Essay on Elephant in Punjabi Language- ਹਾਥੀ ਤੇ ਲੇਖ

In this article, we are providing information about Elephant in Punjabi. Short Essay on Elephant in  Punjabi Language. ਹਾਥੀ ਤੇ ਲੇਖ, Hathi tae Punjabi Lekh. Elephant Paragraph, Speech in Punjabi

Checkout- Elephant Essay in Hindi

Essay on Elephant in Punjabi Language- ਹਾਥੀ ਤੇ ਲੇਖ

ਹਾਥੀ ਇਕ ਉੱਚਾ-ਲੰਮਾ ਤੇ ਤਕੜਾ ਜਾਨਵਰ ਹੈ। ਇਹ ਜੰਗਲਾਂ ਵਿਚ ਰਹਿੰਦਾ ਹੈ। ਇਸ ਦੀਆਂ ਚਾਰ ਲੱਤਾਂ, ਦੋ ਵੱਡੇ-ਵੱਡੇ ਕੰਨ, ਦੋ ਦੰਦ ਤੇ ਇਕ ਛੋਟੀ ਜਿਹੀ ਪੁਛ ਹੁੰਦੀ ਹੈ। ਇਸ ਦੀ ਇਕ ਲੰਮੀ ਸਾਰੀ ਸੁੰਡ ਹੁੰਦੀ ਹੈ ਜਿਸ ਦੇ ਸਹਾਰੇ ਇਹ ਚੀਜ਼ਾਂ ਨੂੰ ਆਪਣੇ ਮੁੰਹ ਤੱਕ ਲਿਜਾਂਦਾ ਹੈ । ਇਸ ਦੇ ਪੈਰ ਬਹੁਤ ਭਾਰੇ ਹੁੰਦੇ ਹਨ।

ਹਾਥੀ ਇਕ ਸ਼ਾਕਾਹਾਰੀ ਜਾਨਵਰ ਹੈ। ਇਹ ਘਾਹ, ਫਲ, ਸਬਜ਼ੀ ਆਦਿ ਖਾਂਦਾ ਹੈ। ਇਸ ਦੇ ਦੰਦ ਬੜੇ ਕੀਮਤੀ ਹੁੰਦੇ ਹਨ। ਲੋਕ ਇਸ ਦੇ ਦੰਦਾਂ ਦਾ ਸਜਾਵਟ ਦਾ ਸਮਾਨ ਬਣਵਾਉਂਦੇ ਹਨ ਤੇ ਪਹਿਲੇ ਸਮੇਂ ਵਿਚ ਹਾਥੀ ਦੰਦ ਦਾ ਚੁੜਾ ਵੀ ਬਣਵਾਇਆ ਜਾਂਦਾ ਸੀ। ਇਸ ਦੇ ਦੰਦਾ ਦਾ ਸਮਾਨ ਬਹੁਤ ਮਹਿੰਗਾ ਵਿਕਦਾ ਹੈ।

ਹਾਥੀ ਸਵਾਰੀ ਕਰਨ ਦੇ ਕੰਮ ਆਉਂਦਾ ਹੈ। ਬੱਚੇ ਇਸ ਦੀ ਸਵਾਰੀ ਕਰਕੇ ਬੜੇ ਖੁਸ਼ ਹੁੰਦੇ ਹਨ। ਪਿਛਲੇ ਸਮਿਆਂ ਵਿੱਚ ਰਾਜੇ-ਮਹਾਰਾਜੇ ਹਾਥੀ ਪਾਲਦੇ ਸਨ। ਲੜਾਈ ਸਮੇਂ ਉਹ ਹਾਥੀ ਤੇ ਬੈਠ ਕੇ ਜੰਗ ਦੇ ਮੈਦਾਨ ਵਿਚ ਜਾਂਦੇ ਹਨ। ਜਦੋਂ ਕਿਸੇ ਮੁਜ਼ਰਿਮ ਨੂੰ ਸਜ਼ਾ ਦੇਣੀ ਹੁੰਦੀ ਤਾਂ ਹਾਥੀ ਦੇ ਪੈਰਾਂ ਨਾਲ ਦਿੱਤੀ ਜਾਂਦੀ ਸੀ।

ਸਰਕਸ ਵਾਲੇ ਹਾਥੀਆਂ ਨੂੰ ਕਈ ਕਿਸਮ ਦੀਆਂ ਖੇਡਾਂ ਲਈ ਤਿਆਰ ਕਰਦੇ ਹਨ। ਸਰਕਸ ਵਿਚ ਹਾਥੀਆਂ ਨੂੰ ਫੁਟਬਾਲ ਖੇਡਦੇ ਆਮ ਵੇਖਿਆ ਜਾ ਸਕਦਾ ਹੈ। ਹਾਥੀ ਸਾਈਕਲ ਵੀ ਚਲਾਉਂਦੇ ਹਨ। ਲੋਕ ਇਨ੍ਹਾਂ ਦੀਆਂ ਖੇਡਾਂ ਦਾ ਖੂਬ ਆਨੰਦ ਮਾਣਦੇ ਹਨ।

ਹਾਥੀ ਮਨੁੱਖ ਦਾ ਪੱਕਾ ਸਾਥੀ ਹੈ। ਉਂਝ ਤਾਂ ਇਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਪਰੰਤੂ ਇੱਕ ਵਿਗੜਿਆ ਹੋਇਆ ਹਾਥੀ ਬਹੁਤ ਮਾੜਾ ਹੁੰਦਾ ਹੈ। ਹਾਥੀ ਭਾਵੇਂ ਐਡਾ ਵੱਡਾ ਜਾਨਵਰ ਹੈ ਪਰੰਤੂ ਇਸ ਨੂੰ ਇੱਕ ਛੋਟੀ ਜਿਹੀ ਕੀੜੀ ਮਾਰ ਸਕਦੀ ਹੈ।

Essay on Cow in Punjabi 

ध्यान दें– प्रिय दर्शकों Essay on Elephant in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *