Essay on Cat in Punjabi Language- ਬਿੱਲੀ ਤੇ ਲੇਖ

In this article, we are providing information about Cat in Punjabi. Short Essay on Cat in Punjabi Language. ਬਿੱਲੀ ਤੇ ਲੇਖ, Billi tae Punjabi Lekh. Cat Paragraph, Speech in Punjabi

Essay on Cat in Punjabi Language- ਬਿੱਲੀ ਤੇ ਲੇਖ

ਬਿੱਲੀ ਦੁਨੀਆਂ ਦੇ ਲਗਭਗ ਹਰ ਦੇਸ਼ ਵਿੱਚ ਮਿਲਦੀ ਹੈ। ਬਿੱਲੀ ਸ਼ੇਰ ਦੇ ਪਰਿਵਾਰ ਨਾਲ ਸੰਬਧ ਰੱਖਦੀ ਹੈ। ਦਿੱਸਣ ਨੂੰ ਇਹ ਬੜੀ ਮਸਕੀਨ ਹੁੰਦੀ ਹੈ। ਘਰਾਂ ਵਿੱਚ ਪਾਲਤੂ ਬਿੱਲੀ ਬੜੀ ਪਿਆਰੀ ਲੱਗਦੀ ਹੈ ਅਤੇ ਬੱਚੇ ਇਸ ਨਾਲ ਖੇਡ ਕੇ ਬਹੁਤ ਖੁਸ਼ ਹੁੰਦੇ ਹਨ। ਆਪਣੀ ਪੂਛ ਹਿਲਾਕੇ ਮਾਲਕ ਨਾਲ ਪਿਆਰ ਪ੍ਰਗਟ ਕਰਦੀ ਹੈ।

ਇਹ ਚਾਰ ਪੈਰਾਂ ਵਾਲਾ ਜਾਨਵਰ ਹੈ। ਕੱਦ ਵਿੱਚ ਛੋਟਾ ਜਿਹਾ ਹੈ। ਇਸ ਦੀਆਂ ਲੱਤਾਂ ਛੋਟੀਆਂ ਹੁੰਦੀਆਂ ਹਨ ਪਰ ਪੂਛ ਜ਼ਰਾ ਲੰਮੀ ਹੁੰਦੀ ਹੈ। ਇਸ ਦੀਆਂ ਅੱਖਾਂ ਬੜੀਆਂ ਚਮਕਦਾਰ ਹੁੰਦੀਆਂ ਹਨ। ਇਸ ਨੂੰ ਹਨੇਰੇ ਵਿੱਚ ਚੰਗੀ ਤਰ੍ਹਾਂ ਦਿਸਦਾ ਹੈ। ਇਸ ਦੇ ਦੰਦ ਬੜੇ ਤੇਜ਼ ਹੁੰਦੇ ਹਨ। ਇਸ ਦੇ ਪੈਰ, ਸ਼ੇਰ ਵਾਂਝ ਗੱਦੀਦਾਰ ਹੁੰਦੇ ਹਨ।

ਬਿੱਲੀਆਂ ਕਈ ਰੰਗਾਂ ਦੀਆਂ ਹੁੰਦੀਆਂ ਹਨ- ਕੁਝ ਚਿੱਟੀਆਂ, ਕੁਝ ਕਾਲੀਆਂ, ਕੁਝ ਭੂਰੀਆਂ ਤੇ ਕੁਝ ਡਬਖੜੱਬੀਆਂ। ਇਹਨਾਂ ਦੇ ਪਿੰਡੇ ਦੇ ਵਾਲ ਕੂਲੇ ਹੁੰਦੇ ਹਨ।

ਬਿੱਲੀ ਚੁਹੇ ਖਾਂਦੀ ਹੈ। ਚੂਹੇ ਇਸ ਦਾ ਮਨ-ਪਸੰਦ ਭੋਜਨ ਹੈ। ਬਿੱਲੀਆਂ ਦੁੱਧ ਤੇ ਦਹੀ ਵੀ ਪ੍ਰੇਮ ਨਾਲ ਛਕਦੀਆਂ ਹਨ। ਮਖਣ ਵੀ ਇਹਨਾਂ ਨੂੰ ਬਹੁਤ ਪਸੰਦ ਹੈ।

ਬਿੱਲੀ ਚੰਗਾ ਸ਼ਿਕਾਰੀ ਜਾਨਵਰ ਹੈ। ਰਾਤ ਦੇ ਹਨੇਰੇ ਵਿੱਚ ਇਹ ਚੂਹਿਆਂ ਦੀ ਖੂਬ ਖਬਰ ਲੈਂਦੀ ਹੈ। ਇਸ ਤਰਾਂ ਇਹ ਚੂਹਿਆਂ ਤੋਂ ਸਾਨੂੰ ਬਚਾਉਂਦੀ ਹੈ। ਕਿਉਂਕਿ ਚੂਹੇ ਘਰ ਵਿੱਚ ਬਹੁਤ ਨੁਕਸਾਨ ਕਰਦੇ ਹਨ।

ਜੰਗਲੀ ਬਿੱਲੀ ਬਹੁਤ ਬਲਵਾਨ ਹੁੰਦੀ ਹੈ। ਸ਼ਹਿਰਾਂ ਵਿੱਚ ਇਹ ਨਹੀਂ ਵੇਖੀ ਜਾਂਦੀ। ਇਹ ਬਿਰਛਾਂ ਤੇ ਚੜ ਜਾਂਦੀ ਹੈ। ਪੰਛੀ ਇਸ ਨੂੰ ਦੇਖ ਕੇ ਨੱਸ ਜਾਂਦੇ ਹਨ।

ਬਿੱਲੀ ਦੇ ਬੱਚੇ ਨੂੰ ਬਲੂੰਗੜਾ ਕਹਿੰਦੇ ਹਨ। ਬਿੱਲੀਆਂ ਤੇ ਬਲੂੰਗੜੇ ਮਿਆਉਂ ਮਿਆਉਂ ਕਰਦੇ ਹਨ।

ਬਿੱਲੀ ਇੱਕ ਪਿਆਰਾ ਪਾਲਤੂ ਤੇ ਲਾਭਦਾਇਕ ਜਾਨਵਰ ਹੈ, ਸਾਨੂੰ ਘਰ ਵਿਚ ਜਰੂਰ ਪਾਲਣੀ ਚਾਹੀਦੀ ਹੈ।

Essay on Cow in Punjabi 

ध्यान दें– प्रिय दर्शकों Essay on Cat in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *