ਹੋਲੀ ਤੇ ਲੇਖ ਪੰਜਾਬੀ ਵਿੱਚ- Essay on Holi in Punjabi Language

In this article, we are providing information about Holi in Punjabi. Short Essay on Holi in Punjabi Language. ਹੋਲੀ ਤੇ ਲੇਖ ਪੰਜਾਬੀ ਵਿੱਚ, Holi par Punjabi Nibandh and Paragraph. 

ਹੋਲੀ ਤੇ ਲੇਖ ਪੰਜਾਬੀ ਵਿੱਚ- Essay on Holi in Punjabi Language

Essay on Holi in Punjabi

 

( Essay-1 ) Paragraph | Essay on Holi in Punjabi

ਭਾਰਤ ਦੇ ਅਨੇਕਾਂ ਤਿਉਹਾਰਾਂ ਵਿੱਚ ਹੋਲੀ ਦਾ ਵਿਸ਼ੇਸ਼ ਸਥਾਨ ਹੈ। ਇਹ ਤਿਉਹਾਰ ਰੰਗਾਂ ਦਾ ਤਿਉਹਾਰ ਹੈ। ਡੁਲ੍ਹਦੇ ਛਲਕਦੇ ਰੰਗ, ਉੱਡਦਾ ਗੁਲਾਲ ਲੋਕਾਂ ਦੇ ਚਿਹਰਿਆਂ ‘ਤੇ ਵੀ ਲਾਲੀ ਲਿਆ ਦਿੰਦਾ ਹੈ।

ਇਹ ਤਿਉਹਾਰ ਫੱਗਣ ਦੇ ਮਹੀਨੇ ਵਿੱਚ ਆਉਂਦਾ ਹੈ, ਇਸ ਕਰਕੇ ਇਸ ਨੂੰ ਫਾਗ ਵੀ ਆਖਿਆ ਜਾਂਦਾ ਹੈ। ਅੰਗਰੇਜ਼ੀ ਮਹੀਨਾ ਮਾਰਚ ਹੁੰਦਾ ਹੈ। ਸਰਦੀ ਦੀ ਰੁੱਤ ਲੰਘ ਚੁੱਕੀ ਹੁੰਦੀ ਹੈ। ਫ਼ਸਲਾਂ ‘ਤੇ ਬਹਾਰ ਆਈ ਹੁੰਦੀ ਹੈ। ਹਰ ਪਾਸੇ ਨਵਾਂ ਰੂਪ, ਜੋਬਨ ਤੇ ਖੇੜਾ ਹੁੰਦਾ ਹੈ | ਅੰਬਾਂ ਨੂੰ ਬੂਰ ਪਿਆ ਹੁੰਦਾ ਹੈ। ਗੁਲਾਬ ਅਤੇ ਬੋਗਨ ਵਿਲੀਆ ਖਿੜ ਰਿਹਾ ਹੁੰਦਾ ਹੈ।

ਲੋਕ ਰੰਗ ਬਰੰਗੀਆਂ ਦੀਆਂ ਪਿਚਕਾਰੀਆਂ ਭਰ ਕੇ ਇੱਕ-ਦੂਜੇ ‘ਤੇ ਪਾਉਂਦੇ ਹਨ। ਟੋਲੀਆਂ ਦੀਆਂ ਟੋਲੀਆਂ ਰੰਗ ਅਤੇ ਗੁਲਾਲ ਚੁੱਕੀ ਗਾਉਂਦੀਆਂ ਹਨ।ਇੱਕ ਦੂਜੇ ‘ਤੇ ਰੰਗ ਪਾਉਂਦੀਆਂ ਅਤੇ ਹੋਲੀ ਦੀਆਂ ਵਧਾਈਆਂ ਵੰਡਦੀਆਂ ਹਨ। ਬਾਹਰ ਖੇਤਾਂ ਵਿੱਚ, ਬਾਗ਼ਾਂ ਵਿੱਚ ਕੁਦਰਤ ਨੇ ਰੰਗ ਖਿਲਾਰਿਆ ਹੁੰਦਾ ਹੈ ਅਤੇ ਪਿੰਡਾਂ, ਸ਼ਹਿਰਾਂ ਵਿੱਚ ਲੋਕਾਂ ਨੇ ਬਜ਼ਾਰਾਂ ਵਿੱਚ, ਘਰਾਂ ਵਿੱਚ ਸਭ ਪਾਸੇ ਰੰਗ ਹੀ ਰੰਗ, ਖੁਸ਼ੀ ਹੀ ਖੁਸ਼ੀ, ਗੀਤ ਹੀ ਗੀਤ ਹੁੰਦੇ ਹਨ। ਕਈ ਥਾਈਂ ਇਹ ਤਿਉਹਾਰ ਬਹੁਤ ਦਿਨ ਮਨਾਇਆ ਜਾਂਦਾ ਹੈ।ਯੂ.ਪੀ. ਵਿੱਚ ਲੱਗਪੱਗ ਇੱਕ ਮਹੀਨਾ ਇਸ ਤਿਉਹਾਰ ਦੇ ਰੰਗ ਤਮਾਸ਼ੇ ਚਲਦੇ ਰਹਿੰਦੇ ਹਨ।

ਇਸ ਤਿਉਹਾਰ ਦੇ ਮਨਾਏ ਜਾਣ ਸੰਬੰਧੀ ਇੱਕ ਕਹਾਣੀ ਪ੍ਰਚਲਿਤ ਹੈ। ਕਹਿੰਦੇ ਹਨ ਕਿ ਪਾਪੀ ਰਾਜਾ ਹਰਨਾਕਸ਼ ਆਪਣੇ ਧਰਮੀ ਪੁੱਤਰ ਪ੍ਰਹਿਲਾਦ ਨੂੰ ਮਾਰਨਾ ਚਾਹੁੰਦਾ ਸੀ। ਇਸ ਦੀ ਭੈਣ ਹੋਲਿਕਾ ਕੋਲ ਇੱਕ ਕੱਪੜਾ ਸੀ। ਉਸ ਨੂੰ ਵਰਦਾਨ ਸੀ ਕਿ ਇਸ ਨੂੰ ਉੱਪਰ ਲੈਣ ਵਾਲੇ ਨੂੰ ਅੱਗ ਭਸਮ ਨਹੀਂ ਕਰ ਸਕੇਗੀ। ਸੋ ਭਾਈ ਦੇ ਕਹਿਣ ਤੇ ਹੋਲਿਕਾ ਆਪਣੇ ਉੱਪਰ ਕੱਪੜਾ ਲੈ ਕੇ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ। ਪਰ ਪ੍ਰਮਾਤਮਾ ਨੇ ਵੀ ਹਵਾ ਚਲਾ ਦਿੱਤੀ। ਕੱਪੜਾ ਹੋਲਿਕਾ ਤੋਂ ਉੱਡ ਕੇ ਪ੍ਰਹਿਲਾਦ ਉੱਪਰ ਆ ਗਿਆ। ਪ੍ਰਹਿਲਾਦ ਬਚ ਗਿਆ ਪਰ ਹੋਲਿਕਾ ਸੜ ਗਈ। ਹੋਲਿਕਾ ਦੇ ਸੜ ਮਰਨ ਦੀ ਖ਼ੁਸ਼ੀ ਵਿੱਚ ਇਹ ਤਿਉਹਾਰ ਮਨਾਇਆ ਜਾਣ ਲਗਾ।

ਇਹ ਤਿਉਹਾਰ ਤਾਂ ਬਹੁਤ ਚੰਗਾ ਹੈ ਪਰ ਕਈ ਲੋਕ ਇਸ ਦੀ ਗ਼ਲਤ ਵਰਤੋਂ ਕਰਦੇ ਹਨ। ਉਹ ਰੰਗ ਦੀ ਥਾਂ ਲੋਕਾਂ ‘ਤੇ ਗੰਦ ਪਾਉਣ ਲਗ ਪੈਂਦੇ ਹਨ। ਸਿੱਟੇ ਵਜੋਂ ਲੜਾਈ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਆਪਣੇ ਕੰਮ ਜਾਂਦੇ ਅਣਜਾਣ ਬੰਦਿਆਂ ਤੇ ਰੰਗ ਨਹੀਂ ਪਾਉਣਾ ਚਾਹੀਦਾ।ਅੱਜ ਕੱਲ੍ਹ ਕੁਝ ਦੁਕਾਨਦਾਰ ਆਪਣੇ ਫ਼ਾਇਦੇ ਲਈ ਨਕਲੀ ਰੰਗ ਵੇਚਣ ਲਗ ਪਏ ਹਨ। ਅਜਿਹਾ ਰੰਗ ਬਹੁਤ ਨੁਕਸਾਨ ਕਰਦਾ ਹੈ। ਹੋਲੀ ਖ਼ੁਸ਼ੀ ਦਾ ਤਿਉਹਾਰ ਹੈ ਪਰ ਇਸ ਨੂੰ ਬੜੇ ਧਿਆਨ ਨਾਲ ਮਨਾਉਣਾ ਚਾਹੀਦਾ ਹੈ।

 

( Essay-2 ) Holi Essay in Punjabi

ਸਾਡੇ ਦੇਸ਼ ਵਿਚ ਹੋਲੀ ਦਾ ਤਿਉਹਾਰ ਆਪਣੀ ਖਾਸ ਮਹੱਤਤਾ ਰੱਖਦਾ ਹੈ। ਮੁਸਲਮਾਨ ਜੋ ਆਨੰਦ ਈਦ ਵਿਚ ਅਤੇ ਈਸਾਈ ਕ੍ਰਿਸਮਿਸ ਵਿਚ ਲੈਂਦੇ ਹਨ,ਹਿੰਦੁਆਂ ਨੂੰ ਉਹੀ ਅਨੰਦ ਹੋਲੀ ਦਾ ਤਿਉਹਾਰ ਪ੍ਰਦਾਨ ਕਰਦਾ ਹੈ। ਹੋਲੀ ਦੇ ਆਉਣ ਤੇ ਸਭ ਲੋਕ ਖੁਸ਼ੀਆਂ ਨਾਲ ਨੱਚ ਉਠਦੇ ਹਨ। ਮਨੁੱਖਾਂ ਦੇ ਵਿੱਚ ਪਈਆਂ ਤਰੇੜਾਂ ਮਿਟ ਜਾਂਦੀਆਂ ਹਨ ਅਤੇ ਸਾਰੇ ਇਕ ਦੂਜੇ ਦੇ ਗਲੇ ਮਿਲ ਕੇ ਪਰਮਪਿਤਾ ਪਰਮਾਤਮਾ ਦੇ ਪੁੱਤਰ ਹੋਣ ਨੂੰ ਸੱਚ ਸਾਬਤ ਕਰ ਦਿੰਦੇ ਹਨ।

ਹੋਲੀ ਦਾ ਤਿਉਹਾਰ ਹਰ ਸਾਲ ਫੱਗਨ ਦੀ ਸ਼ੁਕਲ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਦੇ ਪ੍ਰਮੁੱਖ ਤਿਉਹਾਰ ਦਾ ਸੰਬੰਧ ਅਨੇਕਾਂ ਪੁਰਾਣੀਆਂ ਕਹਾਣੀਆਂ ਨਾਲ ਜੁੜੀਆ ਹੋਇਆ ਹੈ। ਹੋਲੀ ਦਾ ਸੰਬੰਧ ਪ੍ਰਹਿਲਾਦ ਦੀ ਕਥਾ ਦੇ ਨਾਲ ਜੁੜਿਆ ਹੋਇਆ ਹੈ । ਪ੍ਰਹਿਲਾਦ ਦਾ ਪਿਤਾ ਹਰਨਾਖਸ਼ ਇਕ ਰਾਜਾ ਸੀ ਜੋ ਕਿਸੇ ਨੂੰ ਈਸ਼ਵਰ ਦਾ ਭਜਨ ਨਹੀਂ ਕਰਨ ਦਿੰਦਾ ਸੀ। ਪ੍ਰਹਿਲਾਦ ਭਗਵਾਨ ਦਾ ਪਰਮ ਭਗਤ ਸੀ। ਹਰਨਾਖਸ਼ ਨੇ ਪ੍ਰਹਿਲਾਦ ਨੂੰ ਮਾਰਨ ਦੇ ਅਨੇਕਾਂ ਢੰਗ ਅਪਣਾਏ ਪਰ ਭਗਵਾਨ ਦੇ ਭਗਤ ਨੂੰ ਕੌਣ ਮਾਰ ਸਕਦਾ ਹੈ ? ਪਰੰਤੂ ਉਸ ਦੀ ਭੁਆ ਨੇ ਉਸਨੂੰ ਅੱਗ ਵਿੱਚ ਜਲਾਉਣ ਦੀ ਯੋਜਨਾ ਬਣਾਈ। ਹੋਲਿਕਾ ਨੂੰ ਅੱਗ ਵਿਚ ਨਾ ਜਲਣ ਦਾ ਵਰਦਾਨ ਮਿਲਿਆ ਹੋਇਆ ਸੀ। ਪ੍ਰਹਿਲਾਦ ਆਪਣੀ ਭੂਆ ਦੇ ਨਾਲ ਅੱਗ ਵਿਚ ਬੈਠ ਗਿਆ। ਪ੍ਰਹਿਲਾਦ ਤਾਂ ਜੀਉਂਦਾ ਬਚ ਨਿਕਲਿਆ ਪਰ ਹੋਲਿਕਾ ਸੜ । ਕੁੱਝ ਲੋਕ ਇਸ ਤਿਉਹਾਰ ਦਾ ਅਰੰਭ ਪੂਤਨ ਬੱਧ ਤੋਂ ਮੰਨਦੇ ਹਨ। ਭਗਵਾਨ ਕ੍ਰਿਸ਼ਨ ਨੇ ਪੂਤਨਾ ਨੂੰ ਮਾਰਕੇ ਗਵਾਲਿਆਂ ਅਤੇ ਗਵਾਲਣਾਂ ਨਾਲ ਕ੍ਰਿਸ਼ਨ ਲੀਲਾ ਕੀਤੀ ਅਤੇ ਰੰਗਾਂ ਦੇ ਨਾਲ ਖੂਬ ਖੇਡੇ।

Also Read10 Lines on Holi in Hindi

ਇਸ ਤਿਉਹਾਰ ਦਾ ਆਗਮਨ ਉਸ ਸਮੇਂ ਹੁੰਦਾ ਹੈ ਜਦੋਂ ਸਰਦੀ ਦਾ ਅੰਤ ਅੱਤ ਗਰਮੀ ਦਾ ਆਰਭ ਹੋਣ ਵਾਲਾ ਹੁੰਦਾ ਹੈ। ਲੋਕ ਇਸ ਨੂੰ ਤਿਉਹਾਰ ਦੇ ਰੂਪ ਵਿਚ ਮਨਾਉਂਦੇ ਹਨ। ਕ੍ਰਿਤੀ ਵੀ ਬੜੀ ਖੁਸ਼ੀ ਵਿਚ ਮਸਤ ਹੋ ਜਾਂਦੀ ਹੈ। ਉਹ ਮਿੱਟੀ ਉਡਾ ਕੇ, ਪੁਰਾਣੇ ਪੱਤੇ ਗਿਰਾ ਕੇ ਅਤੇ ਨਵੇਂ ਫੁੱਲ ਅਤੇ ਪੱਤੇ ਲਹਿਰਾ ਕੇ ਆਪਣੀ ਖੁਸ਼ੀ ਦਰਸਾਉਂਦੀ ਹੈ। ਇਸ ਸਮੇਂ ਬਸੰਤ ਆਉਣ ਵਾਲੀ ਹੁੰਦੀ ਹੈ।

ਦੇਸ਼ ਦਾ ਅੰਨਦਾਤਾ ਕਿਸਾਨ ਆਪਣੇ ਹਰੇ ਭਰੇ ਖੇਤਾਂ ਨੂੰ ਵੇਖ ਕੇ ਖੁਸ਼ੀ ਨਾਲ ਨੱਚ ਉਠਦਾ ਹੈ। ਹਾੜੀ ਦੀ ਇਸ ਫਸਲ ਦਾ ਸਵਾਗਤ ਹੋਲੀ ਦੇ ਰੂਪ ਵਿਚ ਹੁੰਦਾ ਹੈ। ਲੋਕ ਨਵੇਂ ਅਨਾਜ ਨੂੰ ਹੋਲੀ ਵਿਚ ਜਲਾ ਕੇ ਖਾਂਦੇ ਹਨ। ਪੰਜਾਬ ਵਿਚ ਹੁਣ ਵੀ ਛੋਲੀਏ ਨੂੰ ਅੱਗ ਵਿਚ ਜਲਾ ਕੇ ਖਾਧਾ ਜਾਂਦਾ ਹੈ, ਜਿਸ ਨੂੰ ਪੰਜਾਬੀ ਵਿਚ ਹੋਲਾ’ ਆਖਦੇ ਹਨ।

ਇਸ ਖੁਸ਼ੀ ਭਰੇ ਵਾਤਾਵਰਣ ਵਿਚ ਲੋਕ ਇਸ ਦਿਨ ਇਕ-ਦੂਜੇ ਉੱਤੇ ਰੰਗ ਪਾ ਕੇ ਇਹ ਤਿਉਹਾਰ ਮਨਾਉਂਦੇ ਹਨ। ਹੋਲਿਕਾ ਨੂੰ ਜਲਾਇਆ ਜਾਂਦਾ ਹੈ। ਹਰੇਕ ਗਲੀ ਅਤੇ ਬਾਜ਼ਾਰ ਵਿਚ ਲਕੜਾਂ ਦੇ ਢੇਰ ਜਲਾਏ ਜਾਂਦੇ ਹਨ ਅਤੇ ਅੱਗ ਦੀਆਂ ਲਪਟਾਂ ਨੂੰ ਵੇਖਕੇ ਲੋਕ ਭਗਤ ਪ੍ਰਹਿਲਾਦ ਨੂੰ ਯਾਦ ਕਰਕੇ ਈਸ਼ਵਰ ਦਾ ਗੁਣਗਾਣ ਕਰਦੇ ਹਨ।

ਹੋਲਿਕਾ ਨੂੰ ਸਾੜਨ ਦੇ ਬਾਅਦ ਲੋਕ ਹਸਦਿਆਂ-ਖੇਡਦਿਆਂ ਇਕ ਦੂਜੇ ਤੋਂ ਗੁਲਾਲ ਪਾਉਂਦੇ ਅਤੇ ਪੁਰਾਣੇ ਵੈਰ-ਵਿਰੋਧ ਭੁਲਾ ਕੇ ਇਕ ਦੂਜੇ ਦੇ ਗਲੇ ਮਿਲਦੇ ਹਨ। ਵੱਡੇ ਵੱਡੇ ਸ਼ਹਿਰਾਂ ਵਿਚ ਹੁਣ ਇਸ ਦਿਨ ਸੰਗੀਤ ਸਮਾਰੋਹ ਵੀ ਹੋਣ ਲੱਗੇ ਹਨ। ਲੋਕ ਅਬੀਰ ਅਤੇ ਗੁਲਾਲ ਦੇ ਨਾਲ-ਨਾਲ ਸੰਗੀਤ ਦਾ ਅਨੰਦ ਲੈਂਦੇ ਹਨ। ਅਨੇਕਾਂ ਸਥਾਨਾਂ ਤੇ ਹਾਸਰਸ ਦੇ ਕਵੀ ਸੰਮੇਲਨਾਂ ਦਾ ਵੀ ਪ੍ਰਗ੍ਰਾਮ ਹੁੰਦਾ ਹੈ। ਦਿੱਲੀ ਵਿਚ ਹੋਲੀ ਦੇ ਮੌਕੇ ਤੇ ਮੂਰਖ-ਸੰਮੇਲਨ ਕੀਤਾ ਜਾਂਦਾ ਹੈ। ਵਿਦਾਵਨ ਵਿਚ ਕ੍ਰਿਸ਼ਨ ਅਤੇ ਰਾਧਾ ਦੇ ਸਵਾਂਗ ਬਣਾ ਕੇ ਫਾਗ (ਹੋਲੀ) ਖੇਡਿਆ ਜਾਂਦਾ ਹੈ ਜੋ ਦੇਖਣ ਯੋਗ ਹੁੰਦਾ ਹੈ।

ਸੁਤੰਤਰ ਭਾਰਤ ਵਿਚ ਇਹਨਾਂ ਤਿਉਹਾਰਾਂ ਦੀ ਮਹੱਤਤਾ ਹੋਰ ਵੀ ਵਧ ਗਈ। ਹੈ। ਇਹ ਤਿਉਹਾਰ ਸਾਡੀ ਏਕਤਾ, ਸੰਸਕ੍ਰਿਤੀ ਅਤੇ ਸਭਿਅਤਾ ਦੇ ਮਹਾਨ ਰਾਖੇ ਬਣ ਗਏ ਹਨ ਅਜਕਲ ਹੋਲੀ ਦੇ ਮਨਾਉਣ ਵਿਚ ਕੁਝ ਬੁਰਾਈ ਆ ਗਈ ਹੈ। ਕੁਝ ਲੋਕ ਗੰਦਗੀ ਜਾਂ ਤਾਰਕੋਲ ਪਾ ਕੇ, ਗਾਲਾਂ ਕੱਢ ਕੇ ਜਾਂ ਸ਼ਰਾਬ ਪੀ ਕੇ ਹੋਲੀ ਦੇ ਮਹੱਤਵ ਨੂੰ ਘੱਟ ਕਰਦੇ ਹਨ। ਕੁਝ ਮਹਿੰਗਾਈ ਕਰਕੇ ਵੀ ਲੋਕ ਕੱਪੜੇ ਖਰਾਬ ਕਰਨਾ ਪਸੰਦ ਨਹੀਂ ਕਰਦੇ, ਇਸ ਕਰਕੇ ਹੋਲੀ ਦਾ ਮਹੱਤਵ ਕੁਝ ਘਟ ਗਿਆ ਹੈ।

ਸਾਡਾ ਕਰੱਤਵ ਹੈ ਕਿ ਅਸੀਂ ਆਪਣੇ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾਈਏ ਅਤੇ ਇਹਨਾਂ ਦੀ ਮਹੱਤਤਾ ਨੂੰ ਵੀ ਬਣਾਈ ਰੱਖਏ।

# Punjabi Essay on Holi Festival # Holi Essay in Punjabi # Lines on Holi in Punjabi

Punjabi Essay List

Essay on Dussehra in Punjabi

Essay on Eid in Punjabi

Essay on Diwali in Punjabi

ध्यान दें– प्रिय दर्शकों Essay on Holi in Punjabi Language आपको अच्छा लगा तो जरूर शेयर करे

Leave a Comment

Your email address will not be published. Required fields are marked *