ ਕੇ ਜੀਵਨ ਗੁਜ਼ਾਰਨ ਵਾਲਾ ਮਨੁੱਖ ਦੁਨਿਆਵੀ ਪਦਾਰਥਾਂ ਦੇ ਮੋਹ ’ਤੇ ਵਿਕਾਰਾਂ ਤੋਂ ਕੋਹਾਂ ਦੂਰ ਹੁੰਦਾ ਹੈ। ਸਬਰ-ਸੰਤੋਖ ਨਾਲ ਜੀਵਨ ਗੁਜ਼ਾਰਨ ਵਾਲੇ ਅਜਿਹੇ ਮਨੁੱਖ ਦੀ ਸਥਿਤੀ ਦੁਨੀਆ ਜਿੱਤ ਲੈਣ ਵਾਲੀ ਹੀ ਹੁੰਦੀ ਹੈ-ਅਰਥਾਤ ਅਜਿਹੇ ਮਨੁੱਖ ਨੇ ਹਰ ਪ੍ਰਕਾਰ ਦੇ ਵਿਕਾਰਾਂ ‘ਤੇ ਜਿੱਤ ਪ੍ਰਾਪਤ ਕਰ ਲਈ ਹੁੰਦੀ ਹੈ।

Read Also-

Essay on Baisakhi in Punjabi

 

( Essay-2 ) Man Jeete Jag Jeet Essay in Punjabi -ਮਨਿ ਜੀਤੈ ਜਗੁ ਜੀਤੁ ਲੇਖ

ਮਨਿ ਜੀਤੈ ਜਗੁ ਜੀਤੁ ‘ਮਨਿ ਜੀਤੈ ਜਗੁ ਜੀਤੁ’ ਗੁਰੂ ਨਾਨਕ ਜੀ ਦੀ ਬਾਣੀ ਜਪੁਜੀ ਸਾਹਿਬ ਦੀ 27ਵੀਂ ਪਉੜੀ ਦੀ ਇਕ ਤੁਕ ਹੈ। ਇਸ ਛੋਟੀ ਜਿਹੀ ਤੁਕ ਵਿਚ ਗੁਰੂ ਜੀ ਦੀ ਪਵਿੱਤਰ ਰੂਹਾਨੀ ਸਿੱਖਿਆ ਦਾ ਨਿਚੋੜ ਹੈ। ਇਸ ਤੁਕ ਦਾ ਸ਼ਾਬਦਿਕ ਅਰਥ ਇਹ ਹੈ ਕਿ ਜਿਸ ਮਨੁੱਖ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ, ਉਸ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ ਹੈ।

ਮਨ ਨੂੰ ਜਿੱਤਣ ਤੋਂ ਭਾਵ, ਸਾਡੇ ਸਰੀਰ ਦੀਆਂ ਸਭ ਇੱਛਾਵਾਂ ਨੂੰ ਜਿਵੇਂ ਮੂੰਹ ਦਾ ਸੁਆਦ ਜਾਂ ਚੰਗਾ ਪਹਿਨਣ ਆਦਿ ਵਰਗੀਆਂ ਇੱਛਾਵਾਂ ਨੂੰ ਵੱਸ ਵਿਚ ਕਰਨ ਦੀ ਲੋੜ ਹੈ। ਮਨ ਸਭ ਪਾਸੇ ਬੁਰੇ ਕੰਮਾਂ ਲਈ ਉਕਸਾਂਦਾ ਹੈ ਤਾਂ ਮਨੁੱਖ ਆਪਣੇ ਧਨ, ਮਾਲ, ਜੋਬਨ ਜਾਂ ਤਾਕਤ ਵਿਚ ਹੰਕਾਰਿਆ ਜਾਂਦਾ ਹੈ। ਮਨ ਨੂੰ ਜਿੱਤ ਕੇ ਇਸ ਹੰਕਾਰ ਤੇ ਕਾਬੂ ਪਾਇਆ ਜਾ ਸਕਦਾ ਹੈ।

