ਗੁਰੂ ਨਾਨਕ ਦੇਵ ਜੀ ਤੇ ਲੇਖ- Essay on Guru Nanak Dev Ji in Punjabi

In this article, we are providing information about Guru Nanak Dev Ji in Punjabi. Short Essay on Guru Nanak Dev Ji in Punjabi Language. ਗੁਰੂ ਨਾਨਕ ਦੇਵ ਜੀ ਤੇ ਲੇਖ ਪੰਜਾਬੀ ਵਿੱਚ, Guru Nanak Dev Ji par Punjabi Nibandh. ਜਨਮ, ਪਰਿਵਾਰ, ਸਿਖਿਆ, ਚਮਤਕਾਰ ਭਰੀਆਂ ਘਟਨਾਵਾਂ, ਸੱਚਾ ਸੋਦਾ, ਉਪਦੇਸ਼ , ਸਾਰ-ਅੰਸ਼ ।

ਗੁਰੂ ਨਾਨਕ ਦੇਵ ਜੀ ਤੇ ਲੇਖ ਪੰਜਾਬੀ ਵਿੱਚ- Essay on Guru Nanak Dev Ji in Punjabi

Essay on Guru Nanak Dev Ji in Punjabi

( Essay-1 ) Short Punjabi Essay on Guru Nanak Dev Ji

Guru Nanak Dev Ji Lekh in Punjabi Language

ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਆਪ ਦਾ ਜਨਮ 1469 ਈਸਵੀ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ-ਪਾਕਿਸਤਾਨ) ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਸੀ। ਆਪ ਜੀ ਦੀ ਇੱਕ ਵੱਡੀ ਭੈਣ ਵੀ ਸੀ, ਜਿਸ ਦਾ ਨਾਂ ਬੇਬੇ ਨਾਨਕੀ ਸੀ।

ਆਪ ਸ਼ੁਰੂ ਤੋਂ ਹੀ ਆਮ ਬਾਲਕਾਂ ਨਾਲੋਂ ਵੱਖਰੇ ਸਨ। ਆਪ ਨੂੰ ਜਦ ਪਾਧੇ ਕੋਲ ਪੜ੍ਹਨ ਭੇਜਿਆ ਗਿਆ, ਤਾਂ ਆਪ ਦੀਆਂ ਗੱਲਾਂ ਸੁਣ ਕੇ ਪਾਧਾ ਹੈਰਾਨ ਰਹਿ ਗਿਆ।

ਆਪ ਦੇ ਪਿਤਾ ਆਪ ਨੂੰ ਕਿਸੇ ਕੰਮ ਧੰਦੇ ਵਿੱਚ ਪਾਉਣਾ ਚਾਹੁੰਦੇ ਸਨ। ਇਸੇ ਲਈ ਕਦੇ ਆਪ ਨੂੰ ਮੱਝਾਂ ਚਾਰਨ ਲਾਇਆ ਗਿਆ ਅਤੇ ਕਦੇ ਵਪਾਰੀ ਬਣਾਉਣ ਲਈ ਆਪ ਨੂੰ ਸੌਦਾ ਕਰਨ ਭੇਜਿਆ ਗਿਆ। ਪਰ ਆਪ ਨੇ ਇਹਨਾਂ ਕੰਮਾਂ ਵਿੱਚ ਕੋਈ ਰੁਚੀ ਨਾ ਦਿਖਾਈ।

ਆਪ ਨੂੰ ਪਰਿਵਾਰਕ ਬੰਧਨ ਵਿੱਚ ਬੰਨ੍ਹਣ ਲਈ ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ ਕੀਤਾ ਗਿਆ, ਜਿਨ੍ਹਾਂ ਦੀ ਕੁੱਖੋਂ ਦੋ ਲੜਕੇ ਪੈਦਾ ਹੋਏ ਬਾਬਾ ਲਖਮੀ ਚੰਦ ਅਤੇ ਬਾਬਾ ਸ੍ਰੀ ਚੰਦ।

ਆਪ ਜੀ ਦੀ ਭੈਣ ਬੇਬੇ ਨਾਨਕੀ ਆਪ ਨੂੰ ਕੰਮ ਕਾਜ ਕਰਵਾਉਣ ਲਈ ਆਪਣੇ ਕੋਲ ਸੁਲਤਾਨਪੁਰ ਲੈ ਗਈ। ਉਥੇ ਆਪ ਨੂੰ ਨਵਾਬ ਦੇ ਮੋਦੀ ਖਾਨੇ ਵਿੱਚ ਨੌਕਰ ਕਰਵਾ ਦਿੱਤਾ ਗਿਆ। ਸੁਲਤਾਨਪੁਰ ਦੇ ਨਿਵਾਸ ਦੌਰਾਨ ਹੀ ਆਪ ਵੇਈਂ ਨਦੀ ਵਿੱਚ ਤਿੰਨ ਦਿਨ ਅਲੋਪ ਰਹੇ ਅਤੇ ਵਾਪਿਸ ਆਉਣ ਤੋਂ ਬਾਅਦ ਆਪ ਨੇ ਆਪਣਾ ਸੰਦੇਸ਼ ਦੁਨੀਆਂ ਨੂੰ ਦੇਣਾ ਸ਼ੁਰੂ ਕੀਤਾ।

ਆਪਣੇ ਜੀਵਨ ਦੌਰਾਨ ਗੁਰੂ ਜੀ ਨੇ ਚਾਰ ਲੰਮੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਚਾਰ ਉਦਾਸੀਆਂ ਕਿਹਾ ਜਾਂਦਾ ਹੈ। ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਕਿ ਰੱਬ ਇੱਕ ਹੈ, ਉਹ ਚਾਰੇ ਪਾਸੇ ਹੈ, ਹੱਕ ਦੀ ਕਮਾਈ ਕਰਨੀ ਚਾਹੀਦੀ ਹੈ, ਫੋਕੇ ਦਿਖਾਵਿਆਂ ਵਿੱਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਆਪ ਦੀਆਂ ਇਹ ਸਿੱਖਿਆਵਾਂ ਆਪ ਦੀ ਬਾਣੀ ਵਿੱਚ ਦਰਜ ਹਨ।

ਗੁਰੂ ਸਾਹਿਬ ਨੇ ਆਪਣਾ ਅੰਤਲਾ ਸਮਾਂ ਕਰਤਾਰਪੁਰ (ਪਾਕਿਸਤਾਨ) ਵਿਖੇ ਖੇਤੀ ਕਰ ਕੇ ਬਿਤਾਇਆ। ਆਪ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ੀ ਅਤੇ 1539 ਈਸਵੀ ਵਿੱਚ ਆਪ ਜੋਤੀ ਜੋਤ ਸਮਾ ਗਏ।

Read Also-

Essay on Guru Gobind Singh Ji in Punjabi

 

( Essay-2 ) Short Shri Guru Nanak Dev Ji Essay in Punjabi- ਸ੍ਰੀ ਗੁਰੂ ਨਾਨਕ ਦੇਵ ਜੀ

“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ”

ਜਾਣ-ਪਛਾਣ- ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਇਹਨਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ।

ਜਨਮ ਅਤੇ ਮਾਤਾ-ਪਿਤਾ- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਰਾਇ-ਭੋਇ ਦੀ ਤਲਵੰਡੀ (ਪਾਕਿਸਤਾਨ) ਵਿੱਚ ਹੋਇਆ।ਅੱਜ-ਕੱਲ੍ਹ ਇਸ ਸਥਾਨ ਨੂੰ ਨਨਕਾਣਾ ਸਾਹਿਬ ਕਹਿੰਦੇ ਹਨ। ਆਪ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਜੀ ਅਤੇ ਮਾਤਾ ਜੀ ਦਾ ਨਾਂ ਤ੍ਰਿਪਤਾ ਦੇਵੀ ਸੀ। ਆਪ ਦੀ ਇੱਕ ਵੱਡੀ ਭੈਣ ਸੀ ਜਿਨ੍ਹਾਂ ਦਾ ਨਾਂ ਬੇਬੇ ਨਾਨਕੀ ਸੀ।

ਵਿੱਦਿਆ- ਜਦੋਂ ਗੁਰੂ ਜੀ ਸੱਤ ਸਾਲ ਦੇ ਹੋਏ ਤਾਂ ਆਪ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ। ਆਪ ਨੇ ਪਾਂਧੇ ਨੂੰ ਆਪਣੇ ਵਿਚਾਰਾਂ ਨਾਲ ਬਹੁਤ ਪ੍ਰਭਾਵਿਤ ਕੀਤਾ। ਪੜ੍ਹਾਈ ਵਿੱਚ ਮਨ ਨਾ ਲੱਗਦਾ ਦੇਖ ਆਪ ਜੀ ਦੇ ਪਿਤਾ ਜੀ ਨੇ ਆਪ ਨੂੰ ਮੱਝਾਂ ਚਰਾਉਣ ਲਈ ਭੇਜ ਦਿੱਤਾ।

ਸੱਚਾ-ਸੌਦਾ- ਆਪ ਦੇ ਪਿਤਾ ਜੀ ਨੇ ਆਪ ਨੂੰ ਵੀਹ ਰੁਪਏ ਦਿੱਤੇ ਤਾਂ ਕਿ ਆਪ ਕੋਈ ਵਪਾਰ ਕਰ – ਸਕਣ। ਜਿਸ ਵੇਲੇ ਆਪ ਕੋਈ ਵਪਾਰ ਕਰਨ ਜਾ ਰਹੇ ਸਨ ਤਾਂ ਰਸਤੇ ਵਿੱਚ ਆਪ ਨੂੰ ਕੁਝ ਭੁੱਖੇ ਸਾਧੂ ਮਿਲੇ। ਆਪ ਨੇ ਉਹਨਾਂ ਵੀਹ ਰੁਪਇਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਦਿੱਤਾ। ਸਿੱਖ ਇਤਿਹਾਸ ਵਿੱਚ ਇਹ ਘਟਨਾ ਸੱਚਾ ਸੌਦਾ ਦੇ ਨਾਂ ਨਾਲ ਪ੍ਰਸਿੱਧ ਹੈ।

ਸੁਲਤਾਨਪੁਰ ਜਾਣਾ- ਆਪ ਦੀ ਭੈਣ ਬੇਬੇ ਨਾਨਕੀ ਆਪ ਜੀ ਨੂੰ ਸੁਲਤਾਨਪੁਰ ਲੈ ਗਈ ਅਤੇ ਉੱਥੇ ਆਪ ਜੀ ਦੇ ਜੀਜਾ ਜੀ ਨੇ ਆਪ ਨੂੰ ਮੋਦੀਖ਼ਾਨੇ ਵਿੱਚ ਨੌਕਰੀ ਲਗਵਾ ਦਿੱਤਾ ਪਰ ਇਸ ਨੌਕਰੀ ਤੋਂ ਵੀ ਆਪ ਦੀਆਂ ਸ਼ਿਕਾਇਤਾਂ ਪੁੱਜੀਆਂ। ਇਸ ਲਈ ਆਪ ਨੇ ਨੌਕਰੀ ਛੱਡ ਦਿੱਤੀ।

ਉਦਾਸੀਆਂ (ਯਾਤਰਾਵਾਂ) ਕਰਨਾ- ਆਪ ਨੇ ਲੋਕ-ਕਲਿਆਣ ਲਈ ਦੇਸ਼-ਵਿਦੇਸ਼ ਦੀਆਂ ਉਦਾਸੀਆਂ ਕੀਤੀਆਂ। ਇਹਨਾਂ ਉਦਾਸੀਆਂ (ਯਾਤਰਾਵਾਂ) ਦੌਰਾਨ ਆਪ ਨੇ ਕੁੱਲੀ-ਭਟਕੀ ਜਨਤਾ ਨੂੰ ਸਿੱਧੇ ਰਾਹ ਪਾਇਆ।

ਸਿੱਖਿਆਵਾਂ- ਆਪ ਨੇ ਲੋਕਾਂ ਨੂੰ ਹੱਕ-ਹਲਾਲ ਦੀ ਕਮਾਈ ਕਰਕੇ ਖਾਣ ਦੀ ਪ੍ਰੇਰਨਾ ਦਿੱਤੀ।ਆਪ – ਨੇ ਕਿਰਤ ਕਰਨ, ਨਾਮ-ਜਪਣ ਅਤੇ ਵੰਡ ਛੱਕਣ ਦਾ ਸੰਦੇਸ਼ ਦਿੱਤਾ।

ਜੋਤੀ-ਜੋਤ ਸਮਾਉਣਾ – ਅੰਤ 1539 ਈ: ਨੂੰ ਆਪ ਜੋਤੀ-ਜੋਤ ਸਮਾ ਗਏ।

 

( Essay -3 ) Long Shri Guru Nanak Dev Ji Lekh in Punjabi

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ। ਗੁਰੂ ਨਾਨਕ ਦੇਵ ਜੀ ਸਿਖ ਮਤ ਦੇ ਪਹਿਲੇ ਗੁਰੂ ਅਤੇ ਸੰਸਥਾਪਕ ਸਨ। ਉਹਨਾਂ ਦਾ ਜਨਮ ਅਜਿਹੇ ਸਮੇਂ ਵਿਚ ਹੋਇਆ ਜਦੋਂ ਦੇਸ਼ ਵਿਚ ਮੁਸਲਮਾਨ ਰਾਜ ਕਰ ਰਹੇ ਸਨ। ਉਹਨਾਂ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਹਿੰਦੂ ਭਾਸ ਤ੍ਰਾਸ ਕਰ ਰਹੇ ਸਨ। ਹਿੰਦੂ ਅਤੇ ਮੁਸਲਮਾਨ ਦੋਵੇਂ ਧਾਰਮਿਕ ਅਡੰਬਰਾਂ ਵਿਚ ਪੈ ਕੇ ਇਕ ਦੂਜੇ ਦੇ ਖੂਨ ਦੇ ਪਿਆਰੇ ਹੋ ਰਹੇ ਸਨ। ਅਜਿਹੇ ਸਮੇਂ ਵਿਚ ਗੁਰੂ ਨਾਨਕ ਦੇਵ ਜੀ ਨੇ ਜਨਮ ਲੈ ਕੇ ਆਮ ਜਨਤਾ ਨੂੰ ਧਰਮ ਦਾ ਸਚਾ ਰਾਹ ਵਿਖਾਇਆ।

ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਦੀ ਕਤਕ ਦੀ ਪੂਰਨਮਾਸ਼ੀ ਨੂੰ ਜ਼ਿਲਾ ਸ਼ੇਖੂਪੁਰਾ ਦੇ ਇਕ ਪਿੰਡ ਤਲਵੰਡੀ ਵਿਖੇ ਹੋਇਆ। ਇਹ ਸਥਾਨ ਬਾਅਦ ਵਿਚ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿਧ ਹੋ ਗਿਆ। ਪਾਕਿਸਤਾਨ ਦੇ ਬਣ ਜਾਣ ਦੇ ਕਾਰਣ ਇਹ ਖੇਤਰ ਪਛਮੀ ਪਾਕਿਸਤਾਨ ਵਿਚ ਚਲਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਕਲਿਆਣ ਚੰਦ ਜਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਸੀ। ਬਾਲਕ ਨਾਨਕ ਦਾ ਬਚਪਨ ਨਿਰਾਲਾ ਸੀ। ਨਾਨਕ ਜੀ ਨੂੰ ਜਦੋਂ ਪਹਿਲੇ ਦਿਨ ਪੜ੍ਹਨ ਲਈ ਭੇਜਿਆ ਗਿਆ ਤਾਂ ਉਹਨਾਂ ਅਧਿਆਪਕ ਤੋਂ ਪੁਛਿਆ ਕਿ ਤੁਸੀਂ ਕੀ ਪੜਿਆ ਹੋਇਆ ਹੈ ? ਅਧਿਆਪਕ ਨੇ ਉਹ ਸਾਰੇ ਵਿਸ਼ੇ ਦਸ ਦਿੱਤੇ ਜੋ ਉਸਨੇ ਪੜੇ ਹੋਏ ਸਨ। ਗੁਰੂ ਨਾਨਕ ਦੇਵ ਜੀ ਨੂੰ ਅਧਿਆਪਕ ਦੇ ਵਿਸ਼ੇ ਸੁਣ ਕੇ ਬੜੀ ਨਿਰਾਸ਼ਾ ਹੋਈ ਕਿਉਂਕਿ ਉਹ ਈਸ਼ਵਰ ਦੇ ਬਾਬਤ ਕੁਝ ਵੀ ਨਹੀਂ ਸੀ ਜਾਣਦਾ। ਕਹਿੰਦੇ ਹਨ ਕਿ ਉਹ ਇਸਦੇ ਬਾਅਦ ਕਿਤੇ ਵੀ ਪੜ੍ਹਨ ਲਈ ਨਹੀਂ ਗਏ । ਘਰ ਵਾਲਿਆਂ ਨੇ ਪੜ੍ਹਾਈ ਵਿਚ ਉਹਨਾਂ ਦੀ ਰੁਚੀ ਨਾ ਦੇਖ ਕੇ ਪਸ਼ੂ ਚਰਾਉਣ ਦਾ ਕੰਮ ਉਹਨਾਂ ਨੂੰ ਦੇ ਦਿੱਤਾ। ਨਾਨਕ ਪਸ਼ੂਆਂ ਨੂੰ ਚਰਾਉਣ ਬਾਹਰ ਚਲੇ ਜਾਂਦੇ ਤੇ ਆਪ ਆਪਣੇ ਵਿਚਾਰਾਂ ਵਿਚ ਗੁਮ ਹੋਏ ਰਹਿੰਦਾ। ਪਸ਼ੂ ਲੋਕਾਂ ਦੇ ਖੇਤ ਨਸ਼ਟ ਕਰ ਦਿੰਦੇ।ਪਿਤਾ ਦੇ ਕੋਲ ਸ਼ਿਕਾਇਤਾਂ ਆਈਆਂ। ਬਾਲਕ ਨਾਨਕ ਨੂੰ ਡਾਂਟਿਆ ਗਿਆ, ਲੇਕਿਨ ਜਦੋਂ ਖੇਤ ਦੇਖ ਤਾ ਉਸੇ ਤਰ੍ਹਾਂ ਹਰ ਭਰੇ ਸਨ।

15 ਵਰੇ ਦੀ ਉਮਰ ਵਿਚ ਆਪ ਦਾ ਵਿਆਹ ਬੀਬੀ ਸੁਲਖਣੀ ਨਾਲ ਕਰ ਦਿੱਤਾ ਗਿਆ। ਉਹਨਾਂ ਦੇ ਸ੍ਰੀ ਚੰਦ ਅਤੇ ਲਖਮੀ ਚੰਦ ਨਾਂ ਦੇ ਦੋ ਲੜਕੇ ਹੀ ਹੋਏ ਲੇਕਿਨ ਨਾਨਕ ਦਾ ਮਨ ਇਹਨਾਂ ਸੰਸਾਰਿਕ ਧੰਦਿਆਂ ਵਿਚ ਨਹੀਂ ਲਗਦਾ ਸੀ। ਪਤਾ ਉਹਨਾਂ ਨੂੰ ਇਕ ਚੰਗਾ ਵਪਾਰੀ ਬਣਾਉਣਾ ਚਾਹੁੰਦੇ ਸਨ। ਉਹਨਾਂ ਇਕ ਵਾਰੀ ਨਾਨਕ ਜੀ ਨੂੰ 20 ਰੁਪੈ ਦਿੱਤੇ, ਆਪਣੇ ਇਕ ਨੌਕਰ ਨੂੰ ਵੀ ਨਾਲ ਭੇਜ ਦਿੱਤਾ ਅਤੇ ਨਾਨਕ ਨੂੰ ਕਿਹਾ ਕਿ ਜਾਉ ਅਤੇ ਕੋਈ ਚੰਗਾ ਜਿਹਾ ਸੌਦਾ ਕਰਕੇ ਆਉ।ਨਾਨਕ ਨੌਕਰ ਨੂੰ ਲੈ ਕੇ ਘਰੋਂ ਨਿਕਲ ਪਏ। ਅਜੇ ਕੁਝ ਹੀ ਦੂਰ ਗਏ ਸਨ ਕਿ ਉਹਨਾਂ ਨੂੰ ਸਾਧੂਆਂ ਦੀ ਇਕ ਟੋਲੀ ਮਿਲੀ ਜਿਹੜੀ ਭੋਜਨ ਦੀ ਤਲਾਸ਼ ਵਿਚ ਸੀ। ਨਾਨਕ ਨੇ ਨੌਕਰ ਨੂੰ 20 ਰੁਪੇ ਦਿੱਤੇ ਅਤੇ ਭੋਜਨ ਦਾ ਕਾਫੀ ਸਮਾਨ ਮੰਗਵਾ ਲਿਆ। ਸਾਧੂਆਂ ਨੂੰ ਭੋਜਨ ਕਰਵਾ ਕੇ ਨਾਨਕ ਘਰ ਵਾਪਸ ਆ ਗਏ। ਪਿਤਾ ਨੇ ਨਾਨਕ ਕੋਲੋਂ ਹਿਸਾਬ ਮੰਗਿਆ। ਇਸ ਤਰ੍ਹਾਂ ਧੰਨ ਨੂੰ ਨਸ਼ਟ ਕਰਕੇ ਆਏ ਪਤਰ ਤੇ ਪਿਤਾ ਨੂੰ ਬੜਾ ਗੁੱਸਾ ਆਇਆ। ਪਰ ਨਾਨਕ ਤਾਂ ਸੱਚਾ ਸੌਦਾ ਕਰਕੇ ਆਏ ਸਨ।

ਪਿਤਾ ਪੁੱਤਰ ਤੋਂ ਕਾਫ਼ੀ ਨਿਰਾਸ ਹੋ ਚੁਕੇ ਸਨ। ਉਹਨਾਂ ਹਾਰ ਕੇ ਨਾਨਕ ਨੂੰ ਉਹਨਾਂ ਦੀ ਭੈਣ ਬੀਬੀ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ। ਨਾਨਕ ਉਥੇ ਨਵਾਬ ਦੇ ਮੋਦੀ ਖਾਨੇ ਵਿਚ ਕੰਮ ਕਰਨ ਲੱਗੇ। ਕਹਿੰਦੇ ਹਨ ਕਿ ਲੋਕਾਂ ਨੂੰ ਚੀਜ਼ਾਂ ਵੰਡਦੇ ਸਮੇਂ ਮੈਂ ਤੇਰਾ ਮੈਂ ਤੇਰਾ ਕਹਿੰਦੇ ਕਹਿੰਦੇ ਕਾਫੀ ਵੰਡ ਦਿਆ ਕਰਦੇ ਸਨ। ਨਵਾਬ ਦੌਲਤ ਖਾਂ ਲੋਧੀ ਦੇ ਕੋਲ ਕਿਸੇ ਨੇ ਸ਼ਿਕਾਇਤ ਕੀਤੀ। ਇਕ ਦਿਨ ਜਾਚ ਪੜਤਾਲ ਕਰਵਾਈ ਗਈ। ਕੁਝ ਵੀ ਫਰਕ ਨਹੀਂ ਨਿਕਲਿਆ। ਸ਼ਿਕਾਇਤ ਕਰਨ ਵਾਲੇ ਸ਼ਰਮਿੰਦਾ ਹੋ ਕੇ ਰਹਿ ਗਏ।

ਗੁਰੂ ਨਾਨਕ ਦੇਵ ਜੀ ਨੇ 12 ਵਰੇ ਤਕ ਹਿਸਥ ਜੀਵਨ ਦਾ ਪਾਲਣ ਕੀਤਾ। ਘਰ ਦਿਆ ਬੰਧਨਾਂ ਤੋਂ ਹੁਣ ਉਹਨਾਂ ਦਾ ਮਨ ਉਕਤਾ ਗਿਆ ਸੀ। ਉਹਨਾਂ ਦਾ ਜੀਵਨ ਤਾਂ ਲੋਕਾਂ ਦੇ ਕਲਿਆਣ ਲਈ ਸੀ। ਭਲਾ ਇਹਨਾਂ ਬੰਧਨਾਂ ਵਿਚ ਕਦੋਂ ਤਕ ਫ਼ਸੇ ਰਹਿੰਦੇ। ਇਕ ਵਾਰ ਨਦੀ ਵਿਚ ਇਸ਼ਨਾਨ ਕਰਕੇ ਹੋਏ ਆਪ ਨੂੰ ਬ੍ਰਹਮ ਦਰਸ਼ਨ ਹੋਇਆ। ਆਪ ਨੇ ਬ੍ਰਹਮ ਦਰਸ਼ਨ ਕਰਕੇ ਮਨੁਖੀ ਕਲਿਆਣ ਵਲ ਕਦਮ ਵਧਾ ਦਿੱਤਾ। ਆਪ ਨੇ ਚਾਰ ਉਦਾਸੀਆਂ ਕੀਤੀਆਂ। ਸੱਜਣ ਠੱਗ ਤੇ ਕੋਡੇ ਰਾਖਸ਼ ਜਿਹਾ ਦਾ ਉਧਾਰ ਕੀਤਾ।

ਗੁਰੂ ਜੀ ਨੇ ਹਿੰਦੂ ਮੁਸਲਿਮ ਏਕਤਾ ਦੇ ਲਈ ਅਣਥਕ ਕੋਸ਼ਿਸ਼ਾਂ ਕੀਤੀਆਂ। ਉਹਨਾਂ ਦੀ ਭਾਸ਼ਾ ਵਿਚ ਦੋਹਾਂ ਧਰਮਾਂ ਦੀਆਂ ਬੁਰਾਈਆਂ ਦਾ ਖੰਡਨ ਕੀਤਾ। ਗੁਰੂ ਨਾਨਕ ਦੇਵ ਜੀ ਨੇ ਭਾਰਤ ਅਤੇ ਭਾਰਤ ਤੋਂ ਬਾਹਰ ਦੇਸ਼ਾਂ ਵਿਚ ਜਾ ਕੇ ਆਮ ਲੋਕਾਂ ਨੂੰ ਆਪਣੇ ਉਪਦੇਸ਼ਾਂ ਨਾਲ ਪ੍ਰਭਾਵਿਤ ਕੀਤਾ। ਗੁਰੂ ਜੀ ਦੀਆਂ ਸਿਖਿਆਵਾਂ ਬੜੀਆਂ ਆਸਾਨ ਸਨ। ਉਹ ਜਾਤ ਪਾਤ ਨੂੰ ਬੇਕਾਰ ਮੰਨਦੇ ਸਨ। ਤਿਲਕ, ਪਜਾ. ਯੱਗ ਆਦਿ ਉਹਨਾਂ ਦੀ ਨਜ਼ਰ ਵਿਚ ਸਾਰੇ ਬੈਂਕਾਰ ਸਨ। ਉਹ ਲੋਕਾਂ ਨੂੰ ਕੇਵਲ ਈਸ਼ਵਰ ਨੂੰ ਯਾਦ ਕਰਨ ਦਾ ਉਪਦੇਸ਼ ਦਿੰਦੇ ਸਨ। ਉਹਨਾਂ ਨੀਵੀਂ ਜਾਤ ਦੇ ਲੋਕਾਂ ਨੂੰ ਵੀ ਗਲੇ ਲਗਾਇਆ ਅਤੇ ਉਹਨਾਂ ਲਈ ਭਗਤੀ ਦਾ ਰਾਹ ਖੋਲ੍ਹ ਦਿੱਤਾ। ਗੁਰੂ ਜੀ ਜੀਵਨ ਭਰ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕਰਦੇ ਰਹੇ। ਉਹਨਾਂ ਦੇ ਉਪਦੇਸ਼ ਸੀ। ਗੁਰੂ ਗਰੰਥ ਸਾਹਿਬ ਵਿਚ ਮਹੱਲਾ ਪਹਿਲਾ ਵਿਚ ਇਕਠੇ ਕੀਤੇ ਗਏ ਹਨ। ਗਰ ਨਾਨਕ ਦੇਵ ਜੀ ਸਤਰ ਵਰ੍ਹੇ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ।

# Punjabi Essay on Guru Nanak Dev Ji # Guru Nanak Dev Ji Essay in Punjabi # lines on guru nanak dev ji in punjabi # History Guru Nanak Dev Ji Essay in Punjabi

# Jivani / biography of Guru Nanak Dev Ji in punjabi

# history of Guru Nanak Dev Ji in punjabi language

ध्यान दें– प्रिय दर्शकों Essay on Guru Nanak Dev Ji in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *