ਸੁਤੰਤਰਤਾ ਦਿਵਸ ਤੇ ਲੇਖ ਪੰਜਾਬੀ ਵਿੱਚ- Essay on Independence Day in Punjabi

In this article, we are providing information about Independence Day in Punjabi. Short Essay on Independence Day in Punjabi Language. ਸੁਤੰਤਰਤਾ ਦਿਵਸ ਤੇ ਲੇਖ ਪੰਜਾਬੀ ਵਿੱਚ, Speech on Independence Day in Punjabi.

ਸੁਤੰਤਰਤਾ ਦਿਵਸ ਤੇ ਲੇਖ ਪੰਜਾਬੀ ਵਿੱਚ- Essay on Independence Day in Punjabi

15 ਅਗਸਤ ਸਾਡਾ ਸੁਤੰਤਰਤਾ ਦਿਵਸ ਹੈ। 1947 ਨੂੰ ਇਸ ਦਿਨ ਅਸੀਂ ਚਿਰਾਂ ਤੋਂ ਗੁਆਚੀ ਸੁਤੰਤਰਤਾ ਦੇਵੀ ਦੇ ਦਰਸ਼ਨ ਕੀਤੇ ਸਨ। ਅੰਗਰੇਜ਼ ਭਾਰਤ ਨੂੰ ਸਦਾ ਲਈ ਛੱਡ ਕੇ ਚਲੇ ਗਏ ਅਤੇ ਲਾਲ ਕਿਲ੍ਹੇ ਦੀ ਦੀਵਾਰ ਤੇ ਕੌਮੀ ਝੰਡਾ ਲਹਿਰਾ ਉਠਿਆ ਸੀ। ਦੇਸ਼ ਵਿਚ ਉਸ ਦਿਨ ਬਹੁਤ ਖੁਸ਼ੀ ਮਨਾਈ ਗਈ। ਦੇਸ਼ ਦੇ ਨੇਤਾਵਾਂ, ਮਹਾਨ ਸ਼ਹੀਦਾਂ ਅਤੇ ਆਮ ਜਨਤਾ ਦਾ ਉਦੇਸ਼ ਪੂਰਾ ਹੋ ਗਿਆ। ਆਜ਼ਾਦੀ ਦੀ ਕੀਮਤ ਸਾਨੂੰ ਭਾਰੀ ਬਲੀਦਾਨ ਦੇ ਕੇ ਚੁਕਾਉਣੀ ਪਈ। ਭਾਰਤ ਦਾ ਬਟਵਾਰਾ ਹੋ ਗਿਆ। ਦੇਸ਼ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਅਤੇ ਹਜ਼ਾਰਾਂ ਲੱਖਾਂ ਲੋਕ ਘਰ ਬਘਰ ਹੋ ਗਏ | ਬਹੁਤ ਸਾਰੇ ਲੋਕ ਅਤੇ ਲੱਖਾਂ ਕਰੋੜਾਂ । ਦੀ ਜਾਇਦਾਦ ਸੁਤੰਤਰਤਾ ਦੇਵੀ ਦੀ ਭੇਂਟ ਚੜ੍ਹ ਗਏ।ਇੰਨਾ ਸਭ ਕੁਝ ਹੋਣ ਤੇ ਵੀ ਦੇਸ਼ ਦੇ ਲੋਕ ਸੁਤੰਤਰਤਾ ਪ੍ਰਾਪਤ ਕਰਨ ਤੋਂ ਖੁਸ਼ ਸਨ। ਉਹ ਦੇਸ਼ ਦੇ ਆਪ ਹੀ ਕਿਸਮਤ ਬਣਾਉਣ ਵਾਲੇ ਬਣ ਗਏ ਸਨ।

ਭਾਰਤ ਸਦੀਆਂ ਤੋਂ ਗੁਲਾਮੀ ਦੀਆਂ ਸਖ਼ਤ ਜੰਜੀਰਾਂ ਵਿਚ ਜਕੜਿਆ ਰਿਹਾ। ਪਹਿਲਾਂ ਮੁਸਲਮਾਨਾਂ ਨੇ ਇਸ ਨੂੰ ਗੁਲਾਮ ਬਣਾਇਆ ਅਤੇ ਫਿਰ ਅੰਗਰੇਜ਼ਾਂ ਨੇ। ਇਹ ਭਾਰਤੀਆਂ ਦੇ ਲਈ ਨਾ ਸਹੀ ਜਾਣ ਵਾਲੀ ਗੱਲ ਸੀ। ਉਹਨਾਂ ਨੇ ਕਈ ਵਾਰੀ ਅੰਗਰੇਜ਼ਾਂ ਦਾ ਸ਼ਾਸਨ ਉਖਾੜਨ ਦੇ ਯਤਨ ਕੀਤੇ ਤੇ ਅੰਤ ਵਿਚ ਸਫਲ ਹੋ ਗਏ।

ਦੇਸ਼ ਦੇ ਲੋਕਾਂ ਨੇ ਆਪਣੇ ਨੇਤਾਵਾਂ ਦੇ ਅਧੀਨ ਰਹਿ ਕੇ ਮਹਾਨ ਤੋਂ ਮਹਾਨ ਬਲੀਦਾਨ ਦਿੱਤੇ। ਸਭ ਤੋਂ ਪਹਿਲੀ ਵਾਰੀ 1857 ਵਿਚ ਅੰਗਰੇਜ਼ਾਂ ਦੇ ਵਿਰੁੱਧ ਜੰਗ ਹੋਈ। ਮੌਤ ਗੁਲਾਮੀ ਤੋਂ ਸੁੰਦਰ ਹੈ ਅਤੇ ਸੁਤੰਤਰਤਾ ਸਾਡਾ ਜਨਮ ਸਿੱਧ ਅਧਿਕਾਰ ਹੈ। ਇਨ੍ਹਾਂ ਅਮਰ ਸ਼ੰਦੇਸ਼ਾਂ ਨੇ ਜਨ-ਮਨ ਨੂੰ ਜਾਗ੍ਰਿਤ ਕਰ ਦਿੱਤਾ। ਲੋਕਾਂ ਨੇ ਅੰਗਰੇਜ਼ਾਂ ਦੇ ਸ਼ਾਸਨ ਨੂੰ ਉਖਾੜ ਸੁੱਟਣ ਦਾ ਫੈਸਲਾ ਕਰ ਲਿਆ। ਸਰਕਾਰ ਨੇ ਦਮਨ-ਚੱਕਰ ਚਲਾਇਆ ਅਰਥਾਤ ਕੁਚਲਣ ਦੀ ਨੀਤੀ ਅਪਣਾਈ, ਪਰ ਭਲਾ ਕੀ ਦੇਸ਼ ਭਗਤ ਰੁਕਣ ਵਾਲੇ ਸਨ ? ਨਹੀਂ ਦੋਸ਼ ਵਿਚ ਕੌਮੀ ਚੇਤਨਾ ਪੈਦਾ ਹੋ ਗਈ। ਭਗਤ ਸਿੰਘ ਰਾਜਗੁਰੂ, ਸੁਖਦੇਵ, ਚੰਦਰਸ਼ੇਖਰ ਅਤੇ ਬਟੁਕੇਸ਼ਵਰ ਵਰਗੇ ਜਵਾਨ ਕ੍ਰਾਂਤੀਕਾਰੀਆਂ ਨੇ ਹਿੰਸਾ ਦਾ ਸਹਾਰਾ ਲੈ ਕੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਦੇ ਯਤਨ ਕੀਤੇ। ਸੁਭਾਸ਼ ਚੰਦਰ ਬੋਸ ਵਰਗੇ ਮਹਾਨ ਨੇਤਾਵਾਂ ਨੇ ਵਿਦੇਸ਼ਾਂ ਵਿਚ ਜਾ ਕੇ ਆਜ਼ਾਦ ਹਿੰਦ ਫੌਜ ਨੂੰ ਇਕੱਠਾ ਕਰਕੇ ਅੰਗਰੇਜਾਂ ਦਾ ਮੁਕਾਬਲਾ ਕੀਤਾ। ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ , ਰਜਿੰਦਰ ਪ੍ਰਸ਼ਾਦ, ਮੌਲਾਨਾ ਆਜ਼ਾਦ, ਸਰੋਜਨੀ ਨਾਇਡੂ , ਸਰਦਾਰ ਵੱਲਭ ਭਾਈ ਪਟੇਲ ਆਦਿ ਰਾਸ਼ਟਰੀ ਅੰਦੋਲਨਾਂ ਦੇ ਆਗੂ ਬਣੇ। ਇਹਨਾਂ ਸਾਰੀਆਂ ਦੀਆਂ ਕੋਸ਼ਿਸ਼ਾਂ ਦੇ ਸਿੱਟ ਵਜੋਂ ਸਾਡਾ ਦੇਸ਼ ਆਜ਼ਾਦ ਹੋਇਆ। ਮੁਸਲਿਮ-ਲੀਗ ਦੀ ਕੱਟੜ ਸੰਪਰਦਾਇਕਤਾ ਦੇ ਕਾਰਣ ਦੇਸ਼ ਦੇ ਨੇਤਾਵਾਂ ਨੂੰ ਭਾਰਤ ਦੀ ਵੰਡ ਸਵੀਕਾਰ ਕਰਨੀ ਪਈ। 15 ਅਗਸਤ, 1947 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗਵਾਸੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਾਲ ਕਿਲ੍ਹੇ ਤੇ ਝੰਡਾ ਲਹਿਰਾਇਆ।

15 ਅਗਸਤ ਦਾ ਦਿਨ ਦੇਸ਼ ਭਰ ਵਿਚ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਮੁੱਖ ਸਮਾਰੋਹ ਦਿੱਲੀ ਦੇ ਲਾਲ ਕਿਲ੍ਹੇ ਵਿਚ ਹੁੰਦਾ ਹੈ। ਪ੍ਰਧਾਨ ਮੰਤਰੀ ਇੱਥੇ ਕੋਮੀ ਝੰਡਾ ਲਹਿਰਾਉਂਦੇ ਹਨ ਅਤੇ ਤਿੰਨੇ ਸੈਨਾਵਾਂ ਦੀਆਂ ਟੁਕੜੀਆਂ ਤੋਂ ਸਲਾਮੀ ਲੈਂਦੇ ਹਨ। ਇਸ ਦੇ ਬਾਅਦ ਉਹ ਰਾਸ਼ਟਰ ਦੇ ਨਾਂ ਸੰਦੇਸ਼ ਦਿੰਦੇ ਹਨ ਜਿਸ ਵਿਚ ਦੇਸ਼ ਅਤੇ ਵਿਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਰਹਿੰਦਾ ਹੈ। ਇਸ ਸਮਾਰੋਹ ਵਿਚ ਦੇਸ਼-ਵਿਦੇਸ਼ ਤੋਂ ਅਨੇਕਾਂ ਮਹਿਮਾਣ, ਸੰਸਦ ਦੇ ਮੈਂਬਰ, ਮੰਤਰੀ ਮੰਡਲ ਦੇ ਮੈਂਬਰ ਅਤੇ ਲੱਖਾਂ ਲੋਕ ਹਿੱਸਾ ਲੈਂਦੇ ਹਨ। ਇਹ ਸਮਾਰੋਹ ਪ੍ਰਧਾਨ ਮੰਤਰੀ ਦੇ ਸੰਦੇਸ਼ ਦੇ ਬਾਅਦ ਰਾਸ਼ਟਰੀ ਗੀਤ ਨਾਲ ਖਤਮ ਹੋ ਜਾਂਦਾ ਹੈ। ਸ਼ਾਮ ਭਰ ਵਿਚ ਸ਼ਹਿਰ-ਸ਼ਹਿਰ ਅਤੇ ਪਿੰਡ ਪਿੰਡ ਵਿਚ ਇਹ ਸਮਾਰੋਹ ਬੜੀ ਖੁਸ਼ੀ ਅਤੇ ਚਾਅ ਨਾਲ ਮਨਾਇਆ ਜਾਂਦਾ ਹੈ। ਕੌਮੀ ਝੰਡੇ ਲਹਿਰਾਏ ਜਾਂਦੇ ਹਨ। ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ ਅਤੇ ਅਜ਼ਾਦੀ ਸੁਰੱਖਿਅਤ ਬਣਾਈ ਰੱਖਣ ਦੀ ਪ੍ਰਤਿਗਿਆ ਕੀਤੀ ਜਾਂਦੀ ਹੈ। ਅਨੇਕਾਂ ਸਥਾਨਾਂ ਤੇ ਕਲਚਰ ਸਮਾਰੋਹ ਵੀ ਕੀਤੇ ਜਾਂਦੇ ਹਨ। ਬੱਚਿਆਂ ਦੀਆਂ ਖੇਡਾਂ ਹੁੰਦੀਆਂ ਹਨ ਅਤੇ ਮਿਠਾਈਆਂ ਵੰਡੀਆਂ ਜਾਂਦੀਆਂ ਹਨ। ਸ਼ਾਮ ਨੂੰ ਰੌਸ਼ਨੀ ਕੀਤੀ ਜਾਂਦੀ ਹੈ ਅਤੇ ਕਵੀ ਦਰਬਾਰ ਹੁੰਦੇ ਹਨ। ਰਾਜਧਾਨੀ ਦੇ ਇਲਾਵਾ ਪ੍ਰਾਂਤਾਂ ਦੀਆਂ ਰਾਜਧਾਨੀਆਂ ਵਿਚ ਵੀ ਇਸ ਮੌਕੇ ਤੇ ਵਿਸ਼ੇਸ਼ ਰੌਣਕ ਹੁੰਦੀ ਹੈ। ਸਰਕਾਰੀ ਸਮਾਰੋਹ ਹੁੰਦੇ ਹਨ ਅਤੇ ਇਕੱਠੇ ਖਾਣਿਆਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਵਿਦੇਸ਼ਾਂ ਵਿਚ ਵੀ ਇਹ ਸਮਾਰੋਹ ਮਨਾਇਆ ਜਾਂਦਾ ਹੈ।

ਅਸੀਂ ਸਾਰੇ ਸੁਤੰਤਰ ਦੇਸ਼ ਦੇ ਨਾਗਰਿਕ ਹਾਂ। ਆਜ਼ਾਦੀ ਸਾਨੂੰ ਬੜੇ ਸੰਘਰਸ਼ਾਂ ਤੋਂ ਬਾਅਦ ਮਿਲੀ ਹੈ। ਇਸ ਦੇ ਲਈ ਅਸੀਂ ਭਾਰੀ ਬਲੀਦਾਨ ਦਿੱਤੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਸਾਰੇ ਬਲੀਦਾਨਾਂ ਨੂੰ ਯਾਦ ਕਰਦੇ ਹੋਏ ਸੁਤੰਤਰਤਾ ਦਾ ਮੁੱਲ ਸਮਝੀਏ। 15 ਅਗਸਤ ਦੇ ਸ਼ੁਭ ਦਿਨ ਸਾਨੂੰ ਇਹ ਪ੍ਰਤਿਗਿਆ ਕਰਨੀ ਚਾਹੀਦੀ ਹੈ ਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਦੇਸ਼ ਦੀ ਏਕਤਾ ਦੇ ਲਈ ਜ਼ਰੂਰ ਤਿਆਗ ਦੇਈਏ ਤਾਂ ਹੀ ਸਾਡੀ ਸੁਤੰਤਰਤਾ ਸਾਨੂੰ ਪੂਰਾ ਸੁੱਖ ਦੇ ਸਕੇਗੀ ਅਤੇ ਸਾਡਾ ਸਿਰ ਸੰਸਾਰ ਵਿਚ ਉੱਚਾ ਹੋ ਸਕੇਗਾ।

# Independence Day speech in punjabi # 15 august speech in punjabi # Lines on Independence Day in Punjabi

Punjabi Essay List

Essay on Republic Day in Punjabi

ध्यान दें– प्रिय दर्शकों Essay on Independence Day in Punjabi  आपको अच्छा लगा तो जरूर शेयर करे

2 comments

Leave a Reply

Your email address will not be published. Required fields are marked *