Essay on Dog in Punjabi Language -ਕੁੱਤੇ ਤੇ ਲੇਖ

In this article, we are providing information about Dog in Punjabi. Short Essay on Dog in Punjabi Language. ਕੁੱਤੇ ਤੇ ਲੇਖ, Kuttae par Punjabi Nibandh.Checkout- Dog Essay in Hindi

Essay on Dog in Punjabi Language -ਕੁੱਤੇ ਤੇ ਲੇਖ

 

Kutta par lekh 

ਕੁੱਤਾ ਇਕ ਪਾਲਤੂ ਜਾਨਵਰ ਹੈ। ਲੋਕ ਇਸ ਨੂੰ ਬੜੇ ਸ਼ੌਕ ਨਾਲ ਆਪਣੇ ਘਰਾਂ ਵਿਚ ਪਾਲਦੇ ਹਨ। ਇਹ ਮਨੁੱਖ ਦਾ ਪੂਰਾ ਵਫ਼ਾਦਾਰ ਸਾਥੀ ਹੈ। | ਕੁੱਤੇ ਦੀਆਂ ਚਾਰ ਲੱਤਾਂ, ਦੋ ਅੱਖਾਂ, ਇੱਕ ਲੰਮਾ ਮੂੰਹ ਤੇ ਇਕ ਪੂਛ ਹੁੰਦੀ ਹੈ। ਇਸ ਦੇ ਦੋ ਕੰਨ ਹੁੰਦੇ ਹਨ। ਜਦੋਂ ਕੁੱਤਾ ਕੋਈ ਖਤਰਾ ਮਹਿਸੂਸ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਕੰਨ ਖੜੇ ਹੁੰਦੇ ਹਨ। | ਕੁੱਤੇ ਕਈ ਰੰਗਾਂ-ਨਸਲਾਂ ਦੇ ਹੁੰਦੇ ਹਨ। ਇਸ ਦੀਆਂ ਪਿਸਤੀ, ਪਨੀਅਰ , ਲੈਬਰੇਡਾਰ ਆਦਿ ਨਸਲਾਂ ਬਹੁਤ ਪ੍ਰਸਿੱਧ ਹਨ। ਇਨ੍ਹਾਂ ਦੇ ਰੰਗ ਚਿੱਟੇ, ਕਾਲੇ , ਖਾਕੀ, ਡੱਬ-ਖੜੱਬੇ ਆਦਿ ਹੁੰਦੇ ਹਨ।

ਕੁੱਤਾ ਬੜੇ ਸਬਰ-ਸੰਤੋਖ ਵਾਲਾ ਜਾਨਵਰ ਹੈ। ਇਹ ਰੋਟੀ ਦੀ ਬੁਰਕੀ ਨਾਲ ਵੀ ਸੰਤੁਸ਼ਟ ਹੋ ਜਾਂਦਾ ਹੈ। ਵੈਸੇ ਇਹ ਮਾਸ, ਦੁੱਧ ਲੱਸੀ ਆਦਿ ਖਾਂਦਾ-ਪੀਂਦਾ ਹੈ। ਜਿਹੜੇ ਲੋਕ ਕੁੱਤਿਆਂ ਨੂੰ ਪਾਲਦੇ ਹਨ, ਉਹ ਇਨ੍ਹਾਂ ਦੀ ਖੁਰਾਕ ਵੱਲ ਉਚੇਚਾ ਧਿਆਨ ਦਿੰਦੇ ਹਨ।

ਕੁੱਤਾ ਘਰ ਦਾ ਪੱਕਾ ਪਹਿਰੇਦਾਰ ਹੁੰਦਾ ਹੈ। ਇਹ ਆਪਣੇ ਮਾਲਿਕ ਦਾ ਪੂਰਾ ਵਫ਼ਾਦਾਰ ਹੁੰਦਾ ਹੈ। ਇਹ ਕਿਸੇ ਓਪਰੇ ਬੰਦੇ ਨੂੰ ਘਰ ਦੇ ਨੇੜੇ ਨਹੀਂ ਢੁੱਕਣ ਦਿੰਦਾ। ਇਹ ਘਰ ਦੀ ਪੂਰੀ ਤਰ੍ਹਾਂ ਰਖਵਾਲੀ ਕਰਦਾ ਹੈ।

ਕਈ ਕੁੱਤਿਆਂ ਦੇ ਮਾਲਿਕ ਉਹਨਾਂ ਨੂੰ ਖੇਡਾਂ ਲਈ ਤਿਆਰ ਕਰਦੇ ਹਨ। ਮਨੁੱਖਾਂ ਵਾਂਗ ਕੁੱਤਿਆਂ ਦੀਆਂ ਵੀ ਖੇਡਾਂ ਹੁੰਦੀਆਂ ਹਨ। ਪੁਲਿਸ ਵਾਲੇ ਕੁੱਤਿਆਂ ਨੂੰ ਚੋਰਾਂ ਨੂੰ ਫੜਨ ਲਈ ਤਿਆਰ ਕਰਦੇ ਹਨ। ਕੁੱਤੇ ਦੀ ਸੁੰਘਣ ਦੀ ਸ਼ਕਦੀ ਇੰਨੀ ਤੇਜ਼ ਹੁੰਦੀ ਹੈ ਕਿ ਇਕਦਮ ਚੋਰ ਦੀ ਪਛਾਣ ਕਰ ਲੈਂਦਾ ਹੈ। ਕਈ ਫਿਲਮਾਂ ਵਿਚ ਵੀ ਕੁੱਤਿਆਂ ਦੇ ਬਹੁਤ ਕਮਾਲ ਵਿਖਾਏ ਜਾਂਦੇ ਹਨ।

Essay on Cow in Punjabi 

ध्यान दें– प्रिय दर्शकों Essay on Dog in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *