Essay on Peacock in Punjabi Language- ਮੋਰ ਤੇ ਲੇਖ

In this article, we are providing information about Peacock in Punjabi. Short Essay on Peacock in Punjabi Language. ਮੋਰ ਤੇ ਲੇਖ, Mor tae Punjabi vich Lekh. Peacock Paragraph, Speech in Punjabi.

Checkout-Peacock Essay in Hindi

Essay on Peacock in Punjabi Language- ਮੋਰ ਤੇ ਲੇਖ

ਮੋਰ ਸਾਡੇ ਦੇਸ਼ ਭਾਰਤ ਦਾ ਰਾਸ਼ਟਰੀ ਪੰਛੀ ਹੈ। ਇਹ ਇਕ ਬਹੁਤ ਹੀ ਖੂਬਸੂਰਤ ਪੰਛੀ ਹੈ । ਇਸ ਨੂੰ ਸਾਰੇ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ। ਇਸ ਦੇ ਰੰਗ-ਬਿਰੰਗੇ ਲੰਮੇ-ਲੰਮੇ ਖੰਭ ਬੜੇ ਚਮਕੀਲੇ ਹੁੰਦੇ ਹਨ।

ਮੋਰ ਦੇ ਦੋ ਪੈਰ, ਦੋ ਛੋਟੀਆਂ-ਛੋਟੀਆਂ ਅੱਖਾਂ ਅਤੇ ਇਕ ਚੁੰਝ ਹੁੰਦੀ ਹੈ । ਇਸ ਦੀ ਗਰਦਨ ਬੜੀ ਲੰਮੀ ਹੁੰਦੀ ਹੈ। ਇਸ ਦੇ ਸਿਰ ਤੇ ਇੱਕ ਕਲਗੀ ਹੁੰਦੀ ਹੈ ਜੋ ਇਸ ਨੂੰ ਖੂਬਸੂਰਤੀ ਪ੍ਰਦਾਨ ਕਰਦੀ ਹੈ।

ਮੋਰ ਕਾਢੇ ਕੀੜੇ-ਮਕੌੜੇ, ਫਲ ਆਦਿ ਖਾਂਦਾ ਹੈ। ਇਹ ਸੱਪ ਦਾ ਦੁਸ਼ਮਣ ਹੈ। ਇਹ ਸੱਪ ਨੂੰ ਮਾਰ ਦਿੰਦਾ ਹੈ।

ਜਦੋਂ ਕਾਲੀਆਂ-ਕਾਲੀਆਂ ਘਟਾਵਾਂ ਆਉਂਦੀਆਂ ਹਨ ਤਾਂ ਮੋਰ ਖੁਸ਼ੀ ਵਿੱਚ ਨੱਚ ਉੱਠਦਾ ਹੈ। ਉਹ ਖੁਸ਼ੀ ਵਿੱਚ ਪੈਲਾਂ ਪਾਉਂਦਾ ਹੈ। ਪੈਲ ਪਾਉਂਦਾ ਮੋਰ ਸਭ ਨੂੰ ਪਿਆਰਾ ਲੱਗਦਾ ਹੈ। ਇਸ ਦੀ ਕੂ-ਕੂਹ ਦੀ ਆਵਾਜ਼ ਮਨ ਨੂੰ ਮੋਹ ਲੈਂਦੀ ਹੈ॥

ਲੋਕ ਮੋਰ ਦੇ ਖੰਭ ਘਰਾਂ ਵਿਚ ਸਜਾ ਕੇ ਰੱਖਦੇ ਹਨ। ਇਸ ਦੇ ਖੰਭਾਂ ਦੇ ਚੌਰ ਬਣਾਏ ਜਾਂਦੇ ਹਨ ਤੇ ਮੰਦਰਾਂ, ਗੁਰਦੁਆਰਿਆਂ ਵਿਚ ਝੁਲਾਉਣ ਦੇ ਕੰਮ ਆਉਂਦੇ ਹਨ।

ਮੋਰ ਬਾਗਾਂ ਵਿੱਚ ਦਰੱਖਤਾਂ ਤੇ ਰਹਿੰਦੇ ਹਨ। ਸਰਕਾਰ ਵੱਲੋਂ ਇਨ੍ਹਾਂ ਨੂੰ ਮਾਰਨ ਤੇ ਸਖ਼ਤ ਮਨਾਹੀ ਹੈ। ਮੋਰ ਨੂੰ ਮਾਰਨ ਤੇ ਸਜ਼ਾ ਵੀ ਦਿੱਤੀ ਜਾਂਦੀ ਹੈ।

ਸਾਨੂੰ ਇਨ੍ਹਾਂ ਪੰਛੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਕੁਦਰਤ ਰਾਣੀ ਦਾ ਬਹੁ-ਮੁੱਲਾ ਸਰਮਾਇਆ ਹਨ।

Essay on Cow in Punjabi 

ध्यान दें– प्रिय दर्शकों Essay on Peacock in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *