Karak in Punjabi | ਪੰਜਾਬੀ ਵਿੱਚ ਕਾਰਕ | Types of Karak in Punjabi

Providing Karak in Punjabi Language with examples | Types of Karak in Punjabi for children and students (CBSE & PSEB)

Karak in Punjabi Language| ਪੰਜਾਬੀ ਵਿੱਚ ਕਾਰਕ

 

Karak Paribhasha in Punjabi– ਕਿਸੇ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਵਾਕ ਦੀ ਕਿਰਿਆ ਨਾਲ ਜਾਂ ਦੂਸਰੇ ਸ਼ਬਦਾ ਨਾਲ ਜੋ ਸੰਬੰਧ ਹੁੰਦਾ ਹੈ, ਉਸ ਨੂੰ ਕਾਰਕ ਆਖਿਆ ਜਾਂਦਾ ਹੈ।

ਇਸ ਵਿਆਖਿਆ ਨੂੰ ਸਮਝਣ ਲਈ ਹੇਠ-ਲਿਖੀ ਉਦਾਹਰਨ ਵੇਖੋ :
‘ਕਿਸਾਨ ਨੇ ਲਾਠੀ ਨਾਲ ਸੱਪ ਮਾਰ ਦਿੱਤਾ।’

ਇਸ ਵਾਕ ਵਿੱਚ ਕਿਸਾਨ, ਸੱਪ ਅਤੇ ਲਾਠੀ ਤਿੰਨ ਨਾਂਵ ਹਨ। ਤਿੰਨਾਂ ਦੇ ਨਾਂਵ, ਪੜਨਾਂਵ ਸ਼ਬਦ ਹੁੰਦਿਆਂ ਹੋਇਆਂ ਵੀ ਵਾਕ ਵਿੱਚ ਇਹਨਾਂ ਦੀ ਸਥਿਤੀ ਭਿੰਨ-ਭਿੰਨ ਹੈ। ਕਿਸਾਨ ਨੇ ਕਿਰਿਆ ਕੀਤੀ ਹੈ ; ਸੱਪ ਉੱਤੇ ਕਿਰਿਆ ਹੋਈ ਹੈ ਅਤੇ ਮਾਰਨ ਦੀ ਇਹ ਕਿਰਿਆ ਲਾਠੀ ਦੁਆਰਾ ਕੀਤੀ ਗਈ ਹੈ।ਕਿਰਿਆ ਦਾ ਇਹ ਕਾਰਜ ਹੀ ਕਾਰਕ ਅਖਵਾਉਂਦਾ ਹੈ।

ਜਰੂਰ ਪੜ੍ਹੋ- Karak in Hindi

( Types of Karak in Punjabi ) ਕਾਰਕ ਦੀਆਂ ਕਿਸਮਾਂ ਕਾਰਕ ਅੱਠ ‘ ਪ੍ਰਕਾਰ रे ਹਨ :

1. ਕਰਤਾ ਕਾਰਕ
2. ਕਰਮ ਕਾਰਕ
4. ਸੰਪ੍ਰਦਾਨ ਕਾਰਕ
3. ਕਰਨ ਕਾਰਕ
6. ਸੰਬੰਧ ਕਾਰਕ
5. ਅਪਾਦਾਨ ਕਾਰਕ
7. ਅਧਿਕਰਨ ਕਾਰਕ
8. ਸੰਬੋਧਨ ਕਾਰਕ

1. ਕਰਤਾ ਕਾਰਕ ( Karta karak in Punjabi) : ਵਾਕ ਵਿੱਚ ਕਿਰਿਆ ਦਾ ਕਾਰਜ ਕਰਨ ਵਾਲੇ ਨਾਂਵ ਜਾਂ ਪੜਨਾਂਵ ਨੂੰ ਕਰਤਾ ਕਾਰਕ ਮੰਨਿਆ ਜਾਂਦਾ ਹੈ। ਇਸ ਨੂੰ ਇਸ ਤਰ੍ਹਾਂ ਵੀ ਆਖ ਸਕਦੇ ਹਾਂ ਕਿ ਇਹ ਨਾਂਵ ਜਾਂ ਪੜਨਾਂਵ ਕਰਤਾ ਕਾਰਕ ਵਿੱਚ ਹੈ।

ਉਦਾਹਰਨ :
ਰਾਜੂ ਨੇ ਦੁੱਧ ਪੀਤਾ।
ਇਸ ਵਾਕ ਵਿੱਚ ਕਰਤਾ ਕਾਰਕ ਦਾ ਚਿੰਨ੍ਹ ‘ਨੇ’ ਹੈ।

2. ਕਰਮ ਕਾਰਕ ( Karm karak in Punjabi): ਵਾਕ ਵਿੱਚ ਜਿਸ ਨਾਂਵ ਜਾਂ ਪੜਨਾਂਵ ਉੱਤੇ ਕਿਰਿਆ ਦਾ ਕਾਰਜ ਵਾਪਰੇ, ਉਸ ਨੂੰ ