ਕੰਪਿਊਟਰ ਪੰਜਾਬੀ ਲੇਖ- Essay on Computer in Punjabi Language

In this article, we are providing information about Computer in Punjabi. Essay on Computer in Punjabi Language. ਕੰਪਿਊਟਰ ਪੰਜਾਬੀ ਲੇਖ ਪੰਜਾਬੀ ਵਿੱਚ for students. Checkout- Latest Punjabi Essay

ਕੰਪਿਊਟਰ ਪੰਜਾਬੀ ਲੇਖ- Essay on Computer in Punjabi Language

 

( Essay – 1 ) ਕੰਪਿਊਟਰ ਯੁੱਗ ਲੇਖ ਪੰਜਾਬੀ ਵਿੱਚ | Essay on Computer da yug in Punjabi

ਸਾਇੰਸ ਦੀਆਂ ਅਣਗਿਣਤ ਮਹੱਤਵਪੂਰਨ ਕਾਵਾਂ ਸਦਕਾ ਹੀ 21ਵੀਂ ਸਦੀ ਨੂੰ ਸਾਇੰਸ ਦਾ ਯੁੱਗ ਕਿਹਾ ਜਾ ਰਿਹਾ ਹੈ। ਅੱਜ ਸਾਡੇ ਜੀਵਨ ਦੇ ਛੋਟੇ ਤੋਂ ਛੋਟੇ ਕੰਮ ਤੋਂ ਲੈ ਕੇ ਵੱਡੇ ਤੋਂ ਵੱਡੇ ਕੰਮ ਵਿੱਚ ਸਾਇੰਸ ਦੀ ਭੂਮਿਕਾ ਵੇਖੀ ਜਾ ਸਕਦੀ ਹੈ। ਅਜੋਕੇ ਦੌਰ ਵਿੱਚ ਕੰਪਿਊਟਰ ਦੀ ਵਰਤੋਂ ਤੇ ਇਸ ਵਿਚਲੀਆਂ ਸੰਭਾਵਨਾਵਾਂ ਅਸੀਮ ਹਨ। ਅਸਲ ਵਿੱਚ ਕੰਪਿਊਟਰ ਇੱਕ ਮਸ਼ੀਨ ਹੀ ਹੈ ਜੋ ਮਨੁੱਖ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਤ ਹੀ ਤੇਜ਼ ਰਫ਼ਤਾਰ ਨਾਲ ਕੰਮ ਕਰਦਾ ਹੈ। ਅੱਜ ਬਹੁਤੇ ਘਰਾਂ ਵਿੱਚ ਕੰਪਿਊਟਰ ਵਰਤੇ ਜਾ ਰਹੇ ਹਨ। ਹਰ ਦਫ਼ਤਰ, ਸਕੂਲ, ਕਾਲਜ, ਹਸਪਤਾਲ, ਕਾਰਖ਼ਾਨਾ ਆਦਿ ਜਿੱਥੇ ਵਧੇਰੇ ਬੰਦੇ ਕੰਮ ਕਰ ਰਹੇ ਹਨ, ਉੱਥੇ ਹੀ ਕੰਪਿਊਟਰ ਵਰਤੇ ਜਾ ਰਹੇ ਹਨ। ਅੱਜ ਵੱਡੇ-ਵੱਡੇ ਕਾਰਖ਼ਾਨੇ, ਹਵਾਈ ਜਹਾਜ਼, ਮਾਰੂ ਹਥਿਆਰ, ਉਪਰੇਸ਼ਨ, ਹਿਸਾਬ-ਕਿਤਾਬ ਆਦਿ ਵਿੱਚ ਕੰਪਿਊਟਰ ਦੀ ਮਦਦ ਲਈ ਜਾ ਰਹੀ ਹੈ। ਅਸਲ ਵਿੱਚ ਕੰਪਿਊਟਰ ਹੀ ਸਮੁੱਚੇ ਜੀਵਨ ਦਾ ਕੇਂਦਰੀ ਧੁਰਾ ਬਣਦਾ ਜਾ ਰਿਹਾ ਹੈ।

ਪਹਿਲਾਂ ਜਿੱਥੇ ਰਿਕਾਰਡ ਰੱਖਣ ਲਈ ਵੱਡੇ-ਵੱਡੇ ਰਜਿਸਟਰ ਲਾਏ ਜਾਂਦੇ ਸਨ, ਉੱਥੇ ਅੱਜ, ਡੀ.ਵੀ.ਡੀ., ਪੈੱਨ ਡਰਾਈਵ, ਹਾਰਡ ਉਸਕ ਆਦਿ ਵਿੱਚ ਬਹੁਤ ਹੀ ਵਧੇਰੇ ਰਿਕਾਰਡ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਕੰਪਿਊਟਰ ਦੀ ਵਰਤੋਂ ਨਾਲ ਇੰਟਰਨੈੱਟ ‘ਤੇ ਤੋਂ ਵੀ ਈਮੇਲ ਭੇਜੀ ਜਾ ਸਕਦੀ ਹੈ, ਆਹਮੋ-ਸਾਹਮਣੇ ਗੱਲਬਾਤ ਹੋ ਸਕਦੀ ਹੈ, ਦੁਨੀਆ ਭਰ ਦੀ ਜਾਣਕਾਰੀ ਇੱਕ ਬਟਨ ਆਇਆਂ ਤੁਹਾਡੇ ਸਾਹਮਣੇ ਹੁੰਦੀ ਹੈ। ਕੰਪਿਊਟਰ ਦੇ ਅਣਗਿਣਤ ਲਾਭ ਤਾਂ ਹਨ ਹੀ ਪਰ ਇਸ ਦੀ ਗ਼ਲਤ ਵਰਤੋਂ ਦੀਆਂ ਭਾਵਨਾਵਾਂ ਵੀ ਮੌਜੂਦ ਹਨ। ਸਰਕਾਰੀ ਜਾਂ ਨਿੱਜੀ ਭੇਦ ਚੁਰਾਉਣ ਲਈ ਜਾਣਕਾਰ ਮਿੰਟ ਲਾਉਂਦੇ ਹਨ। ਸੋ ਇਸ ਦੀ ਅਜਿਹੀ ਵਰਤੋਂ ਤੀ ਸੁਚੇਤ ਹੋਣ ਦੀ ਲੋੜ ਹੈ। ਅੱਜ ਕੰਪਿਊਟਰ ਦੀ ਜਿਸ ਤਰ੍ਹਾਂ ਵਰਤੋਂ ਵਧ ਰਹੀ ਹੈ ਇਹ ਨਿਸਚੇ ਹੀ ਕੰਪਿਊਟਰ ਯੁੱਗ ਅਖਵਾਉਣ ਦਾ ਹੱਕਦਾਰ ਹੈ।

 

( Essay -2 )  Essay on Computer in Punjabi

ਭੂਮਿਕਾ – ਕੰਪਿਊਟਰ ਵਿਗਿਆਨ ਦੀ ਪ੍ਰਸਿੱਧ ਕਾਢ ਹੈ। ਕੰਪਿਊਟਰ ਸਦਕਾ ਅਨੇਕਾਂ ਕੰਮ ਬਹੁਤ ਅਸਾਨ ਹੋ ਗਏ ਹਨ।

ਵਿਗਿਆਨ ਦੀ ਕਾਢ ਕੰਪਿਊਟਰ- ਵਿਗਿਆਨ ਦੀ ਮਹੱਤਵਪੂਰਨ ਕਾਢ ਹੈ ਜੋ ਬਿਜਲੀ ਨਾਲ ਚੱਲਦਾ ਹੈ। ਇਸ ਦੀ ਵਰਤੋਂ ਅੱਜ-ਕੱਲ੍ਹ ਹਰ ਥਾਂ ’ਤੇ ਹੁੰਦੀ ਹੈ। ਸੀ. ਪੀ. ਯੂ. ਨੂੰ ਇਸ ਦਾ ਦਿਮਾਗ਼ ਕਿਹਾ ਜਾਂਦਾ ਹੈ। ਇਸ ਰਾਹੀਂ ਜਿੰਨੀਆਂ ਮਰਜ਼ੀ ਸੂਚਨਾਵਾਂ ਭੇਜੀਆਂ ਜਾ ਸਕਦੀਆਂ ਹਨ। ਇਹ ਮਨੁੱਖੀ ਇਸ਼ਾਰਿਆਂ ‘ਤੇ ਕੰਮ ਕਰਦਾ ਹੈ। ਇਹ ਹਿਸਾਬ ਦੀਆਂ ਹਰ ਇੱਕ ਤਰ੍ਹਾਂ ਦੀਆਂ ਸਮੱਸਿਆਵਾਂ ਭਾਵ ਹਰ ਇੱਕ ਤਰ੍ਹਾਂ ਦੀਆਂ ਵੱਡੀਆਂ ਸੰਖਿਆਵਾਂ ਦੇ ਜੋੜ, ਘਟਾਓ, ਗੁਣਾ ਤੇ ਤਕਸੀਮ ਦੇ ਹੱਲ ਮਿੰਟਾਂ ਵਿੱਚ ਹੀ ਕਰ ਦਿੰਦਾ ਹੈ। ਬੈਂਕਾਂ, ਸਕੂਲਾਂ, ਕਾਲਜਾਂ, ਦਫ਼ਤਰਾਂ, ਰੇਲਵੇ ਸਟੇਸ਼ਨ, ਵੱਡੀਆਂ ਦੁਕਾਨਾਂ ਆਦਿ ‘ਤੇ ਇਸ ਦੀ ਵਰਤੋਂ ਆਮ ਹੋਣ ਲੱਗ ਪਈ ਹੈ। ਇਸ ਵਿੱਚ ਇੰਟਰਨੈੱਟ ਦੇ ਜ਼ਰੀਏ ਪੂਰੀ ਦੁਨੀਆ ਨਾਲ ਜੁੜਿਆ ਜਾ ਸਕਦਾ ਹੈ।

