Environmental Pollution Essay in Punjabi- ਵਾਤਾਵਰਨ ਪ੍ਰਦੂਸ਼ਨ ਤੇ ਲੇਖ

In this article, we are providing information about Environmental Pollution in Punjabi. Short Environmental Pollution Essay in Punjabi Language. ਵਾਤਾਵਰਨ ਪ੍ਰਦੂਸ਼ਨ ਤੇ ਲੇਖ, pradushan te lekh | Pollution Paragraph, Speech in Punjabi

Environmental Pollution Essay in Punjabi- ਵਾਤਾਵਰਨ ਪ੍ਰਦੂਸ਼ਨ ਤੇ ਲੇਖ

Essay on Environment Pollution in Punjabi

ਭੂਮਿਕਾ- ਵਾਤਾਵਰਨ ਪ੍ਰਦੂਸ਼ਨ ਦਾ ਅਰਥ ਹੈ, ਪ੍ਰਾਕ੍ਰਿਤਕ ਵਾਤਾਵਰਨ ਦਾ ਕਿਸੇ ਕਾਰਨਾਂ ਕਰਕੇ ਦੂਸ਼ਿਤ ਹੋਣਾ। ਮਨੁੱਖੀ ਜੀਵਨ ਪ੍ਰਕ੍ਰਿਤੀ ਦੇ ਸਾਫ ਵਾਤਾਵਰਨ ਵਿੱਚ ਆਸਾਨੀ ਨਾਲ ਵੱਧਦਾ-ਫੁਲਦਾ ਅਤੇ ਵਿਕਸਿਤ ਹੁੰਦਾ ਹੈ , ਪਰ ਜੇਕਰ ਇਹ ਸਾਫ, ਨਿਰਮਲ ਵਾਤਾਵਰਨ ਦੂਸ਼ਤ ਹੋ ਜਾਵੇ ਤਾਂ ਮਨੁੱਖੀ ਜੀਵਨ ਦਾ ਵਿਕਾਸ ਰੁਕ ਜਾਵੇਗਾ। ਪ੍ਰਦੁਸ਼ਨ ਨਾਲ ਨਿਰੇ ਜੀਵ-ਜੰਤੂਆਂ ਦਾ ਵਿਕਾਸ ਹੀ ਨਹੀਂ ਰੁਕਦਾ ਸਗੋਂ ਰੁੱਖ-ਬੂਟੇ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।

Read AlsoEssay on Pollution in Hindi

ਵਾਤਾਵਰਨ ਪ੍ਰਦੂਸ਼ਨ ਦਿਵਸ ਮਨਾਉਣਾ- 5 ਜੂਨ, 1992 ਨੂੰ ਵਿਸ਼ਵਪੱਧਰ ਉੱਤੇ ਕੁੱਲ ਦੁਨੀਆਂ ਵਿੱਚ ਵਾਤਾਵਰਨ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਹਵਾਵਾਂ, ਗੰਦਗੀ ਦੀ ਵਿਸ਼ਾਲ ਮਾਤਰਾ ਨਾਲ ਨਿੱਤ ਬੋਝਲ ਹੁੰਦੀਆਂ ਜਾ ਰਹੀਆਂ ਹਨ। ਕਾਲਾ ਧੂੰਆਂ ਛਡੱਦੀਆਂ ਮਿੱਲਾਂ, ਭਾਂਤ-ਸੁਭਾਂਤੀਆਂ ਗੈਸਾਂ ਛੱਡਦੇ ਤੇਜ਼ਾਬੀ ਪਦਾਰਥ, ਬੱਸਾਂ, ਮੋਟਰਾਂ ਤੇ ਗੱਡੀਆਂ ਰਾਹੀਂ ਹਵਾ ਵਿੱਚ ਰਲਦੀਆਂ ਸਭ ਜਲੀਆਂ ਤੇ ਅਣਜਲੀਆਂ ਗੈਸਾਂ, ਸ਼ਹਿਰਾਂ ਦੇ ਗੰਦ। ਨਾਲਿਆਂ ਦੀ ਬਦਬੂ , ਗਲਦੇ ਸੜਦੇ ਗੰਦਗੀ ਦੇ ਢੇਰ ਅਤੇ ਫਸਲਾਂ ਉੱਤੇ ਛਿੜਕੀਆਂ ਜਾਂਦੀਆਂ ਦਵਾਈਆਂ ਦੀ ਧੂੜ ਹਵਾ ਨੂੰ ਹਰ ਰੋਜ਼ ਦੁਸ਼ਤ ਕਰ ਰਹੇ ਹੈ। ਇਹੀ ਗੰਦੀ ਹਵਾ ਸਾਹ ਰਾਹੀਂ ਸਾਡੇ ਅੰਦਰ ਵੀ ਜਾਂਦੀ ਹੈ। ਇਸੇ ਚਿੰਤਾਜਨਕ ਸਥਿਤੀ ਉੱਤੇ ਵਿਚਾਰ ਕਰਨ ਲਈ ਵਾਤਾਵਰਨ ਦਿਵਸ ਮਨਾਏ ਗਏ।

ਪ੍ਰਦੁਸ਼ਨ ਦੇ ਕਾਰਨ- ਉਦਯੋਗਾਂ ਦਾ ਗਲਿਆ-ਸੜਿਆ ਪਦਾਰਥ ਅਤੇ ਕਚਰਾ ਆਦਿ ਬਾਹਰ ਸੁੱਟ ਦਿੱਤਾ ਜਾਂਦਾ ਹੈ ਜਿਸ ਨਾਲ ਹਵਾ ਪ੍ਰਦੂਸ਼ਤ ਹੋ ਜਾਂਦੀ ਹੈ। ਕਾਰਖਾਨਿਆਂ ਦਾ ਗੰਦਾ ਪਾਣੀ, ਘਰੇਲੂ ਗੰਦਾ ਪਾਣੀ, ਨਦੀਆਂ ਵਿੱਚ ਡਿਗਦਾ ਹੈ। ਕਾਰਖਾਨਿਆਂ ਦੇ ਪਾਣੀ ਵਿੱਚ ਹਾਨੀਕਾਰਕ ਰਣਿਕ ਪਦਾਰਥ ਘੁਲੇ ਹੁੰਦੇ ਹਨ, ਜਿਹੜੇ ਨਦੀਆਂ ਦੇ ਪਾਣੀ ਨੂੰ ਜ਼ਹਿਰੀਲਾ ਕਰ ਦਿੰਦੇ ਹਨ, ਇਸ ਨਾਲ ਜਲ-ਜੀਵਾਂ ਦਾ ਜੀਵਨ ਖਤਰੇ ਵਿੱਚ ਪੈ ਜਾਂਦਾ ਹੈ। ਵੱਡੇ-ਵੱਡੇ ਕਾਰਖਾਨਿਆਂ ਦੀਆਂ ਚਿਮਨੀਆਂ ਤੇ ਲਗਾਤਾਰ ਨਿਕਲਣ ਵਾਲਾ ਧੂੰਆਂ, ਰੇਲ ਅਤੇ ਹੋਰ ਕਈ ਪ੍ਰਕਾਰ ਦੇ ਮੋਟਰ, ਸਕੂਟਰਾਂ ਅਤੇ ਇੰਜਣਾਂ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਅਤੇ ਧੂਆਂ, ਘਰਾਂ ਵਿੱਚ ਬਲਣ ਵਾਲਾ ਕੋਲਾ ਆਦਿ ਹਵਾ ਪ੍ਰਦੂਸ਼ਨ ਦਾ ਪ੍ਰਭਾਵ ਪੈਦਾ ਕਰਦਾ ਹੈ।

ਪ੍ਰਦੂਸ਼ਨ ਤੋਂ ਬਚਾਅ ਦੇ ਉਪਾਅ- ਕਾਰਖਾਨਿਆਂ ਦੇ ਕਚਰੇ, ਪ੍ਰਦੂਸ਼ਤ ਜਲ ਅਤੇ ਮਲ-ਮੂਤਰ ਨੂੰ ਨਦੀਆਂ-ਸਮੁੰਦਰਾਂ ਵਿੱਚ ਨਾ ਸੁੱਟ ਕੇ ਉਹਨਾਂ ਲਈ ਕੋਈ ਹੋਰ ਬਦਲ ਲੱਭੇ ਜਾਣ, ਤਾਂਕਿ ਪੀਣ ਦਾ ਪਾਣੀ ਸਾਫ਼ ਰਹਿ ਸਕੇ। ਸਮੇਂ-ਸਮੇਂ ਤੇ ਨਦੀਆਂ, ਤਲਾਬਾਂ, ਖੂਹਾਂ ਆਦਿ ਜਲ ਸਾਧਨਾਂ ਦੀ ਸਫਾਈ ਕਰਵਾਈ ਜਾਵੇ। ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਸਮੇਂ-ਸਮੇਂ ਤੇ ਜਾਂਚ ਕਰਵਾਈ ਜਾਵੇ ਤਾਂਕਿ ਕਿਸੇ ਤਕਨੀਕੀ ਖਰਾਬੀ ਦੇ ਕਾਰਨ ਵਧੇਰੇ ਜ਼ਹਿਰੀਲਾ ਧੂੰਆਂ ਛੱਡ ਕੇ ਵਾਤਾਵਰਨ ਨੂੰ ਦੂਸ਼ਤ ਨਾ ਕਰ ਸਕਣ। ਜੰਗਲਾਂ ਨੂੰ ਕੱਟਣ ਤੋਂ ਰੋਕਿਆ ਜਾਵੇ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਰੁੱਖ ਲਾਏ ਜਾਣ।

ਸਾਰ-ਅੰਸ਼- ਅਰੋਗ ਤੇ ਨਰੋਈ ਮਨੁੱਖੀ ਸਭਿਅਤਾ ਦੇ ਵਿਕਾਸ ਲਈ ਉਸਦਾ ਸਾਫ਼ ਵਾਤਾਵਰਨ ਵਿੱਚ ਵਧਣਾ-ਫੁਲਣਾ ਜ਼ਰੂਰੀ ਹੈ। ਮਨੁੱਖ ਦੇ ਸਰੀਰ ਨੂੰ ਅਰੋਗ ਰੱਖਣ ਲਈ ਸ਼ੁੱਧ ਤੇ ਸਾਫ ਪਾਣੀ, ਸਾਫ ਹਵਾ ਅਤੇ ਖਾਧ-ਪਦਾਰਥਾਂ ਦੀ ਬਹੁਤ ਲੋੜ ਹੈ। ਇਹ ਸਭ ਤਾਂ ਹੀ ਹੋ ਸਕੇਗਾ ਜਦੋਂ ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਸਾਫ ਹੋਵੇਗਾ ਜੋ ਕਿ ਮਨੁੱਖ ਨੂੰ ਰੋਗਾਂ ਤੋਂ ਰਹਿਤ ਰੱਖਣ ਦੀ ਇੱਕੋ-ਇੱਕ ਸੰਜੀਵਨੀ ਬੂਟੀ ਹੈ। ਵਾਤਾਵਰਨ ਦੀ ਸ਼ੁੱਧਤਾ ਪ੍ਰਦੂਸ਼ਨ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਾਲ ਹੀ ਮਨੁੱਖੀ ਜੀਵਨ ਪੂਰੀ ਤਰ੍ਹਾਂ ਸਿਹਤਮੰਦ ਤੇ ਅਰੋਗ ਹੋ ਜਾਵੇਗਾ।

Read Also10 Lines on Pollution in Hindi

ਹਰ ਉਦਯੋਗਿਕ ਇਕਾਈ ਦੇ ਮਾਲਕ ਦਾ ਇਹ ਨਿੱਜੀ ਕਰਤੱਵ ਬਣਦਾ ਹੈ ਕਿ ਮਨੁੱਖਤਾ ਦੀ ਭਲਾਈ ਲਈ, ਨਵੀਂ ਪੀੜੀ, ਨੂੰ ਸਿਹਤ ਅਤੇ ਅਰੋਗ ਜੀਵਨ ਪ੍ਰਦਾਨ ਕਰਵਾਉਣ ਲਈ, ਉਨ੍ਹਾਂ ਸੁਝਾਏ ਯੰਤਰਾਂ ਦਾ, ਜੋ ਪ੍ਰਦੂਸ਼ਨ ਨੂੰ ਵੱਧਣ ਤੋਂ ਰੋਕਦੇ ਹਨ, ਆਪਣੇ ਕਾਰਖਾਨਿਆਂ ਵਿੱਚ ਜਰੂਰ ਲਗਾਏ।ਉਹਨਾਂ ਦੇ ਇਸ ਸਹਿਯੋਗ ਲਈ ਸਰਕਾਰ ਤੋਂ ਇਲਾਵਾ ਲੋਕ ਵੀ ਉਨ੍ਹਾਂ ਦੇ ਰਿਣੀ ਹੋਣਗੇ। ਇਸ ਤੋਂ ਇਲਾਵਾ ਸਾਨੂੰ ਆਪਨੂੰ ਵੀ ਚਾਹੀਦਾ ਹੈ ਕਿ ਇਸ ਖੇਤਰ ਵਿੱਚ ਨਿੱਤ ਹੋ ਰਹੀਆਂ ਨਵੀਆਂ ਖੋਜਾਂ ਨੂੰ ਅਪਣਾਈਏ ਅਤੇ ਪ੍ਰਦੂਸ਼ਿਤ ਹੋ ਰਹੇ ਪ੍ਰਾਕਿਰਤਕ ਵਾਤਾਵਰਨ ਨੂੰ ਬਚਾਉਣ ਲਈ ਯੋਗਦਾਨ ਪਾਈਏ।ਇਹ ਗੱਲ ਹਮੇਸ਼ਾ ਯਾਦ ਰਹਿਣੀ ਚਾਹੀਦੀ ਹੈ ਕਿ ਸਾਫ਼ ਵਾਤਾਵਰਨ ਹੀ ਸਾਨੂੰ ਅਰੋਗ ਸਿਹਤ ਅਤੇ ਲੰਬੀ ਉਮਰ ਬਖਸ਼ਦਾ ਹੈ। ।

Punjabi Essay list

ध्यान दें– प्रिय दर्शकों Environmental Pollution Essay in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *