ਵਿਸਾਖੀ ਦਾ ਮੇਲਾ ਲੇਖ- Vaisakhi Da Mela Lekh in Punjabi

In this article, we are providing an Vaisakhi Da Mela Lekh in Punjabi. ਵਿਸਾਖੀ ਦਾ ਮੇਲਾ ਲੇਖ | Essay in 200, 300, 500, 800 words For Students.

ਵਿਸਾਖੀ ਦਾ ਮੇਲਾ ਲੇਖ | Baisakhi | Vaisakhi Da Mela Essay in Punjabi ये निबंध class 4,5,7,6,8,9,10,11 and 12 के बच्चे अपनी पढ़ाई के लिए इस्तेमाल कर सकते है।

ਵਿਸਾਖੀ ਦਾ ਮੇਲਾ ਲੇਖ- Baisakhi | Vaisakhi Da Mela Lekh in Punjabi

 

( Essay-1 ) ਵਿਸਾਖੀ ਦਾ ਮੇਲਾ ਲੇਖ | Vaisakhi Da Mela Lekh in Punjabi

ਵਿਸਾਖੀ ਦਾ ਮੇਲਾ ਪੰਜਾਬ ਦੇ ਪ੍ਰਸਿੱਧ ਮੇਲਿਆਂ ਵਿੱਚ ਇੱਕ ਹੈ। ਦਿਸਾਖੀ ਆਏ ਸਾਲ 13 ਅਪਰੈਲ ਨੂੰ ਮਨਾਈ ਜਾਂਦੀ ਹੈ। ਇਸ ਦਿਨ ਕਿਸਾਨ ਪੱਕੀ ਹੋਈ ਕਣਕ ਦੀ ਕਟਾਈ ਸ਼ੁਰੂ ਕਰਦੇ ਹਨ। ਇਸ ਦਿਨ 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ। 13 ਅਪਰੈਲ 1919 ਨੂੰ ਜ਼ਲ੍ਹਿਆਂ ਵਾਲਾ ਬਾਗ਼ ਅਮ੍ਰਿਤਸਰ ਵਿੱਚ ਅੰਗਰੇਜ਼ ਅਫ਼ਸਰ ਜਨਰਲ ਡਾਇਰ ਨੇ ਹਜ਼ਾਰਾਂ ਹੀ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ।

ਵਿਸਾਖੀ ਦਾ ਮੇਲਾ ਪੰਜਾਬ ਦੇ ਹਰ ਵੱਡੇ ਤੇ ਛੋਟੇ ਸ਼ਹਿਰ ਅਤੇ ਪਿੰਡ ਵਿੱਚ ਮਨਾਇਆ ਜਾਂਦਾ ਹੈ। ਹਰ ਥਾਂ ਮੇਲੇ ਵਿੱਚ ਬਹੁਤ ਭੀੜ ਹੁੰਦੀ ਹੈ। ਲੋਕ ਰੰਗ ਬਰੰਗੇ ਕੱਪੜੇ ਪਾ ਕੇ ਇਸ ਮੇਲੇ ਨੂੰ ਦੇਖਣ ਆਉਂਦੇ ਹਨ।

ਮੇਲੇ ਵਿੱਚ ਥਾਂ ਪੁਰ ਥਾਂ ਬੱਚਿਆਂ ਦੀਆਂ ਕਈ ਪ੍ਰਕਾਰ ਦੀਆਂ ਖੇਡਾਂ ਹੁੰਦੀਆਂ ਹਨ। ਬੱਚੇ ਝੂਟਿਆਂ ਦਾ ਆਨੰਦ ਮਾਣਦੇ ਹਨ। ਜਾਦੂ ਦੇ ਖੇਲ ਵਾਲੇ ਅੱਡ-ਅੱਡ ਪ੍ਰਕਾਰ ਦੇ ਤਮਾਸ਼ੇ ਦਿਖਾਉਂਦੇ ਹਨ। ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ‘ਤੇ ਬਹੁਤ ਭੀੜ ਹੁੰਦੀ ਹੈ। ਔਰਤਾਂ ਜ਼ਿਆਦਾ ਤਰ ਮੁਨਿਆਰੀ ਦੀਆਂ ਦੁਕਾਨਾਂ ਤੋਂ ਸਾਮਾਨ ਖਰੀਦਣ ਵਿੱਚ ਮਸਤ ਹੁੰਦੀਆਂ ਹਨ।