ਕੰਪਿਊਟਰ ਨਾਲ ਇਲਾਜ – ਕੰਪਿਊਟਰ ਦੀ ਮਦਦ ਨਾਲ ਅੱਜ ਕਈ ਰੋਗੀਆਂ ਅਤੇ ਅਪਾਹਜਾਂ ਦੀ ਵੀ ਬਹੁਤ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਜਾ ਸਕਦੀ ਹੈ। ਇਸ ਦੀ ਮਦਦ ਨਾਲ ਚੱਲਣ ਵਾਲੇ ਸਕੈਨਿੰਗ ਦੇ ਜੰਤਰ ਤਾਂ ਮਨੁੱਖੀ ਸਰੀਰ ਦੇ ਹਰ ਹਿੱਸੇ ਦੀ ਫੋਟੋ ਝੱਟ-ਪੱਟ ਤਿਆਰ ਕਰ ਦਿੰਦੇ ਹਨ। ਇਸ ਨਾਲ ਸਰੀਰ ਵਿਚਲੀ ਹਰ ਬਿਮਾਰੀ ਦਾ ਪਤਾ ਲੱਗ ਜਾਂਦਾ ਹੈ।

ਮਨ-ਪਰਚਾਵੇ ਦਾ ਸਾਧਨ – ਅੱਜ ਇਸ ਨੂੰ ਮਨ-ਪਰਚਾਵੇ ਦੇ ਸਾਧਨ ਵਜੋਂ ਵੀ ਵਰਤਿਆ ਜਾਣ – ਲੱਗ ਪਿਆ ਹੈ। ਇਸ ਰਾਹੀਂ ਅਸੀਂ ਫ਼ਿਲਮਾਂ ਆਦਿ ਵੇਖਦੇ ਹਾਂ। ਬੱਚੇ ਇਸ ‘ਤੇ ਅਲੱਗ-ਅਲੱਗ ਖੇਡਾਂ ਖੇਡਦੇ ਅਤੇ ਚਿੱਤਰਕਾਰੀ ਕਰਦੇ ਹਨ।

ਕੁਝ ਹੋਰ ਕੰਮ – ਅੱਜ-ਕੱਲ੍ਹ ਬਿਜਲੀ, ਪਾਣੀ ਤੇ ਟੈਲੀਫੋਨ ਦੇ ਬਿੱਲ ਦੀ ਇਸ ਦੀ ਸਹਾਇਤਾ ਨਾਲ ਹੀ ਬਣਦੇ ਹਨ। ਇਹ ਕਦੇ ਥੱਕਦਾ ਨਹੀਂ। ਇਹ ਕਦੇ ਕੋਈ ਗ਼ਲਤੀ ਵੀ ਨਹੀਂ ਕਰਦਾ। ਕੰਪਿਊਟਰ ਦੀ ਮਦਦ ਨਾਲ ਵੱਡੇ-ਵੱਡੇ ਕੰਮ ਮਿੰਟਾਂ-ਸਕਿੰਟਾਂ ਵਿੱਚ ਹੀ ਹੋ ਜਾਂਦੇ ਹਨ।

ਕੁਝ ਹਾਨੀਆਂ – ਕੰਪਿਊਟਰ ਦੇ ਕਈ ਨੁਕਸਾਨ ਵੀ ਹਨ। ਇਸ ਦੀਆਂ ਤੇਜ਼ ਕਿਰਨਾਂ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਬੱਚਿਆਂ ਨੂੰ ਆਪਣੀਆਂ ਅੱਖਾਂ ਦੇ ਬਚਾਅ ਲਈ ਇਸ ਦੀ ਸੀਮਤ ਵਰਤੋਂ ਕਰਨੀ ਚਾਹੀਦੀ ਹੈ।

ਸਿੱਟਾ – ਅੱਜ ਹਰ ਬੱਚੇ ਨੂੰ ਕੰਪਿਊਟਰ ਦੀ ਸਿੱਖਿਆ ਮਿਲਨੀ ਚਾਹੀਦੀ ਹੈ ਨਹੀਂ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਪੱਛੜ ਸਕਦਾ ਹੈ। ਕੰਪਿਊਟਰ ਦੇ ਸਾਨੂੰ ਬਹੁਤ ਲਾਭ ਹਨ। ਅੱਜ-ਕੱਲ੍ਹ ਇਹ ਹਰ ਇੱਕ ਮਨੁੱਖ ਦੀ ਜਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਹੈ।

 

Read Also-

Essay on Kartar Singh Sarabha in Punjabi

Essay on Mahatma Gandhi in Punjabi

ध्यान दें– प्रिय दर्शकों Mera mitar | My Friend Essay in Punjabi Language आपको अच्छा लगा तो जरूर शेयर करे

Leave a Comment

Your email address will not be published. Required fields are marked *