ਲਾਲਾ ਲਾਜਪਤ ਰਾਏ ਤੇ ਲੇਖ- Essay on Lala Lajpat Rai in Punjabi

In this article, we are providing information about Lala Lajpat Rai in Punjabi. Essay on Lala Lajpat Rai in Punjabi Language. ਲਾਲਾ ਲਾਜਪਤ ਰਾਏ ਤੇ ਲੇਖ ਪੰਜਾਬੀ ਵਿੱਚ, Lala Lajpat Rai par Punjabi Nibandh. Checkout- Latest Punjabi Essay

ਲਾਲਾ ਲਾਜਪਤ ਰਾਏ ਤੇ ਲੇਖ ਪੰਜਾਬੀ ਵਿੱਚ- Essay on Lala Lajpat Rai in Punjabi

 

ਭੂਮਿਕਾ-ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ‘ਲਾਲਾ ਲਾਜਪਤ ਰਾਏ’ ਦਾ ਨਾਂ ਬੜੇ ਹੀ ਆਦਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ । ਲਾਲਾ ਜੀ ਦਾ ਸਮੁੱਚਾ ਹੀ ਜੀਵਨ ਤਿਆਗ, ਬਲੀਦਾਨ ਅਤੇ ਸੰਘਰਸ਼ ਨਾਲ ਭਰਪੂਰ ਹੈ । ਉਹਨਾਂ ਨੇ ਦੇਸ਼ ਦੀ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਅਕਹਿ ਅਤੇ ਅਸਹਿ ਜ਼ੁਲਮ ਸਹੇ ।

ਜਨਮ ਅਤੇ ਮਾਤਾ-ਪਿਤਾ-ਲਾਲਾ ਲਾਜਪਤ ਰਾਏ ਦਾ ਜਨਮ 1865 ਈ: ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਢੁੱਡੀ-ਕੇ ਵਿੱਚ ਹੋਇਆ । ਇਹਨਾਂ ਦੇ ਪਿਤਾ ਦਾ ਨਾਂ ਸ੍ਰੀ ਰਾਧਾ ਕ੍ਰਿਸ਼ਨ ਸੀ ।ਆਪ ਦੀ ਮਾਤਾ ਬੜੇ ਹੀ ਧਾਰਮਿਕ ਖਿਆਲਾਂ ਵਾਲੀ ਔਰਤ ਸੀ ।

ਵਿੱਦਿਆ ਪ੍ਰਾਪਤੀ-ਲਾਲਾ ਲਾਜਪਤ ਰਾਏ ਨੇ ਦਸਵੀਂ ਪਾਸ ਕਰਕੇ ਮੁਖ਼ਤਾਰ ਪਾਸ ਕੀਤੀ ਉਸ ਤੋਂ ਬਾਅਦ ਵਕਾਲਤ ਪਾਸ ਕੀਤੀ । ਆਪ ਇੱਕ ਪ੍ਰਸਿੱਧ ਵਕੀਲ ਵੀ ਰਹੇ । ਇਹਨਾਂ ਡੀ.ਏ.ਵੀ. ਕਾਲਜ ਲਾਹੌਰ ਵਿੱਚ ਕੁੱਝ ਦੇਰ ਅਧਿਆਪਕ ਦੇ ਤੌਰ ਤੇ ਵੀ ਕੰਮ ਕੀਤਾ ।

ਵਿਆਹ-ਇਹਨਾਂ ਦਾ ਵਿਆਹ 13 ਸਾਲ ਦੀ ਉਮਰ ਵਿੱਚ ਹੀ ਹੋ ਗਿਆ । ਇਹਨਾਂ ਦੀ ਪਤਨੀ ਦਾ ਨਾਂ ਰਾਧਾ ਦੇਵੀ ਸੀ।

ਰਾਜਨੀਤੀ ਵਿੱਚ ਪ੍ਰਵੇਸ਼-ਅੰਗਰੇਜ਼ਾਂ ਦੀ ਗੁਲਾਮੀ ਨੂੰ ਸਹਿਣ ਨਾ ਕਰਦੇ ਹੋਏ ਆਪ ਵੀ ਰਾਜਨੀਤੀ ਵਿੱਚ ਕੁੱਦ ਪਏ । ਉਸ ਸਮੇਂ ਆਜ਼ਾਦੀ ਦੀ ਲੜਾਈ ਲਈ ਕਾਂਗਰਸ ਦੇ ਦੋ ਦਲ ਗਰਮ ਦਲ ਅਤੇ ਨਰਮ ਦਲ ਕੰਮ ਕਰ ਰਹੇ ਸਨ । ਨਰਮ ਦਲ ਦੀ ਅਗਵਾਈ ਮਹਾਤਮਾ ਗਾਂਧੀ ਜੀ ਕਰ ਰਹੇ ਸਨ ਜਦ ਕਿ ਗਰਮ ਦਲ ਦੇ ਨੇਤਾ ਬਾਲ ਗੰਗਾਧਰ ਤਿਲਕ, ਵਿਪਨ ਚੰਦਰ ਪਾਲ ਤੇ ਲਾਲਾ ਲਾਜਪਤ ਰਾਏ ਸਨ ।

ਸਾਈਮਨ-ਕਮਿਸ਼ਨ ਦਾ ਵਿਰੋਧ ਕਰਨਾ-ਅੰਗਰੇਜ਼ਾਂ ਨੇ 1928 ਈ: ਵਿੱਚ ਸਾਈਮਨ ਕਮਿਸ਼ਨ ਭਾਰਤ ਭੇਜਿਆ । ਭਾਰਤੀਆਂ ਨੇ ਕਾਲੀਆਂ-ਝੰਡੀਆਂ ਨਾਲ ਇਸ ਦਾ ਵਿਰੋਧ ਕੀਤਾ। ਲਾਹੌਰ ਵਿੱਚ ਵੀ ਇਸ ਦਾ ਵਿਰੋਧ ਕੀਤਾ ਗਿਆ । ਲਾਹੌਰ ਵਿੱਚ ਇਸ ਦੇ ਖਿਲਾਫ਼ ਇੱਕ ਜਲੂਸ ਕੱਢਿਆ ਗਿਆ । ਇਸ ਜਲੂਸ ਦੀ ਅਗਵਾਈ ਲਾਲਾ ਲਾਜਪਤ ਰਾਏ ਜੀ ਕਰ ਰਹੇ ਸਨ । ਉਹ ਸਾਈਮਨ-ਕਮਿਸ਼ਨ ‘ਗੋ-ਬੈਕ’ ਦੇ ਨਾਅਰੇ ਲਗਾ ਰਹੇ ਸਨ । ਪੁਲਿਸ ਨੇ ਸਾਈਮਨ-ਕਮਿਸ਼ਨ ਦਾ ਵਿਰੋਧ ਕਰਨ ਵਾਲਿਆਂ ਤੇ ਅੰਨ੍ਹੇਵਾਹ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ । ਇਸ ਲਾਠੀ- ਚਾਰਜ ਨਾਲ ਲਾਲਾ ਜੀ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ ।

ਦੇਹਾਂਤ-ਲਾਲਾ ਜੀ ਇਹਨਾਂ ਸੱਟਾਂ ਦੀ ਤਾਬ ਨਾ ਝੱਲ ਸਕੇ ਅਤੇ ਅੰਤ 19 ਨਵੰਬਰ, 1928 ਨੂੰ ਚਲਾਣਾ ਕਰ ਗਏ । ਭਾਵੇਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਸਾਂਡਰਸ ਨੂੰ ਮਾਰ ਕੇ ਲੈ ਲਿਆ ਪਰ ਦੇਸ਼ ਨੇ ਇਕ ਬਹੁਤ ਹੀ ਨਿੱਡਰ ਅਤੇ ਜੋਸ਼ੀਲੇ ਦੇਸ਼ ਭਗਤ ਨੂੰ ਹਮੇਸ਼ਾਂ ਲਈ ਖੋਹ ਦਿੱਤਾ ।

ਪੰਜਾਬ ਕੇਸਰੀ ਦਾ ਦਰਜਾ-ਲਾਲਾ ਜੀ ਦੀਆਂ ਦੇਸ਼ ਭਗਤੀ ਦੀਆਂ ਸੇਵਾਵਾਂ ਕਾਰਨ ਇਹਨਾਂ ਨੂੰ ‘ਪੰਜਾਬ ਕੇਸਰੀ’ ਦਾ ਦਰਜਾ ਦਿੱਤਾ ਗਿਆ ।ਅਸਲ ਵਿੱਚ ਆਪ ਭਾਰਤ ਮਾਤਾ ਦੇ ਸੱਚੇ ਸਪੂਤ ਸਨ।

 

Read Also-

Essay on Kartar Singh Sarabha in Punjabi

Essay on Mahatma Gandhi in Punjabi

ध्यान दें– प्रिय दर्शकों Essay on Kartar Singh Sarabha in Punjabi Language आपको अच्छा लगा तो जरूर शेयर करे

Leave a Comment

Your email address will not be published. Required fields are marked *