Punjabi Proverbs | Punjabi Kahawata with Answers

In this article, we are providing Punjabi Proverbs with answers- Proverbs in Punjabi with Sentences for students & meanings ਪੰਜਾਬੀ ਅਖਾਣ | Punjabi Akhana | Akhaan ( Punjabi sayings ) Punjabi Muhavare

ਅਖਾਣ | Punjabi Proverbs | Punjabi Kahawata with answers

ਅਖਾਣ ( Proverbs in Punjabi ) ਕੀ ਹੁੰਦੇ ਹਨ ?
Punjabi Sayings ਅਖਾਣ ਉਹ ਸੰਜਮਸ ਅਤੇ ਲੈਅ ਭਰਪੂਰ ਵਾਲੇ ਹੁੰਦੇ ਹਨ ਜਿਹਨਾਂ ਵਿੱਚ ਜੀਵਨ ਦਾ ਕੋਈ ਤੱਥ, ਤਜਰਬਾ ਜਾਂ ਸਾਰ ਪ੍ਰਗਟਾਇਆ ਗਿਆ ਹੁੰਦਾ ਹੈ। ਸੰਸਕ੍ਰਿਤ ਸ਼ਬਦ “ਆਖਯਾਨ’ ਦਾ ਬਦਲਿਆ ਰੂਪ ਪੰਜਾਬੀ ਵਿੱਚ “ਅਖਾਣ ਬਣ ਗਿਆ ਹੈ। ਹਿੰਦੀ ਵਿੱਚ ‘ਅਖਾਣਾਂ ਨੂੰ ‘ਲੋਕੋਕਤੀ’ ਆਖਦੇ ਹਨ। ਪੰਜਾਬੀ ਵਿੱਚ ‘ਅਖਾਣ ਅਖੌਤਾਂ’ ਅਤੇ ‘ਕਹਾਵਤ ਆਦਿ ਸ਼ਬਦ ਵਰਤੇ ਜਾਂਦੇ ਹਨ। ਅਖਾਣ ਕਿਸੇ ਜਾਤੀ, ਦੇਸ਼ ਜਾਂ ਮਨੁੱਖੀ ਸਮੂਹ ਦੇ ਭਾਈਚਾਰੇ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ।

Check out the article- 

Kahawat in Hindi

Hindi Muhavare

ਹੇਠਾਂ ਪ੍ਰਸਿੱਧ ਅਖਾਣ ( Punjabi Proverbs ) ਦਿੱਤੇ ਗਏ ਹਨ। List of Punjabi kahawata with answers

1. ਉਜੜੀ ਮਸੀਤ ਤੇ ਗਾਲੜ ਅਮਾਮ-ਕੋਹਜੇ ਭ੍ਰਿਸ਼ਟ ਵਾਤਾਵਰਣ ਵਿੱਚ ਅਣ-ਅਧਿਕਾਰੀ ਵਿਅਕਤੀ ਨੂੰ ਚੌਧਰ ਮਿਲ ਜਾਣੀ।
ਵਾਕ-ਪਹਿਲਾਂ ਪੰਜਾਬੀ ਸਾਹਿਤ ਅਕਾਡਮੀ ਵਾਲੇ, ਯੋਗਤਾ ਦੇ ਅਧਾਰ ਤੇ ਇਨਾਮ ਦਿੰਦੇ ਸਨ ਪਰ ਕੁਝ ਸਾਲਾਂ ਤੋਂ ਸਿਫ਼ਾਰਸ਼ ਅਤੇ ਚਾਪਲੂਸੀ ਨਾਲ ਇਨਾਮ ਮਿਲਣ ਕਰਕੇ ਇਨਾਮਾਂ ਦਾ ਪੱਧਰ ਬਹੁਤ ਨੀਵਾਂ ਹੋ ਗਿਆ। ਇਸ ਅਕਾਡਮੀ ਦਾ ਉਹੀ ਹਾਲ ਹੈ, “ਉਜੜੀ ਮਸੀਤ ਤੇ ਗਾੜ ਅਮਾਮ।’

2. ਉੱਖਲੀ ਵਿਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ-ਜਦੋਂ ਕਿਸੇ ਔਖੇ ਕੰਮ ਨੂੰ ਹੱਥ ਪਾਇਆ ਜਾਵੇ ਤਾਂ ਕਿਸੇ ਗਲੋਂ ਡਰਨਾ ਨਹੀਂ ਚਾਹੀਦਾ।
ਵਾਕ-ਸ਼ਾਮ ਨੇ ਮੋਹਣ ਦੇ ਸਾਲੇ ਦੇ ਕਮਲੇ ਮੁੰਡੇ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਅੱਗੋਂ ਮੁੰਡੇ ਦਾ ਦਿਮਾਗ਼ ਕੰਮ ਨਹੀਂ ਸੀ ਕਰਦਾ, ਪਰ ਸ਼ਾਮ ਨੇ ਇਹ ਸੋਚ ਕੇ ਉਸ ਨੂੰ ਪੜ੍ਹਾਉਣ ਦਾ ਪੱਕਾ ਨਿਸ਼ਚਾ ਕੀਤਾ ਹੋਇਆ ਸੀ, ਆਖੇ ਉੱਖਲੀ ਵਿਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ।”

3. ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ-ਕਿਸੇ ਨਿਕੰਮੇ ਆਦਮੀ ਕੋਲੋਂ ਕਿਸੇ ਕੰਮ ਦੀ ਆਸ ਨਹੀਂ ਹੋ ਸਕਦੀ।
ਵਾਕ-ਮੈਂ ਮੋਹਣ ਨੂੰ ਆਖਿਆ, “ਮੋਹਣਿਆ ਛੱਡ ਪੜ੍ਹਾਈ ਦਾ ਖਹਿੜਾ ਦੁਕਾਨ ਉੱਤੇ ਹੀ ਬੈਠ ਜਾਇਆ ਕਰ, ਤੂੰ ਕਿਤੇ ਪਾਸ ਹੋਣਾ ਏ। ਅੱਗੋਂ ਮੋਹਣ ਨੇ ਕਿਹਾ, ਮੈਂ ਪਹਿਲੇ ਦਰਜੇ ਵਿਚ ਪਾਸ ਹੋਵਾਂਗਾ। ਮੈਂ ਕਿਹਾ, “ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ।

4. ਉਹ ਮਾਂ ਮਰ ਗਈ ਜਿਹੜੀ ਦਹੀਂ ਮੱਖਣ ਨਾਲ ਟੁੱਕ ਦਿੰਦੀ ਸੀ-ਇਹ ਇੱਕ ਅਖਾਣ ਬੀਤੇ ਸਮੇਂ ਦੇ ਸੁੱਖਾਂ ਦੀ ਝੂਠੀ ਆਸ ਕਰਨ ਵਾਲੇ ਵਿਅਕਤੀ ਤੋਂ ਲਾਗੂ ਹੁੰਦਾ ਹੈ।
ਵਾਕ-ਅਮਰਜੀਤ ਆਪਣੇ ਮਾਮੇ ਦੇ ਵਤੀਰੇ ਤੇ ਬੜਾ ਹੈਰਾਨ ਸੀ। ਬਚਪਨ ਵਿਚ ਮਾਮੇ ਨੇ ਉਸ ਨੂੰ ਪੁੱਤਰਾਂ ਵਾਂਗ ਪਿਆਰ ਦਿੱਤਾ ਸੀ। ਪਰ ਹੁਣ ਉਹ ਉਸ ਨੂੰ ਇਕ ਪੈਸੇ ਦੀ ਵੀ ਮਦਦ ਦੇਣ ਲਈ ਤਿਆਰ ਨਹੀਂ ਸੀ। ਜਦੋਂ ਉਸ ਨੇ ਮਾਮੇ ਨੂੰ ਇਸ ਬਾਰੇ ਆਖਿਆ ਤਾਂ ਅੱਗੋਂ ਮਾਮੀ ਨੇ ਦਖਲ ਦਿੰਦਿਆ ਕਿਹਾ, “ਹੁਣ ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਟੱਕ ਦਿੰਦੀ ਸੀ।

5. ਅਕਲਾਂ ਬਾਝੋ ਖੂਹ ਖਾਲੀ-ਅਕਲ ਤੋਂ ਬਿਨਾਂ ਧਨਵਾਨ ਹੋਣਾ ਵੀ ਬੇਕਾਰ ਹੈ।
ਵਾਕ-ਕੁਲਵਿੰਦਰ ਮਾਜਰਾ ਮੰਨਾ ਸਿੰਘ ਵਾਲੇ ਦਾ ਵੱਡਾ ਜ਼ਿਮੀਂਦਾਰ ਹੈ, ਉਸ ਕੋਲ ਦੌਲਤ ਅੰਨੀ ਹੈ, ਪਰ ਫੇਰ ਵੀ ਉਹ ਆਪਣੀ ਦੌਲਤ ਦੀ ਸੁਚੱਜੀ ਵਰਤੋਂ ਨਹੀਂ ਕਰ ਸਕਦਾ। ਉਸ ਦਾ ਤਾਂ ਉਹੀਂ ਹਾਲ ਹੈ ਕਿ, ਅਕਲਾਂ ਬਾਝੋਂ ਖੂਲ ਖਾਲੀ।

6. ਆਪਣੇ ਮੂੰਹ ਮੀਆਂ ਮਿੱਠੂ-ਆਪਣੇ ਮੂੰਹ ਨਾਲ ਆਪੇ ਹੀ ਆਪਣੀ ਸਿਫ਼ਤ ਕਰਨੀ।
ਵਾਕ-ਰਾਣੀ ਸਾਡੇ ਘਰ ਆਈ ਤਾਂ ਸਾਰਾ ਦਿਨ ਆਪਣੀ ਪੜਾਈ ਅਤੇ ਕਿਲੂਥ ਆਪਣੇ ਸਹੁਰਿਆਂ ਦੀ ਵਡਿਆਈ ਦੀਆਂ ਫੜਾਂ ਮਾਰਦੀ ਰਹੀ। ਮੈਂ ਹਾਰ ਕੇ ਆਖਿਆ ‘‘ਤਾਂ ਜਾਣੀਏ ਜੇ ਕੋਈ ਹੋਰ ਸਿਫਤ ਕਰੇ, ਤੂੰ ਤਾਂ ਆਪਣੇ ਮੂੰਹ ਮੀਆਂ ਮਿੱਠੂ ਬਣਦੀ ਏ।

7. ਈਸਬਗੋਲ ਤੇ ਕੁਝ ਨਾ ਫੋਲ- ਜਦੋਂ ਕੋਈ ਵਿਅਕਤੀ ਆਪਣਾ ਦੁੱਖ ਪ੍ਰਗਟਾਉਣਾ ਚਾਹੇ ਤਾਂ ਉਹ ਜਿੰਨਾ ਪ੍ਰਗਟਾਵੇ ਉੱਨਾ ਹੀ ਘੱਟ ਹੋਵੇ।
ਵਾਕ-ਬੇਬੇ ਨੇ ਬਲਦੇਵ ਨੂੰ ਮਿਲ ਕੇ ਅਥਰੂ ਕੇਰਦਿਆਂ ਆਪਣੇ ਦੁੱਖਾਂ ਦੀ ਓਲੀ ਨਾ ਮੁਕੱਣ ਵਾਲੀ ਕਹਾਣੀ ਸੁਣਾਉਂਦਿਆਂ ਆਖਿਆ। ਮੇਰੇ ਦੁੱਖ ਏਨੇ ਹਨ ਕਿ ਬਿਆਨ ਨਹੀਂ ਕੀਤੇ ਜਾ ਸਕਦੇ। ਬੱਸ ਕੁਝ ਨਾ ਪੁੱਛ ਪੁੱਤਰ। “ਈਸਬਗੋਲ ਤੇ ਕੁੱਝ ਨਾ ਫੋਲ।

8. ਆਪਣਾ ਨੀਂਗਰ, ਪਰਾਇਆ ਢੀਂਗਰ– ਆਪਣੀ ਚੀਜ਼ ਦੀ ਬੇਲੋੜੀ ਤਾਰੀਫ਼ ਕਰਨੀ ਅਤੇ ਪਰਾਈ ਨੂੰ ਬੇਹੱਦ ਨਿੰਦਣਾ।
ਵਾਕ-ਰਾਣੀ ਸਾਰਾ-ਸਾਰਾ ਦਿਨ ਆਪਣੇ ਪੇਕਿਆਂ ਦੀਆਂ ਸਿਫਤਾਂ ਕਰਦੀ ਨਹੀਂ ਥੱਕਦੀ ਅਤੇ ਸੁਹਰਿਆਂ ਦੀ ਹਰੇਕ ਗੱਲ ਨੂੰ ਨਿੰਦਦੀ ਰਹਿੰਦੀ ਹੈ। ਉਸ ਦਾ ਤਾਂ ਉਹ ਹਾਲ ਹੈ, “ਆਪਣਾ ਨੀਂਗਰ, ਪਰਾਇਆ ਢੀਂਗਰ।”

9. ਆਪਣਾ ਮਾਰੇਗਾ ਤਾਂ ਵੀ ਛਾਵੇਂ ਸੁੱਟੇਗਾ- ਲਹੂ ਦੇ ਰਿਸ਼ਤੇ ਵਾਲਾ ਮਨੁੱਖ ਕਿਸੇ ਪਰਾਏ ਬੰਦੇ ਦੇ ਮੁਕਾਬਲੇ ਵਿੱਚ ਵਧੇਰੇ ਹਮਦਰਦ ਹੋਵੇਗਾ।
ਵਾਕ-ਗੁਰਚਰਨ ਅਮਰੀਕਾ ਨੂੰ ਤੁਰ ਗਿਆ। ਪਰ ਉੱਥੇ ਉਹ ਉਦਾਸ ਹੋ ਕੇ ਵਾਪਸ ਪਰਤ ਆਉਣ ਲਈ ਬਹਿਬਲ ਹੋਣ ਲੱਗਾ। ਉਹ ਹਰ ਰੋਜ਼ ਇਹੀ ਸੋਚਦਾ ਕਿਉਂ ਨਾ ਵਤਨਾਂ ਨੂੰ ਪਰਤ ਜਾਵਾਂ ਕਿਉਂਕਿ ਉੱਥੇ ਜੋ ਕੋਈ ‘ਆਪਣਾ ਮਾਰੇਗਾ ਤਾਂ ਵੀ ਛਾਂਵੇਂ ਸੁੱਟੇਗਾ।

10. ਈਦ ਪਿੱਛੋਂ ਤੰਬਾ ਫੂਕਣਾ ਏਂ- ਲੋੜ ਦੇ ਸਮੇਂ ਤੋਂ ਪਿੱਛੋਂ ਕਿਸੇ ਚੀਜ਼ ਦਾ ਮਿਲਣ।
ਵਾਕ-ਦਵਿੰਦਰ ਨੇ ਰਾਣੀ ਨੂੰ ਕਿਹਾ, “ਮੈਨੂੰ ਆਪਣੀ ਜਾਪਾਨੀ ਸਾੜੀ ਅਤੇ ਕੋਟੀ ਕਲ੍ਹ ਲਈ ਦੇਵੀਂ। ਮੈਂ ਵਿਆਹ ਤੇ ਜਾਣਾ ਹੈ। “ਉਹ ਆਖਣ ਲੱਗੀ, ਮੈਂ ਡਰਾਈਕਲੀਨ ਕਰਨੀਆਂ ਦਿੱਤੀਆਂ ਹੋਈਆਂ ਹਨ, ਪਰਸੋਂ ਲੈ ਲਵੀ।ਦਵਿੰਦਰ ਨੇ ਉਸ ਨੂੰ ਉੱਤਰ ਦਿੱਤਾ, ਪਰਸੋਂ ਮੈਂ ਕੀ ਕਰਨੀਆਂ ਹਨ, “ਈਦ ਪਿੱਛੋਂ ਤੰਬਾ ਢੁਕਣਾ ਏ।

11. ਸਰੀਰ ਲਾਏ ਲੀਕ, ਪੁੱਜੇ ਜਿੱਥੋਂ ਤੀਕ- ਇਕ ਸਰੀਰ ਦੂਜੇ ਨੂੰ ਬਦਨਾਮ ਕਰਨ ਲਈ ਜਿੱਥੇ ਤੱਕ ਹੋ ਸਕੇ ਵਾਹ ਲਾਉਂਦੇ ਹਨ।
ਵਾਕ-ਮਾਘੀ ਸਿੰਘ ਨੇ ਆਪਣੇ ਪੁੱਤਰ ਜਸਵੰਤ ਨੂੰ ਮੰਗਣਾ ਸੀ। ਜਿੱਥੋਂ ਵੀ ਉਸ ਦੇ ਰਿਸ਼ਤੇ ਲਈ ਗੱਲਬਾਤ ਚਲਦੀ, ਉਸ ਦਾ ਚਾਚੇ ਦਾ ਭਰਾ ਪਰਮਿੰਦਰ ਉਸ ਦੇ ਪੁੱਤਰ ਦੀ ਨਿੰਦਿਆ ਕਰਦਾ ਰਹਿੰਦਾ ਅਤੇ ਭਾਨੀ ਮਾਰ ਕੇ ਗੱਲਬਾਤ ਬੰਦ ਕਰਵਾ ਦਿੰਦਾ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, “ਸ਼ਰੀਰ ਲਾਏ ਲੀਕ, ਪੁੱਜੇ ਜਿੱਥੋਂ ਤੱਕ।

12. ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ- ਜਦੋਂ ਕੋਈ ਬਿਨਾਂ ਸੱਦੇ ਆਪਣੀ ਸਲਾਹ ਅਗਾਂਹ ਚੁੱਕ-ਚੁੱਕ ਕੇ ਦੇਣ ਦੀ ਕੋਸ਼ਿਸ਼ ਕਰੇ।
ਵਾਕ-ਸ਼ਾਮ ਅਤੇ ਰਾਮ ਦੋਵੇਂ ਭਰਾ ਆਪੋ ਵਿੱਚ ਲੜ ਰਹੇ ਸਨ। ਇਕ ਗੁਆਂਡਣ ਉਨ੍ਹਾਂ ਨੂੰ ਸਮਝਾਉਣ ਲੱਗ ਪਈ। ਇਸ ਤੇ ਸ਼ਾਮ ਗੁੱਸੇ ਵਿੱਚ ਆ ਕੇ ਬੋਲਿਆ, ਬੀਬੀ ਤੂੰ ਆਪਣੀ ਸਲਾਹ ਆਪਣੇ ਕੋਲ ਹੀ ਰੱਖ, “ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ।’’

13 . ਹਮ ਨਾ ਵਿਆਹੇ ਤਾਂ ਕਾਹਦੇ ਸਾਹੇ- ਜੇਕਰ ਸਾਡਾ ਕੰਮ ਨਹੀਂ ਹੋਇਆ ਤਾਂ ਸਾਨੂੰ ਕਿਸੇ ਦੇ ਕੰਮ ਨਾਲ ਕੀ ਭਾਅ।
ਵਾਕ-ਪੰਜਾਬ ਸਰਕਾਰ ਨੇ ਪਛੜੇ ਵਰਗਾਂ ਦੇ ਲੋਕਾਂ ਨੂੰ ਮੁਫ਼ਤ ਪਲਾਟ ਵੰਡੇ ਅਤੇ ਘਰ ਬਣਾਉਣ ਲਈ ਕਰਜ਼ੇ ਦਿੱਤੇ ਪਰ ਰਾਜੀਵ ਨੂੰ ਨਾ ਕੋਈ ਪਲਾਟ ਮਿਲਿਆ ਅਤੇ ਨਾ ਹੀ ਕੋਈ ਕਰਜ਼ਾ। ਉਹ ਹਰ ਮੌਕੇ ਤੇ ਸਰਕਾਰ ਦੀ ਨਿੰਦਿਆ ਕਰਨ ਲੱਗਾ ਕਿ ਇਹ ਤਾਂ ਉਹ ਗੱਲ ਹੋਈ ਆਖੇ, “ਹਮ ਨਾ ਵਿਆਹੇ ਤਾਂ ਕਾਹਦੇ ਸਾਹੇ।

14. ਕੁੜ ਕੂੜ ਕਿਤੇ ਤੇ ਆਂਡੇ ਕਿਤੇ- ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਇਹ ਦੱਸਣਾ ਹੋਵੇ ਕਿ ਕੋਈ ਕੰਮ ਕਿਸੇ ਦਾ ਕਰਦਾ ਹੋਵੇ, ਖਾਂਦਾ ਕਿਸੇ ਹੋਰ ਪਾਸੋਂ ਹੋਵੇ।
ਵਾਕ-ਸੀਤਾ ਰਾਮ ਨੂੰ ਵਾਰਡ ਨੰ. 5 ਦੇ ਲੋਕਾਂ ਨੇ ਕਮੇਟੀ ਦਾ ਮੈਂਬਰ ਚੁਣਿਆ, ਪਰ ਮੈਂਬਰ ਬਣ ਕੇ ਉਹ ਵਾਰਡ ਨੰ. 2 ਦੇ ਲੋਕਾਂ ਦੇ ਕੰਮ ਕਰਵਾਉਣ ਲੱਗ ਪਿਆ ਤੇ ਵਾਰਡ ਨੰ. 5 ਲੋਕਾਂ ਨਾਲ ਕੀਤੇ ਵਾਅਦੇ ਭੁੱਲ ਗਿਆ। ਇਕ ਦਿਨ ਉਹ ਅਚਨਚੇਤ ਵਾਰਡ ਨੰ. 5 ਵਿਚ ਆਇਆ ਤਾਂ ਲੋਕਾਂ ਨੇ ਆਖਿਆ, ਸੀਤਾ ਰਾਮ ਜੀ ਇਹ ਗੱਲ ਠੀਕ ਨਹੀਂ ਅਖੇ, “ਕੂੜ-ਕੁੜ ਕਿਤੇ ਤੇ ਆਂਡੇ ਕਿਤੇ।’’

15. ਖਾਣੇ ਛੋਲੇ ਡਕਾਰ ਬਦਾਮਾਂ ਦੇ- ਇਹ ਅਖਾਣ ਉਦੋਂ ਵਰਤਿਆਂ ਜਾਂਦਾ ਹੈ ਜਦੋਂ ਕੋਈ ਭੁੱਖਾ ਸ਼ੁਕੀਨ ਅਮੀਰ ਬਣਨ ਦਾ ਦਾਅਵਾ ਕਰੇ।
ਵਾਕ-ਮੰਗਾ ਹਰ ਵੇਲੇ ਆਪਣੀ ਕੋਠੀ ਅਤੇ ਕਾਰ ਦੀਆਂ ਫੜਾਂ ਮਾਰਦਾ ਰਹਿੰਦਾ ਸੀ। ਇਕ ਦਿਨ ਅਸੀਂ ਅਚਾਨਕ ਉਸ ਦੇ ਘਰ ਗਏ ਤਾਂ ਪਤਾ ਨੂੰ ਲੱਗਾ ਕਿ ਉਹ ਇਕ ਖੋਖੇ ਵਿਚ ਸੌਂਦਾ ਹੈ ਅਤੇ ਘਰ ਵਿਚ ਭੰਗ ਭੁਜਦੀ ਹੈ। ਉਸ ਦੀ ਤਾਂ ਉਦੋਂ ਗੱਲ ਹੈ ਕਿ “ਖਾਣੇ ਚੋਲੇ ਡਕਾਰ ਬਦਾਮਾਂ ਦੇ।

16. ਗਊ ਪੁੰਨ ਦੀ ਦੰਦ ਕੌਣ ਗਿਣੇ- ਮੁਫ਼ਤ ਦਾ ਮਾਲ ਸਭ ਠੀਕ ਹੀ ਹੁੰਦਾ ਹੈ ।
ਵਾਕ-ਗੁਰਨਾਮ ਆਪਣੇ ਭਰਾ ਦੀ ਦਿੱਤੀ ਘੜੀ ਵਿੱਚ ਨੁਕਸ ਕੱਢਣ ਲੱਗਾ ਜੋ ਨਾ ਤਾਂ ਉਸ ਦੇ ਭਰਾ ਨੇ ਆਖਿਆ, ਤੇਰੇ ਕਿਹੜੇ ਇਸ ਤੋਂ ਰੁਪਏ ਲੱਗੇ ਹਨ, ਆਖੇ “ਗਊ ਪੁੰਨ ਦੀ ਦੰਦ ਕੌਣ ਗਿਣੇ।

17. ਕੰਧੀ ਉੱਤੇ ਰੁਖੜਾ ਕਿਚਰ ਕੁ ਬੰਨ੍ਹੇ ਧੀਰ-ਪੱਲ ਪੱਲ ਘੱਟ ਰਹੀ ਚੀਜ਼ ਨੇ ਅੰਤ ਮੁਕਣਾ ਹੈ।
ਵਾਕ-ਕਿੱਕਰ ਸਿੰਘ ਨੇ ਗੰਡਾ ਰਾਮ ਨੂੰ ਕਿਹਾ, “ਅਸੀਂ ਤੇ ਹੁਣ ਅੱਧੀ ਤੋਂ ਉੱਪਰ ਹੋ ਗਏ ਹਾਂ। ਖਾ ਹੰਢਾ ਬੈਠੇ ਹਾਂ। ਸਾਡਾ ਸਾਹਾਂ ਦਾ ਹੁਣ ਕੀ ਭਰੋਸਾ।’’ ਅਖੇ, “ਕੰਧੀ ਉੱਤੇ ਰੁਖੜਾ ਕਿਚਰ ਕੁ ਬੰਨ੍ਹ ਧੀਰ।”

18. ਖੂਹ ਪੁੱਟਦੇ ਨੂੰ ਖਾਤਾ ਤਿਆਹ- ਜੋ ਕਿਸੇ ਨਾਲ ਬੁਰਾ ਕਰੇ ਉਸ ਦੇ ਆਪਣੇ ਨਾਲ ਬੁਰਾ ਹੁੰਦਾ ਹੈ।
ਵਾਕ-ਨੰਦੂ ਨੇ ਧੰਨੇ ਸ਼ਾਹ ਦਾ ਘਰ ਲੁੱਟਣ ਲਈ ਡਾਕੂਆਂ ਨੂੰ ਹੱਲਾ-ਸ਼ੇਰੀ ਦਿੱਤੀ। ਪਰ ਡਾਕੂ ਉਸ ਦੇ ਆਪਣੇ ਘਰ ਨੂੰ ਹੀ ਜਾ ਪਏ ਤੇ ਸਭ ਕੁਝ ਲੁੱਟ-ਪੁੱਟ ਕੇ ਪਤਰਾ ਵਾਚ ਗਏ। ਇਹ ਤਾਂ ਉਦੋਂ ਗੱਲ ਹੋਈ, ਖੂਹ ਪੁੱਟਦੇ ਨੂੰ ਖਾਤਾ ਤਿਆਰ।

19. ਚਲਦੀ ਦਾ ਨਾਂ ਗੱਡੀ- ਜਿੰਨਾ ਚਿਰ ਕਿਸੇ ਕੋਲ ਕੋਈ ਤਾਕਤ ਹੈ ਉੱਨਾ ਚਿਰ ਉਹ ਨੂੰ ਸਲਾਮਾਂ ਹੁੰਦੀਆਂ ਹਨ।
ਵਾਕ-ਸਰਵਣ ਸਿਹਾਂ ਹੁਣ ਤਾਂ ਤੂੰ ਮਿਊਂਸਿਪਲ ਕਾਰਪੋਰੇਸ਼ਨ ਦਾ ਪ੍ਰਧਾਨ ਹੈ। ਆਪਣੇ ਘਰ ਦਿਆਂ ਅਤੇ ਰਿਸ਼ਤੇਦਾਰਾਂ ਨੂੰ ਜਿੰਨਾ ਲਾਭ ਹੁੰਦਾ ਹੈ ਦੇ ਦੇ। ਫਿਰ ਸਮਾਂ ਹੱਥ ਨਹੀਂ ਆਉਣਾ ਕਿਉਂਕਿ ‘ਚਲਦੀ ਦਾ ਨਾਂ ਗੱਡੀ ਹੈ।

20. ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ- ਜਦੋਂ ਕੋਈ ਡਾਢਾ ਮੂਰਖ ਹਾਸੇ-ਹਾਸੇ ਵਿਚ ਹੀ ਕਿਸੇ ਦਾ ਨੁਕਸਾਨ ਕਰ ਦੇਵੇ।
ਵਾਕ-ਮਹਿੰਦਰ ਦੇ ਘਰ ਨੂੰ ਦੀਵਾਲੀ ਵਾਲੀ ਰਾਤ ਨੂੰ ਪਟਾਖੇ ਚੱਲਣ ਕਾਰਨ ਅੱਗ ਲੱਗ ਗਈ। ਉਸ ਨਾਲ ਹਮਦਰਦੀ ਦੀ ਥਾਂ ਉਸ ਦੇ ਵਿਰੋਧੀਆਂ ਨੇ ਹੱਸਣਾ ਸ਼ੁਰੂ ਕਰ ਦਿੱਤਾ। ਵਾਹ ਜੀ ਵਾਹ ਮਹਿੰਦਰ ਹੋਰਾਂ ਘਰ ਦੀਵਾਲੀ ਦੀਆਂ ਖੁਬ ਰੋਸ਼ਨੀਆਂ ਰਹੀਆਂ ਹਨ। ਲਾਗੇ ਖੜੇ ਇਕ ਗੁਆਂਢੀ ਨੇ ਆਖਿਆਂ ਕਿ ਦੇਖੋ ਇੱਥੇ ਤਾਂ ਉਹ ਗੱਲ ਹੋਈ ਕਿ “ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ।

21. ਜਿਹੜੇ ਗਰਜਦੇ ਹਨ, ਉਹ ਵਸਰਦੇ ਨਹੀਂ- ਵਧੇਰੇ ਰੌਲਾ-ਰੱਪਾ ਪਾਉਣ ਵਾਲੇ ਕੁੱਝ ਕਰਕੇ ਨਹੀਂ ਦਿਖਾ ਸਕਦੇ।
ਵਾਕ-ਮੈਨੂੰ ਪਤਾ ਸੀ ਕਿ ਉੱਚੀ-ਉੱਚੀ ਬੋਲ ਕੇ ਗਿੱਦੜ ਭਬਕੀਆਂ ਦੇਣ ਵਾਲਾ ਪਰਸਾ ਸਾਡੇ ਨਾਲ ਟੱਕਰ ਨਹੀਂ ਲੈ ਸਕੇਗਾ। ਇਸ ਲਈ ਜਦੋਂ ਉਸ ਨੂੰ ਲਲਕਾਰਿਆਂ ਤਾਂ ਉਹ ਭੱਜ ਗਿਆ। ਕਿਸੇ ਨੇ ਸੱਚ ਹੀ ਆਖਿਆ ਹੈ, “ਜਿਹੜੇ ਗਰਜਦੇ ਹਨ ਉਹ ਵਰਸਦੇ ਨਹੀਂ।”

22. ਜਿੱਧਰ ਗਈਆਂ ਬੇੜੀਆਂ ਓਧਰ ਗਏ ਮਲਾਹ- ਕਿਸੇ ਬੰਦ ਦੇ ਤੁਰ ਜਾਣ ਨਾਲ ਉਸ ਦੇ ਪ੍ਰਭਾਵ ਜਾਂ ਸ਼ੌਕ ਦਾ ਜਾਂਦੇ ਰਹਿਣਾ।
ਵਾਕ-ਅੱਜ ਕਲ੍ਹ ਨਾ ਪੁਰਾਣੇ ਪਹਿਲਵਾਨ ਰਹੇ ਹਨ ਅਤੇ ਨਾ ਹੀ ਲੋਕਾਂ ਨੂੰ ਛਿੰਝਾ ਦੇਖਣ ਦੇ ਸ਼ੌਕ ਅਖੇ, ਜਿੱਧਰ ਗਈਆਂ ਬੇੜੀਆਂ ਓਧਰ ਗਏ ਮਲਾਹ।”

23. ਛੋਟਾ ਮੁੰਹ ਤੇ ਵੱਡੀ ਗੱਲ- ਕਿਸੇ ਅਨਾੜੀ ਦੀ, ਅਧੀਨਗੀ ਨਾਲ ਸਿਆਣੀ ਗੱਲ ਆਖਣੀ।
ਵਾਕ-ਜਦੋਂ ਮੇਰੀ ਪਤਨੀ ਮੇਰੇ ਨਾਲ ਲੜ ਕੇ ਪੇਕੀਂ ਤੁਰ ਗਈ ਤਾਂ ਮੇਰੇ ਨੌਕਰ ਰਾਮੂ ਨੇ ਆਖਿਆ, ਮਾਲਕ ! ਛੋਟਾ ਮੁੰਹ ਵੱਡੀ ਗੱਲ। ਤੁਸੀਂ ਬੀਬੀ ਜੀ ਨੂੰ ਜਾ ਕੇ ਮੌੜ ਲਿਆਓ। ਇਸ ਵਿਚ ਹੀ ਸਾਡਾ ਸਾਰਿਆਂ ਦਾ ਭਲਾ ਹੈ।”

24. ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ- ਇਕ ਦੋਸ਼ੀ ਦੂਜੇ ਦੇ ਦੋਸ਼ ਕਿਉਂ ਕੱਢੇ।
ਵਾਕ-ਜਦੋਂ ਮੁਹੱਲੇ ਵਿਚ ਹੋਏ ਕਤਲ ਦਾ ਦੋਸ਼ ਕਰਮੇ ਨੇ ਰਾਜ ਦੇ ਸਿਰ ਲਾਇਆ ਤਾਂ ਉਸ ਨੇ ਕਿਹਾ “ਚੁੱਪ ਕਰ ਓਏ । ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ। ਅਜੇ ਤਾਂ ਤੂੰ ਕਲ਼ ਹੀ ਕਤਲ ਦੇ ਦੋਸ਼ ਵਿਚ ਚਾਰ ਸਾਲ ਦੀ ਕੈਦ ਭੁਗਤ ਕੇ ਆਇਆ ਹੈ।

25. ਜੇਡਾ ਸਿਰ ਓਡੀ ਸਿਰ ਪੀੜ- ਜਿੰਨੀ ਉੱਚੀ ਪਦਵੀ ਤੇ ਕੋਈ ਵਿਅਕਤੀ ਹੋਵੇ ਉੱਨੀਆਂ ਹੀ ਉਸ ਦੀਆਂ ਜ਼ਿਮੇਂਵਾਰੀਆਂ ਵੱਧ ਜਾਂਦੀਆਂ ਹਨ।
ਵਾਕ-ਡੀ. ਸੀ. ਦੀ ਪਤਨੀ ਆਪਣੀ ਸਹੇਲੀ ਨੂੰ ਦੱਸ ਰਹੀ ਸੀ, “ਭੈਣ ਮੇਰੇ | ਪਤੀ ਨੂੰ ਤਾਂ ਪੱਲ ਭਰ ਲਈ ਵੀ ਚੈਨ ਨਹੀਂ ਰਿਹਾ। ਸਵੇਰ ਤੋਂ ਸ਼ਾਮ ਤੱਕ ਮਿਲਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ, ਰੋਟੀ ਵੀ ਆਰਾਮ ਨਾਲ ਨਹੀਂ ਖਾਣੀ ਮਿਲਦੀ।’ ਸਹੇਲੀ ਨੇ ਅਗੋਂ ਆਖਿਆ ਭੈਣ, ‘ਜੇਡਾ ਸਿਰ, ਓਡੀ ਸਿਰ ਪੀੜ, ਜ਼ਿਮੇਵਾਰੀਆਂ ਵੱਧ ਗਈਆਂ ਹਨ।

26. ਜੈਸੀ ਸੰਗਤ ਵੈਸੀ ਰੰਗਤ- ਸੰਗਤ ਦਾ ਰੰਗ ਚੜ ਹੀ ਜਾਂਦਾ ਹੈ।
ਵਾਕ-ਸ਼ਰਾਬੀਆਂ ਕੋਲ ਬੈਠ ਕੇ ਸਰਦਾਰਾ ਵੀ ਸ਼ਰਾਬੀ ਬਣ ਗਿਆ ਹੈ। ਸਿਆਣਿਆ ਠੀਕ ਹੀ ਆਖਿਆ ਹੈ , “ਜੈਸੀ ਸੰਗਤ ਵੈਸੀ ਕ ਰੰਗਤ।’’

27, ਭੁੱਗਾ ਫੂਕ ਤਮਾਸ਼ਾ ਵੇਖਣਾ- ਘਰ ਦੇ ਹੀ ਬੰਦਿਆਂ ਦਾ ਮੁਕੱਦਮੇਬਾਜ਼ੀ ਵਿੱਚ, ਰੁਪਿਆ ਬਰਬਾਦ ਕਰਨਾ।
ਵਾਕ-ਕਰਤਾਰੇ ਨੇ ਆਪਣੇ ਭਰਾ ਸਰਦਾਰੇ ਨੂੰ ਆਖਿਆ ਕਿ ਘਰ ਦੀ ਬੇਹਤਰੀ ਇਸੇ ਵਿਚ ਹੈ ਕਿ ਜਾਇਦਾਦ ਵੰਡਣ ਲਈ ਸਾਨੂੰ ਨਾਲ ਕਚਹਿਰੀਆਂ ਅਤੇ ਮੁਕੱਦਮੇਬਾਜ਼ੀ ਦੀ ਰਾਹ ਅਪਣਾਕੇ, “ਝੁੱਗਾ ਫੂਕ ਤਮਾਸ਼ਾ ਨਹੀਂ ਦੇਖਣਾ ਚਾਹੀਦਾ।

28. ਆਪਣਾ ਨੰਗਿਰ ਪਰਾਇਆ ਢੀਂਗਰ-ਹਰੇਕ ਨੂੰ ਦੂਜੇ ਦੀ ਚੰਗੀ ਚੀਜ਼ ਦੇ ਟਾਕਰੋ ਤੇ ਆਪਣੀ ਭੈੜੀ ਚੀਜ਼ ਵੀ ਚੰਗੀ ਲੱਗਦੀ ਹੈ।

29. ਇੱਕ ਕਰੇਲਾ ਦੂਜਾ ਨਿੰਮ ਚੜ੍ਹਿਆ-ਕਿਸੇ ਵਿੱਚ ਦੇ ਔਗੁਣਾ ਦਾ ਇੱਕ ਤੋਂ ਵੱਧ ਹੋਣਾ।

30. ਊਠ ਨਾ ਕੁੱਦੇ ਬੋਤੇ ਕੁੱਦੇ- ਜਦੋਂ ਕਿਸੇ ਅਸਲੀ ਚੀਜ਼ ਦਾ ਹੱਕਦਾਰ ਤਾਂ ਚੁੱਪ ਰਹੇ, ਪਰ ਕੋਈ ਅੱਡ ਬੈਠਾ ਬੰਦਾ ਰੋਲਾ ਪਾਉਣ ਲੱਗ ਪਵੇ।

31. ਉਹ ਕਿਹੜੀ ਗਲੀ ਜਿੱਥੇ ਭਾਰੀ ਨਹੀਂ ਖਲੀ– ਜਿਹੜਾ ਬੰਦਾ ਹਰ ਥਾਂ ਹਰ ਮੌਕੇ ਮਿਲੇ ਉਸ ਲਈ ਇਹ ਅਖਾਣ ਵਰਤਦੇ ਹਨ।

32. ਅਸਮਾਨ ਤੋਂ ਡਿੱਗੀ ਖਜੂਰ ਤੇ ਅਟਕੀ- ਜਦੋਂ ਕੋਈ ਬੰਦਾ ਇੱਕ ਮੁਸੀਬਤ ਵਿੱਚੋਂ ਛੁਟਕਾਰਾ ਪਾਉਂਦਾ ਹੋਇਆ ਕਿਸੇ ਦੂਜੀ ਮੁਸੀਬਤ ਵਿੱਚ ਫਸ ਜਾਵੇ।

33. ਸਖੀ ਨਾਲੋਂ ਸੂਮ ਭਲਾ ਜਿਹੜਾ ਤੁਰਤ ਦੇਵੇ ਜਵਾਬ- ਲਾਰੈ ਲਾ-ਲਾ ਕੇ ਤੇ ਆਸਾਂ ਬੰਨ੍ਹ ਕੇ ਨਿਰਾਸ਼ ਕਰਨ ਵਾਲੇ ਮਨੁੱਖ ਨਾਲੋਂ ਉਹ ਮਨੁੱਖ ਚੰਗਾ ਹੁੰਦਾ ਹੈ ਜੋ ਪਹਿਲਾਂ ਹੀ ਸਹਾਇਤਾ ਕਰਨ ਤੋਂ ਕੋਰੀ ਨਾਂਹ ਕਰ ਦੇਵੇ।

34. ਹਾਥੀ ਲੰਘ ਗਿਆ ਪੂਛ ਰਹਿ ਗਈ- ਜਦੋਂ ਬਹੁਤ ਸਾਰਾ ਕੰਮ ਤਾਂ ਮੁੱਕ ਜਾਵੇ ਅਤੇ ਥੋੜ੍ਹਾ ਜਿਹਾ ਹੀ ਬਾਕੀ ਰਹਿ ਜਾਵੇ ਉਦੋਂ ਕੰਮ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਲਈ ਆਖਦੇ ਹਨ।

35. ਕਾਹਲੀ ਦੀ ਘਾਣੀ ਅੱਧਾ ਤੇਲ ਅੱਧਾ ਪਾਣੀ- ਕਾਹਲੀ ਨਾਲ ਕੀਤਾ ਕੰਮ ਸਿਰੇ ਨਹੀਂ ਚੜ੍ਹਦਾ।

36. ਖਾਈਏ ਮਨ ਭਾਉਂਦਾ, ਪਹਿਨੀਏ ਜਗ ਭਾਉਂਦਾ- ਖਾਓ ਜੋ ਕੁਝ ਆਪਣਾ ਜੀ ਕਰੇ, ਪਰ ਪਹਿਰਾਵਾ ਉਹੀ ਕਰਨਾ ਚੰਗਾ ਹੁੰਦਾ ਹੈ ਜੋ ਲੋਕਾਂ ਨੂੰ ਚੰਗਾ ਲੱਗੇ।

37. ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ- ਭੈੜਿਆਂ ਬੰਦਿਆਂ ਦੀ ਸਾਂਝ ਵਿੱਚ ਬਦਨਾਮੀ ਹੁੰਦੀ ਹੈ।

 

# Best Punjabi Sayings in English | All Punjabi Proverbs | Punjabi Kahawata with answers

# Punjabi Quotes # Punjabi lokoktiyan # Punjabi Proverbs in English with meaning

 

ध्यान दें– प्रिय दर्शकों Punjabi Proverbs (Article) आपको अच्छा लगा तो जरूर शेयर करे

Leave a Comment

Your email address will not be published. Required fields are marked *