All Punjabi Muhavare with Meanings and Sentences | ਪੰਜਾਬੀ ਮੁਹਾਵਰੇ

In this article, we are providing Muhavare in Punjabi with meanings- Punjabi Muhavare with Meanings and Sentences for class 3,4,5,6,7,8,9,10,11,12 CBSE & PSEB ( Idioms in Punjabi with Meanings )- ਪੰਜਾਬੀ ਮੁਹਾਵਰੇ, Punjabi Proverbs

Check out the article-Kahawat in HindiHindi Muhavare

All Punjabi Muhavare with Meanings and Sentences in Punjabi Language

 

200 + List of Punjabi Muhavare ( ਪੰਜਾਬੀ ਮੁਹਾਵਰੇ | idioms in Punjabi )

1. ਇੱਕ ਅੱਖ ਨਾਲ ਵੇਖਣਾ (ਇਕੋ ਜਿਹਾ ਸਮਝਣਾ)-ਮਾਂ-ਬਾਪ ਨੂੰ ਆਪਣੇ ਸਾਰੇ ਬੱਚਿਆਂ ਨੂੰ ਇੱਕ ਅੱਖ ਨਾਲ ਵੇਖਣਾ ਚਾਹੀਦਾ ਹੈ।

2. ਇੱਟ ਕੁੱਤੇ ਦਾ ਵੈਰ ਹੋਣਾ ( ਬਹੁਤ ਡੂੰਘਾ ਵੈਰ ਹੋਣਾ)-ਸੁਰਿੰਦਰ ਅਤੇ ਮਹਿੰਦਰ ਵਿਚ ਇੱਟ ਕੁੱਤੇ ਦਾ ਵੈਰ ਹੈ।

3. ਅਸਮਾਨ ਤੇ ਚੜ੍ਹਾਉਣਾ (ਬਹੁਤ ਵਡਿਆਈ ਕਰਨੀ)-ਸਿਆਣਾ ਮਨੁੱਖ ਕਿਸੇ ਨੂੰ ਅਸਮਾਨ ਤੇ ਚੜ੍ਹਾਉਣ ਤੇ ਪਹਿਲਾਂ ਉਸ ਦੇ ਗੁਣ ਔਗਣ ਵੇਖਦਾ ਹੈ।

4. ਅੱਖ ਵਿਖਾਉਣਾ (ਡਰਾਉਣਾ)-ਹਰਮੀਤ ਤਾਂ ਛੋਟੀ-ਛੋਟੀ ਗੱਲ ਤੇ ਆਪਣੇ ਤੋਂ ਛੋਟਿਆਂ ਨੂੰ ਅੱਖਾਂ ਵਿਖਾਉਣਾ ਸ਼ੁਰੂ ਕਰ ਦਿੰਦਾ ਹੈ।

5. ਸਾਹ ਸੁੱਕ ਜਾਣਾ (ਬਹੁਤ ਡਰ ਜਾਣਾ)-ਡਾਕੂਆਂ ਨੂੰ ਦੂਰੋਂ ਘੋੜਿਆਂ ਉੱਤੇ ਭੱਜੇ ਆਉਂਦੇ ਦੇਖ ਕੇ ਮੁਸਾਫਰਾਂ ਦਾ ਸਾਹ ਸੁੱਕ ਗਿਆ।

6 . ਸਾਹ ਸਤ ਨਾ ਰਹਿਣਾ (ਬਹੁਤ ਕਮਜ਼ੋਰ ਹੋ ਜਾਣਾ)-ਬਿਮਾਰੀ ਦੇ ਕਾਰਨ ਤਾਂ ਦੀਪੋ ਦੇ ਸਰੀਰ ਵਿਚ ਸਾਹ ਸਤ ਨਹੀਂ ਰਿਹਾ।

7. ਸਿੱਕਾ ਜੰਮਣਾ (ਰੋਅਬ ਪੈ ਜਾਣਾ)-ਹਰਪ੍ਰੀਤ ਦੀ ਯੋਗਤਾ ਦਾ ਉਸ ਦੇ ਸਾਥੀਆਂ ਦੇ ਮਨਾਂ ਉੱਤੇ ਸਿੱਕਾ ਜੰਮ ਗਿਆ।

8. ਸਰ ਕਰਨਾ (ਜਿੱਤਣਾ)-ਸ਼ਿਵਾ ਜੀ ਮਰਹੱਟਾ ਨੇ ਕਈ ਕਿਲ੍ਹੇ ਸਰ ਕਰ ਲਏ।

9. ਸਿਰ ਖਾਣਾ (ਰੌਲਾ ਪਾਉਣਾ)-ਤੁਸੀਂ ਤਾਂ ਗੱਲਾਂ ਨਾਲ ਮੇਰਾ ਸਿਰ ਖਾਣਾ ਸ਼ੁਰੂ ਕਰ ਦਿੱਤਾ ਹੈ।

10. ਸਿਰ ਫੇਰਨਾ (ਨਾਂਹ ਕਰ ਦੇਣੀ)-ਜਦੋਂ ਮੈਂ ਪਿਤੰਬਰ ਕੋਲੋਂ ਕਾਪੀ ਮੰਗੀ ਤਾਂ ਉਸ ਨੇ ਸਿਰ ਫੇਰ ਲਿਆ।

Punjabi Muhavre pdf

11. ਸਿਰ ਤੇ ਰੱਖਣਾ (ਆਦਰ ਸਤਿਕਾਰ ਕਰਨਾ)-ਸਿਆਣੇ ਲੋਕ ਘਰ ਆਏ ਮਹਿਮਾਨ ਨੂੰ ਸਿਰ ਤੇ ਰੱਖਦੇ ਹਨ।

12. ਕੰਘਾ ਹੋਣਾ (ਨੁਕਸਾਨ ਹੋਣਾ)-ਵਪਾਰ ਵਿਚ ਕੰਘਾ ਹੋਣਾ ਨਾਲ ਉਹ ਦੀਵਾਲੀਆ ਹੋ ਗਿਆ।

13. ਕਲਮ ਦਾ ਧਨੀ (ਵਧੀਆ ਲੇਖਕ)-ਪ੍ਰੋ. ਮੋਹਨ ਸਿੰਘ ਕਲਮ ਦਾ ਬਹੁਤ ਧਨੀ ਸੀ।

14 . ਖੰਡ ਖੀਰ ਹੋਣਾ (ਇੱਕ ਮਿਕ ਹੋਣਾ)-ਸਾਰੇ ਧਰਮਾਂ ਦੇ ਲੋਕਾਂ ਨੂੰ ਖੰਡ ਖੀਰ ਹੋ ਕੇ ਰਹਿਣਾ ਚਾਹੀਦਾ ਹੈ।

15 . ਖਿਚੜੀ ਪਕਾਉਣੀ (ਸਲਾਹ ਕਰਨੀ)-ਰਮੇਸ਼ ਤੇ ਬੰਟੀ ਰਲ ਕੇ ਸੁਸ਼ੀਲ ਵਿਰੁੱਧ ਖਿਚੜੀ ਪਕਾ ਰਹੇ ਹਨ।

16 . ਖੀਸੇ ਭਰਨੇ (ਖੂਬ ਰਿਸ਼ਵਤ ਲੈਣੀ)-ਅੱਜ ਕਲ੍ਹ ਦਫ਼ਤਰਾਂ ਦੇ ਬਾਬੂ ਸਰਕਾਰੀ ਕੰਮ ਕਰਨ ਲਈ ਖੂਬ ਖੀਸੇ ਭਰਦੇ ਹਨ।

17. ਗਲ ਪਿਆ ਢੋਲ ਵਜਾਉਣਾ (ਅਣਚਾਹਿਆ ਕੰਮ ਕਰਨਾ)-ਸੁਮੀਰ ਦਾ ਮਨ ਦੁਕਾਨਦਾਰੀ ਕਰਨ ਨੂੰ ਨਹੀਂ ਸੀ ਕਰਦਾ, ਪਰੰਤੂ ਮਾਪਿਆਂ ਦੇ ਡਰ ਤੋਂ ਗਲ ਪਿਆ ਢੋਲ ਵਜਾ ਰਿਹਾ ਹੈ।

18 . ਘਿਉ ਦੇ ਦੀਵੇ ਬਾਲਣਾ (ਖੁਸ਼ੀਆਂ ਮਨਾਉਣੀਆਂ)-ਆਪਣੇ ਪੁੱਤਰ ਤੇ ਵਿਆਹ ਤੇ ਲਾਲਾ ਹਰਦਿਆਲ ਨੇ ਘਿਉ ਦੇ ਦੀਵੇ ਬਾਲੇ।

19. ਘਿਉ ਖਿਚੜੀ ਹੋਣਾ (ਘੁਲ ਮਿਲ ਜਾਣਾ)-ਰਾਣੀ ਸਾਡੇ ਘਰ ਵਾਸਤੇ ਕੋਈ ਓਪਰੀ ਨਹੀਂ, ਹੁਣ ਤਾਂ ਉਹ ਸਾਡੇ ਘਰ ਵਿਚ ਘਿਉ ਖਿਚੜੀ ਹੋ ਗਈ ਹੈ।

20. ਚੰਦ ਚੜ੍ਹਨਾ (ਕੰਮ ਖਰਾਬ ਕਰਨਾ)-ਪੁੱਤਰ ! ਤੂੰ ਤਾਂ ਜਮਾਤ ਵਿਚੋਂ ਫੇਲ੍ਹ ਹੋ ਕੇ ਚੰਦ ਚਾੜ੍ਹ ਦਿੱਤਾ ਹੈ।

 

20 Muhavare in Punjabi PDF

 

21. ਜਾਨ ਦੀ ਬਾਜ਼ੀ ਲਾਉਣੀ ( ਜਾਨ ਨੂੰ ਖ਼ਤਰੇ ਵਿਚ ਪਾਉਣਾ)-ਕੱਲ ਹਰੀ ਸਿੰਘ ਦੇ ਮਕਾਨ ਨੂੰ ਅੱਗ ਲੱਗ ਗਈ ਅਸ਼ੀਸ਼ ਨੇ ਜਾਨ ਦੀ ਬਾਜੀ ਲਾ ਕੇ ਉਸ ਦੀ ਜਾਨ ਬਚਾਈ।

22. ਝੱਗ ਵਾਂਗ ਬੈਠ ਜਾਣਾ (ਹਾਰ ਕੇ ਬੈਠ ਜਾਣਾ)-ਕਾਰਗਲ ਤੇ ਦਰਾਸ ਸੈਕਟਰਾਂ ਵਿਚ ਹਾਰ ਖਾ ਜਾਣ ਪਿੱਛੋਂ ਪਾਕਿਸਤਾਨ ਝੱਗ ਵਾਂਗ ਬੈਠ ਗਿਆ ਹੈ।

23 . ਤਾਰੇ ਤੋੜਨੇ (ਅਸਚਰਜ ਕੰਮ ਕਰਨੇ)-ਰਮੇਸ਼ ਗੱਲਾਂ ਗੱਲਾਂ ਵਿਚ ਅਸਮਾਨ ਦੇ ਤਾਰੇ ਤੋੜਦਾ ਹੈ।

24. ਬੁਸੀਂ ਵੜੇ ਪਕਾਉਣੇ (ਬਿਨਾਂ ਖ਼ਰਚ ਤੋਂ ਕੰਮ ਕਰਨ ਦੀ ਕੋਸ਼ਿਸ਼ ਕਰਨਾ)-ਰਹੀਮ ਦੀ ਤਾਂ ਥੁਕਾਂ ਵੜੇ ਪਕਾਉਣ ਦੀ ਆਦਤ ਹੈ। ਉਹ
ਖੇਚਲ ਬਿਲਕੁਲ ਨਹੀਂ ਕਰਦਾ।

25 . ਪੈਰ ਧੋ ਧੋ ਪੀਣਾ (ਬਹੁਤ ਆਦਰ ਕਰਨਾ)-ਸਿਆਣੇ ਬੱਚੇ ਆਪਣੇ ਮਾਪਿਆਂ ਦੇ ਸਾਰੀ ਉਮਰ ਪੈਰ ਧੋ ਧੋ ਪੈਂਦੇ ਹਨ।

26 . ਭੰਗ ਦੇ ਭਾੜੇ ਜਾਣਾ (ਥੋੜਾ ਮੁੱਲ ਮਿਲਣਾ)-ਇਸ ਵਾਰ ਆਲੂਆਂ ਦੀ ਫ਼ਸਲ ਜ਼ਿਆਦਾ ਹੋਣ ਕਾਰਨ ਹਰੀ ਸਿੰਘ ਦੀ ਆਲੂਆਂ ਦੀ ਫਸਲ ਭੰਗ ਦੇ ਭਾੜੇ ਗਈ।

27 . ਮਿਰਚਾਂ ਲੱਗਣਾ (ਬੁਰਾ ਲੱਗਣਾ)-ਰਾਣੀ ਨੂੰ ਥੋੜਾ ਜਿਹਾ ਝਿੜਕੋ ਤਾਂ ਉਸ ਨੂੰ ਮਿਰਚਾਂ ਲੱਗਣ ਲੱਗ ਪੈਂਦੀਆਂ ਹਨ।

28 . ਮੱਖੀ ਤੇ ਮੱਖੀ ਮਾਰਨੀ (ਬਿਨਾਂ ਸਮਝ ਕੇ ਨਕਲ ਕਰਨਾ-ਮੱਖੀ ਤੇ ਮੱਖੀ ਮਾਰਨ ਵਾਲਾ ਵਿਦਿਆਰਥੀ ਕਦੇ ਵੀ ਪਾਸ ਨਹੀਂ ਹੁੰਦੇ।

29. ਲਹਿਰ ਬਹਿਰ ਹੋਣੀ (ਖੁਸ਼ਹਾਲੀ ਹੋਣੀ)-ਸੋਹਣ ਦੀ ਤਰੱਕੀ ਹੋ ਨਾਲ ਉਸ ਦੇ ਘਰ ਲਹਿਰ ਬਹਿਰ ਹੋ ਗਈ।

30. ਲੱਕ ਸਿੱਧਾ ਕਰਨਾ (ਆਰਾਮ ਕਰਨਾ)-ਮੈਂ ਸਵੇਰੇ ਤਿੰਨ ਵਜੇ ਦਾ ਉਠਿਆ ਹੋਇਆ ਹਾਂ ਜ਼ਰਾ ਲੱਕ ਸਿੱਧ ਕਰ ਲੈਣ ਦੇਣ।

31. ਵਿਲੁ ਵਿਲੁ ਕਰਨਾ (ਰੋਂਦੇ ਫਿਰਨਾ)-ਵੇਖੋ ! ਯਤੀਮ ਬੱਚਾ ਵਿਲੰ ਵਿਲੰ ਕਰਦਾ ਫਿਰਦਾ ਹੈ, ਉਸ ਨੂੰ ਕੁਝ ਦੇ ਆ।

32. ਲੜ ਫੜਨਾ (ਸਹਾਰਾ ਲੈਣਾ)-ਅਜੋਕੇ ਯੁੱਗ ਵਿਚ ਚਾਂਦੀ ਦੀ ਜੁੱਤੀ ਦੀ ਲੜ ਫੜਨ ਤੋਂ ਬਿਨਾਂ ਨੌਕਰੀ ਨਹੀਂ ਮਿਲਦੀ।

33 . ਉੱਲੂ ਸਿੱਧਾ ਕਰਨਾ (ਆਪਣਾ ਕੰਮ ਕੱਢਣਾ)-ਮਤਲਬੀ ਦੋਸਤ ਸਿਰਫ਼ ਆਪਣਾ ਉੱਲੂ ਸਿੱਧਾ ਕਰਨ ਤੱਕ ਹੀ ਯਾਰੀ ਰੱਖਦੇ ਹਨ।

34. ਉਂਗਲ ਕਰਨੀ (ਇਲਜ਼ਾਮ ਲਗਾਉਣਾ)-ਕਿਸੇ ਵੱਲ ਉਂਗਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਵੀ ਝਾਕਣਾ ਚਾਹੀਦਾ ਹੈ।

35 . ਉਂਗਲਾ ਤੇ ਨਚਾਉਣਾ (ਆਪਣੇ ਵੱਸ ਵਿੱਚ ਕਰਨਾ)-ਵਿਆਹ ਤੋਂ ਮਗਰੋਂ ਰਮੇਸ਼ ਦੀ ਪਤਨੀ ਉਸ ਨੂੰ ਆਪਣੀਆਂ ਉਂਗਲਾਂ ਤੇ ਨਚਾ ਰਹੀ ਹੈ।

36 . ਉੱਲੂ ਬੋਲਣਾ (ਉਜਾੜ ਪੈਣਾ)-ਜਦੋਂ ਦਾ ਸਾਡੇ ਸ਼ਹਿਰ ਵਿੱਚ ਬੰਬ ਫਟਿਆ ਹੈ, ਉਦੋਂ ਦੇ ਇਥੋਂ ਦੀਆਂ ਸੜਕਾਂ ਤੇ ਉੱਲੂ ਬੋਲਣ ਲੱਗ ਪਏ ਹਨ!

37. ਉਲਟੇ ਚਾਲੇ ਫੜਨੇ (ਬੁਰੇ ਕੰਮਾਂ ਵਿੱਚ ਪੈਣਾ)-ਮੋਹਨ ਨੇ ਜਦੋਂ ਦੇ ਉਲਟੇ ਚਾਲੇ ਫੜੇ ਨੇ, ਪੁਲਿਸ ਉਦੋਂ ਦੀ ਹੀ ਉਸ ਦੇ ਮਗਰ ਲੱਗੀ ਹੋਈ ਹੈ।
38 . ਅੱਜ-ਕੱਲ ਕਰਨਾ (ਟਾਲ-ਮਟੋਲ ਕਰਨੀ)-ਜਦ ਮੈਂ ਰਾਜੇਸ਼ ਕੋਲੋਂ ਆਪਣੇ ਉਧਾਰ ਦਿੱਤੇ ਪੈਸੇ ਵਾਪਸ ਮੰਗੇ ਤਾਂ ਉਹ ਅੱਜ-ਕੱਲ੍ਹ ਕਰਨ ਲੱਗਾ।

39. ਅਸਮਾਨ ਸਿਰ ਤੇ ਚੁੱਕਣਾ (ਬਹੁਤ ਸ਼ੋਰ ਮਚਾਉਣਾ)-ਅਧਿਆਪਕ ਦੇ ਕਲਾਸ ਵਿੱਚ ਟਾਈਮ ਸਿਰ ਨਾ ਪਹੁੰਚਣ ਤੇ ਬੱਚਿਆਂ ਨੇ ਅਸਮਾਨ ਸਿਰ ‘ਤੇ ਚੁੱਕ ਲਿਆ।

40. ਅਸਮਾਨੀ ਗੋਲਾ ਪੈਣਾ (ਇਕਦਮ ਮੁਸੀਬਤ ਆਉਣੀ)-ਅਚਾਨਕ ਪਿਤਾ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਉੱਪਰ ਜਿਵੇਂ ਅਸਮਾਨੀ ਗੋਲਾ ਹੀ ਪੈ ਗਿਆ ਹੋਵੇ।

41. ਅਕਲ ਤੇ ਪੱਥਰ ਪੈਣਾ (ਸੋਚਣ ਦੀ ਸ਼ਕਤੀ ਨਾ ਰਹਿਣਾ)-ਮੇਰੀ ਤਾਂ ਅਕਲ ਤੇ ਪੱਥਰ ਪੈ ਗਏ ਸਨ ਜਦ ਮੈਂ ਇਸ ਚਲਾਕ ਆਦਮੀ ਨੂੰ ਘਰ ਕਿਰਾਏ ਤੇ ਦਿੱਤਾ।

42. ਅੱਖਾਂ ਫੇਰ ਲੈਣਾ (ਸਾਥ ਛੱਡ ਦੇਣਾ)-ਕਿਸੇ ਕੋਲ ਪੈਸਾ ਨਾ ਰਹਿਣ ਦੀ ਹਾਲਤ ਵਿੱਚ ਸਕੇ ਰਿਸ਼ਤੇਦਾਰ ਵੀ ਅੱਖਾਂ ਫੇਰ ਲੈਂਦੇ ਹਨ। 43 ਨੂੰ ਅੱਗ ਨਾਲ ਖੇਡਣਾ (ਖਤਰਿਆਂ ਨਾਲ ਖੇਡਣਾ)-ਸਰਕਸ ਦੇ ਕਈ ਕਲਾਕਾਰ ਅੱਗ ਨਾਲ ਖੇਡ ਕੇ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ।

44. ਅਕਲ ਗਿੱਟਿਆ ਵਿੱਚ ਹੋਣਾ (ਮੂਰਖ ਹੋਣਾ)-ਉਸ ਦੀ ਤਾਂ ਅਕਲ ਗਿੱਟਿਆ ਵਿੱਚ ਹੈ, ਉਸ ਨੂੰ ਕੋਈ ਗੱਲ ਸਮਝ ਹੀ ਨਹੀਂ ਆਉਂਦੀ।

45 . ਆਸਾਂ ਤੇ ਪਾਣੀ ਫਿਰਨਾ (ਨਿਰਾਸ਼ ਕਰਨਾ)-ਰਾਮ ਨੇ ਦਸਵੀਂ ’ਚੋਂ ਫੇਲ੍ਹ ਹੋ ਕੇ ਮਾਂ-ਪਿਉ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ।

46 . ਆਟੇ ਵਿਚ ਲੂਣ ਹੋਣਾ (ਬਹੁਤ ਘੱਟ ਹੋਣਾ)-ਪਾਕਿਸਤਾਨ ਵਿੱਚ ਹਿੰਦੂ ਆਟੇ ਵਿੱਚ ਲੂਣ ਦੇ ਬਰਾਬਰ ਹਨ।

47. ਆਵਾ ਉਤ ਜਾਣਾ (ਸਾਰਾ ਪਰਿਵਾਰ ਵਿਗੜ ਜਾਣ)-ਰਾਮ ਮੋਹਨ ਦੇ ਸਾਰੇ ਪਰਿਵਾਰ ਦਾ ਹੀ ਆਵਾ ਊਤ ਗਿਆ ਹੈ, ਕੋਈ ਕੰਮ ਕਰਕੇ ਰਾਜ਼ੀ ਹੀ ਨਹੀਂ ਹੈ।

48 . ਅਸਮਾਨ ਨਾਲ ਗੱਲਾਂ ਕਰਨਾ (ਬਹੁਤ ਉੱਚੇ ਹੋਣਾ)-ਸ਼ਿਮਲੇ ਦੀਆਂ ਪਹਾੜੀਆਂ ਐਨੀਆਂ ਉੱਚੀਆਂ ਹਨ ਕਿ ਅਸਮਾਨ ਨਾਲ ਗੱਲਾਂ
ਕਰਦੀਆਂ ਹਨ।

49. ਇੱਟ ਕੁੱਤੇ ਦਾ ਵੈਰ ਹੋਣਾ (ਸੁਭਾਵਿਕ ਹੀ ਵੈਰ ਹੋਣਾ)-ਭਾਰਤ ਤੇ ਪਾਕਿਸਤਾਨ ਵਿੱਚ ਇੱਟ ਕੁੱਤੇ ਦਾ ਵੈਰ ਹੈ।

50. ਇੱਟ ਖੜਿੱਕਾ ਲਾਉਣਾ (ਝੱਗੜਾ ਕਰਨਾ)-ਰੀਤਾ ਤੇ ਉਸ ਦੀ ਸੱਸ ਵਿੱਚ ਇੱਟ ਖੜੱਕਾ ਲੱਗਾ ਹੀ ਰਹਿੰਦਾ ਹੈ।

 

50 Punjabi Muhavare

 

51. ਈਦ ਦਾ ਚੰਦ ਹੋਣਾ (ਬਹੁਤ ਘੱਟ ਦਿੱਸਣਾ)-ਦੀਪਕ! ਤੂੰ ਤਾਂ ਈਦ ਦਾ ਚੰਦ ਹੀ ਹੋ ਗਿਆ ਹੈ, ਸਾਰਾ ਦਿਨ ਕਿੱਥੇ ਰਹਿਨਾ ਏਂ?

52. ਸੱਪ ਸੁੰਘ ਜਾਣਾ (ਇਕਦਮ ਸ਼ਾਂਤ ਹੋ ਜਾਣਾ)-ਅਧਿਆਪਕ ਦੇ ਕਲਾਸ ਵਿਚ ਪੈਰ ਧਰਦਿਆਂ ਹੀ ਸਾਰੇ ਸਾਡੇ ਬੱਚਿਆਂ ਨੂੰ ਸੱਪ-ਸੁੰਘ ਗਿਆ।

53. ਸਬਕ ਸਿਖਾਉਣਾ (ਮਜ਼ਾ ਚਖਾਉਣਾ)-ਰੀਮਾ ਨੇ ਇਕ ਅਵਾਰਾ ਮੁੰਡੇ ਨੂੰ ਅੱਜ ਕਾਫ਼ੀ ਸਬਕ ਸਿਖਾਇਆ, ਜੋ ਉਸ ਨੂੰ ਰੋਜ਼ ਤੰਗ ਕਰਦਾ ਸੀ।

54. ਸੜਕਾਂ ਕੱਢਣਾ (ਵਿਹਲੇ ਘੁੰਮਣਾ)-ਅੱਜਕਲ੍ਹ ਪੜੇ ਲਿਖੇ ਨੌਜਵਾਨ ਨੌਕਰੀ ਦੀ ਤਲਾਸ਼ ਵਿਚ ਕੇਵਲ ਸੜਕਾਂ ਕੱਛਦੇ ਫਿਰਦੇ ਹਨ।

55. ਸਾਖੀ ਭਰਨਾ (ਹਾਮੀ ਭਰਨਾ)-ਸਾਡਾ ਇਤਿਹਾਸ ਇਹ ਸਾਖੀ ਭਰਦਾ ਹੈ ਕਿ ਸ਼ਿਵਾ ਜੀ ਮਰੱਹਟਾ ਇਕ ਸੂਰਬੀਰ ਸਨ।

56 . ਸ਼ਰਮ ਨਾਲ ਪਾਣੀ-ਪਾਣੀ ਹੋਣਾ (ਬਹੁਤ ਸ਼ਰਮਿੰਦਾ ਹੋਣਾ)-ਸਾਰੀ ਕਲਾਸ ਵਿੱਚ ਅਧਿਆਪਕ ਨੇ ਜਦੋਂ ਸਿਰਫ਼ ਇਕ ਫੇਲ੍ਹ ਬੱਚੇ ਦਾ ਨਾਂ ਬੋਲਿਆ ਤਾਂ ਉਹ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ।

57. ਸਾਂਗਲਾਉਣੀ (ਨਕਲ ਉਤਾਰਨੀ)-ਬੱਚਿਆਂ ਨੂੰ ਆਪਣੇ ਅਧਿਆਪਕਾਂ ਦੀ ਸਾਂਗ ਲਾਉਣ ਦੀ ਆਦਤ ਹੁੰਦੀ ਹੈ।

58. ਸਿਰ ਤਲੀ ਤੇ ਧਰਨਾ (ਹਰੇਕ ਕੁਰਬਾਨੀ ਦੇਣ ਲਈ ਤਿਆਰ ਰਹਿਣਾ)-ਆਪਣੇ ਦੇਸ ਦੀ ਇੱਜ਼ਤ ਬਚਾਉਣ ਖਾਤਿਰ ਸਾਨੂੰ ਸਿਰ
ਤਲੀ ਤੇ ਧਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।

59. ਸਿਰ ਤੋਂ ਪਾਣੀ ਲੰਘਣਾ (ਹੱਦੋਂ ਪਾਰ ਹੋ ਜਾਣਾ)-ਹੁਣ ਜਗਤਾਰ ਦੇ ਪਾਪਾਂ ਦਾ ਪਾਣੀ ਸਿਰ ਤੋਂ ਲੰਘ ਚੁੱਕਾ ਹੈ। ਹੁਣ ਉਸ ਦੇ ਮਾੜੇ ਦਿਨ ਆ ਗਏ ਹਨ।

60. ਸਿਰ ਖੇਹ ਪੈਣੀ (ਬੇਇੱਜ਼ਤੀ ਕਰਾਉਣੀ)-ਡਰਾਈਵਰ ਨਾਲ ਘਰੋਂ ਭੱਜ ਕੇ ਸ਼ਿਵਾਨੀ ਨੇ ਮਾਪਿਆਂ ਦੇ ਸਿਰ ਖੇਹ ਪਾ ਦਿੱਤੀ ਹੈ।

61. ਸਿਰ ਨਿਵਾ ਲੈਣਾ (ਦਬਾਅ ਮੰਨ ਲੈਣਾ)-ਅੱਤਵਾਦੀਆਂ ਦੀ ਦਹਿਸ਼ਤ ਅੱਗੇ ਤਕੜਾ ਆਦਮੀ ਵੀ ਸਿਰ ਨਿਵਾਂ ਲੈਂਦਾ ਹੈ।

62. ਸਿਰ ਮੱਥੇ ਮੰਨਣਾ (ਕਿਸੇ ਗੱਲ ਨੂੰ ਖੁਸ਼ੀ ਨਾਲ ਮੰਨਣਾ)-ਆਪਣੇ ਵੱਡਿਆਂ ਦੀਆਂ ਗੱਲਾਂ ਨੂੰ ਸਾਨੂੰ ਸਿਰ ਮੱਥੇ ਮੰਨ ਲੈਣਾ ਚਾਹੀਦਾ ਹੈ।

63 . ਸੁੱਕ ਕੇ ਤੀਲਾ ਹੋਣਾ (ਕਮਜ਼ੋਰ ਹੋ ਜਾਣਾ)-ਪਤੀ ਦੀ ਮੌਤ ਪਿਛੋਂ ਸੀਤਾ ਦੁੱਖ ਨਾਲ ਸੁੱਕ ਕੇ ਤੀਲ਼ਾ ਹੋ ਗਈ ਹੈ।

64. ਸੁੰਨ ਹੋ ਜਾਣਾ (ਇਕਦਮ ਸਹਿਮ ਜਾਣਾ)-ਆਪਣੇ ਸਾਹਮਣੇ ਸੱਪ ਨੂੰ ਵੇਖ ਮੈਂ ਇਕਦਮ ਸੁੰਨ ਹੋ ਗਿਆ।

65 . ਸਿਰੇ ਚਾੜ੍ਹਨਾ (ਕੰਮ ਪੂਰਾ ਕਰਨਾ)-ਸਾਨੂੰ ਕਿਸੇ ਵੀ ਕੰਮ ਨੂੰ ਸਿਰੇ ਸਿਰੇ ਚੜੇ ਬਿਨਾਂ ਪਿੱਛੇ ਨਹੀਂ ਹੱਟਣਾ ਚਾਹੀਦਾ।

66 ਸੋਹਲੇ ਗਾਉਣਾ (ਗੁਣ ਗਾਉਣਾ)-ਰਿੰਪੀ ਦਾ ਪਤੀ ਏਨਾ ਚੰਗਾ ਹੈ। ਕਿ ਸਭ ਉਸ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ।

67 . ਸੁਰ ਮਿਲਣਾ (ਇਕ ਹੀ ਸਲਾਹ ਦੇਣੀ)-ਜੇ ਸਾਰੇ ਪਰਿਵਾਰ ਦੀ ਇੱਕ ਸੁਰ ਹੋਵੇ ਤਾਂ ਕਾਰਜ ਚੰਗੀ ਤਰ੍ਹਾਂ ਨੇਪਰੇ ਚੜ੍ਹ ਸਕਦਾ ਹੈ।

68 . ਹੱਥ ਤੰਗ ਹੋਣਾ (ਆਰਥਿਕ ਪੱਖੋਂ ਕਮਜ਼ੋਰ ਹੋਣਾ)-ਬੱਚਿਆਂ ਦੇ ਸਕੂਲ ਵਿੱਚ ਦਾਖਲੇ ਫੀਸਾਂ ਦੇਣ ਕਾਰਨ ਮੇਰਾ ਹੱਥ ਤੰਗ ਹੋ ਗਿਆ ਹੈ।

69. ਹੱਥ ਅੱਡਣਾ (ਮੰਗਣਾ)-ਕੋਈ ਵੀ ਗ਼ੈਰਤਮੰਦ ਆਦਮੀ ਕਿਸੇ ਅੱਗੇ ਹੱਥ ਨਹੀਂ ਅੱਡਦਾ।

70. ਹੱਥ ਪੀਲੇ ਕਰਨਾ (ਕੁੜੀ ਦਾ ਵਿਆਹ ਕਰਨਾ)-ਰਾਧੇ ਸ਼ਾਮ ਨੇ ਇਸੇ ਮਹੀਨੇ ਹੀ ਆਪਣੀ ਧੀ ਦੇ ਹੱਥ ਪੀਲੇ ਕੀਤੇ ਹਨ।

71. ਹੱਡ ਭੰਨਣਾ (ਬਹੁਤ ਮਿਹਨਤ ਕਰਨੀ)-ਗਰੀਬ ਆਦਮੀ ਨੂੰ ਤਾਂ ਹੱਡ ਭੰਨ ਕੇ ਮਿਹਨਤ ਕਰਨ ਨਾਲ ਵੀ ਦੋ ਸਮੇਂ ਦੀ ਰੋਟੀ ਨਹੀਂ ਜੁੜਦੀ।

72. ਹੱਥ ਚੁੱਕਣਾ (ਮਾਰਨਾ)-ਬੱਚਿਆਂ ਦੇ ਵੱਡੇ ਹੋ ਜਾਣ ਤੇ ਮਾਂ-ਬਾਪ ਨੂੰ ਉਹਨਾਂ ਤੇ ਹੱਥ ਨਹੀਂ ਚੁੱਕਣਾ ਚਾਹੀਦਾ।

73. ਹੱਥ ਫੇਰ ਜਾਣਾ (ਲੁੱਟ ਲੈਣਾ)-ਆਪਣੇ ਮਾਲਿਕ ਨੂੰ ਘਰ ਨਾ ਪਾ ਕੇ ਨੌਕਰ ਨੇ ਸਾਰੀ ਦੌਲਤ ਤੇ ਹੱਥ ਫੇਰ ਲਿਆ।

74. ਹੱਥਾਂ ਪੈਰਾਂ ਦੀ ਪੈ ਜਾਣੀ (ਘਬਰਾਹਟ ਹੋਣੀ)-ਸ਼ੇਰ ਨੂੰ ਸਾਹਮਣੇ ਦੇਖ ਕੇ ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ।

75. ਹੱਥ ਪੈਰ ਮਾਰਨਾ (ਕੋਸ਼ਿਸ਼ ਕਰਨਾ)-ਅੱਜ ਕਲ੍ਹ ਲੱਖਾਂ ਹੱਥ ਪੈਰ ਮਾਰਕੇ ਵੀ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ।

76. ਕੱਚਾ ਕਰਨਾ (ਸ਼ਰਮਿੰਦਾ ਕਰਨਾ)-ਚੌਰੀ ਕਰਦੇ ਫੜੇ ਜਾਣ ਤੇ ਲੋਕਾਂ ਨੇ ਜਸਵਿੰਦਰ ਨੂੰ ਖੂਬ ਕੱਚਾ ਕੀਤਾ।

77. ਕੰਨੀ ਕਤਰਾਉਣਾ (ਖਿਸਕਣਾ)-ਮਿਹਨਤੀ ਲੋਕ ਕਦੀ ਵੀ ਕੰਮ ਤੋਂ ਕੰਨੀ ਨਹੀਂ ਕਤਰਾਉਂਦੇ।

78. ਕਮਰ ਕਸਣੀ (ਤਿਆਰੀ ਕਰਨਾ)-ਦੇਸ਼ ਦੀ ਰਖਵਾਲੀ ਲਈ ਭਾਰਤੀ ਫੌਜਾਂ ਹਮੇਸ਼ਾ ਕਮਰ ਕਸੀ ਰੱਖਦੀਆਂ ਹਨ।

79. ਕਬਰ ਵਿੱਚ ਪੈਰ ਹੋਣਾ (ਬਹੁਤ ਬੁੱਡਾ ਹੋਣਾ)-ਰਾਮ ਸਿੰਘ ਦੇ ਕਬਰ ਵਿੱਚ ਪੈਰ ਹਨ ਤੇ ਹਾਲੇ ਵੀ ਵਿਆਹ ਦੇ ਸੁਪਨੇ ਲੈਂਦਾ ਹੈ।

80. ਕਿਨਾਰਾ ਕਰਨਾ (ਅੱਡ ਹੋ ਜਾਣਾ)-ਲੋੜ ਵੇਲੇ ਸਕੇ ਭਰਾ-ਭੈਣ ਵੀ ਕਿਨਾਰਾ ਕਰ ਜਾਂਦੇ ਹਨ।

81. ਕੁੱਤੇ ਦੀ ਮੌਤ ਮਰਨਾ (ਭੈੜੀ ਮੌਤ ਮਰਨਾ)-ਬੁਰੇ ਕੰਮ ਕਰਣ ਵਾਲੇ ਕੁੱਤੇ ਦੀ ਮੌਤ ਮਰਦੇ ਹਨ।

82. ਕੁਫਰ ਤੋਲਣਾ (ਝੂਠ ਬੋਲਣਾ)-ਦੁਕਾਨਦਾਰ ਸਾਰਾ ਦਿਨ ਸੌ-ਸੌ ਕੁਫ਼ਰ ਤੋਲਦੇ ਹਨ।

83. ਕੌਲ ਦੇਣਾ (ਵਾਅਦਾ ਕਰਨਾ)-ਰਾਂਝੇ ਨੇ ਹੀਰ ਨੂੰ ਵਿਆਰ ਦਾ ਕੌਲ ਦਿੱਤਾ ਸੀ।

84. ਕੰਨ ਖਾਣੇ (ਬੜਾ ਰੌਲਾ ਪਾਉਣਾ)-ਨਵੀਂ ਘੜੀ ਲੈਣ ਲਈ ਬੰਟੀ ਬੜੀ ਦੇਰ ਤੋਂ ਆਪਣੇ ਪਾਪਾ ਦੇ ਕੰਨ ਖਾ ਰਿਹਾ ਹੈ।

85. ਕੰਨ ਖਿਚਣੇ (ਸਜਾ ਦੇਣੀ)-ਜੂਆ ਖੇਡਦੇ ਬਬਲੂ ਨੂੰ ਦੇਖ ਕੇ ਉਸ ਦੀ ਮੰਮੀ ਨੇ ਉਸ ਦੇ ਖੂਬ ਕੰਨ ਖਿੱਚੇ।

86. ਖਾਣ ਨੂੰ ਪੈਣਾ (ਗੁੱਸੇ ਹੋਣਾ)-ਜਦ ਮੈਂ ਰਿੰਕੂ ਤੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਹ ਮੈਨੂੰ ਖਾਣ ਨੂੰ ਪਿਆ।

87. ਖੇਹ ਪਵਾਉਣੀ (ਬਦਨਾਮੀ ਕਰਵਾਉਣੀ)-ਰਵੀ ਨੇ ਆਪਣੇ ਉਲਟੇ-ਸਿੱਧੇ ਧੰਦਿਆਂ ਨਾਲ ਘਰ-ਦਿਆਂ ਸਿਰ ਬੜੀ ਖੇਹ ਪੁਵਾਈ
ਹੈ।

88 . ਖਾਰ ਖਾਣੀ (ਈਰਖਾ ਕਰਨਾ)-ਜਦ ਦੀ ਸ਼ਿੰਪੀ ਕਲਾਸ ‘ਚੋਂ ਫਸਟ ਆਈ ਹੈ, ਕਈ ਕੁੜੀਆਂ ਉਸ ਤੋਂ ਖਾਰ ਖਾਣ ਲੱਗ ਪਈਆਂ ਹਨ।

89. ਖੇਰੂੰ-ਖੇਰੂੰ ਹੋ ਜਾਣਾ (ਵਿੱਛੜ ਜਾਣਾ)-ਸਰਸਾ ਨਦੀ ਦੇ ਕੰਢੇ ਤੇ ਗੁਰੂ ਜੀ ਦਾ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ।

90 . ਖੇਹ-ਛਾਣਦੇ ਫਿਰਨਾ (ਥਾਂ-ਥਾਂ ਤੇ ਘੁੰਮਣਾ)-ਨੌਕਰੀਆਂ ਦੀ ਭਾਲ ਵਿੱਚ ਪੜ੍ਹੇ ਲਿਖੇ ਨੌਜਵਾਨ ਜਗਾ-ਜਗਾ ਖੇਹ ਛਾਣਦੇ ਫਿਰਦੇ ਹਨ।

91. ਗਲ ਪੈਣਾ (ਲੜਨ ਨੂੰ ਪੈਣਾ)-ਜਦੋਂ ਮੈਂ ਉਸ ਤੋਂ ਆਪਣੀ ਕਿਤਾਬ ਵਾਪਸ ਮੰਗੀ ਤਾਂ ਉਹ ਮੇਰੇ ਗਲ ਪੈ ਗਿਆ।

92. ਗਦ-ਗਦ ਹੋਣਾ (ਬੜੇ ਖੁਸ਼ ਹੋਣਾ)-ਜਦੋਂ ਦਾ ਉਨ੍ਹਾਂ ਦਾ ਮੁੰਡਾ ਪੂਰੇ ਜ਼ਿਲ੍ਹੇ ਵਿਚੋਂ ਫਸਟ ਆਇਆ ਹੈ, ਉਦੋਂ ਤੋਂ ਉਸ ਦੇ ਮਾਂ-ਬਾਪ ਗਦ
ਗਦ ਹੋ ਪਏ ਨੇ।

93. ਗੁਲਛਰੇ ਉਡਾਉਣੇ (ਐਸ਼ ਕਰਨੀ)-ਪਿਤਾ ਦੀ ਮੌਤ ਮਗਰੋਂ ਐਯਾਸ਼ ਪੁੱਤਰ ਉਸ ਦੀ ਦੌਲਤ ਤੇ ਖੂਬ ਗੁਲਛਰੇ ਉੱਡਾ ਰਹੇ ਹਨ।

94. ਗਲ ਨਾਲ ਲਾਉਣਾ (ਆਪਣਾ ਬਣਾਉਣਾ)-ਮਾਂ-ਬਾਪ ਆਖਿਰ ਇਕ ਦਿਨ ਬੱਚਿਆਂ ਦੀਆਂ ਸਭ ਗਲਤੀਆਂ ਮੁਆਫ਼ ਕਰ ਕੇ, ਉਨ੍ਹਾਂ ਨੂੰ ਗਲ ਨਾਲ ਲਾ ਹੀ ਲੈਂਦੇ ਹਨ।

95. ਘਿਉ ਦੇ ਦੀਵੇ ਬਾਲਣਾ (ਖੁਸ਼ੀਆਂ ਮਨਾਉਣੀਆਂ)-ਸ੍ਰੀ ਰਾਮ ਜੀ ਦੇ ਬਨਵਾਸ ਤੋਂ ਵਾਪਸ ਆਉਣ ਤੋਂ ਅਯੁੱਧਿਆ ਵਾਸੀਆਂ ਨੇ ਘਿਉ ਦੇ ਦੀਵੇ ਬਾਲੇ।

96. ਘੜੀਆਂ ਪਲਾਂ ਤੇ ਹੋਣਾ (ਮਰਨ ਕੰਢੇ ਹੋਣਾ)-ਰਾਮ ਦੇ ਪਿਤਾ ਇੰਨੇ ਲਾਲ ੧੮ ਬੀਮਾਰ ਹਨ ਕਿ, ਬਸ ਘੜੀਆਂ ਪਲਾਂ ਤੇ ਹੀ ਹਨ।

97. ਘਰ ਕਰਨਾ (ਦਿਲ ਵਿਚ ਜਗ੍ਹਾ ਬਣਾਉਣਾ)-ਆਪਣੀਆਂ ਚੰਗੀਆਂ ਆਦਤਾਂ ਤੇ ਗੱਲਾਂ ਨਾਲ ਅਸੀਂ ਕਿਸੇ ਦੇ ਦਿਲ ਵਿੱਚ ਘਰ ਸਕਦੇ ਹਾਂ।

98. ਚਾਦਰ ਪਾਉਣੀ (ਵਿਧਵਾ ਨਾਲ ਵਿਆਹ ਕਰਨਾ)-ਵੱਡੇ ਭਰਾ ਦੀ ਮੌਤ ਪਿਛੋਂ ਉਸ ਦੇ ਛੋਟੇ ਭਰਾ ਨੇ ਆਪਣੀ ਭਾਬੀ ਤੇ ਚਾਦਰ ਪਾਈ।

99. ਚਰਨ-ਧੋ ਕੇ ਪੀਣਾ (ਆਦਰ ਕਰਨਾ)-ਆਪਣੇ ਅਧਿਆਪਕ ਦੇ ਸਾਨੂੰ ਚਰਨ ਧੋ ਕੇ ਪੀਣੇ ਚਾਹੀਦੇ ਹਨ।

100. ਚਿਹਰਾ ਉੱਡ ਜਾਣਾ (ਡਰਨਾ)-ਆਪਣੇ ਸਾਹਮਣੇ ਡਾਕੂ ਨੂੰ ਵੇਖ ਕੇ ( ਮੇਰਾ ਤਾਂ ਚਿਹਰਾ ਹੀ ਉੱਡ ਗਿਆ।

 

100 Punjabi Muhavare

 

101. ਚੰਨ ਤੇ ਬੁੱਕਣਾ (ਭਲੇ ਆਦਮੀ ਵਿੱਚ ਬੁਰਾਈਆਂ ਲੱਭਣਾ)-ਅਮਰ ਲਲਨ ਦੀ ਬੁਰਾਈ ਕਰਨਾ ਚੰਨ ਤੇ ਬੁੱਕਣ ਦੇ ਬਰਾਬਰ ਹੈ, ਕਿਉਂਕਿ ਉਹ ਬਹੁਤ ਭਲਾ ਆਦਮੀ ਹੈ।

102. ਚਿੱਕੜ ਸੁੱਟਣਾ (ਬਦਨਾਮ ਕਰਨਾ)-ਕਿਸੇ ਦੇ ਆਚਰਣ ਉੱਪਰ ਚਿੱਕੜ ਸੁੱਟਣ ਤੋਂ ਪਹਿਲਾਂ ਸਾਨੂੰ ਸੌ ਵਾਰੀ ਸੋਚਣਾ ਚਾਹੀਦਾ ਹੈ।

103 . ਚੰਨ ਚੜ੍ਹਨਾ (ਖੁਸ਼ੀ ਹੋਣੀ)-ਉਨ੍ਹਾਂ ਦੇ ਘਰ ਬੜੀ ਦੇਰ ਬਾਅਦ ਮੁੰਡਾ ਜੰਮਣ ਤੇ ਚੰਨ ਚੜ੍ਹ ਗਿਆ ਹੈ।

104. ਛਿੱਤਰ ਫੇਰਨਾ (ਬਹੁਤ ਕੁੱਟਣਾ)-ਚੋਰੀ ਕਰਦੇ ਫੜੇ ਜਾਣ ਤੇ ਪੁਲਿਸ ਨੇ ਰਾਮ ਨੂੰ ਬਹੁਤ ਛਿੱਤਰ ਫੇਰੇ।

105 . ਛਿੱਲ ਲਾਹੁਣਾ (ਲੁੱਟ ਮਚਾਉਣਾ)-ਅੱਜ ਕੱਲ੍ਹ ਹਰ ਦੁਕਾਨਦਾਰ ਗਾਹਕਾਂ ਨਾਲ ਦੀ ਛਿੱਲ ਲਾਹੁਣ ਨੂੰ ਤਿਆਰ ਹੀ ਰਹਿੰਦਾ ਹੈ।

106 . ਛਿੱਕੇ ਤੇ ਟੰਗਣਾ (ਪਰਵਾਹ ਨਾ ਕਰਨੀ)-ਅੱਜ ਕੱਲ ਕਈ ਅਫ਼ਸਰ ਦਾ ਆਪਣੇ ਅਸੂਲ ਛਿੱਕੇ ਤੇ ਟੰਗ ਕੇ ਖੁਬ ਰਿਸ਼ਵਤ ਲੈ ਰਹੇ ਹਨ।

107. ਛਾਈਂ-ਮਾਈਂ ਹੋਣਾ (ਅਲੋਪ ਹੋ ਜਾਣਾ)-ਚੋਰ ਪੁਲਿਸ ਨੂੰ ਵੇਖ ਕੇ ਛਾਈਂ-ਮਾਈ ਹੋ ਗਿਆ।

108. ਛੱਤ ਸਿਰ ਤੇ ਚੁੱਕਣਾ (ਬਹੁਤ ਰੌਲਾ ਪਾਉਣਾ)-ਨਾਸ਼ਤਾ ਟਾਈਮ ਸਿਰ ਨਾ ਮਿਲਣ ਤੇ ਮਨੂੰ ਨੇ ਸਾਰੇ ਘਰ ਦੀ ਛੱਤ ਸਿਰ ਤੇ ਚੁੱਕ ਲਈ।

109 . ਜਬਾਨ ਦੇਣੀ (ਵਾਅਦਾ ਕਰਨਾ)-ਮੈਂ ਉਸ ਨਾਲ ਆਪਣੀ ਕੁੜੀ ਨੂੰ ਵਿਆਹੁਣ ਦੀ ਜਬਾਨ ਦੇ ਚੁੱਕਾ ਹਾਂ।

110. ਜਾਨ ਤੇ ਖੇਡਣਾ (ਕੁਰਬਾਨੀ ਕਰਨਾ)-ਭਾਰਤਵਾਸੀ ਸਦਾ ਹੀ ਦੇਸ਼ ਨੂੰ ਬਚਾਉਣ ਖਾਤਿਰ ਜਾਨ ਤੇ ਖੇਡਣ ਨੂੰ ਤਿਆਰ ਰਹਿੰਦੇ ਹਨ।

111. ਜੱਖਣਾ ਪੁੱਟਣੀ (ਖਰਾਬ ਕਰ ਦੇਣਾ)-ਮੈਂ ਤੈਨੂੰ ਆਪਣੀ ਜੁੱਤੀ ਕੁਝ ਦਿਨ ਪਾਉਣ ਨੂੰ ਕੀ ਦਿੱਤੀ, ਤੂੰ ਤਾਂ ਇਸ ਦੀ ਜੱਖਣਾ ਹੀ ਪੁੱਟ ਛੱਡੀ।

112. ਜ਼ਬਾਨ ਗੰਦੀ ਕਰਨੀ (ਗਾਲ੍ਹਾਂ ਕੱਢਣਾ)-ਐਹੋ ਜਿਹੇ ਬਦਮਾਸ਼ਾਂ ਨਾਲ ਬਹਿਸ ਕੇ ਤੁਸੀਂ ਕਿਉਂ ਆਪਣੀ ਜ਼ਬਾਨ ਗੰਦੀ ਕਰਦੇ ਹੋ।

113 . ਜੁੱਤੀਆਂ ਚੱਟਣੀਆਂ (ਤਰਲੇ ਕਰਨੇ)-ਮਨੁੱਖ ਆਪਣਾ ਮਤਲਬ ਕੱਢਣ ਲਈ ਕਿਸੇ ਦੀਆਂ ਜੁੱਤੀਆਂ ਚੱਟਣ ਲਈ ਤਿਆਰ ਹੋ ਜਾਂਦਾ ਹੈ।

114. ਜੌਹਰ ਵਿਖਾਉਣ (ਕਰੱਤਵ ਦਿਖਾਉਣ)-ਮਦਾਰੀ ਦੇ ਤਮਾਸ਼ੇ ਵਿੱਚ ਬਾਂਦਰ ਨੇ ਆਪਣੀ ਸੂਝ-ਬੂਝ ਦੇ ਖੂਬ ਜੌਹਰ ਵਿਖਾਏ।

115 . ਜੁੱਤੀ ਫੇਰਨੀ (ਬਹੁਤ ਕੁੱਟਣਾ)-ਵਾਰ-ਵਾਰ ਝੂਠ ਬੋਲਣ ਦੀ ਆਦਤ ਕਾਰਨ ਪਿਤਾ ਨੇ ਪੁੱਤਰ ਨੂੰ ਖੂਬ ਜੁੱਤੀਆਂ ਫੇਰੀਆਂ।

116 . ਜਾਨ ਮਾਰਨੀ (ਬੜੀ ਮਿਹਨਤ ਕਰਨੀ)-ਇਸ ਮਹਿੰਗਾਈ ਦੇ ਜ਼ਮਾਨੇ ਵਿਚ ਜਾਨ ਮਾਰ ਕੇ ਵੀ ਲੋੜਾਂ ਪੂਰੀਆਂ ਨਹੀਂ ਹੁੰਦੀਆਂ।

117. ਜਾਨ ਸੁੱਕਣੀ (ਚਿੰਤਾ ਕਰਨਾ)-ਬੱਚਿਆਂ ਦੇ ਸਕੂਲ ਤੋਂ ਲੇਟ ਆਉਣ ਕਾਰਨ ਮਾਂ ਦੀ ਜਾਨ ਸੁੱਕੀ ਜਾ ਰਹੀ ਸੀ।

118 . ਝੜੀ ਲੱਗਣੀ (ਲਗਾਤਾਰ ਬਾਰਿਸ਼ ਹੋਣੀ)-ਚਾਰ ਦਿਨਾਂ ਤੋਂ ਝੜੀ ਲੱਗੀ ਹੋਈ ਹੈ, ਜਿਸ ਨਾਲ ਫਸਲਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ।

119 . ਝਾੜੂ ਫੇਰਨਾ (ਨਾਸ਼ ਕਰਨਾ)-ਹੜਾਂ ਨੇ ਸਾਰੀ ਫ਼ਸਲ ਤੇ ਝਾੜੂ ਫੇਰ ਦਿੱਤਾ।

120. ਝੂਟਾ ਆਉਣਾ (ਮਸਤੀ ’ਚ ਆਉਣਾ)-ਸ਼ਰਾਬ ਦਾ ਇਕ ਗਲਾਸ ਪੀਣ ਨਾਲ ਹੀ ਉਸ ਨੂੰ ਝੂਟਾ ਆਉਣ ਲੱਗਾ।

121. ਟੱਕਰ ਲੈਣੀ (ਮੁਕਾਬਲਾ ਕਰਨਾ)-ਸਾਨੂੰ ਟੱਕਰ ਹਮੇਸ਼ਾ ਬਰਾਬਰ ਵਾਲੇ ਨਾਲ ਹੀ ਲੈਣੀ ਚਾਹੀਦੀ ਹੈ, ਆਪਣੇ ਤੋਂ ਕਮਜ਼ੋਰ ਨਾਲ ਨਹੀਂ।

122. ਟੱਸ ਤੋਂ ਮੱਸ ਨਾ ਹੋਣਾ (ਜ਼ਰਾ ਵੀ ਪਰਵਾਹ ਨਾ ਕਰਨੀ)-ਪੁਲਿਸ ਕੋਲੋਂ ਕਾਫ਼ੀ ਕੁੱਟ ਖਾਣ ਮਗਰੋਂ ਵੀ ਮੁਜ਼ਰਿਮ ਟੱਸ ਤੋਂ ਮੱਸ ਨਾ ਹੋਇਆ।

123 . ਟੰਗ ਅੜਾਉਣੀ (ਦਖ਼ਲ ਦੇਣਾ)-ਉਸ ਕੋਲੋਂ ਕੋਈ ਸਲਾਹ ਤਾਂ ਮੰਗਦਾ ਨਹੀਂ, ਪਰ ਉਸ ਨੂੰ ਹਰੇਕ ਗੱਲ ’ਚ ਆਪਣੀ ਟੰਗ ਅੜਾਉਣ ਦੀ ਆਦਤ ਹੈ।

124. ਟੁੱਟ ਪੈਣਾ (ਹਮਲਾ ਕਰਨਾ)-ਜਦੋਂ ਕਈ ਦਿਨਾਂ ਦੇ ਭੁੱਖੇ ਬੰਦੇ ਨੂੰ ਕੁੜੇ ਵਿੱਚ ਰੋਟੀ ਦੇ ਕੁਝ ਟੁਕੜੇ ਵਿਖਾਈ ਦਿੱਤੇ ਤਾਂ ਉਹ ਉਸ ’ਤੇ ਟੁੱਟ ਪਿਆ।

125. ਠੋਕਰ ਲੱਗਣੀ(ਮੁਸੀਬਤ ਸਹਿ ਕੇ ਅਕਲ ਆਉਣੀ)-ਆਦਮੀ ਠੋਕਰਾਂ ਲੱਗ ਕੇ ਹੀ ਸਿੱਧੇ ਰਸਤੇ ਤੇ ਆਉਂਦਾ ਹੈ।

126 . ਨੂਠਾ ਫੜਨਾ (ਮੰਗਣਾ)-ਨਸ਼ੇ ਦੀ ਆਦਤ ਨੇ ਉਸ ਨੂੰ ਝੂਠਾ ਫੜਨ ਲਈ ਮਜ਼ਬੂਰ ਕਰ ਦਿੱਤਾ।

127. ਡਕਾਰ ਜਾਣਾ (ਹਜ਼ਮ ਕਰਨਾ)-ਅੱਜਕਲ੍ਹ ਤਾਂ ਸਗੇ ਭਰਾ ਵੀ ਆਪਣੇ ਭਰਾ ਦੀ ਧਨ-ਦੌਲਤ ਡਕਾਰ ਜਾਣ ਲਈ ਤਿਆਰ ਰਹਿੰਦੇ ਹਨ।

128. ਢਹਿ-ਢੇਰੀ ਹੋ ਜਾਣਾ (ਬਿਲਕੁੱਲ ਬਰਬਾਦ ਹੋ ਜਾਣਾ)-ਪਾਕਿਸਤਾਨੀ ਫੌਜਾਂ ਭਾਰਤੀ ਫੌਜਾਂ ਅੱਗੇ ਲੜਾਈ ’ਚ ਬੜੀ ਜਲਦੀ ਢਹਿ-ਢੇਰੀ ਹੋ ਜਾਂਦੀਆਂ ਹਨ।

129. ਢਿੱਡ ਵਿੱਚ ਚੂਹੇ ਨੱਚਣੇ (ਬਹੁਤ ਭੁੱਖ ਲੱਗਣੀ-ਰੋਟੀ ਮਿਲਣ ਵਿੱਚ ਏਨੀ ਦੇਰੀ ਕਿਉਂ ਹੋ ਰਹੀ ਹੈ , ਮੇਰੇ ਤਾਂ ਢਿੱਡ ਵਿੱਚ ਚੁਹੇ ਨੱਚ ਰਹੇ ਹਨ।

130. ਢਿੱਡੀ ਪੀੜਾਂ ਪੈਣੀਆਂ (ਬਹੁਤ ਹੱਸਣਾ)-ਰਾਜ ਦਾ ਚੁਟਕਲਾ ਸੁਣ ਕੇ ਮੇਰੇ ਤਾਂ ਢਿੱਡੀ ਪੀੜਾਂ ਪੈਣ ਲੱਗੀਆਂ।

131. ਤਾਉਣੀ ਲਾਉਣੀ (ਕੁੱਟਣਾ)-ਅੱਗੇ ਜਵਾਬ ਦੇਣ ਤੇ ਪਿਤਾ ਨੇ ਪੁੱਤਰ ਦੀ ਖੂਬ ਤਾਉਣੀ ਲਾਹੀ।

132. ਤਲੀ ਗਰਮ ਕਰਨ (ਰਿਸ਼ਵਤ ਦੇਣਾ)-ਕੋਈ ਵੀ ਕੰਮ ਕਰਾਉਣ ਲਈ ਚਪੜਾਸੀ ਤੋਂ ਅਫ਼ਸਰ ਤੱਕ ਦੀ ਤਲੀ ਗਰਮ ਕਰਨੀ ਪੈਂਦੀ ਹੈ।

133 . ਤਾਰ-ਤਾਰ ਹੋਣਾ (ਫਟ ਜਾਣਾ)-ਗਰੀਬੀ ਕਾਰਨ ਉਸ ਦੇ ਕੱਪੜੇ ਤਾਰ ਤਾਰ ਹੋ ਚੁੱਕੇ ਹਨ।

134 . ਹੱਥਾਂ ਦੇ ਤੋਤੇ ਉੱਡਣੇ (ਹੋਸ਼ ਉਡ ਜਾਣਾ)-ਪੇਪਰ ਵਿੱਚ ਆਪਣਾ ਜ਼ੀਰੋ ਨੰਬਰ ਵੇਖ ਕੇ ਰਿੰਕੂ ਦੇ ਹੱਥਾਂ ਦੇ ਤੋਤੇ ਉੱਡ ਗਏ।

135. ਤਰਲੇ ਕਰਨਾ (ਮਿੰਨਤਾਂ ਕਰਨਾ)-ਲੱਖਾਂ ਤਰਲੇ ਕਰਨ ਤੇ ਵੀ ਅੱਤਵਾਦੀਆਂ ਨੇ ਉਸ ਦੀ ਜਾਨ ਨਾ ਬਖਸ਼ੀ।

136 . ਥਾਪੀ ਦੇਣਾ (ਹੌਂਸਲਾ ਦੇਣਾ)-ਆਪਣੀ ਜਾਨ ਦੀ ਬਾਜ਼ੀ ਲਾ ਕੇ ਬੱਚੀ ਦੀ ਜਾਨ ਬਚਾਉਣ ਤੇ ਲੋਕਾਂ ਨੇ ਪਵਨ ਨੂੰ ਖੂਬ ਥਾਪੀ ਦਿੱਤੀ।

137. ਦਸਾਂ ਨਹੁੰਆਂ ਦੀ ਕਿਰਤ ਕਰਨੀ ਹੱਕ ਦੀ ਕਮਾਈ)-ਦਸਾਂ ਨਹੁੰਆਂ ਦੀ ਕਿਰਤ ਵਿੱਚ ਹੀ ਬਰਕਤ ਹੁੰਦੀ ਹੈ।

138 . ਦਰ-ਬ-ਦਰ ਹੋਣਾ (ਘਰੋਂ ਬੇ-ਘਰ ਹੋਣਾ)-ਗੁਜਰਾਤ ਵਿੱਚ ਭੁਚਾਲ ਆਉਣ ਕਾਰਨ ਕਈ ਲੋਕ ਦਰ-ਬ-ਦਰ ਹੋ ਗਏ।

139. ਦਿਨ-ਰਾਤ ਇਕ ਕਰਨਾ ਕਾਫ਼ੀ ਮਿਹਨਤ ਕਰਨੀ)-ਮਿਹਨਤੀ ਵਿਦਿਆਰਥੀ ਪੇਪਰਾਂ ਦੀ ਤਿਆਰੀ ਲਈ ਦਿਨ ਰਾਤ ਇਕ ਕਰ ਦਿੰਦੇ ਹਨ।

140. ਦਿਲ ਆਉਣਾ (ਕਿਸੇ ਉੱਪਰ ਮੋਹਿਤ ਹੋਣਾ)-ਰਮਨ ਦਾ ਇਸ ਕਾਰ ਉੱਪਰ ਦਿਲ ਆ ਗਿਆ ਹੈ, ਉਹ ਇਸ ਨੂੰ ਖਰੀਦ ਕੇ ਹੀ ਦਮ ਲਏਗਾ।

141. ਧੱਕਾ ਲੱਗਣਾ (ਚੋਟ ਲੱਗਣਾ)-ਆਪਣੇ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਮਾਂ-ਬਾਪ ਨੂੰ ਇਕਦਮ ਬੜਾ ਧੱਕਾ ਲੱਗਾ।

142. ਧੱਕੇ ਪੈਣੇ (ਬੇਇੱਜ਼ਤ ਹੋਣਾ)-ਬੁਰੇ ਕੰਮ ਕਰਨ ਵਾਲੇ ਲੋਕਾਂ ਨੂੰ ਸਭ ਜਗਾ ਤੋਂ ਧੱਕੇ ਹੀ ਪੈਂਦੇ ਹਨ।

143. ਧੂੰ ਨਾ ਕੱਢਣਾ (ਕਿਸੇ ਨੂੰ ਖ਼ਬਰ ਨਾ ਲੱਗਣ ਦੇਣਾ)-ਸ਼ਿਖਾ ਦੇ ਘਰ ਨਵਾਂ ਰੰਗੀਨ ਟੀ. ਵੀ. ਆਇਆ ਪਰ ਉਨ੍ਹਾਂ ਨੇ ਬਿਲਕੁੱਲ ਵੀ ਧੂੰ ਨਾ ਕੱਢੀ।

144. ਨਜ਼ਰ ਲੱਗਣੀ (ਬੁਰੀ ਨਜ਼ਰ ਲੱਗਣੀ)-ਉਨ੍ਹਾਂ ਦੇ ਪਰਿਵਾਰ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ, ਜੋ ਹੱਸਦਾ-ਖੇਡਦਾ ਪਰਿਵਾਰ ਤਬਾਹ ਹੋ ਗਿਆ।

145. ਪਿੱਠ ਦਿਖਾਉਣੀ (ਬੁਜ਼ਦਿਲੀ ਵਿਖਾਉਣੀ)-ਭਾਰਤੀ ਸੈਨਿਕ ਮੈਦਾਨ ਏ-ਜੰਗ ਵਿਚ ਪਿੱਠ ਨਹੀਂ ਦਿਖਾਉਂਦੇ।

146. ਪੋਚਾ ਪਾਉਣਾ (ਐਬਾਂ ਤੇ ਪਰਦਾ ਪਾਉਣਾ)-ਔਲਾਦ ਦੀਆਂ ਬੁਰੀਆਂ ਆਦਤਾਂ ਤੇ ਪੋਚਾ ਪਾਉਣ ਨਾਲ ਹੀ ਉਹ ਵਿਗੜਦੀ ਹੈ।

147 . ਕਿੱਟ ਜਾਣਾ (ਹੰਕਾਰ ‘ਚ ਆਉਣਾ)-ਚਾਰ ਪੈਸੇ ਆਉਣ ਤੇ ਉਹ ਇੰਨਾ ਫੱਟ ਗਿਆ ਹੈ ਕਿ ਬੰਦੇ ਨੂੰ ਬੰਦਾ ਨਹੀਂ ਸਮਝਦਾ।

148. ਬਾਂਹ ਫੜਨੀ (ਸਹਾਇਤਾ ਕਰਨੀ)-ਮੁਸੀਬਤ ਵੇਲੇ ਸਾਨੂੰ ਆਪਣੇ ਯਾਰ-ਮਿੱਤਰਾਂ ਦੀ ਬਾਂਹ ਫੜਨੀ ਚਾਹੀਦੀ ਹੈ।

149. ਭਾਰਾਂ ਤੇ ਪੈਣਾ (ਨਖ਼ਰੇ ਵਿਖਾਉਣੇ)-ਜਦੋਂ ਕੋਈ ਕਲਾਕਾਰ ਸਿੱਧ ਹੋ ਜਾਂਦਾ ਹੈ ਤਾਂ ਉਹ ਭਾਰਾਂ ਤੇ ਪੈਣ ਲੱਗਦਾ ਹੈ।

150. ਮੱਖੀਆਂ ਮਾਰਨਾ (ਵਿਹਲੇ ਰਹਿਣਾ)-ਰਾਮ ਤਾਂ ਸਾਰਾ ਦਿਨ ਘਰ ਬੈਠਾ ਮੱਖੀਆਂ ਮਾਰਦਾ ਰਹਿੰਦਾ ਹੈ ਪਤਾ ਨਹੀਂ ਉਸ ਦਾ ਗੁਜਾਰਾ ਕਿਵੇਂ ਹੁੰਦਾ ਹੈ।

150 Muhavare in Punjabi

151. ਲੱਕ ਟੁੱਟਣਾ (ਘਾਟਾ ਪੈਣਾ)-ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਉਣ ਨਾਲ ਕਈ ਵਪਾਰੀਆਂ ਦੇ ਲੱਕ ਟੁੱਟ ਗਏ।

152. ਵਾਲ-ਵਾਲ ਬਚਣਾ (ਮੌਤ ਦੇ ਮੂੰਹੋਂ ਨਿਕਲਣਾ)-ਬੜਾ ਖਤਰਨਾਕ ਐਕਸੀਡੈਂਟ ਹੋਣ ਤੇ ਵੀ ਰਾਮ ਵਾਲ-ਵਾਲ ਬਚ ਗਿਆ।

153. ਉੱਨ ਲਾਹੁਣੀ (ਖੂਬ ਲੁੱਟਣਾ)-ਅੱਜ ਕਲ੍ਹ ਦੁਕਾਨਦਾਰ ਗਾਹਕਾਂ ਦੀ ਚੰਗੀ ਉੱਨ ਲਾਹੁੰਦੇ ਹਨ।

154. ਉਸਤਾਦੀ ਕਰਨੀ (ਚਲਾਕੀ ਕਰਨੀ)-ਸੁਖਵਿੰਦਰ ਇੰਨਾ ਹੁਸ਼ਿਆਰ ਹੈ ਕਿ ਉਸ ਨਾਲ ਕੋਈ ਵੀ ਉਸਤਾਦੀ ਨਹੀਂ ਕਰ ਸਕਦਾ।

155. ਉੱਲੂ ਬੋਲਣੇ (ਉਜਾੜ ਹੋਣੀ)-ਸਰਹੱਦੀ ਇਲਾਕਿਆਂ ਵਿੱਚ ਰਾਤ ਨੂੰ ਉੱਲੂ ਬੋਲਦੇ ਹਨ।

156. ਉੱਨੀ ਇੱਕੀ ਦਾ ਫ਼ਰਕ ਹੋਣਾ ਬਹੁਤ ਥੋੜਾ ਫ਼ਰਕ ਹੋਣਾ)-ਗੁਰਪ੍ਰੀਤ Tਨ ਅਤੇ ਦਮਨ ਦੀ ਸ਼ਕਲ ਵਿੱਚ ਉੱਨੀ ਇੱਕੀ ਦਾ ਫ਼ਰਕ ਹੈ।

157. ਅੰਗ ਪਾਲਣਾ (ਸਾਥ ਦੇਣ)-ਔਕੜ ਵੇਲੇ ਸਾਨੂੰ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ।

158 ਆਈ ਚਲਾਈ ਕਰਨਾ (ਜੋ ਕਮਾਉਣਾ ਸੋ ਖਾ ਲੈਣਾ)-ਅੱਜ ਕਲ੍ਹ ਤਨਖਾਹ ਵਿੱਚੋਂ ਕੁਝ ਵੀ ਨਹੀਂ ਬਚਦਾ ਮਸਾਂ ਆਈ ਚਲਾਈ ਹੀ ਹੁੰਦੀ ਹੈ।

159. ਅੱਖਾਂ ਤੇ ਬਿਠਾਉਣਾ (ਆਦਰ ਸਤਿਕਾਰ ਕਰਨਾ)-ਸਾਡੇ ਪ੍ਰਧਾਨ ਮੰਤਰੀ ਜੀ ਦੇਸ਼ ਵਿੱਚ ਜਿੱਥੇ ਵੀ ਜਾਂਦੇ ਹਨ, ਲੋਕ ਉਹਨਾਂ ਨੂੰ ਅੱਖਾਂ ਤੇ ਬਿਠਾਉਂਦੇ ਹਨ।

160. ਅੱਖਾਂ ਵਿੱਚ ਰੜਕਣਾ (ਬੁਰਾ ਲੱਗਣਾ)-ਜਦੋਂ ਦੀਆਂ ਨੰਦੁ ਨੇ ਮੈਨੂੰ ਗਾਲਾਂ ਕੱਢੀਆਂ ਹਨ ਉਹ ਮੇਰੀਆਂ ਅੱਖਾਂ ਵਿੱਚ ਰੜਕਦਾ ਹੈ।

161. ਅੱਖਾਂ ਵਿੱਚ ਘੱਟਾ ਪਾਉਣਾ (ਧੋਖਾ ਦੇਣਾ)-ਡਾਕੂ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਨਿਕਲ ਗਏ।

162. ਅੱਖਾਂ ਮੀਟ ਜਾਣਾ (ਮਰ ਜਾਣਾ)-ਅਲਕਾ ਦੇ ਪਿਤਾ ਜੀ ਕਈ ਦਿਨਾਂ ਤੋਂ ਬਿਮਾਰ ਸਨ, ਕਲ੍ਹ ਉਹ ਅੱਖਾਂ ਮੀਟ ਗਏ।

163. ਅੱਗ ਦੇ ਭਾਅ ਹੋਣਾ ਬਹੁਤ ਮਹਿੰਗਾ ਹੋਣਾ)-ਅੱਜ ਕਲ੍ਹ ਤਾਂ ਹਰੇਕ ਚੀਜ਼ ਅੱਗ ਦੇ ਭਾਅ ਹੋ ਗਈ ਹੈ।

164. ਅਲਖ ਮੁਕਾਉਣੀ (ਜਾਨੋਂ ਮਾਰ ਦੇਣਾ)-ਭਾਰਤੀ ਸੈਨਿਕ ਇੰਨੀ ਬਹਾਦਰੀ ਨਾਲ ਲੜੇ ਕਿ ਉਹਨਾਂ ਨੇ ਵੈਰੀ ਦੀ ਅਲਖ ਮੁਕਾ ਦਿੱਤੀ।

165. ਆਹੂ ਲਾਹੁਣੇ (ਬਹੁਤ ਕੱਟ-ਵੱਢ ਕਰਨੀ)-ਭਾਰਤੀ ਸੈਨਿਕਾਂ ਨੇ ਪਾਕਿਸਤਾਨ ਨਾਲ 1972 ਦੀ ਲੜਾਈ ਵੇਲੇ ਵੈਰੀ ਦੇ ਖੂਬ ਆਹ
ਲਾਹੇ।

166. ਅੱਗ ਵਰੁਨੀ (ਬਹੁਤ ਗਰਮੀ ਪੈਣੀ)-ਮਈ-ਜੂਨ ਦੇ ਮਹੀਨਿਆਂ ਵਿੱਚ ਦੁਪਹਿਰ ਵੇਲੇ ਅੱਗ ਵਰਦੀ ਹੈ।

167 . ਇੱਟ ਨਾਲ ਇੱਟ ਖੜਕਾਉਣੀ (ਤਬਾਹੀ ਕਰਨੀ)-ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।

16 8 . ਈਨ ਮੰਨਣਾ (ਅਧੀਨ ਹੋਣਾ)-ਭਾਰਤ ਨੂੰ ਕਿਸੇ ਦੀ ਈਨ ਨਹੀਂ ਮੰਨਣੀ ਚਾਹੀਦੀ।

169. ਇੱਕ ਮੁੱਠ ਹੋਣਾ (ਇਕੱਠੇ ਹੋਣਾ)-ਪੰਜਾਬੀਆਂ ਨੂੰ ਇੱਕ ਮੁੱਠ ਹੋ ਕੇ ਰਹਿਣਾ ਚਾਹੀਦਾ ਹੈ।

170. ਸੱਤੀ ਕੱਪੜੀਂ ਅੱਗ ਲੱਗਣੀ ਬਹੁਤ ਗੁੱਸੇ ਵਿੱਚ ਆਉਣਾ)-ਜਸਵੀਰ ਦੀ ਝੂਠੀ ਤੋਹਮਤ ਸੁਣ ਕੇ ਮੈਨੂੰ ਸੱਤੀ ਕੱਪੜੀਂ ਅੱਗ ਲੱਗ ਗਈ।

171. ਸਿਰ ਤੇ ਹੱਥ ਰੱਖਣਾ (ਆਸਰਾ ਦੇਣਾ)-ਪਿਤਾ ਦੇ ਮਰਨ ਪਿੱਛੋਂ ਸ਼ਾਮ ਦਾ ਚਾਚਾ ਉਸਦੇ ਸਿਰ ਤੇ ਹੱਥ ਰਖਦਾ ਹੈ।

172. ਸੁੱਤੀ ਕਲਾ ਜਗਾਉਣੀ (ਮੁੱਕੇ ਹੋਏ ਝੱਗੜੇ ਨੂੰ ਮੁੜ ਛੇੜ ਦੇਣਾ)-ਸੁੱਖੀ ! ਹੁਣ ਸੁੱਤੀ ਕਲਾ ਨਾ ਜਗਾ। ਗੱਲ ਨੂੰ ਦੱਬੀ ਰਹਿਣ ਦੇ।

173 . ਹੱਥ ਦਾ ਸੁੱਚਾ (ਈਮਾਨਦਾਰ)-ਰਾਮ ਹੱਥ ਦਾ ਸੁੱਚਾ ਹੈ, ਉਹ ਕਿਸੇ ਨਾਲ ਹੇਰਾਫੇਰੀ ਨਹੀਂ ਕਰਦਾ।

174. ਹੱਥ ਮਲਣਾ (ਪਛਤਾਉਣਾ)-ਮਿਹਨਤ ਨਾ ਕਰਨ ਵਾਲੇ ਵਿਦਿਆਰਥੀ ਫੇਲ੍ਹ ਹੋ ਕੇ ਹੱਥ ਮਲਦੇ ਹਨ।

175 . ਹਰਨ ਹੋ ਜਾਣਾ (ਦੌੜ ਜਾਣਾ)-ਸਿਪਾਹੀ ਨੂੰ ਦੇਖਦਿਆਂ ਹੀ ਚੋਰ ਹਰਨ ਹੋ ਗਿਆ।

176 . ਹੱਥੀ ਛਾਂਵਾਂ ਕਰਨੀਆਂ (ਬਹੁਤ ਆਦਰ ਕਰਨਾ)-ਪੇਂਡੂ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀ ਛਾਂਵਾ ਕਰਦੇ ਹਨ।

177. ਹੱਥ ਰੰਗਣਾ (ਬਹੁਤ ਧਨ ਕਮਾਉਣਾ)-ਸੀਤਾ ਰਾਮ ਨੇ ਲੋਹੇ ਦੇ ਕੋਟੇ ਵਿੱਚ ਖੂਬ ਹੱਥ ਰੰਗ ਲਏ ਹਨ।

178 . ਕੰਨ ਭਰਨੇ (ਚੁਗਲੀ ਕਰਨੀ)-ਅਨੀਤਾ ਦੀ ਸੱਸ ਨੇ ਆਪਣੇ ਪੁੱਤ ਦੇ ਆਪਣੀ ਨੂੰਹ ਵਿਰੁੱਧ ਅਜਿਹੇ ਕੰਨ ਭਰੇ ਕਿ ਉਸ ਦੇ ਨੂੰਹ-ਪੁੱਤ ਦੋਵੇਂ ਆਪਸ ਵਿੱਚ ਲੜ ਪਏ ।

179 ਕੱਛਾ ਵਜਾਉਣੀਆਂ (ਖੁਸ਼ੀ ਵਿੱਚ ਨੱਚਣਾ)-ਰਾਮ ਆਪਣੇ ਪਾਸ ਹੋਣ ਦੀ ਖੁਸ਼ੀ ਵਿੱਚ ਕੱਛਾ ਵਜਾਉਣ ਲੱਗ ਪਿਆ।

180. ਖੰਬ ਠੱਪਣਾ (ਬਹੁਤ ਕੁੱਟਣਾ)-ਜਦੋਂ ਚੋਰ ਚੋਰੀ ਕਰਦਾ ਮੌਕੇ ਤੇ ਹੀ ਡੀ ਫੜਿਆ ਗਿਆ ਤਾਂ ਮੁੱਹਲੇ ਵਾਲਿਆਂ ਨੇ ਉਸ ਦੀ ਚੰਗੀ ਖੁੰਬ ਠੱਪੀ।

181. ਖੀਸੇ ਭਰਨੇ (ਚੰਗੀ ਵੱਢੀ ਲੈਣੀ)-ਚੌਕੀ ਨੰਬਰ 1 ਦੇ ਮੋਟੇ ਥਾਣੇਦਾਰ ਨੇ ਵੱਢੀਆਂ ਲੈ-ਲੈ ਕੇ ਚੰਗੇ ਖੀਸੇ ਭਰ ਲਏ ਹਨ।

182. ਗੰਗਾ ਨਹਾਉਣਾ (ਕਿਸੇ ਵੱਡੀ ਜ਼ਿੰਮੇਵਾਰੀ ਤੋਂ ਵਿਹਲੇ ਹੋਣਾ)-ਧੀ ਲਿਨ ਦਾ ਵਿਆਹ ਕਰਨਾ ਗੰਗਾ ਨਹਾਉਣ ਤੋਂ ਘੱਟ ਨਹੀਂ ਹੁੰਦਾ।

183 . ਗੁੱਡੀ ਚੜ੍ਹਨੀ (ਬਹੁਤ ਉੱਨਤੀ ਹੋਣੀ)-ਅੱਜ ਕਲ੍ਹ ਪਰਮਜੀਤ ਦੀ ਤਾਂ ਖੂਬ ਗੱਡੀ ਚੜ੍ਹੀ ਹੋਈ ਹੈ।

184 . ਘੋੜੇ ਵੇਚ ਕੇ ਸੌਣਾ (ਬੇਫਿਕਰ ਹੋ ਕੇ ਸੌਣਾ)-ਗਰੀਬ ਲੋਕ ਰਾਤ ਨੂੰ ਲਿ ਘੋੜੇ ਵੇਚ ਕੇ ਸੌਂਦੇ ਹਨ।

185. ਘੱਟਾ ਛਾਣਦੇ ਫਿਰਨਾ (ਨਿਕੰਮੇ ਫਿਰਨਾ)-ਕਿਉਂ ਐਵੇਂ ਘੱਟਾ ਛਾਣਦੇ ਬਾਲ ਫਿਰਦੇ ਹੋ ਕੋਈ ਕੰਮ ਵੀ ਕਰ ਲਿਆ ਕਰੋ।

186 . ਚੋਲਾ ਛੱਡਣਾ (ਮਰ ਜਾਣਾ)-ਕਲ੍ਹ ਰਾਤੀ ਹਰਨਾਮ ਦਾਸ ਦੀ ਮਾਂ ਚੋਲਾ
ਛੱਡ ਗਈ।

187. ਚਾਦਰ ਦੇਖ ਕੇ ਪੈਰ ਪਸਾਰਨੇ (ਆਪਣੀ ਸ਼ਕਤੀ ਅਨੁਸਾਰ ਖ਼ਰਚ ਕਰਨਾ)-ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਸਾਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ।

188 . ਚਾਂਦੀ ਦੀ ਜੁੱਤੀ ਮਾਰਨੀ (ਰਿਸ਼ਵਤ ਦੇਣੀ)-ਅੱਜ ਕਲ੍ਹ ਜਦੋਂ ਤੱਕ ਬੇਈਮਾਨ ਕਰਮਚਾਰੀਆਂ ਨੂੰ ਚਾਂਦੀ ਦੀ ਜੁੱਤੀ ਨਾ ਮਾਰੋ ਉਹ ਕੋਈ ਕੰਮ ਨਹੀਂ ਕਰਦੇ।

189 . ਛੱਕੇ ਛੁਡਾਉਣੇ (ਬੁਰੀ ਤਰ੍ਹਾਂ ਹਰਾਉਣਾ)-ਭਾਰਤੀ ਸੈਨਾ ਨੇ 1972 ਦੀ ਭਾਰਤ-ਪਾਕਿਸਤਾਨ ਦੀ ਜੰਗ ਵਿੱਚ ਪਾਕਿਸਤਾਨੀ ਸੈਨਾ ਦੇ ਤਾ ਛੱਕੇ ਛੁਡਾ ਦਿੱਤੇ।

190. ਜੰਗਲ ਵਿੱਚ ਮੰਗਲ ਹੋਣਾ (ਉਜਾੜ ਵਿੱਚ ਮੌਜਾਂ ਹੋਣੀਆਂ)-ਜਸਵਿੰਦਰ ਨੇ ਕਿਹਾ, “ਜੇਕਰ ਸਾਡੇ ਦਿਲ ਖੁਸ਼ ਹੁੰਦੇ ਤਾਂ ਜੰਗਲ ਵਿੱਚ ਮੰਗਲ ਹੋ ਜਾਂਦਾ।

191. ਜਾਨ ਤਲੀ ਤੇ ਧਰਨੀ (ਜਾਨ ਨੂੰ ਖ਼ਤਰੇ ਵਿੱਚ ਪਾਉਣਾ)-ਰਮਨ 75 ਈ ਆਪਣੀ ਜਾਨ ਤਲੀ ਤੇ ਧਰ ਕੇ ਬਲਦੀ ਅੱਗ ਵਿੱਚੋਂ ਬੱਚੇ ਨੂੰ ਬਾਹਰ ਕੱਢ ਲਿਆਇਆ।

192. ਟਿੱਲ ਲਾਉਣਾ (ਪੂਰਾ ਜ਼ੋਰ ਲਾਉਣਾ)-ਭਈ ਰਾਜੂ ! ਮੈਂ ਤਾਂ ਆਪਣੇ ਵੱਲੋਂ ਪੂਰਾ ਟਿੱਲ ਲਾਇਆ ਸੀ, ਪਰ ਕੰਮ ਨੇਪਰੇ ਨਾ ਚੜ੍ਹ ਸਕਿਆ।

193 . ਟਕੇ ਵਰਗਾ ਜਵਾਬ ਦੇਣਾ (ਕੋਰੀ ਨਾਂਹ ਕਰ ਦੇਣੀ)-ਰਾਜੂ ਨੂੰ ਕੋਈ ਕੰਮ ਆਖੋ ਤਾਂ ਉਹ ਟਕੇ ਵਰਗੇ ਜਵਾਬ ਦਿੰਦਾ ਹੈ। 194. ਟਹਿਲ ਦਾ ਮਹਿਲ ਹੋਣਾ (ਸੇਵਾ ਦਾ ਮੇਵਾ ਮਿਲਣਾ)-ਟਹਿਲ ਨਾਲ ਹੀ ਮਨੁੱਖ ਮਹਿਲ ਪ੍ਰਾਪਤ ਕਰ ਸਕਦਾ ਹੈ।

195 . ਡੰਡੇ ਵਜਾਉਣੇ (ਵਿਹਲੇ ਫਿਰਨਾ)-ਅੱਜ ਕਲ੍ਹ ਤਾਂ ਪੜ੍ਹੇ-ਲਿਖੇ ਨੌਜਵਾਨ ਡੰਡੇ ਵਜਾਉਂਦੇ ਫਿਰਦੇ ਹਨ ਕਿਉਂਕਿ ਨੌਕਰੀ ਤਾਂ ਕੋਈ
ਮਿਲਦੀ ਹੀ ਨਹੀਂ।

196 . ਢੇਰੀ ਢਾਉਣੀ (ਹਿੰਮਤ ਹਾਰ ਜਾਣੀ-ਬਲਵਿੰਦਰ ! ਇੰਝ ਢੇਰੀ ਢਾਉਣ ਨਾਲ ਕੁਝ ਨਹੀਂ ਬਣਨਾ। ਹਿੰਮਤ ਕਰੋ ਅਗਲੇ ਸਾਲ ਪਾਸ ਹੋ ਜਾਉਗੇ।

197 . ਤੱਤੀ ਵਾ ਨਾ ਲੱਗਣੀ (ਰਤਾ ਵੀ ਨੁਕਸਾਨ ਨਾ ਹੋਣਾ)-ਬੁੱਢੀ ਮਾਂ ਨੇ ਪੁੱਤਰ ਅਸੀਸ ਦਿੱਤੀ ਕਿ ਪੁੱਤਰਾ ! ਤੈਨੂੰ ਤੱਤੀ ਵਾ ਨਾ ਲੱਗੇ।

198 . ਦੰਦ ਖੱਟੇ ਕਰਨੇ (ਬੁਰੀ ਤਰ੍ਹਾਂ ਹਰਾਉਣਾ)-ਮਲਕੀਤ ਸਿੰਘ ਨੇ ਪਠਾਣਾਂ ਦੇ ਖੂਬ ਦੰਦ ਖੱਟੇ ਕੀਤੇ।

199. ਦੁੱਥੋਂ ਪਾਣੀ ਛਾਣਨਾ (ਪੂਰਾ-ਪੂਰਾ ਇਨਸਾਫ਼ ਕਰਨਾ)-ਮਹਾਰਾਜਾ ਰਣਜੀਤ ਸਿੰਘ ਦੁੱਗੋਂ ਪਾਣੀ ਛਾਣਦਾ ਹੁੰਦਾ ਸੀ।

200. ਧੌਲਿਆਂ ਦੀ ਲਾਜ ਰੱਖਣੀ (ਬੁਢਾਪੇ ਦੀ ਇੱਜ਼ਤ ਰੱਖਣੀ)-ਪਿਓ ਰਾਮ ਅੱਗੇ ਵਾਸਤੇ ਪਾਉਣ ਲੱਗਾ ਕਿ ਮੇਰੇ ਪੌਲਿਆਂ ਦੀ ਲਾਜ ਰੱਖ ਤੇ ਅੱਡ ਨਾ ਹੋ, ਪਰ ਉਹ ਟਸ ਤੋਂ ਮਸ ਨਾ ਹੋਇਆ।

200 Muhavare in Punjabi Language

201. ਨੱਕ ਰਗੜਨਾ (ਮਿੰਨਤਾਂ ਤਰਲੇ ਕਰਨੇ)-ਜੋਗਿੰਦਰ ਸਿੰਘ ਨੇ ਆਪਣੇ ਪਿਤਾ ਅੱਗੋਂ ਨੱਕ ਰਗੜਿਆ ਕਿ ਉਹ ਮੁੜ ਚੋਰੀ ਨਹੀਂ ਕਰੇਗਾ।

202. ਨੱਕ ਵਿੱਚ ਦਮ ਆਉਣਾ ਬਹੁਤ ਤੰਗ ਹੋਣਾ)-ਰਾਮ ਨੇ ਕਿਹਾ, “ਇਹਨਾਂ ਜੁਆਕਾਂ (ਬੱਚਿਆਂ) ਨੇ ਤਾਂ ਮੇਰਾ ਨੱਕ ਵਿੱਚ ਦਮ ਕੀਤਾ
ਹੋਇਆ ਹੈ।

203 . ਨਾਨੀ ਚੇਤੇ ਆਉਣੀ (ਬਹੁਤ ਤੰਗ ਹੋਣਾ, ਦੁਖੀ ਹੋਣਾ)-ਗਰਮੀਆਂ ਵਿੱਚ ਧੁੱਪ ਵਿੱਚ ਦੋ ਮੀਲ ਤੁਰਨਾ ਪਵੇ ਤਾਂ ਨਾਨੀ ਚੇਤੇ ਆ ਜਾਂਦੀ ਹੈ।

204. ਪਾਣੀ-ਪਾਣੀ ਹੋਣਾ (ਸ਼ਰਮਿੰਦਾ ਹੋਣਾ)-ਜਦੋਂ ਕ੍ਰਿਸ਼ਨ ਨਕਲ ਕਰਦਾ ਫੜਿਆ ਗਿਆ ਤਾਂ ਪਾਣੀ-ਪਾਣੀ ਹੋ ਗਿਆ।

205. ਪਾਪੜ ਵੇਲਣਾ (ਪੂਰੀ ਵਾਹ ਲਾਉਣੀ)-ਜਸਵਿੰਦਰ ਨੇ ਨੌਕਰੀ ਪ੍ਰਾਪਤ ਕਰਨ ਲਈ ਕਈ ਪਾਪੜ ਵੇਲੇ, ਪਰ ਉਸ ਨੂੰ ਨੌਕਰੀ ਨਾ ਮਿਲੀ।

206 . ਪਾਣੀ ਭਰਨਾ (ਗੁਲਾਮੀ ਕਰਨੀ)-ਅੱਜ ਕਲ੍ਹ ਕੌਣ ਕਿਸੇ ਦਾ ਪਾਣੀ ਭਰਦਾ ਹੈ।

207. ਫੂਕ ਦੇਣੀ (ਝੂਠੀ ਵਡਿਆਈ ਕਰਨੀ)-ਰਾਮ ਹਨੀ ਨੂੰ ਫੂਕ ਦੇ ਕੇ ਆਪਣਾ ਉੱਲੂ ਸਿੱਧਾ ਕਰ ਲੈਂਦਾ ਹੈ।

208 . ਪੱਟੀ ਪੜ੍ਹਾਉਣੀ (ਦੂਜੇ ਦੇ ਵਿਰੁੱਧ ਸਿਖਾਉਣਾ)-ਨੰਦੂ ਦੀ ਵਹੁਟੀ ਰੁਕਮਣੀ ਨੇ ਆਪਣੇ ਪਤੀ ਨੂੰ ਪੱਟੀ ਪੜਾ ਕੇ ਉਸ ਦੇ ਭਰਾ ਨਾਲੋਂ ਅੱਡ ਕਰ ਲਿਆ।

209 ਬੀੜਾ ਚੁੱਕਣਾ (ਜ਼ਿੰਮਾ ਲੈਣਾ)-ਮਹਾਤਮਾ ਗਾਂਧੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕਿਆ ਸੀ।

210. ਭੰਗ ਭੁੱਜਣੀ (ਖਾਣ ਨੂੰ ਕੁਝ ਨਾ ਹੋਣਾ)-ਕੁੱਕੂ ਹੋਰਾਂ ਦੇ ਘਰ ਅੱਜ ਕਲ੍ਹ ਭੰਗ ਭੁੱਜਦੀ ਹੈ।

211. ਮੁੱਠੀ ਗਰਮ ਕਰਨੀ (ਰਿਸ਼ਵਤ ਦੇਣੀ)-ਅੱਜ ਕਲ੍ਹ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਾਉਣ ਲਈ ਕਰਮਚਾਰੀਆਂ ਦੀ ਮੁੱਠੀ ਗਰਮ ਕਰਨੀ ਸ਼ਾ ਪੈਂਦੀ ਹੈ।

212. ਮੱਥੇ ਵੱਟ ਪਾਉਣਾ (ਗੁੱਸਾ ਕਰਨਾ)-ਜਦੋਂ ਬਲਵਿੰਦਰ ਨੂੰ ਕੋਈ ਅਕਲ ਦੀ ਗੱਲ ਦਸੋ ਤਾਂ ਉਹ ਮੱਥੇ ਵੱਟ ਪਾ ਲੈਂਦਾ ਹੈ।

213 . ਮੂੰਹ ਦੀ ਖਾਣੀ (ਹਾਰ ਖਾਣਾ)-1972 ਦੀ ਭਾਰਤ-ਪਾਕਿਸਤਾਨ ਜੰਗ ਵਿਚ ਪਾਕਿਸਤਾਨ ਨੂੰ ਭਾਰਤੀ ਫੌਜਾਂ ਕੋਲੋਂ ਮੂੰਹ ਦੀ ਖਾਣੀ
ਪਈ।

214. ਮੂੰਹ ਵਿੱਚ ਪਾਣੀ ਭਰ ਆਉਣਾ (ਚੰਗੀ ਚੀਜ਼ ਦੇਖ ਕੇ ਖਾਣ ਨੂੰ ਜੀਅ bਕਰ ਆਉਣਾ)-ਅੰਗੂਰਾਂ ਦੇ ਗੁੱਛੇ ਦੇਖ ਕੇ ਲੂੰਬੜੀ ਦੇ ਮੂੰਹ ਵਿੱਚ ਪਾਣੀ ਭਰ ਆਇਆ।

215 , ਮਿੱਟੀ ਪਾਉਣੀ (ਭੈੜੀ ਗੱਲ ਨੂੰ ਲੁਕਾਉਣਾ)-ਲੰਬੜਦਾਰ ਨੇ ਆਪਣੇ ਪੁੱਤਰ ਦੀਆਂ ਭੈੜੀਆਂ ਕਰਤੂਤਾਂ ਤੇ ਮਿੱਟੀ ਪਾ ਦਿੱਤੀ।

216 . ਰੰਗ ਵਿੱਚ ਭੰਗ ਪੈਣਾ (ਖੁਸ਼ੀ ਵਿੱਚ ਵਿਘਨ ਪੈਣਾ)-ਮੰਜਲੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ’ਤੇ ਸਨ, ਪਰ ਜਦੋਂ ਬਰਾਤ ਆਈ ਤਾਂ ਉਸ ਦੇ ਸਹੁਰਿਆਂ ਨੇ ਕਾਰ ਮੰਗ ਕੇ ਰੰਗ ਵਿੱਚ ਭੰਗ ਪਾ ਦਿੱਤਾ।

217. ਲੋਹਾ ਲਾਖਾ ਹੋਣਾ ਬਹੁਤ ਗੁੱਸੇ ਹੋਣਾ)-ਜਦੋਂ ਹਰਨਾਮ ਨੂੰ ਆਪਣੀ ਧੀ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਲੱਗਾ ਤਾਂ ਉਹ ਬਹੁਤ ਲੋਹਾ ਲਾਖਾ ਹੋਇਆ।

218. ਲਹੂ ਸੁੱਕਣਾ (ਬਹੁਤ ਡਰ ਜਾਣਾ)-ਜਦੋਂ ਦੀ ਪ੍ਰੀਖਿਆ ਦੀ ਤਾਰੀਖ ਦਾ ਪਤਾ ਲੱਗਾ ਹੈ, ਹਨੀ ਦਾ ਲਹੂ ਸੁੱਕ ਗਿਆ ਹੈ।

219. ਲਹੂ ਪਾਣੀ ਇੱਕ ਕਰਨਾ (ਸਖ਼ਤ ਮਿਹਨਤ ਕਰਨੀ)-ਮਜ਼ਦੂਰ ਲਹੂ ਪਾਣੀ ਇੱਕ ਕਰਕੇ ਆਪਣੇ ਬੱਚਿਆਂ ਦਾ ਪੇਟ ਭਰਦੇ ਹਨ।

220. ਲੋਹਾ ਲੈਣਾ (ਮੁਕਾਬਲਾ ਕਰਨਾ)-ਤਕੜੇ ਅਤੇ ਅਮੀਰ ਆਦਮੀ ਨਾਲ ਗ਼ਰੀਬ ਲੋਹਾ ਨਹੀਂ ਲੈ ਸਕਦਾ।

221. ਲੀਕ ਲੱਗਣੀ (ਬਦਨਾਮੀ ਹੋਣੀ)-ਰਾਜ ਦੀਆਂ ਕਾਲੀਆਂ ਕਰਤੂਤਾਂ ਨੇ ਸਾਰੇ ਖਾਨਦਾਨ ਨੂੰ ਲੀਕ ਲਾ ਦਿੱਤੀ ਹੈ।

222. ਲਹੂ ਦਾ ਤਿਹਾਇਆ ਹੋਣਾ (ਪੱਕਾ ਵੈਰੀ ਹੋਣਾ)-ਦੋਵੇਂ ਭਰਾ ਇੱਕ ਦੂਜੇ ਦੇ ਲਹੂ ਦੇ ਤਿਹਾਏ ਹਨ।

223 . ਲੱਕ ਬੰਣਾ (ਤਿਆਰ ਹੋਣਾ)-ਪ੍ਰੀਖਿਆ ਦੇ ਲਾਗੇ ਵਿਦਿਆਰਥੀ ਪ੍ਰੀਖਿਆ ਦੀ ਤਿਆਰੀ ਲਈ ਲੱਕ ਬੰਨ੍ਹ ਲੈਂਦੇ ਹਨ।

224. ਲਹਿਰ ਬਹਿਰ ਹੋਣੀ (ਖੁਸ਼ਹਾਲੀ ਹੋਣੀ)-ਸੁੱਖੀ ਦੀ ਲਾਟਰੀ ਨਿਕਲਣ ਨਾਲ ਉਹਨਾਂ ਦੇ ਘਰ ਲਹਿਰ-ਬਹਿਰ ਹੋ ਗਈ ਹੈ।

225. ਵਾਲ ਵਿੰਗਾ ਨਾ ਹੋਣਾ ਕੋਈ ਨੁਕਸਾਨ ਨਾ ਹੋਣਾ)-ਪ੍ਰਭੂ ਤੇ ਭਰੋਸਾ ਰੱਖਣ ਵਾਲੇ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ।

226 . ਵਾ ਵੱਗ ਜਾਣੀ (ਬੁਰਾ ਰਿਵਾਜ ਪੈ ਜਾਣਾ)-ਅੱਜ-ਕਲ੍ਹ ਵਿਦਿਆਰਥੀਆਂ ਨੂੰ ਅਜਿਹੀ ਵਾ ਵਗ ਗਈ ਹੈ ਕਿ ਉਹ ਆਪਣੇ
ਗੁਰੂਆਂ ਦਾ ਆਦਰ ਨਹੀਂ ਕਰਦੇ।

227. ਵਿੱਤ ਅੰਦਰ ਰਹਿਣਾ (ਆਮਦਨ ਦੇ ਅਨੁਸਾਰ ਖ਼ਰਚ ਕਰਨਾ)-ਵਿੱਤ ਅੰਦਰ ਰਹਿਣ ਵਾਲਾ ਮਨੁੱਖ ਕਦੀ ਦੁਖੀ ਨਹੀਂ ਹੁੰਦਾ।

 

# Punjabi Muhavare pdf # muhavare in Punjabi class 12 cbse

( Muhavare in Punjabi with Meanings ) # Idioms in Punjabi for students and children

ध्यान दें– प्रिय दर्शकों Punjabi Muhavare with Meanings and Sentences (Article) आपको अच्छा लगा तो जरूर शेयर करे

8 thoughts on “All Punjabi Muhavare with Meanings and Sentences | ਪੰਜਾਬੀ ਮੁਹਾਵਰੇ”

  1. Rajwinder Kaur

    ਅॅਗ ਪਾਲਣਾ ਦਾ ਮੁਹਾਵਰਾ ਤੇ ਅਰਥ ਕੀ ਹੋਵੇਗਾ?

Leave a Comment

Your email address will not be published. Required fields are marked *