ਦੀਵਾਲੀ ਤੇ ਲੇਖ ਪੰਜਾਬੀ ਵਿੱਚ- Essay on Diwali in Punjabi Language

In this article, we are providing information about Diwali in Punjabi. Short Essay on Diwali in Punjabi Language. ਦੀਵਾਲੀ ਤੇ ਲੇਖ ਪੰਜਾਬੀ ਵਿੱਚ, Diwali par Punjabi Nibandh. 

Checkout – Diwali Essay in Hindi

ਦੀਵਾਲੀ ਤੇ ਲੇਖ ਪੰਜਾਬੀ ਵਿੱਚ- Essay on Diwali in Punjabi Language

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਲ ਭਰ ਵਿਚ ਇਕ ਦੇ ਬਾਅਦ ਇਕ ਤਿਉਹਾਰ ਆਪਣਾ ਅਮਰ ਸੰਦੇਸ਼ ਸੁਣਾਉਣ ਅਤੇ ਜਨਸਾਧਾਰਣ ਵਿਚ ਨਵਾਂ ਉਤਸ਼ਾਹ ਅਤੇ ਪ੍ਰੇਰਣਾ ਦੇਣ ਆਉਂਦਾ ਹੈ। ਭਾਰਤ ਦੀ ਜਨਤਾ ਇਹਨਾਂ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾ ਕੇ ਆਪਣੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਪ੍ਰਤੀ ਆਦਰ ਪ੍ਰਗਟ ਕਰਦੀ ਹੈ। ਇਹਨਾਂ ਤਿਉਹਾਰਾਂ ਦਾ ਕੁ ਸਦੀਆਂ ਤੋਂ ਚਲਿਆ। ਆ ਰਿਹਾ ਹੈ, ਜੋ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਨਾਲ-ਨਾਲ ਦੇਸ਼ ਦੇ ਪੁਰਾਣੇ ਗੋਰਵ ਨੂੰ ਵੀ ਪ੍ਰਗਟਾਉਂਦਾ ਹੈ। ਦੀਵਾਲੀ ਵੀ ਇਕ ਅਜਿਹਾ ਆਦਰਸ਼-ਤਿਉਹਾਰ ਹੈ, ਜੋ ਦੇਸ਼ ਦੇ ਹਰ ਹਿੱਸੇ ਵਿਚ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੀ ਮਹਾਨਤਾ ਦੇ ਕਾਰਣ ਹੀ ਇਸਨੂੰ ਤਿਉਹਾਰਾਂ ਦਾ ਰਾਜਾ ਕਿਹਾ ਜਾਂਦਾ ਹੈ।

ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਲੋਕ ਅੰਧੇਰੀ ਰਾਤ ਨੂੰ ਦੀਵੇ ਜਗਾ ਕੇ ਉਸਨੂੰ ਪ੍ਰਕਾਸ਼ ਭਰੀ ਰਾਤ ਵਿਚ ਬਦਲ ਦਿੰਦੇ ਹਨ। ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਦੇ ਨਾਲ ਹਰੇਕ ਮਤ ਦਾ ਸੰਬੰਧ ਬਣ ਗਿਆ ਹੈ। ਭਾਰਤ ਦੀਆਂ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕ ਦੀਵਾਲੀ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਨਾਲ ਇਸ ਤਿਉਹਾਰ ਦੀ ਮਹੱਤਤਾ ਹੋਰ ਵੀ ਵਧ ਗਈ ਹੈ।

Read Also- 10 lines on Diwali in Hindi

ਭਾਰਤੀ ਸੰਸਕ੍ਰਿਤੀ ਦੇ ਆਦਰਸ਼ ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਰਾਵਣ ਤੇ ਜਿੱਤ ਪ੍ਰਾਪਤ ਕਰਕੇ ਇਸ ਦਿਨ ਅਯੁਧਿਆ ਵਾਪਸ ਆਏ ਸਨ। 14 ਵਰੇ ਦੇ ਬਨਵਾਸ ਦੇ ਬਾਦ ਸ੍ਰੀ ਰਾਮ ਚੰਦਰ ਜੀ ਦੀ ਵਾਪਸੀ ਤੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਅਤੇ ਘਿਉ ਦੇ ਦੀਵੇ ਜਗਾਏ ਸਨ ਅੱਜ ਦੇ ਦਿਨ ਹੀ ਜੈਨ ਧਰਮ ਦੇ ਚੌਵੀਵੇਂ ਤੀਰਥਕਰ ਭਗਵਾਨ ਮਹਾਂਵੀਰ ਨੇ ਜੀਵਨ ਭਰ ਸੱਚ, ਸ਼ਾਂਤੀ ਅਤੇ ਹਿੰਸਾ ਦਾ ਅਮਰ ਸੰਦੇਸ਼ ਸੁਣਾਕੇ ਮੋਕਸ਼ ਪ੍ਰਾਪਤ ਕੀਤਾ ਸੀ ਆਰੀਆ ਸਮਾਜ ਦੇ ਸੰਸਥਾਪਕ ਰਿਸ਼ੀ ਦਯਾਨੰਦ ਨੇ “ਈਸ਼ਵਰ ਤੇਰੀ ਇੱਛਾ ਪੂਰਨ ਹੋਵੇ’ ਕਹਿ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ। ਸੰਸਕ੍ਰਿਤੀ ਦੇ ਮਹਾਨ ਨੇਤਾ ਸਵਾਮੀ ਰਾਮ ਤੀਰਥ ਨੇ ਅੱਜ ਦੇ ਦਿਨ ਆਪਣੀ ਦੇਹ ਦਾ ਤਿਆਗ ਕੀਤਾ ਸੀ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਇਸੇ ਦਿਨ ਕੈਦ ਖਾਨੇ ਵਿਚੋਂ 52 ਰਾਜਿਆਂ ਨੂੰ ਨਾਲ ਲੈ ਕੇ ਬਾਹਰ ਆਏ ਸਨ। ਦੀਵਾਲੀ ਦੇਸ਼ਵਾਸੀਆਂ ਨੂੰ ਇਹਨਾਂ ਮਹਾਨ ਆਤਮਾਵਾਂ ਨੂੰ ਯਾਦ ਕਰਨ ਦਾ ਸੁਨਿਹਰੀ ਮੌਕਾ ਪ੍ਰਦਾਨ ਕਰਦੀ ਹੈ।

ਵਿਗਿਆਨਿਕ ਦ੍ਰਿਸ਼ਟੀ ਨਾਲ ਵੀ ਦੀਵਾਲੀ ਦਾ ਬਹੁਤ ਮਹੱਤਵ ਹੈ। ਬਰਸਾਤ ਦਾ ਮੌਸਮ ਦੀਵਾਲੀ ਦੇ ਆਗਮਨ ਤੇ ਸਮਾਪਤ ਹੋ ਚੁਕਿਆ ਹੁੰਦਾ ਹੈ। ਰਸਤੇ ਖੁਲ੍ਹ ਜਾਂਦੇ ਹਨ ਅਤੇ ਵਪਾਰ ਸ਼ੁਰੂ ਹੋ ਜਾਂਦਾ ਹੈ। ਨਦੀ ਨਾਲਿਆਂ ਵਿਚੋਂ ਹੜਾਂ ਦਾ ਪਾਣੀ ਉਤਰ ਜਾਂਦਾ ਹੈ। ਹਲਕੀ ਹਲਕੀ ਸਰਦੀ ਪੈਣੀ ਸ਼ੁਰੂ ਹੋ ਜਾਂਦੀ ਹੈ। ਲੋਕ ਹਲਕੇ-ਹਲਕੇ ਊਨੀ ਕੱਪੜੇ ਪਹਿਨਣੇ ਸ਼ੁਰੂ ਕਰ ਦਿੰਦੇ ਹਨ। ਹਰ ਥਾਂ ਤੇ ਮੌਸਮ ਸੁਹਾਵਣਾ ਹੋ ਜਾਂਦਾ ਹੈ। ਸਲਾਭੇ ਭਰੇ ਘਰਾਂ ਵਿਚ ਸਫ਼ਾਈ ਕੀਤੀ ਜਾਂਦੀ ਹੈ। ਦੀਵਾਲੀ ਦਾ ਇਹ ਇਕ ਭਾਰੀ ਲਾਭ ਹੈ ਕਿ ਅਸੀਂ ਇਸ ਤਰ੍ਹਾਂ ਘਰਾਂ ਦੀ ਸਫਾਈ ਕਰ ਲੈਂਦੇ ਹਾਂ। ਮਿੱਠੀ-ਮਿੱਠੀ ਠੰਡ ਵਿਚ ਸੁਨਿਹਰੀ ਧੁੱਪ ਵਿਚ ਸਾਉਣੀ ਦੀ ਫਸਲ ਵੀ ਘਰ ਆਉਣੀ ਸ਼ੁਰੂ ਹੋ ਜਾਂਦੀ ਹੈ।

ਦੀਵਾਲੀ ਦੇ ਸਵਾਗਤ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨ ਰਸ ਹੁੰਦੀ ਹੈ। ਇਸ ਦਿਨ ਲੋਕ ਆਪਣੇ ਦਰਵਾਜ਼ਿਆਂ ਤੇ ਦੀਵੇ ਜਗਾ ਕੇ ਰਖਦੇ ਹਨ ਅਤੇ ਯਮਰਾਜ ਦੀ ਪੂਜਾ ਕਰਦੇ ਹਨ। ਇਸ ਦਿਨ ਲੋਕ ਨਵੇਂ-ਨਵੇਂ ਬਰਤਨ ਖਰੀਦਦੇ ਹਨ। ਦੀਵਾਲੀ ਦੇ ਦਿਨ ਸ਼ਹਿਰਾਂ ਦੇ ਬਾਜ਼ਾਰਾਂ ਦੀ ਸੋਭਾ ਦੇਖਦੇ ਹੀ ਬਣਦੀ ਹੈ। ਹਲਵਾਈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਸਜਾ ਕੇ ਆਕੜ ਕੇ ਬੈਠਦੇ ਹਨ। ਲੋਕ ਬਾਜ਼ਾਰਾਂ ਵਿਚ ਘੁੰਮ ਫਿਰ ਕੇ ਕਦੀ ਮਿਠਾਈਆਂ ਖਰੀਦਦੇ ਅਤੇ ਕਦੀ ਲਕਸ਼ਮੀ ਗਨੇਸ਼ ਦੀਆਂ ਮੂਰਤੀਆਂ ਖਰੀਦਦੇ ਹਨ ਅਤੇ ਬੱਚੇ ਤਾਂ ਬਸ ਪਟਾਕਿਆ ਦੇ ਲਈ ਹੀ ਮਾਤਾ-ਪਿਤਾ ਨੂੰ ਤੰਗ ਕਰਦੇ ਹਨ।

ਰਾਤ ਨੂੰ ਹਰ ਘਰ ਵਿਚ ਲਕਸ਼ਮੀ-ਪੂਜਨ ਹੁੰਦਾ ਹੈ, ਬਾਅਦ ਲੋਕ ਆਪਣੇ ਘਰਾਂ ਦੇ ਬਨੇਰਿਆਂ ਤੇ, ਚੁਰਾਹਿਆਂ ਤੇ, ਮੰਦਰਾਂ ਵਿੱਚ ਦੀਵੇ ਜਗਾਉਂਦੇ ਹਨ। ਬੱਚਿਆਂ ਨੂੰ ਤਾਂ ਬਸ ਪਟਾਖਿਆਂ ਦੀ ਹੀ ਲੱਗੀ ਰਹਿੰਦੀ ਹੈ। ਕੋਈ ਅਨਾਰ ਚਲਾਉਂਦਾ ਹੈ , ਕੋਈ ਸੁਦਰਸ਼ਨ ਚੱਕਰ ਅਤੇ ਕੋਈ ਫੁੱਲਝੜੀ। ਚਾਰੇ ਪਾਸੇ ਲੋਕ ਮਿਠਾਈਆਂ ਖਾਂਦੇ, ਖੁਸ਼ੀਆਂ ਮਨਾਉਂਦੇ ਅਤੇ ਇਕ-ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹਨ। ਕੁਝ ਲੋਕ ਇਸ ਪਵਿਤ੍ਰ ਰਾਤ ਨੂੰ ਜੂਆ ਖੇਡਦੇ ਅਤੇ । ਸ਼ਰਾਬ ਪੀਂਦੇ ਹਨ ਅਤੇ ਇਸ ਤਿਉਹਾਰ ਦੀ ਪਵਿਤੱਰਤਾ ਨੂੰ ਭੰਗ ਕਰਦੇ ਹਨ। ਇਸ ਤਰ੍ਹਾਂ ਦੇ ਲੋਕ ਇਨ੍ਹਾਂ ਤਿਉਹਾਰਾਂ ਦਾ ਮਹੱਤਵ ਘੱਟ ਕਰ ਦਿੰਦੇ ਹਨ ਅਤੇ ਆਪਣਾ ਵੀ ਦੀਵਾਲਾ ਕੱਢ ਲੈਂਦੇ ਹਨ।

ਸੁਤੰਤਰ ਭਾਰਤ ਦੇ ਹਰੇਕ ਨਾਗਰਿਕ ਦਾ ਇਹ ਪਹਿਲਾ ਕਰਤੱਵ ਹੈ ਕਿ ਉਹ ਇਹਨਾਂ ਤਿਉਹਾਰ ਨੂੰ ਪਵਿਤੱਰ ਢੰਗ ਨਾਲ ਮਨਾ ਕੇ ਇਹਨਾਂ ਨੂੰ ਸਥਿਰ ਬਣਾਈ। ਰਖੇ । ਅਜਿਹਾ ਕਰਨ ਨਾਲ ਹੀ ਅਸੀਂ ਆਪਣੀ ਸੰਸਕ੍ਰਿਤੀ ਦੀ ਮਹਾਨ ਸੇਵਾ ਕਰ ਸਕਾਂਗੇ।

Read Also-

Punjabi Essay List

Essay on Holi in Punjabi

Essay on Dussehra in Punjabi

Essay on Eid in Punjabi

Essay on Diwali in Sanskrit

# Punjabi Essay on Diwali Festival # Diwali Essay in Punjabi # essay on Diwali festival in Punjabi language # paragraph on Diwali in Punjabi

ध्यान दें– प्रिय दर्शकों Essay on Diwali in Punjabi आपको अच्छा लगा तो जरूर शेयर करे

1 thought on “ਦੀਵਾਲੀ ਤੇ ਲੇਖ ਪੰਜਾਬੀ ਵਿੱਚ- Essay on Diwali in Punjabi Language”

Leave a Comment

Your email address will not be published. Required fields are marked *