Essay on Postman in Punjabi Language- ਡਾਕੀਆ ਤੇ ਲੇਖ

In this article, we are providing information about Postman in Punjabi. Short Essay on Postman in Punjabi Language. ਡਾਕੀਆ ਤੇ ਲੇਖ, Dakiya tae Punjabi vich Lekh. Dakiya | Postman Paragraph, Speech in Punjabi

Essay on Postman in Punjabi Language- ਡਾਕੀਆ ਤੇ ਲੇਖ

ਡਾਕੀਏ ਜਾਂ ਪੋਸਟਮੈਨ ਨੂੰ ਕੌਣ ਨਹੀਂ ਜਾਣਦਾ ? ਉਸ ਨੇ ਖਾਕੀ ਵਰਦੀ ਪਾਈ ਹੁੰਦੀ ਹੈ। ਅਤੇ ਮੋਢੇ ਤੇ ਇੱਕ ਵੱਡਾ ਸਾਰਾ ਥੈਲਾ ਲਟਕਾਇਆ ਹੁੰਦਾ ਹੈ ਜਿਸ ਵਿਚ ਚਿੱਠੀਆਂ, ਪਾਰਸਲ, ਪੈਕਟ ਅਤੇ ਮਨੀਆਰਡਰ ਆਦਿ ਹੁੰਦੇ ਹਨ। ਡਾਕੀਏ ਦੀ ਹਰ ਕੋਈ ਬੜੀ ਤਾਂਘ ਨਾਲ ਉਡੀਕ ਕਰਦਾ ਹੈ। ਕਿਉਂਕਿ ਸਜਣਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਦੀਆਂ ਚਿੱਠੀਆਂ ਲਿਆ ਕੇ ਦੇਂਦਾ ਹੈ।

ਉਹ ਡਾਕਘਰ ਵਿੱਚ ਸਵੇਰੇ ਹੀ ਪੁੱਜ ਜਾਂਦਾ ਹੈ। ਉਥੇ ਸਾਰੇ ਹਲਕਿਆਂ ਦੀ ਡਾਕ ਛਾਂਟੀ ਜਾਂਦੀ ਹੈ। ਛਾਂਟੀ ਮਗਰੋਂ ਉਸ ਨੂੰ ਉਸਦੇ ਹਲਕੇ ਦੀ ਡਾਕ ਮਿਲ ਜਾਂਦੀ ਹੈ। ਫਿਰ ਉਹ ਆਪਣੀ ਸਾਰੀ ਡਾਕ ਨੂੰ ਤਰਤੀਬ ਸਿਰ ਕਰਦਾ ਹੈ। ਇਸ ਤਰ੍ਹਾਂ ਡਾਕ ਛੇਤੀ ਵੰਡੀ ਜਾਂਦੀ ਹੈ। |

ਉਹ ਕਈ ਘਰਾਂ ਦੇ ਬਾਹਰ ਲਗੇ ਹੋਏ ਲੈਟਰ ਬਕਸ ਵਿੱਚ ਡਾਕ ਪਾ ਦਿੰਦਾ ਹੈ ਅਤੇ ਕਈ ਘਰਾਂ ਦਾ ਬਾਹਰਲਾ ਦਰਵਾਜ਼ਾ ਖੜਕਾ ਕੇ ਚਿੱਠੀਆਂ, ਮਨੀਆਰਡਰ ਆਦਿ ਫੜਾ ਦਿੰਦਾ ਹੈ ਹਰੇਕ ਉਸ ਨੂੰ ‘ਜੀ ਆਇਆ ਆਖਦਾ ਹੈ।

ਡਾਕੀਏ ਦੀ ਡਿਉਟੀ ਬਹੁਤ ਸਖ਼ਤ ਹੁੰਦੀ ਹੈ। ਉਸ ਦੀ ਤਨਖਾਹ ਭਾਵੇਂ ਥੋੜੀ ਹੈ ਪਰ ਉਹ ਚਿੱਠੀਆਂ ਦੇਣ ਵੇਲੇ ਮੁਸਕਰਾਉਂਦਾ ਹੈ ਤੇ ਪ੍ਰਸੰਨਚਿਤ ਰਹਿੰਦਾ ਹੈ। |

ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਉਸ ਨਾਲ ਖਿੜੇ ਮਥੇ ਪੇਸ਼ ਆਈਏ। ਸਾਡੀ ਕੌਮੀ ਸਰਕਾਰ ਉਸ ਨੂੰ ਵਧੇਰੇ ਸੁਖ ਦੇਣ ਲਈ ਵਚਨ-ਬੱਧ ਹੈ।

Essay on Peacock in Punjabi

ध्यान दें– प्रिय दर्शकों Essay on Postman in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *