In this article, we are providing information about Cow in Punjabi. Short Essay on Cow in Punjabi Language. ਗਾਂ ਤੇ ਲੇਖ, Cow par Punjabi Nibandh.
Checkout- Cow Essay in Hindi
ਗਾਂ ਤੇ ਲੇਖ ਪੰਜਾਬੀ ਵਿੱਚ- Essay on Cow in Punjabi Language
ਗਾਂ ਇਕ ਪਾਲਤੂ ਪਸ਼ੁ ਹੈ । ਗਉਆਂ ਚਿੱਟੇ, ਕਾਲੇ, ਡੱਬ-ਖੜੱਬੇ ਆਦਿ ਕਈ ਰੰਗਾਂ ਦੀਆਂ ਹੁੰਦੀਆਂ ਹਨ। ਲੋਕ ਇਨ੍ਹਾਂ ਨੂੰ ਆਪਣੇ ਘਰਾਂ ਵਿਚ ਪਾਲਦੇ ਹਨ। ਇਹ ਇਕ ਬੜਾ ਪਿਆਰਾ ਜਿਹਾ ਪਸ਼ੂ ਹੈ।
ਗਾਂ ਦੀਆਂ ਚਾਰ ਲੱਤਾਂ, ਦੋ ਕੰਨ, ਦੋ ਅੱਖਾਂ, ਇਕ ਮੁੰਹ ਤੇ ਇਕ ਲੰਮੀ ਜਿਹੀ ਪੁਛ ਹੁੰਦੀ ਹੈ।ਇਹ ਘਾਹ, ਵੜੇਵੇਂ, ਤੁੜੀ ਆਦਿ ਖਾਂਦੀ ਹੈ ਤੇ ਮਿੱਠਾ ਦੁੱਧ ਦਿੰਦੀ ਹੈ।
ਗਾਂ ਦਾ ਦੁੱਧ ਬੜਾ ਗੁਣਕਾਰੀ ਹੁੰਦਾ ਹੈ। ਇਸ ਦਾ ਦੁੱਧ ਵਿਸ਼ੇਸ਼ ਤੌਰ `ਤੇ ਬੱਚਿਆਂ ਅਤੇ ਮਰੀਜ਼ਾਂ ਲਈ ਬੜਾ ਲਾਭਦਾਇਕ ਹੁੰਦਾ ਹੈ। ਇਸ ਦੇ ਦੁੱਧ ਤੋਂ ਦਹੀਂ, ਮੱਖਣ, ਪਨੀਰ ਆਦਿ ਬਣਾਇਆ ਜਾਂਦਾ ਹੈ। ਇਸ ਦੇ ਦੁੱਧ ਤੋਂ ਕਈ ਕਿਸਮ ਦੀਆਂ ਮਠਿਆਈਆਂ ਬਣਦੀਆਂ ਹਨ। ਹਲਵਾਈ ਚਾਹ ਵਾਸਤੇ ਇਸ ਦੇ ਦੁੱਧ ਦੀ ਵਰਤੋਂ ਕਰਦੇ ਹਨ।
ਗਉਆਂ ਕਈ ਕਿਸਮ ਦੀਆਂ ਹੁੰਦੀਆਂ ਹਨ। ਕਈ ਵਲੈਤਣ ਗਊਆਂ 40-40 ਕਿੱਲੋ ਤੱਕ ਦੁੱਧ ਦਿੰਦੀਆਂ ਹਨ।
ਗਾਂ ਦੇ ਬੱਚੇ ਨੂੰ ਵੱਛਾ ਕਹਿੰਦੇ ਹਨ। ਇਹ ਵੱਡਾ ਹੋ ਕੇ ਬਲਦ ਕਹਾਉਂਦਾ ਹੈ। ਕਿਸਾਨ ਬਲਦਾਂ ਨੂੰ ਹਲਾਂ ਅੱਗੇ ਜੋੜ ਕੇ ਹਲ ਵਾਹੁੰਦੇ ਹਨ।
ਭਾਰਤ ਵਿਚ ਗਾਂ ਦੀ ਪੂਜਾ ਕੀਤੀ ਜਾਂਦੀ ਹੈ। ਕਈ ਲੋਕ ਇਸ ਦਾ ਦਾਨ ਵੀ ਕਰਦੇ ਹਨ। ਭਾਰਤ ਵਿਚ ਗਊਆਂ ਨੂੰ ਮਾਰਨ ਤੇ ਸਖ਼ਤ ਮਨਾਹੀ ਹੈ। ਸਾਨੂੰ ਅਜਿਹੇ ਭੋਲੇ-ਭਾਲੇ ਜਾਨਵਰਾਂ ਨੂੰ ਮਾਰਨਾ ਨਹੀਂ ਚਾਹੀਦਾ ਸਗੋਂ ਪਿਆਰ ਕਰਨਾ ਚਾਹੀਦਾ ਹੈ।
Essay on Bhagat Singh in Punjabi
ध्यान दें– प्रिय दर्शकों Essay on Cow in Punjabi आपको अच्छा लगा तो जरूर शेयर करे।