Essay on Eid in Punjabi- ਈਦ ਤੇ ਲੇਖ

In this article, we are providing information about Eid in Punjabi. Short Essay on Eid in Punjabi Language. ਈਦ ਤੇ ਲੇਖ, Eid par Punjabi Nibandh.

Essay on Eid in Punjabi- ਈਦ ਤੇ ਲੇਖ

Eid Lekh Punjabi Vich

ਈਦ, ਮੁਸਲਮਾਨਾਂ ਦਾ ਸਭ ਤੋਂ ਪ੍ਰਮੁੱਖ ਅਤੇ ਸਭ ਤੋਂ ਵਧ ਮੱਤਵਪੂਰਨ ਤਿਉਹਾਰ ਹੈ। ਵਿਸ਼ਵ ਭਰ ’ਚ ਮੁਸਲਮਾਨ ਭਾਈਚਾਰੇ ਵੱਲੋਂ ਇਹ ਤਿਉਹਾਰ ਬੜੇ ਚਾਅ ਅਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ।

“ਰਮਜ਼ਾਨ ਦਾ ਚੰਨ ਵਿਖਾਈ ਦੇਣ ਮਗਰੋਂ, ਮੁਸਲਮਾਨ ਲੋਕ, ਇਕ ਮਹੀਨੇ ਲਈ ‘ਰੋਜ਼ੇ’ ਰਖਦੇ ਹਨ। ਮਹੀਨੇ ਦੇ ਸਮਾਪਤ ਹੋਣ ‘ਤੇ ਈਦ ਆਉਂਦੀ ਹੈ।

ਈਦ ਦਾ ਦਿਹਾੜਾ ‘ਸ਼ਾਵਾਲ’’ ਮਹੀਨੇ ਦੇ ਪਹਿਲੇ ਦਿਨ ਆਉਂਦਾ ਹੈ। ਇਹ ਦਿਨ ਵਧੇਰੀ ਖੁਸ਼ੀਆਂ ਅਤੇ ਖੇੜਿਆਂ ਭਰਪੂਰ ਹੁੰਦਾ ਹੈ।

ਮੁਸਲਿਮ ਸਮੁਦਾਇ ਦਾ ਮੰਨਣਾ ਹੈ ਕਿ ਰਮਜ਼ਾਨ’’ ਦਾ ਮਹੀਨਾ ਜਦੋਂ ਉਹ ਰੋਜ਼ੇ ਰਖੱਦੇ ਹਨ, ਇਸ ਨਾਲ ਉਨ੍ਹਾਂ ਦੀ ਸਰੀਰਕ ਅਤੇ ਆਤਮਕ ਸ਼ੁੱਧੀ ਹੁੰਦੀ ਹੈ।

ਇਸ ਲਈ “ਰਮਜਾਨ’’ ਦੇ ਮਹੀਨੇ ਦੌਰਾਨ ਉਹ ਸੁੱਚੀ-ਸੱਚੀ ਅਤੇ ਪਵਿੱਤਰ ਜ਼ਿੰਦਗੀ ਜੀਉਣ ਦਾ ਪ੍ਰਣ ਲੈਂਦੇ ਹਨ। ਉਹ ਨੇਮ ਨਾਲ “ਨਮਾਜ਼ ਅਦਾ ਕਰਦੇ ਹਨ।

ਈਦ ਦੇ ਸ਼ੁਭ ਮੌਕੇ ‘ਤੇ, ਮੁਸਲਮਾਨ, ਭਾਵੇਂ ਉਹ ਜਵਾਨ ਹੈ ਜਾਂ ਬਿਰਦ ਆਦਮੀ ਹੈ ਜਾਂ ਔਰਤ ਸਾਰੇ ਹੀ ਬੜੀ ਸਵੇਰੇ ਉਠ ਪੈਂਦੇ ਹਨ। ਉਹ ਇਸ਼ਨਾਨ ਕਰਦੇ ਹਨ ਅਤੇ ਸਭ ਤੋਂ ਸੋਹਣੇ ਕੱਪੜੇ ਪਹਿਣਦੇ ਹਨ। ਉਹ ਸਮਜਿਦ ਜਾਂਦੇ ਹਨ ਅਤੇ ਉਥੇ ਨਮਾਜ਼ ਅਦਾ ਕਰਦੇ ਹਨ। ਉਹ ਇਕ ਦੂਸਰੇ ਦੇ ਗਲੇ ਮਿਲਦੇ ਹਨ।

ਉਹ ‘ਈਦ ਮੁਬਾਰਕ’ ਕਹਿ ਕੇ ਇਕ ਦੂਸਰੇ ਨੂੰ ਮੁਬਾਰਕਬਾਦ ਦਿੰਦੇ ਹਨ। ‘ਈਦ ਮੁਬਾਰਕ’ ਸ਼ਬਦ ਨਾਲ ਮਸਜਿਦ ਦਾ ਵਿਹੜਾ ਗੂੰਜਦਾ ਰਹਿੰਦਾ ਹੈ।

ਇਸ ਮੌਕੇ ਮੁਸਲਿਮ ਭਾਈਚਾਰਾ ਇਕ ਦੂਜੇ ਨੂੰ ਤੋਹਫੇ ਅਤੇ ਮਠਿਆਈਆਂ ਵਟਾਉਂਦੇ ਹਨ। ਇਸ ਮੌਕੇ ਮਿਤਰਾਂ ਅਤੇ ਸਾਕ-ਸਬੰਧੀਆਂ ਲਈ ਸੁਆਦਲੇ ਪਦਾਰਥ ਅਤੇ ਮਿਸ਼ਟਾਨ ਤਿਆਰ ਕੀਤੇ ਜਾਂਦੇ ਹਨ।

ਇਸ ਦਿਹਾੜੇ ਮਿੱਠੀਆਂ ਸੇਵੀਆਂ ਪਕਾਉਣ ਦਾ ਸਭ ਤੋਂ ਪ੍ਰਸਿੱਧ ਅਤੇ ਪ੍ਰਮੁੱਖ ਰਿਵਾਜ ਹੈ। ਇਸ ਮੌਕੇ ਬਕਰੇ ਦੀ ਬਲੀ ਦਿੱਤੀ ਜਾਂਦੀ ਹੈ ਅਤੇ ਇਸਦਾ ਗੋਸ਼ਤ ਮਿੱਤਰਾਂ ਵਿਚਾਲੇ ਤਕਸੀਮ ਕੀਤਾ ਜਾਂਦਾ ਹੈ।

ਕੁਝ ਇਕ ਥਾਵਾਂ ‘ਤੇ ਈਦ ਦੇ ਮੇਲੇ ਵੀ ਲਗਦੇ ਹਨ। ਈਦ ਦਾ ਤਿਉਹਾਰ “ਸਭ ਨਾਲ ਪਿਆਰ ਕਰੋ ਅਤੇ ਕਿਸੇ ਨਾਲ ਨਫ਼ਰਤ ਨਾ ਕਰੋ’’ ਦਾ ਸੰਦੇਸ਼ ਦਿੰਦਾ ਹੈ। ਇਹ ਤਿਉਹਾਰ ਸਾਨੂੰ ਸਿਖਾਉਂਦਾ ਹੈ ਕਿ ਸਭ ਮਨੁੱਖਾਂ ਨੂੰ ਭਾਈ ਸਮਝ ਕੇ ਗਲ ਨਾਲ ਲਾਉ।

ਇਹ ਦਿਹਾੜਾ ਸਾਨੂੰ ਸਾਫ਼ ਕਰਨ ਅਤੇ ਭੁਲਾਉਣ ਦੀ ਸਿੱਖਿਆ ਦਿੰਦਾ ਹੈ। ਚਲੋ ਅਸੀਂ ਸਾਰੇ ਆਪਣੀ ਈਰਖਾ, ਨਫ਼ਰਤ ਅਤੇ ਦੁਸ਼ਮਣੀ ਨੂੰ ਮਿਟਾ ਦਈਏ। ਸਾਰੇ ਇਨਸਾਨ ਸਾਡੇ ਆਪਣੇ ਭਰਾ ਹਨ ਅਤੇ ਇਸ ਲਈ ਅਸੀਂ ਸਭ ਨਾਲ ਪ੍ਰੇਮ ਕਰਾਂਗੇ।

ਭਾਵੇਂ ਇਹ ਮੁਢਲੇ ਤੌਰ ਤੇ ਮੁਸਲਮਾਨਾ ਦਾ ਤਿਉਹਾਰ ਹੈ, ਪਰ ਭਾਰਤ ਵਿਚ ਸਾਰੇ ਸਮੁਦਾਇ ਇਸਨੂੰ ਰਲ-ਮਿਲ ਕੇ ਮਨਾਉਂਦੇ ਹਨ।

ਹਿੰਦੂ , ਈਸਾਈ ਅਤੇ ਸਿਖ ਸਾਰੇ ਹੀ ਵਿਸ਼ੇਸ਼ ਤੌਰ ‘ਤੇ ਆਪਣੇ ਹਿੰਦੂ ਮੁਸਲਮਾਨ ਮਿੱਤਰਾਂ ਨੂੰ ਮਿਲਣ ਲਈ ਜਾਂਦੇ ਹਨ ਅਤੇ ਉਨਾਂ ਨੂੰ ਈਦ-ਮੁਬਾਰਕ ਦਿੰਦੇ ਹਨ।

ਈਦ ਦੇ ਮਨਾਉਣ ਨਾਲ ਰਾਸ਼ਟਰੀ-ਏਕੇ ਅਤੇ ਭਾਈਚਾਰੇ ਦੀ ਭਾਵਨਾ ਨੂੰ ਬਲ ਮਿਲਦਾ ਹੈ। ਇਹ ਤਿਉਹਾਰ ਅਮੀਰੀ ਅਤੇ ਗਰੀਬੀ ਦੇ ਫਾਸਲੇ ਨੂੰ ਖਤਮ ਕਰਦਾ ਹੈ ਅਤੇ ਉਨ੍ਹਾਂ ਨੂੰ ਇੱਕੋ ਬਰਾਬਰੀ ‘ਤੇ ਲੈਕੇ ਆਉਂਦਾ ਹੈ।

ਈਦ ਖੁਸ਼ੀਆਂ ਅਤੇ ਖੇੜੇ ਲੈਕੇ ਆਉਂਦਾ ਹੈ। ਜਦੋਂ ਅਸੀਂ ਇਨ੍ਹਾਂ ਖੁਸ਼ੀਆਂ ਨੂੰ ਆਪਸ ’ਚ ਵੰਡਦੇ ਹਾਂ ਤਾਂ ਇਹ ਦੁਗਣੀਆਂ ਹੋ ਜਾਂਦੀਆਂ ਹਨ। ਈਦ ਦਾ ਤਿਉਹਾਰ ਸਾਨੂੰ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

# Essay on Eid Ul Fitr in Punjabi  # ਈਦ-ਉਲ-ਫ਼ਿਤਰ ਦਾ ਤਿਓਹਾਰ

Essay on Diwali in Punjabi

ध्यान दें– प्रिय दर्शकों Essay on Eid in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *