ਸ਼ਹੀਦ ਭਗਤ ਸਿੰਘ ਤੇ ਲੇਖ ਪੰਜਾਬੀ ਵਿੱਚ- Essay on Bhagat Singh in Punjabi

In this article, we are providing information about Bhagat Singh in Punjabi. Short Essay on Bhagat Singh in Punjabi Language. ਭਗਤ ਸਿੰਘ ਤੇ ਲੇਖ ਪੰਜਾਬੀ ਵਿੱਚ, Bhagat Singh par Punjabi Nibandh | Lekh. Essay on shaheed bhagat singh in Punjabi language for class 4,5,6,7,8,9,10,11 and 12

Checkout – 10 Lines on Bhagat Singh in Hindi

ਸ਼ਹੀਦ ਭਗਤ ਸਿੰਘ ਤੇ ਲੇਖ ਪੰਜਾਬੀ ਵਿੱਚ- Essay on Bhagat Singh in Punjabi

Essay on Bhagat Singh in Punjabi

 

( Essay-1 ) Essay on Shaheed Bhagat Singh in Punjabi for class 4,5,6

ਭਾਰਤ ਦੀ ਅਜ਼ਾਦੀ ਲਈ ਜਿਨ੍ਹਾਂ ਨੌਜਵਾਨਾਂ ਨੇ ਫਾਂਸੀ ਦੇ ਰੱਸੇ ਨੂੰ ਹੱਸ ਕੇ ਚੁੰਮਿਆ, ਭਗਤ ਸਿੰਘ ਉਹਨਾਂ ਵਿੱਚੋਂ ਇੱਕ ਸੀ।

ਭਗਤ ਸਿੰਘ ਦਾ ਜਨਮ 1908 ਵਿੱਚ ਪਿੰਡ ਬੰਗਾ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਸ੍ਰ: ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ।

ਭਗਤ ਸਿੰਘ ਨੂੰ ਦੇਸ਼ ਭਗਤੀ ਦਾ ਪਹਿਲਾ ਸਬਕ ਆਪਣੇ ਘਰੋਂ ਹੀ ਮਿਲਿਆ। ਉਸ ਦੇ ਪਿਤਾ ਅਤੇ ਦੋਵੇਂ ਚਾਚੇ (ਅਜੀਤ ਸਿੰਘ ਅਤੇ ਸਵਰਨ ਸਿੰਘ, ਦੇਸ਼ ਦੀ ਅਜ਼ਾਦੀ ਲਈ ਸਰਗਰਮ ਸਨ।

ਭਗਤ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਦਾਦਾ ਜੀ ਕੋਲ ਰਹਿਕੇ ਪੂਰੀ ਕੀਤੀ। ਉਸ ਤੋਂ ਬਾਅਦ ਉਸ ਨੇ ਡੀ. ਏ. ਵੀ. ਹਾਈ ਸਕੂਲ ਲਾਹੌਰ ਅਤੇ ਡੀ. ਏ. ਦੀ. ਕਾਲਜ ਲਾਹੌਰ ਤੋਂ ਵਿੱਦਿਆ ਪ੍ਰਾਪਤ ਕੀਤੀ। 1920 ਵਿੱਚ ਉਹ ਨੈਸ਼ਨਲ ਕਾਲਜ, ਲਾਹੌਰ ਵਿੱਚ ਦਾਖਲ ਹੋ ਗਿਆ।

ਆਪਣੇ ਵਿਦਿਆਰਥੀ ਜੀਵਨ ਸਮੇਂ ਹੀ ਭਗਤ ਸਿੰਘ ਦਾ ਰੁਝਾਨ ਕ੍ਰਾਂਤੀਕਾਰੀਆਂ ਵੱਲ ਹੋ ਗਿਆ। ਘਰਦਿਆਂ ਨੇ ਆਪ ਦਾ ਵਿਆਹ ਕਰ ਕੇ ਆਪ ਨੂੰ ਪਰਿਵਾਰਕ ਬੰਧਨਾਂ ਵਿੱਚ ਪਾਉਣਾ ਚਾਹਿਆ। ਪਰ ਭਗਤ ਸਿੰਘ ਘਰੋਂ ਭੱਜ ਕੇ ਕਾਨ੍ਹਪੁਰ ਚਲਾ ਗਿਆ। ਇਥੇ ਹੀ ਉਸ ਦੀ ਮੁਲਾਕਾਤ ਚੰਦਰ ਸ਼ੇਖਰ ਅਜ਼ਾਦ ਨਾਲ ਹੋਈ।

1929 ਵਿੱਚ ਜਦੋਂ ਸਾਈਮਨ ਕਮਿਸ਼ਨ ਲਾਹੌਰ ਆਇਆ ਤਾਂ ਲਾਲਾ ਲਾਜਪਤ ਰਾਏ ਨੇ ਉਸ ਦੇ ਵਿਰੁੱਧ ਇੱਕ ਜਲੂਸ ਕੱਢਿਆ। ਪੁਲਿਸ ਅਫ਼ਸਰ ਸਕਾਟ ਨੇ ਲਾਲਾ ਜੀ ਦੇ ਲਾਠੀਆਂ ਮਾਰੀਆਂ। ਲਾਠੀਆਂ ਦੀ ਇਹ ਮਾਰ ਹੀ ਲਾਲਾ ਜੀ ਦੀ ਸ਼ਹੀਦੀ ਦਾ ਕਾਰਨ ਬਣੀ।

ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਕਾਟ ਨੂੰ ਮਾਰਨ ਦੀ ਯੋਜਨਾ ਬਣਾਈ। ਭਗਤ ਸਿੰਘ, ਰਾਜ ਗੁਰੂ, ਸੁਖਦੇਵ, ਚੰਦਰ ਸ਼ੇਖਰ ਅਜ਼ਾਦ ਨੇ ਸਕਾਟ ਦੇ ਭੁਲੇਖੇ ਇੱਕ ਹੋਰ ਪੁਲਿਸ ਅਫ਼ਸਰ ਸਾਂਡਰਸ ਨੂੰ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਭਗਤ ਸਿੰਘ ਵਾਲ ਕਟਾ ਕੇ ਲਾਹੌਰ ਤੋਂ ਬਚ ਨਿਕਲਿਆ।

ਇਸ ਤੋਂ ਬਾਅਦ ਭਗਤ ਸਿੰਘ ਅਤੇ ਬੀ. ਕੇ. ਦੱਤ ਨੇ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟੇ। ਪਰ ਬੰਬ ਸੁੱਟਣ ਤੋਂ ਬਾਅਦ ਉਹ ਭੱਜੇ ਨਾ, ਸਗੋਂ ਗ੍ਰਿਫ਼ਤਾਰ ਹੋ ਗਏ।

ਭਗਤ ਸਿੰਘ ਦੇ ਦੂਜੇ ਸਾਥੀ ਵੀ ਫੜ ਲਏ ਗਏ। ਪਰ ਇਹਨਾ ਬਹਾਦਰਾਂ ਨੇ ਅਦਾਲਤ ਵਿੱਚ ਆਪਣੇ ਹੱਕ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ। ਪਰ ਭਗਤ ਸਿੰਘ ਨੇ ਕਿਹਾ ਕਿ ਸਾਨੂੰ ਗੋਲੀ ਨਾਲ ਉਡਾ ਦਿਓ, ਤਾਂ ਅਸੀਂ ਜ਼ਿਆਦਾ ਖੁਸ਼ ਹੋਵਾਂਗੇ।

23 ਮਾਰਚ, 1931 ਨੂੰ ਇਹਨਾਂ ਤਿੰਨਾਂ ਸੂਰਮਿਆਂ ਨੂੰ ਫਾਂਸੀ ਦੇ ਦਿੱਤੀ ਗਈ। ਅੰਗਰੇਜ਼ ਸਰਕਾਰ ਨੇ ਇਹਨਾਂ ਦੀਆਂ ਦੇਹਾਂ ਦਾ ਆਪ ਹੀ ਅੰਤਮ ਸੰਸਕਾਰ ਕੀਤਾ ਅਤੇ ਅਸਥੀਆਂ ਸਤਲੁਜ ਦਰਿਆ ਵਿੱਚ ਹੀ ਪ੍ਰਵਾਹ ਕਰ ਦਿੱਤੀਆਂ। ਫਿਰੋਜ਼ਪੁਰ ਦੇ ਨੇੜੇ ਪਿੰਡ ਹੁਸੈਨੀਵਾਲਾ ਦੇ ਸਥਾਨ ‘ਤੇ ਇਹਨਾਂ ਤਿੰਨਾਂ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਹੈ।

ਭਗਤ ਸਿੰਘ ਦੀ ਸ਼ਹੀਦੀ ਨੇ ਹਜ਼ਾਰਾਂ ਨੌਜਵਾਨਾਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਡਟਣ ਲਈ ਪ੍ਰੇਰਿਤ ਕੀਤਾ। ਕਿਸੇ ਨੇ ਠੀਕ ਹੀ ਕਿਹਾ ਹੈ- ਜਦ ਡੁੱਲ੍ਹਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ।

Read Also-

Essay on Mahatma Gandhi in Punjabi

 

( Essay – 2 ) Punjabi Essay on Bhagat Singh | Shaheed Bhagat Singh Lekh in Punjabi

ਭੂਮਿਕਾ

ਭਗਤ ਸਿੰਘ ਦਾ ਨਾਂ ਲੈਂਦੇ ਹੀ ਅਜ ਵੀ ਸਾਡਾ ਖੂਨ ਖੋਲਣ ਲਗ ਜਾਂਦਾ ਹੈ। ਦੇਸ਼ ਦੀ ਸੁਤੰਤਰਤਾ ਦੇ ਲਈ ਜਿਸ ਤਰ੍ਹਾਂ ਉਹਨਾਂ ਆਪਣਾ ਸਭ ਕੁਝ ਬਲੀਦਾਨ ਕਰ ਦਿੱਤਾ, ਉਸਦਾ ਉਦਾਹਰਣ ਮਿਲਣਾ ਮੁਸ਼ਕਲ ਹੈ। ਇਤਿਹਾਸਕਾਰਾਂ ਨੇ ਉਹਨਾਂ ਨੂੰ ‘ਸ਼ਹੀਦੇ ਆਜ਼ਮ’ ਕਹਿਕੇ ਸਤਿਕਾਰਿਆ ਹੈ। ਉਹਨਾਂ ਦਾ ਜੀਵਨ ਇਕ ਅਜਿਹਾ ਪ੍ਰਕਾਸ਼ ਸਤੰਭ ਹੈ ਜੋ ਬਲੀਦਾਨ ਦੇ ਰਾਹ ਵਲ ਸਦੀਆਂ ਤਕ ਸਾਨੂੰ ਰਾਹ ਵਿਖਾਵੇਗਾ। ਉਹ ਦੇਸ਼ ਦੀ ਆਜ਼ਾਦੀ ਲਈ ਹਿੰਸਾ ਦਾ ਸਹਾਰਾ ਲੈਣ ਤੋਂ ਵੀ ਨਹੀਂ ਸਨ ਘਬਰਾਉਂਦੇ।ਉਹਨਾਂ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਜ਼ਰੂਰੀ ਹੈ।

ਜਨਮ | ਮਾਤਾ ਪਿਤਾ | ਪੜ੍ਹਾਈ ਲਿਖਾਈ

ਸਰਦਾਰ ਭਗਤ ਸਿੰਘ ਦਾ ਜਨਮ 27 ਸਤੰਬਰ 1907 ਨੂੰ ਪੰਜਾਬ ਵਿਚ ਇਕ ਕ੍ਰਾਂਤੀਕਾਰੀ ਪਰਿਵਾਰ ਵਿਚ ਬੰਗਾ ਨਾਮਕ ਪਿੰਡ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਸੀ। ਆਪ ਦੇ ਪਿਤਾ ਅਤੇ ਚਾਚਾ ਪ੍ਰਸਿੱਧ ਕ੍ਰਾਂਤੀਕਾਰੀ ਸਨ। ਜਿਸ ਦਿਨ ਆਪ ਦਾ ਜਨਮ ਹੋਇਆ ਆਪ ਦੇ ਚਾਚਾ ਅਜੀਤ ਸਿੰਘ ਮਾਂਡਲੇ ਜੇਲ੍ਹ ਤੋਂ ਰਿਹਾ ਹੋਏ ਅਤੇ ਪਿਤਾ ਨੇਪਾਲ ਤੋਂ ਘਰ ਵਾਪਸ ਪਰਤੇ ਸਨ। ਦਾਦੀ ਨੇ ਬਾਲਕ ਨੂੰ ਭਾਗਾਂ ਵਾਲਾ ਕਿਹਾ। ਇਸ ਸ਼ਬਦ ਤੋਂ ਬਾਅਦ ਹੀ ਆਪ ਦਾ ਨਾਂ ਭਗਤ ਸਿੰਘ ਬਣ ਗਿਆ। ਭਗਤੀ ਆਪਣੇ ਚਾਚਾ ਅਤੇ ਪਿਤਾ ਪਾਸੋਂ ਪ੍ਰਾਪਤ ਕੀਤੀ ਸੀ। ਬਚਪਨ ਵਿਚ ਹੀ ਬੰਦੂਕ ਅਤੇ ਤਲਵਾਰ ਇਹਨਾਂ ਦੇ ਪਿਆਰੇ ਖਿਡੌਣੇ ਸਨ। ਬਹੁਤ ਛੋਟੀ ਉਮਰ ਵਿਚ ਹੀ ਉਹ ਕ੍ਰਾਂਤੀਕਾਰੀ ਅੰਦੋਲਨ ਵਿਚ ਸ਼ਾਮਲ ਹੋ ਗਏ। ਲਾਹੌਰ ਵਿਚ ਡੀ. ਏ. ਵੀ. ਸਕੂਲ ਵਿਚ ਮੈਟ੍ਰਿਕ ਕਰਨ ਤੋਂ ਬਾਅਦ ਆਪ ਡੀ. ਏ. ਵੀ. ਕਾਲਜ ਵਿਚ ਦਾਖਲ ਹੋ ਗਏ। ਉਥੇ ਆਪ ਦਾ ਸੰਬੰਧ ਸੁਖਦੇਵ ਅਤੇ ਭਗਵਤੀ ਚਰਨ ਆਦਿ ਕ੍ਰਾਂਤੀਕਾਰੀਆਂ ਨਾਲ ਹੋ ਗਿਆ। ਇਹ ਸਾਰੇ ਰਾਜਨੀਤਿਕ ਅਤੇ ਅਰਥ ਸ਼ਾਸਤਰ ਵਿਚ ਬੜੀ ਰੂਚੀ ਲਿਆ ਕਰਦੇ ਸਨ।

ਸਰਦਾਰ ਭਗਤ ਸਿੰਘ ਅਜੇ ਕਾਲਜ ਵਿਚ ਹੀ ਸਿਖਿਆ ਪ੍ਰਾਪਤ ਕਰ ਰਹੇ ਸਨ ਕਿ ਘਰ ਵਾਲਿਆਂ ਨੇ ਉਹਨਾਂ ਦੇ ਵਿਆਹ ਦੀਆਂ ਤਿਆਰੀਆਂ ਕਰ ਦਿੱਤੀਆਂ। ਉਹ ਇਹਨਾਂ ਬੰਧਨਾਂ ਵਿਚ ਪੈਣ ਲਈ ਤਿਆਰ ਨਹੀਂ ਸਨ। ਘਰ ਵਾਲਿਆਂ ਨੇ ਜਦੋਂ ਉਹਨਾਂ ਦੇ ਵਿਰੋਧ ਦੀ ਪਰਵਾਹ ਨਾ ਕੀਤੀ ਤਾਂ ਉਹ ਘਰ ਛੱਡ ਕੇ ਭੱਜ ਗਏ। ਕਾਨਪੁਰ ਵਿਚ ਗਨੇਸ਼ ਸ਼ੰਕਰ ਵਿਦਿਆਰਥੀ ਦੇ ਕੋਲ ਰਹਿ ਕੇ ਪ੍ਰਤਾਪ ਦਾ ਸੰਪਾਦਨ ਕਰਨ ਲੱਗੇ।

ਦੇਸ਼ ਦੀ ਆਜ਼ਾਦੀ ਲਈ ਸੰਗਰਸ਼

ਪ੍ਰਤਾਪ ਵਿਚ ਕੰਮ ਕਰਨ ਅਤੇ ਕਾਨਪੁਰ ਵਿਚ ਰਹਿਣ ਨਾਲ ਆਪ ਦਾ ਮੇਲ ਬਟੁਕੇਸ਼ਵਰ ਦੱਤ ਨਾਲ ਹੋ ਗਿਆ। ਇਹ ਮੇਲ ਉਹਨਾਂ ਨੂੰ ਕ੍ਰਾਂਤੀਕਾਰੀ ਜੀਵਨ ਅਪਣਾਉਣ ਦੇ ਲਈ ਮਹਾਨ ਪ੍ਰੇਣਾ ਦਾ ਸ੍ਰੋਤ ਬਣਿਆ। ਇਹਨੀਂ ਦਿਨੀਂ ਆਪ ਨੇ “ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ। ਭਗਤ ਸਿੰਘ ਇਸ ਸਮੇਂ ਤਕ ਪੁਲਿਸ ਦੀਆਂ ਨਜ਼ਰਾਂ ਵਿਚ ਚੜ੍ਹ ਗਏ ਸਨ। ਪੁਲਿਸ ਉਹਨਾਂ ਨੂੰ ਕਿਸੇ ਨਾ ਕਿਸੇ ਮੁਕੱਦਮੇ ਵਿਚ ਫਸਾਉਣ ਦੀ ਤਿਆਰੀ ਕਰ ਰਹੀ ਸੀ। ਸਤੰਬਰ 1934 ਵਿਚ ਦੇਸ਼ ਭਰ ਵਿਚ ਕ੍ਰਾਂਤੀਕਾਰੀਆਂ ਨੂੰ ਇਕੱਠਾ ਕੀਤਾ ਗਿਆ ਅਤੇ ਉਹਨਾਂ ਦੀ ਸੰਸਥਾ ਦਾ ਨਾਂ ਬਦਲ ਦਿੱਤਾ ਗਿਆ। ਹੁਣ ਇਸ ਸੰਸਥਾ ਦਾ ਨਾਂ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਰੱਖ ਦਿੱਤਾ ਗਿਆ। ਇਸ ਦਲ ਦਾ ਦਫਤਰ ਆਗਰੇ ਲਿਆਂਦਾ ਗਿਆ। ਦਲ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਸਾਈਮਨ ਕਮਿਸ਼ਨ ਦਾ ਵਿਰੋਧ

ਆਪ ਆਗਰੇ ਹੀ ਸਨ ਕਿ ਸਾਈਮਨ ਕਮਿਸ਼ਨ ਭਾਰਤ ਆਈ। ਜਗਾ-ਜਗਾ ਉਸਦਾ ਵਿਰੋਧ ਹੋਇਆ। ਲਾਹੋਰ ਵਿਚ ਲਾਲਾ ਲਾਜਪਤ ਰਾਇ ਦੀ ਅਗਵਾਈ ਹੋਠ ਇਕ ਬੜਾ ਭਾਰੀ ਜਲਸਾ ਹੋਣ ਵਾਲਾ ਸੀ। ਆਪ ਆਗਰੇ ਤੋਂ ਲਾਹੌਰ ਆ ਗਏ। ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਲਾਲਾ ਲਾਜਪਤ ਰਾਇ ਉੱਤੇ ਲਾਠੀਆਂ ਦੀ ਬੌਛਾਰ ਕੀਤੀ ਗਈ । ਲਾਲਾ ਜੀ ਨੂੰ ਬਹੁਤ ਚੋਟਾਂ ਆਈਆਂ। ਇਨ੍ਹਾਂ ਚੋਟਾਂ ਨੂੰ ਉਹ ਸਹਿ ਨਾ ਸਕੇ। ਲਾਲਾ ਜੀ ਦੀ ਮੌਤ ਨਾਲ ਦੇਸ਼ ਦੇ ਗਭਰੂਆਂ ਦਾ ਖੂਨ ਖੋਲ ਉਠਿਆ। ਉਹਨਾਂ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਕਸਮ ਖਾਧੀ। 17 ਦਸੰਬਰ 1928 ਨੂੰ ਸ਼ਾਮ ਦੇ ਚਾਰ ਵਜੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਚੰਦਰ ਸ਼ੇਖਰ ਆਜ਼ਾਦ ਨੇ ਸਾਂਡਰਸ ਨੂੰ ਮੌਤ ਦੇ ਘਾਟ ਉਤਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ। ਪੁਲਿਸ ਨੂੰ ਧੋਖਾ ਦੇ ਕੇ ਚਾਰੇ ਗਭਰੂ ਸਖਤ ਪਹਿਰਿਆਂ ਵਿਚੋਂ ਵੀ ਲਾਹੋਰ ਤੋਂ ਬਾਹਰ ਆ ਗਏ।

ਅਸੈਂਬਲੀ ਹਾਲ ਵਿਚ ਧਮਾਕਾ ਕਰਨਾ

ਇਹਨੀਂ ਦਿਨੀਂ ਅਸੈਂਬਲੀ ਵਿਚ ‘ਪਬਲਿਕ ਸੇਫ਼ਟੀ ਬਿਲ ਪੇਸ਼ ਹੋਣ ਵਾਲਾ ਸੀ। ਇਹਨਾਂ ਕ੍ਰਾਂਤੀਕਾਰੀਆਂ ਨੇ ਨਾਗਰਿਕ ਅਧਿਕਾਰਾਂ ਵਿਚ ਪੈਣ ਵਾਲੀ ਚੋਟ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ। ਅਸੈਂਬਲੀ ਹਾਲ ਵਿਚ ਧਮਾਕਾ ਕਰਨ ਦਾ ਨਿਸ਼ਚਾ ਹੋਇਆ ਅਤੇ ਇਸ ਕੰਮ ਦੇ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਚੁਣਿਆ ਗਿਆ। ਬਟੁਕੇਸ਼ਵਰ ਦੱਤ ਨੇ ਵਿਲੈਤੀ ਵੇਸ਼ ਵਿਚ ਅਸੈਂਬਲੀ ਭਵਨ ਵਿਚ ਪ੍ਰਵੇਸ਼ ਕੀਤਾ। ਗੈਲਰੀਆਂ ਵਿਚ ਉਸ ਸਮੇਂ ਬੰਬ ਸੁਟਿਆ ਗਿਆ ਜਦੋਂ ਸੇਫਟੀ ਬਿੱਲ ਪੇਸ਼ ਹੋਣ ਵਾਲਾ ਸੀ। ਧਮਾਕਾ ਹੁੰਦਿਆਂ ਹੀ ਅਸੈਂਬਲੀ ਹਾਲ ਵਿਚ ਭਗਦੜ ਮਚ ਗਈ। ਲੋਕਾਂ ਨੇ ਕੁਝ ਸ਼ਾਂਤੀ ਹੋ ਜਾਣ ਦੇ ਬਾਅਦ ਦੇਖਿਆ ਕਿ ਦੋ । ਜਵਾਨ ਨਾਰੇ ਲਗਾਉਂਦੇ ਹੋਏ ਲਾਲ ਰੰਗ ਦੇ ਪਰਚੇ ਵੰਡ ਰਹੇ ਹਨ। ਪੁਲਿਸ ਨੇ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ।

ਦੋਵੇਂ ਅਪਰਾਧੀਆਂ ਨੇ ਆਪਣੇ ਬਿਆਨਾਂ ਵਿਚ ਅੰਗਰੇਜ਼ੀ ਸਰਕਾਰ ਅਤੇ ਉਹਨਾਂ ਦੇ ਕਾਲੇ ਕਾਰਨਾਮਿਆਂ ਨੂੰ ਦਸਿਆ। ਸਾਂਡਰਸ ਦੀ ਹਤਿਆ ਦੇ ਸੰਬੰਧ ਵਿਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਤੇ ਮੁਕੱਦਮਾ ਚਲਿਆ। ਅਦਾਲਤ ਨੇ ਅਪਰਾਧੀਆਂ ਦੀ ਗੈਰ-ਹਾਜ਼ਰੀ ਵਿਚ ਆਪਣਾ ਫੈਸਲਾ ਦੇ ਕੇ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਦਿੱਤੀ।

ਸਾਰੰਸ਼

23 ਮਾਰਚ 1931 ਦੀ ਸ਼ਾਮ ਇਹਨਾਂ ਤਿੰਨਾਂ ਵੀਰਾਂ ਨੂੰ ਫਾਂਸੀ ਦਿੱਤੀ ਗਈ। ਫਾਂਸੀ ਤੋਂ ਪਹਿਲਾਂ ਇਹਨਾਂ ਤਿੰਨਾਂ ਵੀਰਾਂ ਦਾ ਵਜ਼ਨ ਕੀਤਾ ਗਿਆ ਜੋ ਪਹਿਲਾਂ ਨਾਲੋਂ ਜ਼ਿਆਦਾ ਸੀ। ਫਾਂਸੀ ਤੋਂ ਪਹਿਲਾਂ ਤਿੰਨੇ ਵੀਰ ਇਕ ਦੂਜੇ ਦੇ ਗਲੇ ਮਿਲੇ ਅਤੇ ਭਾਰਤ ਮਾਤਾ ਦੀ ਜੈ ਜੈ ਕਾਰ ਕਰਦੇ ਹੋਏ ਸ਼ਹੀਦ ਹੋ ਗਏ । ਤਿੰਨਾਂ ਵੀਰਾਂ ਦੀਆਂ ਲਾਸ਼ਾਂ ਵੀ ਸਰਕਾਰ ਨੇ ਹੀ ਜਲਾ ਦਿੱਤੀਆਂ। ਦੇਸ਼ ਵਿਚ ਇਹਨਾਂ ਦੀ ਮੌਤ ਤੇ ਬੜਾ ਦੁੱਖ ਮਨਾਇਆ ਗਿਆ। ਤਿੰਨੇ ਹੀ ਵੀਰ ਰਾਜਪੂਤਾਂ ਨੇ ਆਪਣੇ ਆਪ ਨੂੰ ਭਾਰਤ ਦੀ ਮਿੱਟੀ ਨਾਲ ਮਿਲਾ ਕੇ ਅਮਰ ਕਰ ਲਿਆ। ਭਾਰਤ ਦੇ ਸ਼ਹੀਦਾਂ ਦੀ ਲਾਇਨ ਵਿਚੋਂ ਭਗਤ ਸਿੰਘ ਦਾ ਪਹਿਲਾ ਨੰਬਰ ਸੀ। ਅੱਜ ਵੀ ਉਹਨਾਂ ਦੇ ਬਲੀਦਾਨ ਨੂੰ ਯਾਦ ਕਰਕੇ ਭਾਰਤਵਾਸੀ ਆਪਣੀਆਂ ਅੱਖਾਂ ਵਿਚ ਹੰਝੂ ਭਰ ਲੈਂਦੇ ਹਨ।

 

( Essay – 3 ) Bhagat Singh Essay in Punjabi | ਸ਼ਹੀਦ ਭਗਤ ਸਿੰਘ ਤੇ ਲੇਖ

Speech on Bhagat Singh in Punjabi

ਜਦ ਡੁਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ।
ਰੰਬੀਆਂ ਨਾਲ ਖੋਪਰ ਲਹਿੰਦੇ ਤਾਂ ਤਦਬੀਰ ਬਦਲਦੀ ਕੌਮਾਂ ਦੀ।

ਭੂਮਿਕਾ

ਭਾਰਤ ਦੀ ਆਜਾਦੀ ਦੇ ਘੋਲ ਵਿੱਚ ਸ਼ਹੀਦ ਭਗਤ ਸਿੰਘ ਦਾ ਯੋਗਦਾਨ ਵਿਸ਼ੇਸ਼ ਮਹੱਤਤਾ ਵਾਲਾ ਹੈ। ਭਾਰਤ ਦੀ ਕੌਮੀ ਅਜ਼ਾਦੀ ਲਈ ਚਲਾਈਆਂ ਗਈਆਂ ਲਹਿਰਾਂ ਵਿੱਚ ਸ. ਭਗਤ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸ਼ਹੀਦ ਭਗਤ ਸਿੰਘ ਦਾ ਜੀਵਨ ਬਹੁਪੱਖੀ ਮਹਾਨਤਾ ਵਾਲਾ ਸੀ। ਇੱਕ ਪਾਸੇ ਤਾਂ ਉਸਨੇ ਅੰਗ੍ਰੇਜ਼-ਹਾਕਮਾਂ ਦੇ ਦਿਲਾਂ ਅੰਦਰ ਤਰਥੱਲੀ ਮਚਾਈ ਹੋਈ ਸੀ ਅਤੇ ਦੂਸਰੇ ਪਾਸੇ ਉਸਦੀ ਨਿਡਰਤਾ ਅਤੇ ਸਵੈਮਾਨ ਦੀ ਭਾਵਨਾਂ ਕਰੋੜਾਂ ਭਾਰਤ ਵਾਸੀਆਂ ਲਈ ਪ੍ਰੇਰਨਾਂ ਸਰੋਤ ਬਣੀ ਹੋਈ ਸੀ। ਉਹ ਭਾਰਤੀ ਨੌਜੁਆਨਾਂ ਦਾ ‘ਰੌਸ਼ਨ-ਮਿਨਾਰ’ ਸੀ। ਜਿਸ ਤੋਂ ਰੌਸ਼ਨੀ ਪ੍ਰਾਪਤ ਕਰਕੇ ਹਜ਼ਾਰਾਂ ਨੌਜੁਆਨ ਆਜ਼ਾਦੀ ਦੇ ਘੋਲ ਵਿੱਚ ਕੁੱਦ ਪਏ। ਭਗਤ ਸਿੰਘ ਵਰਗੇ ਨੌਜੁਆਨਾਂ ਤੋਂ ਡਰਦੇ ਹੀ ਅੰਗ੍ਰੇਜ਼ ਭਾਰਤ ਦੀ ਅਜ਼ਾਦੀ ਨੂੰ ਹੋਰ ਵਧੇਰੇ ਚਿਰ ਲਈ ਲਟਕਾ ਨਾ ਸਕੇ। ਸ਼ਹੀਦ ਭਗਤ ਸਿੰਘ ਵਰਗੀ ਬਹਾਦਰੀ, ਨਿਡਰਤਾ ਅਤੇ ਦ੍ਰਿੜਤਾ ਦੁਨੀਆਂ ਦੇ ਇਤਿਹਾਸ ਵਿੱਚ ਬਹੁਤ ਘੱਟ ਮਿਲਦੀ ਹੈ।

ਜਨਮ | ਮਾਤਾ ਪਿਤਾ

ਸਰਦਾਰ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ–ਕਲਾਂ ਜਿਲਾ ਨਵਾਂ ਸ਼ਹਿਰ ਵਿੱਚ ਸੀ। ਪਰ ਭਗਤ ਸਿੰਘ ਦੇ ਜਨਮ ਤੋਂ ਪਹਿਲਾਂ ਹੀ ਉਸਦੇ ਮਾਤਾ ਪਿਤਾ ਅਤੇ ਹੋਰ ਪਰਿਵਾਰ ਬੰਗਾ ਜਿਲਾ ਲਾਇਲੁਪਰ (ਪਾਕਿਸਤਾਨ) ਵਿੱਚ ਜਾ ਵਸੇ ਸਨ। ਉੱਥੇ ਹੀ ਭਗਤ ਸਿੰਘ ਦਾ ਜਨਮ 1907 ਨੂੰ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਸ: ਕਿਸ਼ਨ ਸਿੰਘ ਸੀ। ਪੰਜਾਬ ਦਾ ਪ੍ਰਸਿੱਧ ਇਨਕਲਾਬੀ ਨੇਤਾ ਅਤੇ ‘ਪੱਗੜੀ ਸੰਭਾਲ ਜੱਟਾ’ ਲਹਿਰ ਦਾ ਆਗੂ ਸ: ਅਜੀਤ ਸਿੰਘ ਆਪਦਾ ਮੌਕਾ ਚਾਚਾ ਸੀ। ਸ: ਕਿਸ਼ਨ ਸਿੰਘ ਆਰੀਆ ਸਮਾਜ ਲਿਹਰ ਦੇ ਉਘੇ ਨੇਤਾ ਸਨ। ਆਪਦੇ ਇੱਕ ਹੋਰ ਚਾਚਾ ਜੀ ਸ: ਸਵਰਨ ਸਿੰਘ ਵੀ ਇਨਕਲਾਬੀ ਨੇਤਾ ਸਨ ਅਤੇ ਲਹੌਰ ਜੇਲ ਵਿੱਚ ਬੰਦ ਸਨ। ਆਪ ਦੀ ਮਾਤਾ ਸ਼੍ਰੀਮਤੀ ਵਿਦਿਆਵਤੀ ਬੜੇ ਨੇਕ ਵਿਚਾਰਾਂ ਵਾਲੀ ਔਰਤ ਸੀ। ਲੁਧਿਆਣੇ ਵਿੱਚ ਆਪ ਜੀ ਦੀ ਮਾਤਾ ਦੇ ਨਾਂ ਤੇ ਪੰਜਾਬ ਮਾਤਾ ਨਗਰ ਮੁਹੱਲਾ ਵੱਸਿਆ ਹੋਇਆ ਹੈ। ਰਾਜ ਸਰਕਾਰ ਨੇ ਆਪ ਜੀ ਦੀ ਮਾਤਾ ਨੂੰ ‘ਪੰਜਾਬ ਮਾਤਾ’ ਦੇ ਖਿਤਾਬ ਨਾਲ ਸਨਮਾਨਿਆ ਹੋਇਆ ਹੈ।

ਬਚਪਨ

ਜਦੋਂ ਭਗਤ ਸਿੰਘ ਦਾ ਜਨਮ ਹੋਇਆ ਤਾਂ ਕੁੱਝ ਦਿਨ ਪਹਿਲਾਂ ਹੀ ਆਪ ਜੀ ਦੇ ਚਾਚਾ ਸ: ਅਜੀਤ ਸਿੰਘ ਮਾਡਲੇ ਜੇਲ੍ਹ ਤੋਂ ਰਿਹਾ ਹੋ ਕੇ ਆਏ ਸਨ। ਭਗਤ ਸਿੰਘ ਭਾਗਾਂ ਵਾਲਾ ਬੱਚਾ ਆਖਿਆ ਜਾਂਦਾ ਸੀ। ਘਰ ਵਿੱਚ ਦੇਸ਼ ਭਗਤਾਂ ਦੀ ਆਵਾਜਾਈ ਬਹੁਤ ਰਹਿੰਦੀ ਸੀ। ਇਸ ਲਈ ਪਰਿਵਾਰ ਦੀਆਂ ਇਨ੍ਹਾਂ ਗਤੀ ਵਿਧੀਆਂ ਕਾਰਨ ਉਹ ਬਚਪਨ ਤੋਂ ਹੀ ਇਨਕਲਾਬੀ ਵਿਚਾਰਾਂ ਵਾਲਾ ਬਣ ਗਿਆ ਸੀ। ਬਚਪਨ ਵਿੱਚ ਇੱਕ ਦਿਨ ਜਦੋਂ ਉਹ ਖੇਡਦਾ ਹੋਇਆ ਖੇਤ ਵਿੱਚ ਤੀਲੇ ਗੱਡੀ ਜਾ ਰਿਹਾ ਸੀ ਤਾਂ ਇੱਕ ਬੁੱਢੀ ਔਰਤ ਨੇ ਪੁਛਿਆ “ਪੁੱਤ ! ਤੂੰ ਇਹ ਕੀ ਬੀਜ ਰਿਹਾ ਹੈਂ”। ਭਗਤ ਸਿੰਘ ਨੇ ਭੋਲੇ ਭਾਅ ਹੀ ਉੱਤਰ ਦੇ ਦਿੱਤਾ “ਮਾਂ ! ਇਹ ਦਮੂਖਾਂ (ਬੰਦੂਕਾਂ) ਬੀਜ ਰਿਹਾ ਹਾਂ।” ਬੁੱਢੀ ਨੇ ਕਿਹਾ, “ਪੁੱਤਰ ! ਤੂੰ ਇਹ ਕਿਸ ਲਈ ਬੀ ਰਿਹਾ ਹੈਂ ?” ਭਗਤ ਸਿੰਘ ਨੇ ਉੱਤਰ ਦਿੱਤਾ, “ਗੋਰਿਆਂ ਨੂੰ ਮਾਰ ਭਜਾਉਣ ਲਈ।” ਅਜੇ ਆਪ ਦੀ ਉਮਰ ਕੇਵਲ ਨੌ ਸਾਲ ਦੀ ਹੀ ਸੀ ਜਦੋਂ ਕਰਤਾਰ ਸਿੰਘ ਰਾਭੇ ਨੂੰ ਫਾਂਸੀ ਹੋ ਗਈ ਸੀ। ਭਗਤ ਸਿੰਘ ਦੇ ਮਨ ਉਪਰ ਇਸ ਘਟਨਾ ਦਾ ਬੜਾ ਗਹਿਰਾ ਅਸਰ ਹੋਇਆ। ਦੇਸ਼ ਭਗਤੀ ਦੇ ਖੇਤਰ ਵਿੱਚ ‘ਸਰਾਭਾ’ ਉਸ ਦੇ ਗੁਰੂ ਸਮਾਨ ਸੀ।

ਪੜ੍ਹਾਈ ਲਿਖਾਈ

ਭਗਤ ਸਿੰਘ ਨੇ ਮੁਢਲੀ ਵਿਦਿਆ ਪਿੰਡ ਬੰਗਾ ਜਿਲਾ ਨਵਾਂ ਸ਼ਹਿਰ ਵਿੱਚ ਆਪਣੇ ਦਾਦਾ ਸ. ਅਰਜਨ ਸਿੰਘ ਕੋਲ ਰਹਿ ਕੇ ਪ੍ਰਾਪਤ ਕੀਤੀ। ਮੈਟ੍ਰਿਕ ਡੀ. ਏ. ਵੀ. ਕਾਲਜ ਲਹੌਰ ਤੋਂ ਪਾਸ ਕੀਤੀ ਅਤੇ ਬੀ. ਏ. ਨੈਸ਼ਨਲ ਕਾਲਜ ਲਹੌਰ ਤੋਂ 1923 ਈ: ਵਿੱਚ ਪਾਸ ਕੀਤੀ। 1923 ਵਿੱਚ ‘ਅਕਾਲੀ ਲਹਿਰ’ ਅਤੇ ਬੱਬਰ ਅਕਾਲੀ ਲਹਿਰ ਪੂਰੇ ਜੋਰਾਂ ਤੇ ਸਨ। ਭਗਤ ਸਿੰਘ ਬੱਬਰ-ਲਹਿਰ ਤੋਂ ਵਧੇਰੇ ਪ੍ਰਭਾਵਤ ਹੋਇਆ ਸੀ। ਆਪਦੇ ਮਾਤਾ ਪਿਤਾ ਨੇ ਆਪ ਦੀ ਸ਼ਾਦੀ ਕਰਨੀ ਚਾਹੀ ਤਾਂ ਆਪ ਨੇ ਸਾਫ਼ ਜਵਾਬ ਦੇ ਦਿੱਤਾ। ਹੁਣ ਭਗਤ ਸਿੰਘ ਘਰੋਂ ਨੱਸ ਗਿਆ ਅਤੇ ਕਾਨਪੁਰ ਪੁੱਜ ਗਿਆ। ਉੱਥੇ ਆਪਨੇ ਆਪਣਾ ਨਾਂ ‘ਬਲਵੰਤ’ ਰੱਖ ਲਿਆ ਅਤੇ ‘ਪ੍ਰਤਾਪ’ ਨਾਂ ਦੀ ਅਖਬਾਰ ਵਿੱਚ ਕੰਮ ਕਰਨਾ ਅਰੰਭ ਕਰ ਦਿੱਤਾ।

ਇਨਕਲਾਬ ਗਤੀਵਿਧਿਆਂ

ਕਾਨਪੁਰ ਵਿੱਚ ਹੀ ਚੰਦਰ ਸ਼ੇਖਰ ਅਜ਼ਾਦ ਅਤੇ ਕੁੱਝ ਹੋਰ ਇਨਕਲਾਬੀ ਆਗੂਆਂ ਨਾਲ ਆਪ ਦਾ ਮੇਲ ਜੋਲ ਹੋਇਆ। ਇੱਥੇ ਹੀ ਇਨ੍ਹਾਂ ਦੇਸ਼ ਭਗਤਾਂ ਨੇ ‘ਭਾਰਤ ਨੋਜੁਆਨ ਸਭਾ ਦੀ ਸਥਾਪਨਾ ਕੀਤੀ ਅਤੇ ‘ਕਿਰਤੀ’ ਨਾਂ ਦਾ ਅਖਬਾਰ ਜਾਰੀ ਕੀਤਾ। ਭਗਤ ਸਿੰਘ ਇਸ ਸਭਾ ਦੀ ਜਿੰਦ ਜਾਨ ਸੀ। ਦੇਸ਼ ਵਿੱਚ ਅਜ਼ਾਦੀ ਦੀ ਲਹਿਰ ਜੋਰ ਪਕੜਨ ਲਗ ਪਈ।

ਇਨ੍ਹਾਂ ਦਿਨਾਂ ਵਿੱਚ ਹੀ ਅੰਗ੍ਰੇਜ ਸਰਕਾਰ ਨੇ ਭਾਰਤ ਵਿੱਚ ਰਾਜ-ਪ੍ਰਬੰਧ ਵਿੱਚ ਕੁੱਝ ਸੁਧਾਰ ਲਿਆਉਣ ਲਈ ਇੱਕ ਕਮਿਸ਼ਨ ਬਣਾਇਆ। ਇਸ ਕਮਿਸ਼ਨ ਦੇ ਸਾਰੇ ਮੈਂਬਰ ਅੰਗ੍ਰੇਜ਼ ਸਨ। ਇਸ ਦਾ ਨਾਂ ਸਾਈਮਨ ਕਮਿਸ਼ਨ ਸੀ। ਜਦੋਂ ਇਹ ਕਮਿਸ਼ਨ ਲਹੌਰ ਵਿੱਚ ਪੁੱਜਾ ਤਾਂ ਇਸ ਦਾ ਵਿਰੋਧ ਕਾਲੀਆਂ ਝੰਡੀਆਂ ਨਾਲ ਕੀਤਾ ਗਿਆ। ਵਿਰੋਧ ਕਰਨ ਵਾਲੇ ਜਲੂਸ ਦੀ ਅਗਵਾਈ ਲਾਲਾ ਲਾਜਪੱਤ ਰਾਏ ਜੀ ਕਰ ਰਹੇ ਸਨ। ਅੰਗ੍ਰੇਜ਼ ਅਫਸਰਾਂ ਦੇ ਇਸ਼ਾਰੇ ਉੱਤੇ ਪੁਲਿਸ ਨੇ ਅੰਧਾ-ਧੁੰਧ ਲਾਠੀ ਚਾਰਜ਼ ਕੀਤਾ। ਪੁਲਿਸ ਦੀਆਂ ਲਾਠੀਆਂ ਦੀ ਮਾਰ ਨਾਲ ਲਾਲਾ ਜੀ ਮਾਰੇ ਗਏ। ਜਦੋਂ ਭਗਤ ਸਿੰਘ ਨੂੰ ਇਸ ਘਟਨਾ ਦਾ ਪਤਾ ਲਗਾ ਤਾਂ ਉਸ ਨੇ ਮਨ ਹੀ ਮਨ ਵਿੱਚ ਲਾਲਾ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਦਾ ਪ੍ਰਣ ਕਰ ਲਿਆ।

ਸਾਂਡਰਸ ਦਾ ਕਤਲ

ਇੱਕ ਅੰਗ੍ਰੇਜ ਅਫਸਰ ਸਾਂਡਰਸ ਨੂੰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਮਾਰ ਦਿੱਤਾ। ਪੁਲਿਸ ਨੇ ਆਪ ਦਾ ਪਿੱਛਾ ਕੀਤਾ ਪਰ ਆਪ ਰੂਪੋਸ਼ ਹੋ ਗਏ ਅਤੇ ਦਿੱਲੀ ਪੁੱਜ ਗਏ। ਆਪਦੀ ਪਾਰਟੀ ਨੇ ਫੈਸਲਾ ਕੀਤਾ ਕਿ ਸਾਈਮਨ ਕਮਿਸ਼ਨ ਤੇ ਬੰਬ ਸੁੱਟਿਆ ਜਾਵੇ। ਪਰ ਭਗਤ ਸਿੰਘ ਅਤੇ ਕੁੱਝ ਹੋਰ ਸਾਥੀਆਂ ਦੀ ਸਲਾਹ ਸੀ ਕਿ ਬੀਬ ਅਸੈਂਬਲੀ ਹਾਲ ਵਿੱਚ ਸੁੱਟਿਆ ਜਾਵੇ। ਇਹ ਸਲਾਹ ਪੱਕੀ ਹੋਈ। ਪਹਿਲਾਂ ਇਹ ਵਿਚਾਰ ਕੀਤਾ ਗਿਆ ਕਿ ਭਗਤ ਸਿੰਘ ਅਤੇ ਸ੍ਰੀ ਬੀ. ਕੇ. ਦੱਤ ਬੰਬ ਸੁਟ ਕੇ ਨੱਸ ਜਾਣ। ਪਰ ਭਗਤ ਸਿੰਘ ਨੇ ਇਹ ਸਲਾਹ ਨਾ ਮੰਨੀ। ਉਹ ਇਸ ਨੂੰ ਕਾਇਰਤਾ ਵਾਲੀ ਗੱਲ ਸਮਝਦਾ ਸੀ। 8 ਅਪਰੈਲ ਨੂੰ ਵਾਇਸਰਾਏ ਦੇ ਹੁਕਮ ਨਾਲ ਮਜ਼ਦੂਰਾਂ ਅਤੇ ਹੜਤਾਲਾਂ ਸਬੰਧੀ ਇੱਕ ਬਿੱਲ ਤੇ ਬਹਿਸ ਹੋਣੀ ਸੀ। ਇਸੇ ਦਿਨ ਭਗਤ ਸਿੰਘ ਅਤੇ ਬੀ. ਕੇ. ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਅਤੇ ਗ੍ਰਿਫਤਾਰੀ ਦੇ ਦਿੱਤੀ। ਆਪਨੇ ਇਨਕਲਾਬ ਜਿੰਦਾਬਾਦ ਦੇ ਨਾਹਰੇ ਲਗਾਏ।

ਫਾਂਸੀ ਦੀ ਸਜ਼ਾ

ਅੰਗ੍ਰੇਜ ਸਰਕਾਰ ਵਲੋਂ ਆਪ ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਦੇ ਦੋਸ਼ ਵਜੋਂ ਉਮਰ ਕੈਦ ਦੀ ਸਜ਼ਾ ਹੋਈ। ਸਾਂਡਰਸ ਕਤਲ ਕੇਸ ਵਿੱਚ ਆਪ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਪੁਲਿਸ ਨੇ ਕੈਦ ਦੇ ਸਮੇਂ ਦੌਰਾਨ ਆਪ ਤੇ ਬਹੁਤ ਜੁਲਮ ਕੀਤੇ। ਜਥੇਬੰਦੀ ਬਾਰੇ ਭੇਦ ਪੁੱਛਣ ਦਾ ਯਤਨ ਕੀਤਾ। ਪਰ ਆਪ ਕੁੱਝ ਨਾ ਮੰਨੇ। ਆਪ ਨੇ ਫਾਂਸੀ ਦੀ ਸਜਾ ਨੂੰ ਪ੍ਰਵਾਨ ਨਾ ਕੀਤਾ ਅਤੇ ਚਾਹਿਆ ਕਿ ਹਕੂਮਤ ਉਨ੍ਹਾਂ ਨੂੰ ਗੋਲੀ ਨਾਲ ਉਡਾ ਦੇਵੇ।ਜਦੋਂ ਵੀ ਆਪ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਤਾਂ ਆਪ ਇਹ ਸਤਰਾਂ ਪੜ੍ਹਿਆ ਕਰਦੇ ਸਨ :

ਸਰਫਰੋਸ਼ੀ ਕੀ ਤਮੰਨਾਂ ਅਬ ਹਮਾਰੇ ਦਿਲ ਮੇਂ ਹੈ।
ਦੇਖ ਲੇਂਗੇ ਜ਼ੋਰ ਕਿਤਨਾ ਬਾਜੂਏ ਕਾਤਲ ਮੇਂ ਹੈ।”

ਇਸ ਸਮੇਂ ਤੱਕ ਆਪਦੇ ਦੋ ਹੋਰ ਸਾਥੀ ਰਾਜਗੁਰੂ ਅਤੇ ਸੁਖਦੇਵ ਵੀ ਫੜੇ ਜਾ ਚੁੱਕੇ ਸਨ। 23 ਮਾਰਚ 1923 ਨੂੰ ਫਿਰੋਜ਼ਪੁਰ ਦੇ ਨੇੜੇ ਹੁਸੈਨੀਵਾਲਾ ਦੇ ਥਾਂ ਤੇ ਆਪ ਨੂੰ ਰਾਜਗੁਰੂ ਨੂੰ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ। ਇੱਥੇ ਹੀ ਆਪ ਅਤੇ ਆਪਦੇ ਦੂਸਰੇ ਦੋਵੇਂ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧੀਆਂ ਸਥਿਤ ਹਨ। ਇਸ ਥਾਂ ਤੇ ਹਰ ਸਾਲ ਸ਼ਹੀਦੀ ਮੇਲਾ ਲਗਦਾ ਹੈ। ਹਰ ਰੋਜ ਸੈਂਕੜੇ ਯਾਤਰੀ ਆਪ ਦੀ ਸਮਾਧੀ ਅਤੇ ਦੂਸਰੀਆਂ ਸਮਾਧੀਆਂ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਆਪ ਨੇ ਜੋ ਕੁਰਬਾਨੀ ਭਾਰਤ ਮਾਤਾ ਦੀ ਅਜ਼ਾਦੀ ਲਈ ਦਿੱਤੀ ਸੀ ਉਹ ਸਦਾ ਅਮਰ ਰਹੇਗੀ। ਇਸੇ ਲਈ ਕਿਸੇ ਕਵੀ ਨੇ ਲਿਖਿਆ ਹੈ।

“ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ।
ਵਤਨ ਪਰ ਮਰਨੇ ਵਾਲੋਂ ਕਾ ਆਖਰ ਜਿਹੀ ਨਿਬਾਂ ਹੋਗਾ।’

# bhagat singh essay in punjabi # lines on bhagat singh in punjabi language # history of bhagat singh in punjabi language # Punjabi Essay on Bhagat Singh # bhagat singh essay in punjabi pdf

 

ध्यान दें– प्रिय दर्शकों Essay on Bhagat Singh in Punjabi आपको अच्छा लगा तो जरूर शेयर करे

1 thought on “ਸ਼ਹੀਦ ਭਗਤ ਸਿੰਘ ਤੇ ਲੇਖ ਪੰਜਾਬੀ ਵਿੱਚ- Essay on Bhagat Singh in Punjabi”

Leave a Comment

Your email address will not be published. Required fields are marked *