ਵਿਸਾਖੀ ਤੇ ਲੇਖ ਪੰਜਾਬੀ ਵਿੱਚ- Essay on Baisakhi in Punjabi Language

In this article, we are providing information about Baisakhi in Punjabi. Short Essay on Baisakhi in Punjabi Language. ਵਿਸਾਖੀ ਤੇ ਲੇਖ ਪੰਜਾਬੀ ਵਿੱਚ, Vaisakhi par Punjabi Nibandh.

CheckoutEssay on baisakhi in hindi & Lines on Baisakhi in Hindi

ਵਿਸਾਖੀ ਤੇ ਲੇਖ ਪੰਜਾਬੀ ਵਿੱਚ- Essay on Baisakhi in Punjabi Language

Essay on Baisakhi in Punjabi

 

( Essay-1 ) Punjabi Essay on Baisakhi- ਵਿਸਾਖੀ ਦਾ ਮਹੱਤਵ

ਸੂਰਜ ਅੱਜ ਉੱਚਤਮ ਸਿਖਰਾਂ ਤੇ,
ਇਕ ਅਗਨੀ ਸਾਗਰ ਵਿਚ ਤਰੇ।
ਅੱਜ ਰੰਗ ਸੁਨਹਿਰੀ ਕਣਕਾਂ ਦਾ,
ਦਿਲ ਉੱਤੇ ਮੁਦਰਾ ਵਾਂਗ ਲੜੇ।

ਪੰਜਾਬੀ ਸਭਿਅਤਾ ਮੂਲ ਤੌਰ ਤੇ ਖੇਤਾਂ ਨਾਲ ਜੁੜੀ ਹੋਈ ਹੈ। ਮਸ਼ੀਨੀ ਯੁਗ ਆਉਣ ਤੇ ਵੀ ਪੰਜਾਬ ਪੂਰੀ ਤਰ੍ਹਾਂ ਖੇਤੀ ਨਾਲ ਜੁੜਿਆ ਹੋਇਆ ਹੈ। ਜਦੋਂ ਤੱਕ ਮਨੁੱਖ ਦੀ ਖੁਸ਼ੀ ਤੇ ਖੁਸ਼ਹਾਲੀ ਖੇਤਾਂ ਨਾਲ ਜੁੜੀ ਹੈ, ਵਿਸਾਖ ਵਰਗੇ ਪੱਕੀਆਂ ਫ਼ਸਲਾਂ ਵਾਲੇ ਮਹੀਨੇ, ਖੁਸ਼ੀ ਦਾ ਸੋਮਾ ਬਣੇ ਰਹਿਣਗੇ। ਕਣਕ ਪ੍ਰਮੁੱਖ ਫ਼ਸਲ ਹੈ, ਜਿਸ ਵਿਚੋਂ ਸਾਰੇ ਸਾਲ ਦੀ ਰੋਟੀ ਦੀ ਤਸਵੀਰ ਝਲਕਦੀ ਹੈ। ਸੁਨਹਿਰੀ ਸਿੱਟੇ ਜਦੋਂ ਹਵਾ ਵਿਚ ਲਹਿਰਾਉਂਦੇ ਹਨ, ਤਾਂ ਮਨ ਵਿਚ ਭਾਵਨਾਵਾਂ ਦੇ ਤੂਫ਼ਾਨ ਉੱਠਦੇ ਹਨ—
“ਅੱਜ ਕਣਕਾਂ ਦੀਆਂ ਫਸਲਾਂ ਪੱਕੀਆਂ, ਹੱਸਦੀਆਂ ਪਈਆਂ ਜੱਟ ਦੀਆਂ ਅੱਖੀਆਂ।”

13 ਅਪ੍ਰੈਲ, 1919 ਦਾ ਉਹ ਅਮਰ ਦਿਨ ਵੀ ਵਿਸਾਖੀ ਦਾ ਦਿਨ ਸੀ, ਜਦੋਂ ਜਲ੍ਹਿਆਂ ਵਾਲੇ ਬਾਗ਼ ਵਿਚ ਪੰਜਾਬੀਆਂ ਦਾ ਹੜ੍ਹ ਠਾਠਾਂ ਮਾਰ ਰਿਹਾ ਸੀ। ਪੱਕੀਆਂ ਫ਼ਸਲਾਂ ਵਿੱਚੇ ਛੱਡ ਕੇ, ਜੱਟ ਤੇ ਕਿਸਾਨ ਇਥੇ ਇਕੱਠੇ ਹੋਏ ਸਨ। ਸਟੇਜ ਤੇ ਸਭ ਧਰਮਾਂ ਦੇ ਲੀਡਰ ਇਕੱਠੇ ਬੈਠੇ ਦੇਸ਼ ਦੀ ਆਜ਼ਾਦੀ ਲਈ ਲਲਕਾਰ ਰਹੇ ਸਨ। ਅੰਗਰੇਜ਼ਾਂ ਨੇ ਮੀਂਹ ਵਾਂਗ ਗੋਲੀਆਂ ਵਰ੍ਹਾਈਆਂ ਤੇ ਪੰਜਾਬੀਆਂ ਦੇ ਸਾਂਝੇ ਖ਼ੂਨ ਦੀਆਂ ਨਦੀਆਂ ਵਹਿ ਤੁਰੀਆਂ। ਇਹੋ ਜਿਹੀ ਸ਼ਹੀਦੀ ਇਕ ਦਿਨ ਵਿਚ ਪੈਦਾ ਨਹੀਂ ਹੁੰਦੀ, ਇਸ ਪਿੱਛੇ ਸਦੀਆਂ ਦਾ ਇਤਿਹਾਸ ਤੇ ਮਹਾਨ ਵਿਰਸਾ ਹੁੰਦਾ ਹੈ। ਪੰਜਾਬੀਆਂ ਦੇ ਖ਼ੂਨ ਵਿਚ ਦੇਸ਼ ਦੀ ਰੱਖਿਆ ਤੇ ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਤੇ ਵਿਸਾਖੀ ਵਾਲੇ ਦਿਨ ਸਾਰੇ ਸਾਂਝੀਵਾਲਤਾ ਦੇ ਨਗ਼ਮੇ ਗਾਉਂਦੇ ਹਨ।

ਇਸੇ ਦਿਨ ਦੀ ਇਕ ਹੋਰ ਮਹਾਨ ਘਟਨਾ ਹੈ, “ਖਾਲਸੇ ਦਾ ਜਨਮ”। ਇਤਿਹਾਸ ਦੱਸਦਾ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਕਈ ਵਰ੍ਹੇ ਦੇਸ਼ ਦੀ ਮੰਦੀ ਹਾਲਤ ਨੂੰ ਸੁਧਾਰਨ, ਜ਼ੁਲਮ ਦਾ ਟਾਕਰਾ ਕਰਨ ਲਈ ਸੋਚਦੇ-ਵਿਚਾਰਦੇ, ਸਾਹਿੱਤ ਪੜ੍ਹਦੇ ਤੇ ਰਚਦੇ ਰਹੇ। ‘ਖਾਲਸਾ ਰੂਪ’ ਨੂੰ ਗੁਰੂ ਸਾਹਿਬ ਨੇ ਨਮਸਕਾਰ ਕੀਤੀ। ਪੰਜ ਪਿਆਰਿਆਂ ਦੀ ਪੰਚਾਇਤੀ ਰਵਾਇਤ ਤੋਰੀ। ਜ਼ੁਲਮ ਦਾ ਵਿਰੋਧ ਹਰ ਇਕ ਨੇ ਕੀਤਾ, ਬੇਸ਼ਕ ਉਹ ਹਿੰਦੂ ਸੀ, ਮੁਸਲਮਾਨ ਸੀ ਜਾਂ ਸਿੱਖ ਸੀ। ਜ਼ੁਲਮ ਕੋਈ ਵੀ ਕਰੇ, ਉਹ ਨਿੰਦਣਯੋਗ ਹੈ, ਉਸ ਦਾ ਟਾਕਰਾ ਕਰ ਕੇ ਉਸ ਨੂੰ ਮੱਤ ਦੇਣੀ ਅਸੀਂ ਵਿਸਾਖੀ ਦੇ ਦਿਨ ਹੀ ਸਿੱਖੀ, ਜੋ ਅੱਜ ਵੀ ਸਾਡੀਆਂ ਰਗਾਂ ਵਿਚ ਮੌਜੂਦ ਹੈ।

ਵਿਸਾਖੀ ਦੇ ਪਵਿੱਤਰ ਇਸ਼ਨਾਨ ਨੂੰ ਵੇਦਾਂ ਤੋਂ ਲੈ ਕੇ ਅੱਜ ਤੱਕ ਅਪਣਾਇਆ ਗਿਆ ਹੈ। ਭਾਰਤ ਵਿਚ ਇਸ਼ਨਾਨ ਕਰਨ ਨੂੰ ਮੁੱਢ ਤੋਂ ਹੀ ਧਰਮ ਕਰਮ ਦਾ ਚਿੰਨ੍ਹ ਮੰਨਿਆ ਗਿਆ ਹੈ। ਇਸ ਦਿਨ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ 84 ਪਾਉੜੀਆਂ ਵਾਲੀ ਬਾਉਲੀ ਦਾ ਉਦਘਾਟਨ ਕੀਤਾ ਸੀ। ਜਿੱਥੇ ਸਾਰਾ ਸਾਲ ਹਿੰਦੂ-ਸਿੱਖ ਇਸ਼ਨਾਨ ਕਰਨ ਜਾਂਦੇ ਹਨ।

ਖੇਤਾਂ ਤੋਂ ਵਿਹਲੇ ਹੋ ਕੇ ਇਸੇ ਦਿਨ ਪੰਜਾਬੀ ਭੰਗੜਾ ਪਾਉਂਦੇ ਹਨ।ਮੁਟਿਆਰਾਂ ਗਿੱਧਾ ਪਾਉਂਦੀਆਂ ਹਨ ਅਤੇ ਜੱਟ ਵੀ ਖੁਸ਼ੀ ਵਿਚ ਕਹਿ ਉਠਦਾ-
ਓ ਜੱਟਾ ਆਈ ਵਿਸਾਖੀ।
ਫ਼ਸਲਾਂ ਦੀ ਮੁਕ ਗਈ ਰਾਖੀ॥

ਗੁਰੂ ਅਰਜਨ ਦੇਵ ਜੀ ਨੇ ਵਿਸਾਖ ਬਾਰੇ ਤੇ ਗੁਰੂ ਨਾਨਕ ਸਾਹਿਬ ਨੇ ਵੀ ਵਿਸਾਖ ਬਾਰੇ ਸ਼ਬਦ ਉਚਾਰੇ ਹਨ। ਵਿਸਾਖੀ ਦਾ ਇਹ ਤਿਉਹਾਰ ਪੰਜਾਬੀ ਸਭਿਅਤਾ ਦਾ ਚਿੰਨ੍ਹ ਹੈ, ਜਿਸ ਦੀਆਂ ਅਨੇਕਾਂ ਪਰੰਪਰਾਵਾਂ ਸਾਨੂੰ ਮਾਨਵੀ ਏਕਤਾ ਵਲ ਪ੍ਰੇਰਦੀਆਂ ਹਨ।

 

( Essay-2 ) ਵਿਸਾਖੀ ਤੇ ਲੇਖ- Essay on Baisakhi in Punjabi

ਵਿਸਾਖੀ ਭਾਰਤੀਆਂ ਦਾ ਪ੍ਰਸਿੱਧ ਤਿਉਹਾਰ ਹੈ, ਜੋ ਹਰ ਸਾਲ ਵਿਸਾਖ ਮਹੀਨੇ ਦੀ ਸੰਗ੍ਰਾਦ ਨੂੰ ਸਾਰੇ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਤਿਹਾਸ ਵਿਚ ਅਨੇਕਾਂ ਪ੍ਰਸੰਗ ਜੁੜ ਜਾਣ ਨਾਲ ਇਸ ਦਾ ਮਹੱਤਵ ਪਹਿਲੇ ਨਾਲੋਂ ਜ਼ਿਆਦਾ ਹੋ ਗਿਆ ਹੈ। ਇਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਬਾਰੇ ਕੁਝ ਕਹਿ ਸਕਣਾ ਤਾਂ ਸੰਭਵ ਨਹੀਂ। ਅਸਲ ਵਿਚ ਪਹਿਲੇ ਇਹ ਤਿਉਹਾਰ ਇਕ ਰੁੱਤ ਸਬੰਧੀ ਮੰਨਿਆ ਜਾਂਦਾ ਸੀ। ‘

ਵਿਸਾਖ ਮਹੀਨੇ ਦੇ ਆਉਣ ਤੇ ਹੀ ਗਰਮੀ ਸ਼ੁਰੂ ਹੋ ਜਾਂਦੀ ਹੈ ਅਤੇ ਖੇਤਾਂ ਵਿਚ ਫਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਕਿਸਾਨ ਆਪਣੀਆਂ ਫਸਲਾਂ ਨੂੰ ਤਿਆਰ ਦੱਖਕੇ ਖੁਸ਼ੀ ਨਾਲ ਨੱਚ ਉਠਦਾ ਹੈ। ਇਹਨਾਂ ਫਸਲਾਂ ਨਾਲ ਉਹ ਮਾਲਾਮਾਲ ਹੋ ਜਾਂਦਾ ਹੈ।

ਵਿਸਾਖੀ ਦੇ ਇਸ ਤਿਉਹਾਰ ਦੇ ਨਾਲ ਸਾਡੇ ਇਤਿਹਾਸ ਦੇ ਅਨੇਕਾਂ ਪੰਨੇ। ਜੁੜੇ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਹੀ ਅਨੰਦਪੁਰ ਵਿਖੇ। ਭਾਰੀ ਦੀਵਾਨ ਲਗਾਇਆ ਸੀ। ਲੋਕਾਂ ਨਾਲ ਭਰਪੂਰ ਇਕੱਠ ਵਿਚ ਨੰਗੀ ਤਲਵਾਰ ਲੈ ਕੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਸਿਰਦੋਣ ਲਈ ਕਿਹਾ ਸੀ। ਇਕ-ਇਕ ਕਰ ਕੇ ਪੰਜ ਵੀਰ ਉਠੇ ਅਤੇ ਉਹਨਾਂ ਆਪਣਾ ਸਿਰ ਗੁਰੂ ਜੀ ਦੇ ਅੱਗੇ ਕਰ ਦਿੱਤਾ। ਗੁਰੂ ਜੀ ਨੇ ਪੰਜਾਂ ਵੀਰਾਂ ਨੂੰ ਪੰਜ ਪਿਆਰੇ’ ਦਾ ਨਾਂ ਦਿੱਤਾ। ਇਸ ਤਰ੍ਹਾਂ ਉਨ੍ਹਾਂ ਅੱਜ ਦੇ ਦਿਨ ਖਾਲਸਾ ਪੰਥ ਸਾਜਿਆ।

Read Also- Vaisakhi Da Mela Lekh in Punjabi

ਵਿਸਾਖੀ ਦੇ ਪਵਿਤ੍ਰ ਦਿਨ 13 ਅਪ੍ਰੈਲ 1919 ਨੂੰ ਅਮ੍ਰਿਤਸਰ ਦੇ ਜਿਲ੍ਹਿਆਂ ਵਾਲੇ ਬਾਗ ਵਿਚ ਭਿਆਨਕ ਹਿੰਸਾਕਾਂਡ ਹੋਇਆ ਸੀ। ਇਸ ਬਾਗ ਵਿਚ ਇਕੱਠੇ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਜਨਰਲ ਡਾਇਰ ਨੇ ਗੋਲੀ ਦਾ ਨਿਸ਼ਾਨਾ ਬਣਾਇਆ। ਇਸ ਭਿਆਨਕ ਅਤਿਆਚਾਰ ਦੇ ਸਿੱਟੇ ਵਜੋਂ ਸੈਂਕੜੇ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ। ਇਹਨਾਂ ਵੀਰਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਗਵਾਂ ਕੇ ਭਾਰਤਵਾਸੀਆਂ ਲਈ ਮੁਕਤੀ ਦਾ ਰਸਤਾ ਖਲ਼ ਦਿੱਤਾ। ਵਿਸਾਖੀ ਦੇ ਦਿਨ ਹਰ ਸਾਲ ਇਹਨਾਂ ਸ਼ਹੀਦਾਂ ਨੂੰ ਸਾਰਾ ਰਾਸ਼ਟਰ ਸ਼ਰਧਾਂਜਲੀ ਭੇਂਟ ਕਰਦਾ ਹੈ।

ਹਿੰਦੂ ਧਰਮ ਵਿਚ ਇਸ ਦਿਨ ਨੂੰ ਵਿਕ੍ਰਮੀ ਸੰਮਤ ਦਾ ਆਰੰਭ ਮੰਨਿਆ ਜਾਂਦਾ ਹੈ। ਲੋਕ ਇਸ ਦਿਨ ਭਗਵਾਨ ਦਾ ਭਜਨ ਕਰਦੇ ਅਤੇ ਦਾਨ ਆਦਿ ਦਿੰਦੇ ਹਨ। ਵਪਾਰੀ ਲੋਕ ਵਿਸਾਖੀ ਤੇ ਆਪਣਾ ਬਹੀ-ਖਾਤਾ ਸ਼ੁਰੂ ਕਰਦੇ ਹਨ।

ਹਰੇਕ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਅਨੇਕ ਸਮਾਰੋਹ ਹੁੰਦੇ ਹਨ। ਮੇਲੇ ਲਗਦੇ ਹਨ ਅਤੇ ਕੁਸ਼ਤੀਆਂ ਖੇਡਾਂ ਦੇ ਪ੍ਰੋਗਰਾਮ ਹੁੰਦੇ ਹਨ। ਲੋਕ ਨਵੇਂ-ਨਵੇਂ ਕਪੜੇ ਪਾ ਕੇ ਇਹਨਾਂ ਸਮਾਰੋਗਾਂ ਵਿਚ ਸ਼ਾਮਲ ਹੁੰਦੇ ਹਨ। ਮੇਲੇ ਵਿਚ ਭਾਰੀ ਗਹਿਮਾ-ਗਹਮੀ ਹੁੰਦੀ ਹੈ । ਪੰਜਾਬ ਵਿਚ ਵਿਸਾਖੀ ਦਾ ਮੇਲਾ ਦੇਖਣ ਯੋਗ ਹੁੰਦਾ ਹੈ । ਮੇਲੇ ਵਿਚ ਆ ਕੇ ਲੋਕ ਮਿਠਾਈਆਂ, ਕੁਲਫ਼ੀ, ਗੋਲਗੱਪੇ ਆਦਿ ਖਾਂਦੇ ਅਤੇ ਆਪਣੀ ਖੁਸ਼ੀ ਦਰਸਾਉਂਦੇ ਹਨ। ਕਿਸਾਨ ਖੇਤਾਂ ਦੇ ਕੰਮ ਤੋਂ ਵਿਹਲੇ ਹੋ ਕੇ ਖੁਸ਼ੀ ਨਾਲ ਨੱਚ ਉੱਠਦੇ ਹਨ। ਪੰਜਾਬ ਵਿਚ ਇਸ ਨਾਚ ਨੂੰ ਭੰਗੜਾ ਕਿਹਾ ਜਾਂਦਾ ਹੈ। ਪੰਜਾਬ ਦੇ ਕਿਸਾਨ ਅਨੇਕਾਂ ਬੋਲੀਆਂ ਬੋਲਦੇ ਹੋਏ ਢੋਲ ਦੀ ਥਾਪ ਦੇ ਨਾਲ। ਭੰਗੜਾ ਪਾਉਂਦੇ ਹਨ। ਅਨੇਕਾਂ ਪਹਿਲਵਾਨ ਕੁਸ਼ਤੀਆਂ ਲੜਦੇ ਹਨ। ਇਸਦੇ ਇਲਾਵਾ ਕੱਬਡੀ, ਫੁਟਬਾਲ ਆਦਿ ਮੈਚ ਹੁੰਦੇ ਹਨ।

ਕੁਝ ਲੋਕ ਸ਼ਰਾਬ ਪੀ ਕੇ ਇਸ ਦਿਨ ਲੜ ਪੈਂਦੇ ਹਨ। ਸਿੱਟੇ ਵਜੋਂ ਅਨੇਕਾਂ ਵਿਅਕਤੀ ਜ਼ਖਮੀ ਹੋ ਜਾਂਦੇ ਹਨ। ਇਹਨਾਂ ਪਵਿਤ੍ਰ ਦਿਹਾੜਿਆਂ ਤੇ ਸ਼ਰਾਬ ਪੀ। ਕੇ ਦੰਗੇ ਕਰਨਾ ਸੁਤੰਤਰ ਭਾਰਤ ਦੇ ਲੋਕਾਂ ਨੂੰ ਸੋਭਾ ਨਹੀਂ ਦਿੰਦਾ। ਸਾਨੂੰ ਆਪਣੇ ਤਿਉਹਾਰ ਬੜੀ ਸ਼ਾਨ ਨਾਲ ਮਨਾਉਣੇ ਚਾਹੀਦੇ ਹਨ ਅਤੇ ਉਹਨਾਂ ਮਹੱਤਵ ਵੀ ਬਣਾਈ ਰੱਖਣਾ ਚਾਹੀਦਾ ਹੈ।

Read also-

Essay on Guru Gobind Singh Ji in Punjabi

Essay on Guru Nanak Dev Ji in Punjabi

Essay on Kartar Singh Sarabha in Punjabi

Mela Essay in Hindi

Diwali essay in Hindi

Essay on Diwali in Punjabi

Essay on Holi in Punjabi

Essay on Dussehra in Punjabi

Essay on Eid in Punjabi

# Punjabi Essay on Baisakhi Festival # Baisakhi Essay in Punjabi # vaisakhi da mela essay in punjabi

ध्यान दें– प्रिय दर्शकों Essay on Baisakhi in Punjabi Language आपको अच्छा लगा तो जरूर शेयर करे

8 thoughts on “ਵਿਸਾਖੀ ਤੇ ਲੇਖ ਪੰਜਾਬੀ ਵਿੱਚ- Essay on Baisakhi in Punjabi Language”

Leave a Comment

Your email address will not be published. Required fields are marked *