Naav in Punjabi | ਨਾਂਵ ਦੀ ਪਰਿਭਾਸ਼ਾ | Noun in Punjabi

Providing Naav in Punjabi Language with examples | Types of Naav in Punjabi for children and students (CBSE & PSEB), Noun in Punjabi Language.

Naav in Punjabi | ਨਾਂਵ ਦੀ ਪਰਿਭਾਸ਼ਾ

 

ਸਚਿਨ ਭਾਰਤ ਦੀ ਕ੍ਰਿਕਟ ਟੀਮ ਦਾ ਕਪਤਾਨ ਸੀ। ਇਹ ਮੁੰਬਈ ਦਾ ਰਹਿਣ ਵਾਲਾ ਹੈ। ਜਦੋਂ ਇਹ ਮੈਦਾਨ ਵਿੱਚ ਉਤਰਦਾ ਹੈ ਤਾਂ ਚੌਕਿਆਂ, ਛੱਕਿਆਂ ਦੀ ਝੜੀ ਲਗਾ ਦਿੰਦਾ ਹੈ। ਇਹ ਭਾਰਤੀਆਂ ਦਾ ਹਰਮਨ-ਪਿਆਰਾ ਖਿਡਾਰੀ ਹੈ। ਇਸ ਨੇ ਇਕ ਖੂਬਸੂਰਤ ਕੁੱਤਾ ਪਾਲਰੱਖਿਆ ਹੈ। ਇਹ ਆਪਣੇ ਕੁੱਤੇ ਨਾਲ ਬਹੁਤ ਪਿਆਰ ਕਰਦਾ ਹੈ।

ਉਪਰੋਕਤ ਪੈਰ੍ਹੇ ਨੂੰ ਧਿਆਨ ਨਾਲ ਪੜ੍ਹ ਕੇ ਪਤਾ ਲੱਗਦਾ ਹੈ ਕਿ ਮੋਟੇ ਸ਼ਬਦ ਕਿਸੇ ਨਾ ਕਿਸੇ ਨਾਮ ਨਾਲ ਸੰਬੰਧਤ ਹਨ। ਅਜਿਹੇ ਸ਼ਬਦ ਹੀ ਵਿਆਕਰਨ ਵਿੱਚ ਨਾਂਵ ਅਖਵਾਉਂਦੇ ਹਨ।

Noun Definition in Punjabi

( Naav di Paribhasha in Punjabi ) ਨਾਂਵ ਦੀ ਪਰਿਭਾਸ਼ਾ :- ਜਿਹੜੇ ਸ਼ਬਦ ਕਿਸੇ ਵਿਅਕਤੀ, ਵਸਤੂ, ਜੀਵ, ਭਾਵ, ਹਾਲਤ ਗੁਣ ਜਾਂ ਸਥਾਨ ਆਦਿ ਦੇ ਨਾਂ ਦਾ ਪਤਾ ਦੱਸਣ, ਨਾਂਵ ਅਖਵਾਉਂਦੇ ਹਨ।

ਜਰੂਰ ਪੜ੍ਹੋ- Padnav in Punjabi

 

ਨਾਂਵ ਦੀਆਂ ਕਿਸਮਾ ( Naav ke bhed in punjabi | Types of Naav in Punjabi )

ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ : 

1. ਆਮ ਨਾਂਵ ਜਾਂ ਜਾਤੀ-ਵਾਚਕ ਨਾਂਵ
2. ਖ਼ਾਸ ਨਾਂਵ
3 ਵਸਤੂ-ਵਾਚਕ ਨਾਂਵ
4. ਇਕੱਠ-ਵਾਚਕ ਨਾਂਵ
5. ਭਾਵ-ਵਾਚਕ ਨਾਂਵ

1. ਆਮ ਨਾਂਵ ਜਾਂ ਜਾਤੀ-ਵਾਚਕ ਨਾਂਵ : ਜਿਹੜਾ ਸ਼ਬਦ ਇਕ ਪ੍ਰਕਾਰ ਜਾਂ ਜਾਤੀ ਦੀਆਂ ਗਿਣਨਯੋਗ ਵਸਤਾਂ ਲਈ ਵਰਤਿਆ ਜਾਵੇ। ਉਸ ਨੂੰ ਆਮ ਨਾਂਵ ਜਾਂ ਜਾਤੀ-ਵਾਚਕ ਨਾਂਵ ਕਿਹਾ ਜਾਂਦਾ ਹੈ।

ਉਦਾਹਰਨ : ਕੁਰਸੀ, ਕੁੜੀ, ਕੁੱਕੜੀ, ਨਦੀ, ਪਹਾੜ, ਨਗਰ ਆਦਿ।

2. ਖ਼ਾਸ ਨਾਂਵ : ਜਿਹੜਾ ਸ਼ਬਦ ਕਿਸੇ ਖ਼ਾਸ ਵਿਅਕਤੀ, ਖ਼ਾਸ ਸਥਾਨ ਜਾਂ ਖ਼ਾਸ ਵਸਤੂ ਲਈ ਵਰਤਿਆ ਜਾਏ, ਉਸਨੂੰ ਖ਼ਾਸ ਨਾਂਵ ਕਿਹਾ ਜਾਂਦਾ ਹੈ।

ਉਦਾਹਰਨ : ਨਾਨਕ ਸਿੰਘ, ਚੰਡੀਗੜ੍ਹ, ਬਿਆਸ ਆਦਿ।

3. ਵਸਤੂ-ਵਾਚਕ ਨਾਂਵ : ਜਿਸ ਸ਼ਬਦ ਤੋਂ ਕਿਸੇ ਤੋਲੀ, ਮਿਣੀ ਜਾਂ ਮਾਪੀ ਜਾਣ ਵਾਲੀ ਵਸਤੂ ਦਾ ਗਿਆਨ ਹੋਵੇ, ਉਸਨੂੰ ਵਸਤੂ-ਵਾਚਕ ਨਾਂਵ ਕਿਹਾ ਜਾਂਦਾ ਹੈ।
ਉਦਾਹਰਨ : ਸੋਨਾ, ਚਾਂਦੀ, ਮਿੱਟੀ, ਰੇਤ, ਤੇਲ, ਪਾਣੀ, ਦੁੱਧ, ਕੱਪੜਾ ਆਦਿ।

4. ਇਕੱਠ-ਵਾਚਕ ਨਾਂਵ : ਜਿਹੜਾ ਸ਼ਬਦ ਮਨੁੱਖਾਂ, ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਚੀਜ਼ਾਂ ਦੇ ਇਕੱਠ ਜਾਂ ਸਮੂਹ ਲਈ ਵਰਤਿਆ ਜਾਵੇ, ਉਸਨੂੰ ਇਕੱਠ-ਵਾਚਕ ਨਾਂਵ ਕਿਹਾ ਜਾਂਦਾ ਹੈ। ਉਦਾਹਰਨ : ਸੈਨਾ, ਸਭਾ, ਡਾਰ, ਇੱਜੜ, ਵੱਗ, ਜੰਞ, ਜੱਥਾ, ਹੇੜ੍ਹ, ਜਮਾਤ ਆਦਿ।

5. ਭਾਵ-ਵਾਚਕ ਨਾਂਵ : ਜਿਸ ਸ਼ਬਦ ਤੋਂ ਕਿਸੇ ਭਾਵ, ਹਾਲਤ ਜਾਂ ਗੁਣ ਆਦਿ ਦਾ ਗਿਆਨ ਹੋਵੇ, ਉਸ ਨੂੰ ਭਾਵ-ਵਾਚਕ ਨਾਂਵ ਕਿਹਾ ਜਾਂਦਾ ਹੈ।

ਉਦਾਹਰਨ : ਜਵਾਨੀ, ਬੁਢਾਪਾ, ਗੁਲਾਮੀ, ਦੇਸ਼-ਭਗਤੀ, ਪਿਆਰ, ਸੱਚ ਆਦਿ।

# naav in punjabi chart

 

ਜਰੂਰ ਪੜ੍ਹੋ-

Karak in Punjabi

Punjabi Muhavare

Punjabi Proverbs

Leave a Comment

Your email address will not be published. Required fields are marked *