In this article, we are providing information about Kartar Singh Sarabha in Punjabi. Essay on Kartar Singh Sarabha in Punjabi Language. ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਲੇਖ ਪੰਜਾਬੀ ਵਿੱਚ, Shaheed Kartar Singh Sarabha par Punjabi Nibandh.
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਲੇਖ- Essay on Kartar Singh Sarabha in Punjabi
ਭੂਮਿਕਾ-ਭਾਰਤ ਦੀ ਆਜ਼ਾਦੀ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ । ਭਾਰਤ ਦੇ ਮਹਾਨ ਸਪੂਤਾਂ ਦੇ ਦੇਸ਼ ਭਗਤੀ ਦੇ ਕਾਰਨਾਮਿਆਂ ਨੂੰ ਭਲਾ ਕੌਣ ਭੁਲਾ ਸਕਦਾ ਹੈ ।ਇਹਨਾਂ ਆਜ਼ਾਦੀ ਦੇ ਪਰਵਾਨਿਆਂ ਵਿੱਚੋਂ ਕਰਤਾਰ ਸਿੰਘ ਸਰਾਭਾ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ । ਇਹ ਗਦਰ-ਪਾਰਟੀ ਦਾ ਇਕ ਸਿਰਲੱਥ ਯੋਧਾ ਸੀ ।
ਜਨਮ ਅਤੇ ਬਚਪਨ- ਕਰਤਾਰ ਸਿੰਘ ਸਰਾਭੇ ਦਾ ਜਨਮ 1896 ਈ: ਨੂੰ ਲੁਧਿਆਣੇ ਜ਼ਿਲ੍ਹੇ ਦੇ ਇੱਕ ਪਿੰਡ ਸਰਾਭਾ ਵਿੱਚ ਹੋਇਆ । ਇਸ ਦੇ ਪਿਤਾ ਦਾ ਨਾਂ ਮੰਗਲ ਸਿੰਘ ਸੀ । ਜਦੋਂ ਇਹ ਸਕੂਲ ਪੜ੍ਹਦਾ ਸੀ ਤਾਂ ਆਪਣੀਆਂ ਅਨੋਖੀਆਂ ਰੁਚੀਆਂ ਕਾਰਨ ਬੜਾ ਪ੍ਰਸਿੱਧ ਸੀ। ਪਿੰਡ ਦੇ ਵਿੱਚ ਇਸੇ ਕਰਕੇ ਮੁੰਡਿਆਂ ਨੇ ਇਸ ਦਾ ਨਾ ‘ਅਫਲਾਤੂਨ’ ਰੱਖਿਆ ਹੋਇਆ ਸੀ ।
ਵਿੱਦਿਆ ਪ੍ਰਾਪਤੀ- ਪੰਜਵੀਂ ਤੱਕ ਦੀ ਵਿੱਦਿਆ ਇਸ ਨੇ ਪਿੰਡ ਦੇ ਸਕੂਲ ਵਿੱਚ ਹੀ ਪ੍ਰਾਪਤ ਕੀਤੀ । ਬਾਅਦ ਵਿੱਚ ਉਹ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਵਿੱਚ ਦਾਖ਼ਲ ਹੋ ਗਿਆ । ਇੱਥੋਂ ਉਸ ਨੇ ਦੱਸਵੀਂ ਪਾਸ ਕੀਤੀ । ਹੁਣ ਉਚੇਰੀ ਵਿੱਦਿਆ ਦੀ ਪ੍ਰਾਪਤੀ ਲਈ ਅਮਰੀਕਾ ਚਲਾ ਗਿਆ।
ਭਾਰਤੀਆਂ ਦੀ ਦੁਰਦਸ਼ਾ ਤੋਂ ਪ੍ਰੇਸ਼ਾਨ ਹੋਣਾ- ਅਮਰੀਕਾ ਵਿੱਚ ਜਾ ਕੇ ਸਰਾਭੇ ਨੇ ਗੁਲਾਮ ਭਾਰਤੀਆਂ ਦੀ ਦੁਰਦਸ਼ਾ ਦੇਖੀ ਤਾਂ ਉਸ ਦਾ ਮਨ ਬੇਚੈਨ ਹੋ ਉੱਠਿਆ ।ਇਹ ਸਭ ਦੇਖ ਕੇ ਉਸ ਨੂੰ ਅੰਗਰੇਜ਼ਾਂ ਨਾਲ ਨਫ਼ਰਤ ਹੋ ਗਈ । ਹੁਣ ਉਚੇਰੀ ਵਿੱਦਿਆ ਦਾ ਖਿਆਲ ਉਸ ਦੇ ਮਨ ਵੱਚੋਂ ਨਿਕਲ ਗਿਆ ਤੇ ਉਸ ਦਾ ਧਿਆਨ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵੱਲ ਹੋ ਗਿਆ ।
‘ਗਦਰ’ ਅਖ਼ਬਾਰ ਵਿੱਚ ਕੰਮ ਕਰਨਾ-ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਨੇ “ਹਿੰਦ ਪੈਸਿਫ਼ਿਕ ਐਸੋਸੀਏਸ਼ਨ’ ਬਣਾਈ ।ਇਹ ਆਜ਼ਾਦੀ ਦੀ ਲੜਾਈ ਵਾਸਤੇ ਜੱਥੇ-ਬੰਦ ਹੋਣ ਲਈ ਇਕ ਸਾਧਨ ਸੀ । ਸਰਾਭਾ ਇਸ ਪਾਰਟੀ ਨਾਲ ਜੁੜ ਕੇ ‘ਗ਼ਦਰ’ ਅਖ਼ਬਾਰ ਵਿੱਚ ਕੰਮ ਕਰਨ ਲੱਗ ਪਿਆ । ਬਾਅਦ ਵਿੱਚ ਇਹੀ ਪਾਰਟੀ ਗ਼ਦਰ ਪਾਰਟੀ ਦੇ ਨਾਂ ਨਾਲ ਪ੍ਰਸਿੱਧ ਹੋਈ ।
ਫੁਰਤੀਲਾ ਨੌਜਵਾਨ-ਕਰਤਾਰ ਸਿੰਘ ਸਰਾਭਾ ਇਕ ਬਹੁਤ ਹੀ ਮਿਹਨਤੀ ਤੇ ਫੁਰਤੀਲਾ ਨੌਜਵਾਨ ਸੀ । ਉਸ ਨੇ ਥੋੜ੍ਹੇ ਹੀ ਸਮੇਂ ਵਿੱਚ ਜਹਾਜ਼ ਚਲਾਉਣਾ ਤੇ ਇਸ ਦੀ ਥੋੜ੍ਹੀ ਬਹੁਤ ਮੁਰੰਮਤ ਕਰਨ ਦਾ ਕੰਮ ਵੀ ਸਿੱਖ ਲਿਆ ਸੀ । ਉਸ ਦੀ ਇਸ ਫੁਰਤੀ ਸਦਕਾ ਹੀ ‘ਗ਼ਦਰ ਪਾਰਟੀ ਵਿੱਚ ਉਸ ਨੂੰ ਇਕ ਵਿਸ਼ੇਸ਼ ਥਾਂ ਮਿਲੀ ।
ਭਾਰਤ ਵਾਪਸੀ-ਜਦੋਂ 1914 ਈ: ਵਿੱਚ ਅੰਗਰੇਜ਼ਾਂ ਦੀ ਜਰਮਨੀ ਨਾਲ ਲੜਾਈ ਸ਼ੁਰੂ ਹੋਈ ਤਾਂ ਗ਼ਦਰ ਪਾਰਟੀ ਦੇ ਹਜ਼ਾਰਾਂ ਮੈਂਬਰ ਹਿੰਦੁਸਤਾਨ ਨੂੰ ਚੱਲ ਪਏ । ਬਹੁਤ ਸਾਰੇ ਗਦਰੀ ਕਲਕੱਤੇ ਅਤੇ ਮਦਰਾਸ ਘਾਟਾਂ ਉੱਤੇ ਹੀ ਫੜੇ ਗਏ । ਸਰਾਭਾ ਕਿਸੇ ਨਾ ਕਿਸੇ ਤਰ੍ਹਾਂ ਲੁਕ-ਛਿਪ ਕੇ ਭਾਰਤ ਪੁੱਜ ਗਿਆ । ਇੱਥੇ ਆ ਕੇ ਉਸ ਨੇ ਗ਼ਦਰ-ਪਾਰਟੀ ਦਾ ਪ੍ਰਚਾਰ ਆਰੰਭ ਦਿੱਤਾ । ਨਾਲ ਹੀ ਇਸ ਨੇ ਹਥਿਆਰ ਇਕੱਠੇ ਕਰਨ, ਬੰਬ ਬਨਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ।
ਗ਼ਦਰ ਦੀ ਅਸਫ਼ਲਤਾ ਤੇ ਗ੍ਰਿਫਤਾਰੀਆਂ-ਗਦਰ-ਪਾਰਟੀ ਨੇ ਅੰਗਰੇਜ਼ਾਂ ਵਿਰੁੱਧ ਗਦਰ ਕਰਨ ਲਈ 20 ਫਰਵਰੀ, 1915 ਦੀ ਤਰੀਕ ਮਿਥੀ ਪਰ ਗੱਦਾਰ ਕਿਰਪਾਲ ਸਿੰਘ ਨੇ ਇਸ ਦਾ ਭੇਦ ਸਰਕਾਰ ਨੂੰ ਦੇ ਦਿੱਤਾ । ਸਰਕਾਰ ਨੇ ਗ਼ਦਰੀਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਜਿਹੇ ਗ਼ਦਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।
ਮੁਕੱਦਮਾ ਅਤੇ ਸਜ਼ਾ-ਕਰਤਾਰ ਸਿੰਘ ਸਰਾਭੇ ਤੇ ਉਸਦੇ ਸਾਥੀਆਂ ਵਿਰੁੱਧ ਰਾਜ-ਧ੍ਰੋਹ, ਡਾਕੇ, ਕਤਲਾਂ ਆਦਿ ਦਾ ਮੁਕੱਦਮਾ ਚਲਾਇਆ ਗਿਆ । ਸਰਾਭੇ ਸਮੇਤ 24 ਗ਼ਦਰੀਆਂ ਨੂੰ ਫਾਂਸੀ ਅਤੇ 27 ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ।
ਫਾਂਸੀ- ਅੰਤ 16 ਨਵੰਬਰ, 1915 ਈ: ਨੂੰ ਕਰਤਾਰ ਸਿੰਘ ਤੇ ਉਸ ਦੇ 6 ਹੋਰ ਸਾਥੀਆਂ ਨੂੰ ਫਾਂਸੀ ਦੇ ਦਿੱਤੀ ਗਈ ।ਕਰਤਾਰ ਸਿੰਘ ਦੀ ਉਮਰ ਉਸ ਵੇਲੇ 19 ਸਾਲ ਦੀ ਸੀ।
Read Also-
Essay on Lala Lajpat Rai in Punjabi
Essay on Mahatma Gandhi in Punjabi
ध्यान दें– प्रिय दर्शकों Essay on Kartar Singh Sarabha in Punjabi Language आपको अच्छा लगा तो जरूर शेयर करे।