ਮਨ, ਜਿਵੇਂ ਕਿ ਕਿਹਾ ਗਿਆ ਹੈ ਕਿ ਬਾਂਦਰ ਵਾਂਗ ਹੁੰਦਾ ਹੈ ਜਿਸ ਨੂੰ ਕੁਝ ਨਾ ਕੁਝ ਫੁਰਦਾ ਰਹਿੰਦਾ ਹੈ। ਇਕ ਇੱਛਾ ਦੀ ਪੂਰਤੀ ਹੋਣ ਤੇ ਇਹ ਦੂਸਰੀ ਵਲ, ਫੇਰ ਤੀਸਰੀ ਤੇ ਫੇਰ ਅੱਗੋਂ-ਅੱਗੋਂ ਭੱਜਦਾ ਹੀ ਰਹਿੰਦਾ ਹੈ। ਅਜਿਹਾ ਕਰਨ ਲਈ ਉਹ ਕੋਈ ਵੀ ਕਮੀਨੀ ਹਰਕਤ ਕਰ ਸਕਦਾ ਹੈ। ਉਹ ਰਿਸ਼ਵਤ ਲੈਂਦਾ ਹੈ, ਝੂਠ ਬੋਲਦਾ ਹੈ, ਬੇਈਮਾਨੀ ਕਰਦਾ ਹੈ, ਮਿਲਾਵਟ ਕਰਦਾ ਹੈ ਤੇ ਚੋਰ ਬਜ਼ਾਰੀ ਕਰਦਾ ਹੈ, ਇਸ ਦੀ ਮੂਲ ਇੱਛਾ ਹੀ ਹੈ। ਜੇ ਮਨ ਪਿੱਛੇ ਲੱਗ ਕੇ ਉਹ ਐਸੀਆਂ ਇੱਛਾਵਾਂ ਹੀ ਨਾ ਕਰੇ ਤਾਂ ਉਹ ਕਦੀ ਵੀ ਐਸੇ ਬੁਰੇ ਕੰਮ ਨਾ ਕਰੇ।

ਬੁਰੇ ਕੰਮਾਂ ਦਾ ਨਤੀਜਾ ਤਾਂ ਬੁਰਾ ਹੀ ਹੁੰਦਾ ਹੈ। ਇਸ ਲਈ ਜਦੋਂ ਵੀ ਇਨਸਾਨ ਇਸ ਬੁਰਾਈ ਦੀ ਦਲਦਲ ਵਿਚ ਫ਼ਸਦਾ ਹੈ ਤਾਂ ਉਹ ਕਦੀ ਵੀ ਅੱਛਾਈ ਦੇ ਰਸਤੇ ਤੇ ਨਹੀਂ ਚੱਲ ਸਕਦਾ। ਉਸ ਦਾ ਲੋਕ ਤੇ ਪਰਲੋਕ ਦੋਵੇਂ ਹੀ ਵਿਗੜ ਜਾਂਦੇ ਹਨ। ਸਜ਼ਾ ਮਿਲਣ ਤੇ ਉਹ ਘੋਰ ਦੁੱਖਾਂ ਵਿਚ ਫਸ ਜਾਂਦਾ ਹੈ। ਸੋ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਮਨ ਪਿੱਛੇ ਲੱਗ ਕੇ ਮਨੁੱਖ ਦੁਖੀ ਹੀ ਹੁੰਦਾ ਹੈ।

ਸੰਤੋਖ ਜਾਂ ਸਬਰ ਰੂਪੀ ਵਰਦਾਨ ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਵਿਅਕਤੀ ਆਪਣੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਤੋਂ ਕਦੀ ਵੀ ਅਸੰਤੁਸ਼ਟ ਨਹੀਂ ਰਹਿੰਦਾ। ਪਰ ਮਨ ਪਿੱਛੇ ਲੱਗਣ ਵਾਲਾ ਵਿਅਕਤੀ, ਜੋ ਕੁਝ ਉਸ ਕੋਲ ਨਹੀਂ ਹੈ, ਉਸੇ ਨੂੰ ਤਾਂਘਦਾ ਰਹਿੰਦਾ ਹੈ। ਆਪਣੀ ਇਸ ਅਸੰਤੁਸ਼ਟੀ ਨੂੰ ਖ਼ਤਮ ਕਰਨ ਲਈ ਉਹ ਜਾਇਜ਼ ਤੇ ਨਜਾਇਜ਼ ਢੰਗਾਂ ਨੂੰ ਵਰਤੋਂ ਵਿਚ ਲਿਆਉਂਦਾ ਹੈ। ਪਰ ਲੋਕ ਐਸੇ ਵਿਅਕਤੀ ਨੂੰ ਕਦੀ ਵੀ ਚੰਗਾ ਜਾਂ ਭਰੋਸੇ ਯੋਗ ਨਹੀਂ ਸਮਝਦੇ।

ਦੂਜੇ ਪਾਸੇ ਸੰਤੋਖ ਵਾਲਾ ਵਿਅਕਤੀ ਪਰ-ਉਪਕਾਰੀ ਹੁੰਦਾ ਹੈ। ਉਹ ਆਪਣਾ ਸੁੱਖ ਛੱਡ ਕੇ ਵੀ ਦੂਜਿਆਂ ਦੇ ਸੁੱਖ ਵੱਲ ਧਿਆਨ ਦੇਂਦਾ ਹੈ। ਸੋ ਲੋਕ ਐਸੇ ਵਿਅਕਤੀ ਤੇ ਹੀ ਭਰੋਸਾ ਕਰਦੇ ਹਨ।

ਮਨ ਨੂੰ ਜਿੱਤਣਾ ਬੜਾ ਹੀ ਔਖਾ ਹੈ। ਕਈ ਤਪੱਸਵੀ, ਨਾਥ, ਜੋਗੀ ਇਸ ਕਰਕੇ ਘਰ ਘਾਟ ਛੱਡ ਕੇ ਜੰਗਲਾਂ ਵਿਚ ਜਾ ਬਿਰਾਜੇ। ਪਰ ਗੁਰਮਤਿ ਵਿਚ ਐਸੇ ਸਭ ਸਾਧਨਾਂ ਨੂੰ ਫਾਲਤੂ ਕਿਹਾ ਗਿਆ ਹੈ। ਗੁਰਮਤਿ ਅਨੁਸਾਰ ਐਸਾ ਕਰਨ ਨਾਲ ਮਨ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਸਾਨੂੰ ਸੰਤੁਲਿਤ ਜੀਵਨ ਜੀਉਣਾ ਚਾਹੀਦਾ ਹੈ। ਗ੍ਰਹਿਸਥ ਧਰਮ ਦੀ ਮਹਾਨਤਾ ਗੁਰਮਤਿ ਵਿਚ ਬਹੁਤ ਹੈ। ਸੋ ਹੱਸਦੇ, ਖੇਡਦੇ ਹੋਏ ਵੀ ਜੇਕਰ ਵਿਅਕਤੀ ਆਪਣੇ ਮਨ ਨੂੰ ਕਾਬੂ ਵਿਚ ਰੱਖਦਾ ਹੈ, ਉਹ ਸੰਸਾਰ ਨੂੰ ਜਿੱਤ ਲੈਂਦਾ ਹੈ ਤੇ ਪ੍ਰਮਾਤਮਾ ਦੀ ਖੁਸ਼ੀ ਵੀ ਪ੍ਰਾਪਤ ਕਰ ਲੈਂਦਾ ਹੈ।

 

दोस्तों इस लेख के ऊपर Essay on Man Jeete Jag Jeet in Punjabi | ਮਨਿ ਜੀਤੈ ਜਗੁ ਜੀਤੁ ਲੇਖ आपके क्या विचार है? हमें नीचे comment करके जरूर बताइए।

Leave a Comment

Your email address will not be published. Required fields are marked *