ਪਿੰਡਾਂ ਵਿੱਚ ਲਗਦੇ ਵਿਸਾਖੀ ਦੇ ਮੇਲੇ ਵਾਲੇ ਦਿਨ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖਣ ਲਈ ਬਹੁਤ ਭੀੜ ਹੁੰਦੀ ਹੈ। ਇਸ ਤੋਂ ਇਲਾਵਾ ਪੇਂਡੂ ਲੋਕ ਕਵਿਸ਼ਰੀਆਂ ਬੜੇ ਚਾਅ ਨਾਲ ਸੁਣਦੇ ਹਨ।
ਅੰਮ੍ਰਿਤਸਰ ਦਾ ਵਿਸਾਖੀ ਦਾ ਮੇਲਾ ਦੇਖਣ ਵਾਲਾ ਹੁੰਦਾ ਹੈ। ਇਸ ਮੇਲੇ ਵਿੱਚ ਤਿਲ ਸੁੱਟਣ ਦੀ ਥਾਂ ਨਹੀਂ ਹੁੰਦੀ।

ਕਈ ਵਾਰ ਮੇਲਿਆਂ ਵਿੱਚ ਕੁਝ ਲੋਕ ਸ਼ਰਾਬ ਪੀ ਕੇ ਆਪਸ ਵਿੱਚ ਲੜ ਵੀ ਪੈਂਦੇ ਹਨ। ਅਜਿਹੇ ਲੋਕ ਮੇਲੇ ਦਾ ਮਜ਼ਾ ਖਰਾਬ ਕਰ ਦਿੰਦੇ ਹਨ।

Read Also-

Essay on Baisakhi in Punjabi

 

( Essay-2 ) ਵਿਸਾਖੀ ਦਾ ਮੇਲਾ ਲੇਖ | Vaisakhi Da Mela Essay in Punjabi

ਪੰਜਾਬ ਰਿਸ਼ੀਆਂ, ਮੁਨੀਆਂ, ਗੁਰੂਆਂ, ਪੀਰਾਂ, ਫਕੀਰਾਂ, ਸਾਧਾਂ, ਸੰਤਾ ਅਤੇ ਅਲਬੇਲੇ ਜਵਾਨਾਂ ਦੀ ਧਰਤੀ ਹੈ। ਇਥੇ ਆਏ ਦਿਨ ਕੋਈ ਨਾ ਕੋਈ ਮੇਲਾ, ਦਿਨ-ਤਿਉਹਾਰ, ਥਿਤ ਜਾਂ ਪੰਚਮੀ ਆਦਿ ਤਿਉਹਾਰ ਆਇਆ ਹੀ ਰਹਿੰਦਾ ਹੈ। ਪੰਜਾਬੀਆਂ ਦਾ ਸੁਭਾਅ ਖੁਲ੍ਹ-ਦਿਸ਼ਾ ਹੈ। ਪੰਜਾਬੀ ਹੱਸਣ ਖੇਡਣ ਅਤੇ ਖਾਣ ਖਰਚਣ ਦੇ ਸ਼ੌਕੀਨ ਹਨ। ਇਸ ਲਈ ਇਹ ਛੱਤੀ ਕੰਮ ਛੱਡ ਕੇ ਵੀ ਮੇਲਾ ਵੇਖਣ ਜ਼ਰੂਰ ਜਾਂਦੇ ਹਨ। ਪੰਜਾਬ ਵਿੱਚ ਬਹੁਤ ਸਾਰੇ ਮੇਲੇ ਮਨਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਵਿਸਾਖੀ ਦਾ ਮੇਲਾ ਵੀ ਇੱਕ ਪ੍ਰਸਿੱਧ ਮੇਲਾ ਹੈ

ਇਹ ਮੇਲਾ ਦੇਸੀ ਮਹੀਨੇ ਦੀ ਪਹਿਲੀ ਤਰੀਕ ਅਤੇ ਅੰਗ੍ਰੇਜ਼ੀ ਮਹੀਨੇ ਅਪਰੈਲ ਦੀ ਲਗਪਗ 13 ਤਰੀਕ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਅਸਲ ਵਿੱਚ ਵਿਸਾਖੀ ਇੱਕ ਮੌਸਮੀ ਤਿਉਹਾਰ ਹੈ। ਪਰ ਪੰਜਾਬ ਵਿੱਚ ਇਸ ਦਿਨ ਨਾਲ ਕੁੱਝ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ। ਰੁੱਤਾਂ ਦੇ ਹਿਸਾਬ ਨਾਲ ਸਰਦੀ ਦੀ ਰੁੱਤ ਖਤਮ ਹੁੰਦੀ ਹੈ ਅਤੇ ਗਰਮੀ ਦੀ ਰੁੱਤ ਸ਼ੂਰੂ ਹੁੰਦੀ ਹੈ। ਜਦੋਂ ਪੱਕੀਆਂ ਹੋਈਆਂ ਕਣਕਾਂ ਦੀਆਂ ਬਲੀਆਂ ਸੁਨਹਿਰੀ ਚਮਕ ਮਾਰਦੀਆਂ ਹਨ ਤਾਂ ਪੰਜਾਬ ਦੇ ਮਿਹਨਤੀ ਕਿਸਾਨ ਦਾ ਤਨ ਮਨ ਖਿੜ ਜਾਂਦਾ ਹੈ। ਉਸ ਨੂੰ ਆਪਣੀ ਮਿਹਨਤ ਸਫਲ ਹੁੰਦੀ ਨਜ਼ਰ ਆਉਂਦੀ ਹੈ। ਉਹ ਛੇਤੀ ਛੇਤੀ ਫਸਲ ਸਾਂਭ ਕੇ ਮੇਲੇ ਜਾਣ ਦੀ ਤਿਆਰੀ ਕਰਦਾ ਹੈ। ਪਰ ਅੱਜ ਕੱਲ ਕਿਉਂਕਿ ਕਣਕਾਂ ਪਛੇਤੀਆਂ ਬੀਜੀਆਂ ਜਾਂਦੀਆਂ ਹਨ ਇਸ ਲਈ ਕਣਕਾਂ ਦੀ ਵਾਢੀ ਵਿਸਾਖੀ ਵਾਲੇ ਦਿਨ ਜਾਂ ਕੁੱਝ ਦਿਨ ਮਗਰੋਂ ਅਰੰਭ ਹੁੰਦੀ ਹੈ। ਧਨੀ ਰਾਮ ਚਾਤ੍ਰਿਕ ਨੇ ਆਪਣੀਆਂ ਕਵਿਤਾਵਾਂ ਵਿੱਚ ਕਈ ਥਾਵਾਂ ਤੇ ਵਿਸਾਖੀ ਦੇ ਮੇਲੇ ਬਾਰੇ ਵਿਚਾਰ ਅੰਕਤ ਕੀਤੇ ਹਨ।

ਵਿਸਾਖੀ ਪੰਜਾਬ ਦਾ ਸਾਂਝਾ ਤਿਉਹਾਰ ਹੈ। ਇਸ ਨੂੰ ਹਿੰਦੂ-ਸਿੱਖ ਅਤੇ ਮੁਸਲਮਾਨ ਸਾਰੇ ਰਲ ਕੇ ਮਨਾਉਂਦੇ ਹਨ। ਇਸ ਦਿਨ ਬੱਚੇ, ਬੁੱਢੇ ਅਤੇ ਜਵਾਨ ਸਭ ਰੰਗ ਬਰੰਗੇ ਕਪੜੇ ਪਾਉਂਦੇ ਹਨ। ਭੰਗੜੇ ਪੈਂਦੇ ਹਨ ਅਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ।

ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਬੜਾ ਡੂੰਘਾ ਅਤੇ ਅਣਟੁੱਟ ਸਬੰਧ ਹੈ। ਇਸ ਦਿਨ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਸਾਰੇ ਪੰਜਾਬੀਆਂ ਨੂੰ ਜਾਤ ਪਾਤ ਦਾ ਵਿਤਕਰਾ ਮਿਟਾ ਕੇ ਇੱਕੋ ਬਾਟੇ ਵਿੱਚ ਅੰਮ੍ਰਿਤ ਛੱਕਾ ਕੇ ਸਿੰਘ ਸਜਾਇਆ ਸੀ। ਇਸ ਲਈ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਨ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸ਼੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।

ਭਾਰਤ ਦੀ ਅਜ਼ਾਦੀ ਦੇ ਇਤਿਹਾਸ ਦਾ ਸਭ ਤੋਂ ਵੱਧ ਦੁੱਖਦਾਈ ਸਾਕਾ ਵੀ ਇਸੇ ਦਿਨ ਨਾਲ ਜੁੜਿਆ ਹੋਇਆ ਹੈ। 13 ਅਪਰੈਲ ਸੰਨ 1919 ਈਸਵੀ ਨੂੰ ਅੰਮ੍ਰਿਤਸਰ ਵਿੱਚ ਜਲ੍ਹਿਆਂ ਵਾਲੇ ਬਾਗ ਵਿੱਚ ਜਨਰਲ ਡਾਇਰ ਨੇ ਹਜ਼ਾਰਾਂ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨ ਸੁਟਿਆ ਸੀ। ਇਸ ਸਾਲ ਦੀ ਵਿਸਾਖੀ ਨੂੰ ਖੂਨੀ ਵਿਸਾਖੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਇਸ ਸਾਲ ਮੈਂ ਵੀ ਆਪਣੇ ਪਿੰਡ ਦੇ ਸਾਥੀਆਂ ਨਾਲ ਅਨੰਦਪੁਰ ਸਾਹਿਬ ਵਿਸਾਖੀ ਦਾ ਮੇਲਾ ਵੇਖਣ ਲਈ ਗਿਆ। ਮੇਲੇ ਵਿੱਚ ਪੇਂਡੂ ਅਤੇ ਸ਼ਹਿਰੀ ਸਭ ਲੋਕ ਸੁਹਣੇ ਸੁਹਣੇ ਕੱਪੜੇ ਪਾਈ ਖੁਸ਼ੀ ਖੁਸ਼ੀ ਹੱਸਦੇ ਫਿਰ ਰਹੇ ਸਨ। ਦੁਕਾਨਾਂ ਸੱਜੀਆਂ ਹੋਈਆਂ ਸਨ। ਹਲਵਾਈਆਂ ਦੀਆਂ ਦੁਕਾਨਾਂ ਤੇ ਖਾਸ ਭੀੜ ਸੀ। ਸਭ ਤੋਂ ਪਹਿਲਾਂ ਮੈਂ ਆਪਣੇ ਦੋਸਤਾਂ ਨਾਲ ਸ੍ਰੀ ਕੇਸਗੜ ਸਾਹਿਬ ਮੱਥਾ ਟੇਕਣ ਲਈ ਗਿਆ। ਮੱਥਾ ਟੇਕਣ ਤੋਂ ਬਾਅਦ ਅਸੀਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ। ਹੁਣ ਅਸੀਂ ਦੀਵਾਨ ਹਾਲ ਵਿੱਚ ਪੁਜੇ। ਢਾਡੀ ਸੁਰ ਬੀਰਾਂ ਦੀਆਂ ਵਾਰਾਂ ਗਾ ਰਹੇ ਸਨ। ਕਿਸੇ ਪਾਸੇ ਸਿਆਸੀ ਲੋਕ ਭਾਸ਼ਨ ਦੇ ਕੇ ਲੋਕਾਂ ਨੂੰ ਆਪਣੇ ਵਿਚਾਰ ਸਮਝਾ ਰਹੇ ਸਨ। ਵੱਖ ਵੱਖ ਪਾਰਟੀਆਂ ਆਪਣੀਆਂ ਆਪਣੀਆਂ ਸਟੇਜਾਂ ਲਗਾਈ ਬੈਠੀਆਂ ਸਨ। ਜਦੋਂ ਅਸੀਂ ਥੋੜਾ ਹੋਰ ਅਗਾਂਹ ਗਏ ਤਾਂ ਸਾਨੂੰ ਇੱਕ ਪੇਂਡੂ ਰਾਹ ਵਲੋਂ ਆਉਂਦੀ ਹੋਈ ਭੰਗੜਾ ਪਾਰਟੀ ਨਜ਼ਰ ਆਈ। ਥੁਹੜੀ ਦੇਰ ਵਿੱਚ ਹੀ ਢੋਲੀ ਦੀ ਤਾਲ ਨਾਲ ਨੱਚਦੇ ਹੋਏ ਗਭਰੂ ਸਾਡੇ ਕੋਲ ਪੁਜ ਗਏ। ਉਹ ਬੜੇ ਕਮਾਲ ਦਾ ਭੰਗੜਾ ਪਾਉਂਦੇ ਸਨ।

ਇਸ ਤੋਂ ਮਗਰੋਂ ਅਸੀਂ ਗੁਰੂ ਦਾ ਲਹੌਰ ਵੇਖਣ ਲਈ ਗਏ। ਮੇਰੇ ਕੁੱਝ ਸਾਥੀਆਂ ਨੇ ਭਾਖੜਾ ਡੈਮ ਵੇਖਣ ਦੀ ਸਲਾਹ ਬਣਾਈ ਪਰ ਮੈਂ ਉਨ੍ਹਾਂ ਦੀ ਸਲਾਹ ਨਾ ਮੰਨੀ ਕਿਉਂਕਿ ਦਿਨ ਥੁਹੜਾ ਰਹਿ ਗਿਆ ਸੀ ਤੇ ਵਾਪਸ ਆਉਣਾ ਮੁਸ਼ਕਲ ਸੀ। ਮੇਲੇ ਵਿੱਚ ਮਦਾਰੀ, ਜਾਦੂਗਰ, ਸਰਕਸ ਵਾਲੇ ਸਭ ਆਪਣੇ ਆਪਣੇ ਜੌਹਰ ਵਖਾਕੇ ਪੈਸੇ ਕਮਾ ਰਹੇ ਸਨ। ਮੇਲੇ ਦੀ ਖਾਸ ਰੌਣਕ ਵੱਖ ਵੱਖ ਭੰਗੜਾ ਪਾਰਟੀਆਂ ਸਨ। ਸ਼ਾਮ ਹੋਣ ਤੋਂ ਪਹਿਲਾਂ ਹੀ ਅਸੀਂ ਖਾਣ ਪੀਣ ਲਈ ਕੁੱਝ ਸਮਾਨ ਖਰੀਦ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਪਏ। ਵਿਸਾਖੀ ਦਾ ਮੇਲਾ ਸਾਡੇ ਲਈ ਖੁਸ਼ੀਆਂ ਦਾ ਸਰੋਤ ਸੀ।

 

दोस्तों इस लेख के ऊपर Baisakhi | Vaisakhi Da Mela Lekh in Punjabi | ਵਿਸਾਖੀ ਦਾ ਮੇਲਾ ਲੇਖ आपके क्या विचार है? हमें नीचे comment करके जरूर बताइए।

Leave a Comment

Your email address will not be published. Required fields are marked *