ਗੁਰੂ ਗੋਬਿੰਦ ਸਿੰਘ ਜੀ ਤੇ ਲੇਖ- Essay on Guru Gobind Singh Ji in Punjabi

In this article, we are providing information about Guru Gobind Singh Ji in Punjabi. Short Essay on Guru Gobind Singh Ji in Punjabi Language. ਗੁਰੂ ਗੋਬਿੰਦ ਸਿੰਘ ਜੀ ਤੇ ਲੇਖ ਪੰਜਾਬੀ ਵਿੱਚ, Guru Gobind Singh Ji par Punjabi Lekh | Nibandh. ਜਨਮ, ਸਿਖਿਆ, ਗੁਰੂ ਤੇਗ ਬਹਾਦਰ ਦੀ ਕਸ਼ਮੀਰ ਪੰਡਤਾਂ ਨਾਲ ਗਲਬਾਤ, ਉਹਨਾਂ ਦੇ ਪਿਤਾ ਦਾ ਬਲੀਦਾਨ, ਖਾਲਸਾ ਪੰਥ ਦਾ ਸਾਜਨਾ, ਮੁਗਲਾਂ ਨਾਲ ਯੁਧ, ਵੀਰ ਗਤੀ ਪਾਉਣਾ।

ਗੁਰੂ ਗੋਬਿੰਦ ਸਿੰਘ ਜੀ ਤੇ ਲੇਖ- Essay on Guru Gobind Singh Ji in Punjabi

Essay on Guru Gobind Singh Ji in Punjabi

( Essay – 1 ) Shri Guru Gobind Singh Ji Essay in Punjabi- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਲੇਖ

10 Lines on Guru Gobind Singh Ji in Punjabi Essay

ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਅਤੇ ਅਖੀਰਲੇ ਗੁਰੂ ਸਨ। ਆਪ ਦਾ ਜਨਮ 1666 ਈਸਵੀ ਵਿੱਚ ਪਟਨਾ ਸਾਹਿਬ (ਬਿਹਾਰ) ਵਿਖੇ ਹੋਇਆ। ਆਪ ਦੇ ਪਿਤਾ ਗੁਰੂ ਤੇਗ਼ ਬਹਾਦਰ ਅਤੇ ਮਾਤਾ, ਮਾਤਾ ਗੁਜਰੀ ਜੀ ਸਨ।

7 ਸਾਲ ਦੀ ਉਮਰ ਵਿੱਚ ਆਪ ਆਪਣੇ ਪਿਤਾ ਜੀ ਕੋਲ ਆਨੰਦਪੁਰ ਸਾਹਿਬ ਆ ਗਏ। ਆਨੰਦਪੁਰ ਵਿੱਚ ਆਪ ਨੂੰ ਸੰਸਕ੍ਰਿਤ, ਫ਼ਾਰਸੀ, ਪਾਲੀ, ਪੰਜਾਬੀ ਆਦਿ ਭਾਸ਼ਾਵਾਂ ਦੀ ਸਿੱਖਿਆ ਦੇ ਨਾਲ ਨਾਲ ਜੰਗੀ ਵਿੱਦਿਆ ਦੀ ਸਿੱਖਿਆ ਵੀ ਦਿੱਤੀ ਗਈ।

ਆਪ ਕੇਵਲ 9 ਸਾਲ ਦੇ ਹੀ ਸਨ ਕਿ ਆਪ ਨੇ ਆਪਣੇ ਪਿਤਾ ਜੀ ਨੂੰ ਕਸ਼ਮੀਰੀ ਬ੍ਰਾਹਮਣਾ ਦੀ ਸਹਾਇਤਾ ਕਰਨ ਦੀ ਪ੍ਰੇਰਨਾ ਦਿੱਤੀ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਆਪ ਸਿੱਖਾਂ ਦੇ ਦਸਵੇਂ ਗੁਰੂ ਬਣੇ।

ਗੁਰਗੱਦੀ ਸਾਂਭਣ ਤੋਂ ਬਾਅਦ ਆਪ ਨੇ ਸਿੱਖ ਕੌਮ ਵਿੱਚ ਨਵੀਂ ਸ਼ਕਤੀ ਭਰੀ ਅਤੇ ਸਿੱਖ ਫ਼ੌਜ ਇਕੱਠੀ ਕੀਤੀ। 1699 ਈਸਵੀ ਵਿੱਚ ਆਪ ਨੇ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕੀਤੀ।
ਇਸ ਤੋਂ ਬਾਅਦ ਆਪ ਦੀਆਂ ਪਹਾੜੀ ਰਾਜਿਆਂ ਨਾਲ ਅਤੇ ਮੁਗ਼ਲ ਫ਼ੌਜਾਂ ਨਾਲ ਕਈ ਥਾਂ ਲੜਾਈਆਂ ਹੋਈਆਂ। ਇਹਨਾਂ ਲੜਾਈਆਂ ਵਿੱਚ ਆਪ ਨੇ ਦੁਸ਼ਮਣ ਦੀਆਂ ਫ਼ੌਜਾਂ ਨੂੰ ਕਈ ਥਾਂ ਹਰਾਇਆ। ਚਮਕੌਰ ਦੀ ਲੜਾਈ ਵਿੱਚ ਆਪ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ।

ਆਪ ਦੇ ਦੋ ਛੋਟੇ ਸਾਹਿਬਜ਼ਾਦੇ ਸਰਹੰਦ ਵਿੱਚ ਨੀਹਾਂ ਵਿੱਚ ਚਿਨਵਾ ਦਿੱਤੇ ਗਏ। ਆਪਣੀ ਕੌਮ ਦੀ ਖਾਤਿਰ ਆਪ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ।

1708 ਈਸਵੀ ਵਿੱਚ ਆਪ ਨੰਦੇੜ ਸਾਹਿਬ (ਹਜ਼ੂਰ ਸਾਹਿਬ) ਵਿਖੇ ਜੋਤੀ ਜੋਤ ਸਮਾ ਗਏ।

Read Also-

Essay on Guru Nanak Dev Ji in Punjabi

( Essay-2 ) Essay on Guru Gobind Singh Ji in Punjabi

“ਵਾਹੁ-ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ”।

ਜਾਣ-ਪਛਾਣ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਅਤੇ ਅੰਤਿਮ ਗੁਰੂ ਸਨ। ਆਪ ਨੂੰ ਸਰਬੰਸ ਦਾਨੀ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ। ਆਪ ਨੇ ਆਪਣਾ ਸਭ ਕੁਝ ਦੇਸ਼ ਅਤੇ ਕੌਮ ਦੀ ਖ਼ਾਤਰ ਕੁਰਬਾਨ ਕਰ ਦਿੱਤਾ।

ਜਨਮ ਅਤੇ ਮਾਤਾ-ਪਿਤਾ- ਆਪ ਦਾ ਜਨਮ 1666 ਈ: ਨੂੰ ਪਟਨਾ ਸਾਹਿਬ (ਬਿਹਾਰ) ਵਿਖੇ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਮਾਤਾ ਜੀ ਦਾ ਨਾਂ ਮਾਤਾ ਗੁਜਰੀ ਸੀ।

ਪਿਤਾ ਜੀ ਦੀ ਸ਼ਹੀਦੀ- ਆਪ ਜੀ ਦੀ ਉਮਰ ਕੇਵਲ ਨੌਂ ਸਾਲ ਦੀ ਸੀ ਜਦੋਂ ਆਪ ਜੀ ਦੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹੀਦ ਕਰ ਦਿੱਤਾ ਗਿਆ।

ਗੁਰਗੱਦੀ ਸੰਭਾਲਣੀ– ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਆਪ ਛੋਟੀ ਉਮਰ ਵਿੱਚ ਹੀ ਗੁਰ- ਗੁਰਗੱਦੀ ਸੰਭਾਲਣੀ ਗੱਦੀ ‘ਤੇ ਬੈਠੇ। ਆਪ ਛੋਟੀ ਉਮਰ ਵਿੱਚ ਹੀ ਘੋੜ-ਸਵਾਰੀ, ਸ਼ਸਤਰ-ਵਿੱਦਿਆ ਆਦਿ ਵਿੱਚ ਨਿਪੁੰਨ ਹੋ ਗਏ ਸਨ।

ਖ਼ਾਲਸਾ ਪੰਥ ਦੀ ਸਾਜਨਾ- ਲਗਾਤਾਰ ਜਿੱਤਾਂ ਨਾਲ ਆਪ ਜੀ ਦਾ ਹੌਸਲਾ ਵਧਦਾ ਗਿਆ। ਇਸ ਲਈ ਆਪ ਨੇ ਲੋਕਾਂ ਅੰਦਰ ਇੱਕ ਅਜੀਬ ਕਿਸਮ ਦੀ ਤਾਕਤ ਭਰਨ ਲਈ 1699 ਈ: ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ।

ਚਮਕੌਰ ਸਾਹਿਬ ਦੀ ਲੜਾਈ- ਚਮਕੌਰ ਸਾਹਿਬ ਵਿੱਚ ਆਪ ਜੀ ਦੀ ਮੁਗ਼ਲਾਂ ਨਾਲ ਬਹੁਤ ਵੱਡੀ ਲੜਾਈ ਹੋਈ। ਇਸ ਲੜਾਈ ਵਿੱਚ ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋ ਗਏ।

ਪਰਿਵਾਰ ਦਾ ਵਿਛੜਨਾ- ਆਪ ਦਾ ਸਾਰਾ ਪਰਿਵਾਰ ਆਪ ਤੋਂ ਵਿਛੜ ਗਿਆ। ਦੋ ਛੋਟੇ – ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਨਵਾਬ ਨੇ ਕੈਦ ਕਰ ਲਿਆ । ਉਸ ਨੇ ਦੋਵੇਂ ਵਣ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ।

ਜੋਤੀ-ਜੋਤ ਸਮਾਉਣਾ – ਆਪ 1708 ਈ: ਨੂੰ ਜੋਤੀ-ਜੋਤ ਸਮਾ ਗਏ।

 

( Essay – 3 ) Long Shri Guru Gobind Singh Ji Lekh in Punjabi

ਸਿਖ ਧਰਮ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਇਕ ਅਜਿਹੇ ਮਹਾਂਪੁਰਖ ਸਨ, ਜਿਨ੍ਹਾਂ ਨੇ ਸਿਖਾਂ ਨੂੰ ਵੀਰ ਸੈਨਿਕਾਂ ਵਿਚ ਬਦਲ ਕੇ ਸਿਖ ਜਾਤ ਨੂੰ ਇਕ ਵੀਰ ਜਾਤ ਬਣਾ ਦਿੱਤਾ। ਮੁਸਲਮਾਨ ਸ਼ਾਸਕਾਂ ਤੋਂ ਡਰੀ ਹਿੰਦੂ ਜਾਤੀ ਵਿੱਚ ਜਾਨ ਪਾ ਕੇ ਉਹਨਾਂ ਨੂੰ ਧੀਰਜ ਵਾਲੇ, ਸਾਹਸੀ, ਵੀਰ ਅਤੇ ਨਿਡਰ ਬਣਾ ਦਿੱਤਾ। ਉਹਨਾਂ ਦਾ ਜਨਮ ਅਜਿਹੇ ਸਮੇਂ ਵਿਚ ਹੋਇਆ ਸੀ ਜਦੋਂ ਔਰੰਗਜ਼ੇਬ ਦੀ ਅਤਿਆਚਾਰਕ ਨੀਤੀ ਦੇ ਕਾਰਣ ਸਾਰੇ ਦੇਸ਼ ਵਿਚ ਡਰ ਫੈਲਿਆ ਹੋਇਆ ਸੀ। ਥਾਂ-ਥਾਂ ਤੇ ਹਿੰਦੂਆਂ ਨੂੰ ਅਤਿਆਚਾਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ।

ਆਪ ਦਾ ਜਨਮ 27 ਦਸੰਬਰ 1666 ਨੂੰ ਪਟਨਾ ਸਾਹਿਬ ਵਿਖੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਘਰ ਹੋਇਆ। ਆਪ ਜੀ ਦੀ ਮਾਤਾ ਦਾ ਨਾਂ ਗੁਜਰੀ ਸੀ। ਆਪ ਦੇ ਮੁਢਲੇ ਸਾਲ ਪਟਨਾ ਵਿਚ ਹੀ ਬੀਤੇ। ਇਸਤੋਂ ਬਾਅਦ ਗੁਰੂ ਤੇਗ ਬਹਾਦਰ ਨੇ ਆਪ ਨੂੰ ਅੰਨਦਪੁਰ ਬੁਲਾ ਲਿਆ। ਨੌ ਵਰ੍ਹੇ ਦੀ ਉਮਰ ਵਿਚ ਆਪਦਾ ਵਿਆਹ ਲਾਹੌਰ ਦੇ ਹਰੀ ਯਸ਼ ਦੀ ਲੜਕੀ ਜੀਤੋ ਨਾਲ ਹੋਇਆ। ਆਪ ਦੇ ਚਾਰ ਪੁੱਤਰ ਹੋਏ। ਆਪ ਦੀ ਮੁਢਲੀ ਸਿਖਿਆ ਅਨੰਦਪੁਰ ਵਿਖੇ ਹੋਈ। ਪਿਤਾ ਨੇ ਇਹਨਾਂ ਨੂੰ ਹਿੰਦੀ, ਸੰਸਕ੍ਰਿਤ ਅਤੇ ਫ਼ਾਰਸੀ ਪੜ੍ਹਾਉਣ ਦਾ ਪ੍ਰਬੰਧ ਕੀਤਾ। ਇਸ ਦੇ ਨਾਲ ਨਾਲ ਆਪ ਨੂੰ ਯੁਧ ਵਿਦਿਆ ਸਿਖਾਉਣ ਦਾ ਪ੍ਰਬੰਧ ਕੀਤਾ ਗਿਆ।

ਆਪ ਦੀ ਉਮਰ ਕੇਵਲ ਨੌਂ ਵਰੇ ਦੀ ਹੀ ਸੀ ਜਦੋਂ ਇਕ ਦਿਨ ਕੁਝ ਪੰਡਤ ਮੁਸਲਮਾਨਾਂ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਗੁਰੂ ਤੇਗ ਬਹਾਦਰ ਦੇ ਕੋਲ ਆਏ। ਉਹ ਔਰੰਗਜ਼ੇਬ ਦੇ ਅਤਿਆਚਾਰਾਂ ਨੂੰ ਸੁਣ ਕੇ ਬੜੇ ਦੁਖੀ ਹੋਏ। ਉਹਨਾ ਸੋਚਿਆ ਕਿ ਆਪਣਾ ਬਲੀਦਾਨ ਦਿੱਤੇ ਬਿਨਾਂ ਧਰਮ ਦੀ ਰਖਿਆ ਨਹੀਂ ਹੋ ਸਕਦੀ। ਗੁਰੂ ਜੀ ਨੇ ਪੰਡਿਤਾਂ ਨੂੰ ਦੇਸ਼ ਅਤੇ ਜਾਤੀ ਦੀ ਰਖਿਆ ਦੇ ਲਈ ਕਿਸੇ ਮਹਾਨ ਵਿਅਕਤੀ ਦੇ ਬਲੀਦਾਨ ਦੀ ਗਲ ਕਹੀ। ਬਾਲਕ ਗੋਬਿੰਦ ਕੋਲ ਹੀ ਬੈਠਾ ਸੀ, ਉਸਨੇ ਇਕ ਦਮ ਕਿਹਾ, ਤੁਹਾਡੇ ਤੋਂ ਵਧ ਕੇ ਮਹਾਨ ਪੁਰਖ ਹੋਰ ਕੌਣ ਹੋਵੇਗਾ। ਪੁੱਤਰ ਦੀ ਗੱਲ ਸੁਣ ਕੇ ਪਿਤਾ ਦਾ ਮਨ ਖਿਲ ਗਿਆ। ਆਪ ਹਿੰਦੂ ਧਰਮ ਦੀ ਰਖਿਆ ਲਈ ਦਿੱਲੀ ਚਲੇ ਗਏ। ਚਾਂਦਨੀ ਚੌਕ ਦਿੱਲੀ ਵਿਚ ਉਹਨਾਂ ਆਪਣਾ ਬਲੀਦਾਨ ਦੇ ਕੇ ਧਰਮ ਦੀ ਰਖਿਆ ਕੀਤੀ। ਪਿਤਾ ਦੇ ਬਲੀਦਾਨ ਦੇ ਬਾਅਦ ਉਹ ਸਿਖਾਂ ਦੇ ਦਸਵੇਂ ਗੁਰੂ ਬਣੇ। ਲੋਕ ਔਰੰਗਜ਼ੇਬ ਤੋਂ ਬਦਲਾ ਲੈਣ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਝੰਡੇ ਹੇਠਾਂ ਇਕਠੇ ਹੋਣ ਲੱਗੇ। ਇਸ ਨਾਲ ਗੁਰੂ ਜੀ ਦੇ ਚੇਲਿਆਂ ਦੀ ਸੰਖਿਆ ਵਧਣ ਲਗੀ।

ਗੁਰੂ ਗੋਬਿੰਦ ਸਿੰਘ ਦੀ ਵਧਦੀ ਹੋਈ ਸ਼ਕਤੀ ਤੋਂ ਉਹਨਾਂ ਦੇ ਆਸ ਪਾਸ ਦੇ ਪਹਾੜੀ ਰਾਜਾ ਡਰ ਕੇ ਉਹਨਾਂ ਨਾਲ ਈਰਖਾ ਕਰਨ ਲੱਗੇ। ਬਿਲਾਸਪੁਰ ਦੇ ਰਾਜਾ ਭੀਮ ਨੇ ਗੁਰੂ ਜੀ ਤੇ ਹਮਲਾ ਕਰ ਦਿੱਤਾ। ਗੁਰੂ ਜੀ ਦੇ ਚੇਲਿਆਂ ਨੇ ਵੀਰਤਾ ਨਾਲ ਇਸ ਹਮਲੇ ਦਾ ਜਵਾਬ ਦਿੱਤਾ ਅਤੇ ਭੀਮ ਨੂੰ ਹਰਾ ਕੇ ਉਸ ਨੂੰ ਭਜਾ ਦਿੱਤਾ।

ਇਕ ਦਿਨ ਵਿਸਾਖੀ ਦੇ ਮੌਕੇ ਤੇ ਗੁਰੂ ਜੀ ਨੇ ਆਪਣੇ ਸਾਰੇ ਸਿੱਖਾਂ ਨੂੰ ਅਨੰਦਪੁਰ ਵਿਚ ਇਕੱਠਾ ਕੀਤਾ। ਭਰੇ ਦਰਬਾਰ ਵਿਚ ਉਹਨਾਂ ਧਰਮ ਦੇ ਨਾਂ ਤੇ ਬਲੀਦਾਨ ਮੰਗਿਆ। ਇਕ-ਇਕ ਕਰਕੇ ਪੰਜ ਵੀਰ ਆਪਣਾ ਸਿਰ ਦੇਣ ਲਈ ਓਠੇ। ਗੁਰੂ ਜੀ ਨੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਨਾਂ ਦਿੱਤਾ। ਉਹਨਾਂ ਨੂੰ ਅਮ੍ਰਿਤ ਛਕਾਇਆ ਅਤੇ ਸਚੇ ਸਿਖ ਬਣਾਇਆ। ਗੁਰੂ ਜੀ ਨੇ ਆਪ ਵੀ ਅੰਮ੍ਰਿਤ ਪੀਤਾ। ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਆਪਣੇ ਨਾਂ ਦੇ ਪਿਛੇ ਸਿੰਘ ਲਗਾਉਣ, ਕੰਘਾ, ਕੱਛਾ, ਕਿਰਪਾਣ, ਕੜਾ ਅਤੇ ਕੇਸ ਪੰਜ ਚੀਜਾਂ ਨੂੰ ਧਾਰਨ ਕਰਣ ਲਈ ਕਿਹਾ। ਇਸ ਤਰ੍ਹਾਂ ਉਹਨਾਂ ਨੇ ਸਿੱਖਾਂ ਨੂੰ ਇਕ ਵੀਰਾਂ ਦੀ ਜਾਤੀ ਬਣਾ ਦਿੱਤਾ।

ਗੁਰੂ ਜੀ ਨੂੰ ਆਪਣੇ ਜੀਵਨ ਵਿਚ ਅਨੇਕਾਂ ਲੜਾਈਆਂ ਲੜਨੀਆਂ ਪਈਆਂ। ਸਿਖਾਂ ਦੀ ਸ਼ਕਤੀ ਨੂੰ ਖਤਮ ਕਰਨ ਦੇ ਲਈ ਔਰੰਗਜ਼ੇਬ ਨੇ ਆਪਣੇ ਲੜਕੇ ਮੁਅਜ਼ਮ ਦੇ ਅਧੀਨ ਸੈਨਾ ਭੇਜੀ। ਪਹਿਲਾਂ ਪਹਿਲ ਸਿਖਾਂ ਨੂੰ ਕੁਝ ਜਿਤਾਂ ਪ੍ਰਾਪਤ ਹੋਈਆਂ। ਪਰ ਮੁਗਲਾਂ ਦੀ ਸ਼ਕਤੀ ਦੇ ਸਾਮਣੇ ਇਹ ਠਹਿਰ ਨਾ ਸਕੇ। ਮੁਗਲਾਂ ਦੇ ਯੁਧਾਂ ਵਿਚ ਗੁਰੂ ਜੀ ਦੇ ਦੋ ਪੁੱਤਰ ਵੀਰ ਗਤੀ ਨੂੰ ਪ੍ਰਾਪਤ ਹੋਏ । ਦੋ ਪੁੱਤਰ ਜ਼ਿੰਦਾ ਹੀ ਦੀਵਾਰ ਵਿਚ ਚਿਣਵਾ ਦਿੱਤੇ ਗਏ। ਗੁਰੂ ਜੀ ਨੇ ਇਸ ਦਾ ਬਦਲਾ ਮੁਕਤਸਰ ਵਿਚ ਲਿਆ।

ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਯੋਧਾ ਦੇ ਨਾਲ-ਨਾਲ ਇਕ ਚੰਗੇ ਕਵੀ ਵੀ ਸਨ। ਉਹਨਾਂ ਦੇ ਦਰਬਾਰ ਵਿੱਚ ਬਵੰਜਾ ਕਵੀ ਰਹਿੰਦੇ ਸਨ। ਉਨ੍ਹਾਂ ਨੇ ਆਪਣੇ ਚੇਲਿਆਂ ਵਿਚ ਵੀਰਤਾ ਦਾ ਸੰਚਾਰ ਕਰਨ ਲਈ ਕਵਿਤਾ ਨੂੰ ਹੀ ਅਪਣਾਇਆ। ਉਹਨਾਂ ਕਈ ਗਰੰਥ ਵੀ ਲਿਖੇ ਹਨ, ਜਿਹਨਾਂ ਵਿਚੋਂ ਚੰਡੀ ਚਰਿਤਰ ਮਸ਼ਹੂਰ ਹੈ।

ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਨੂੰ ਜੀਉਂਦੇ ਜੀ ਝੁਕਾ ਨਹੀਂ ਸੀ ਸਕਿਆ। ਗੁਰੂ ਜੀ ਨੇ ਉਸ ਨੂੰ ਇਕ ਪੱਤਰ ਵੀ ਲਿਖਿਆ ਸੀ ਜਿਸ ਨੂੰ ਜਫਰਨਾਮਾ ਕਹਿੰਦੇ ਹਨ। ਦੱਖਣ ਵਿੱਚ ਇਕ ਪਠਾਣ ਦੁਆਰਾ ਛੁਰੇ ਦਾ ਜਖਮ ਨਾ ਸਹਿਣ ਕਰਦੇ ਹੋਏ। ਆਪ 1708 ਵਿਚ ਅਕਾਲ ਚਲਾਣਾ ਕਰ ਗਏ। ਗੁਰੂ ਸਾਹਿਬ ਨੇ ਸੰਸਾਰ ਛਡਣ ਤੋਂ ਪਹਿਲਾਂ ਗੁਰੂ ਪ੍ਰਥਾ ਬੰਦ ਕਰ ਦਿੱਤੀ ਅਤੇ ਸਿਖਾਂ ਨੂੰ ਗੁਰੂ ਮਾਨਿਓ ਗਰੰਥ ਦਾ ਉਪਦੇਸ਼ ਦਿੱਤਾ। ਅਰਥਾਤ ਇਸ ਤੋਂ ਬਾਅਦ ਗਰੰਥ ਸਾਹਿਬ ਹੀ ਸਿਖਾ ਦਾ ਗੁਰੂ ਹੈ। ਗੁਰੂ ਜੀ ਦੀ ਮੌਤ ਤੋਂ ਬਾਅਦ ਸਿੱਖ ਧਰਮ ਦਾ ਬੜਾ ਪ੍ਰਚਾਰ ਹੋਇਆ। ਇਸਦਾ ਸਿਹਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਹੈ।

# history of Guru Gobind Singh ji in punjabi language # jivani | biography of Guru Gobind Singh ji in punjabi language # Punjabi Essay on Guru Gobind Singh Ji # Guru Gobind Singh Ji Essay in Punjabi # 10 Lines on Guru Gobind Singh Ji in Punjabi

 

ध्यान दें– प्रिय दर्शकों Essay on Guru Gobind Singh Ji in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *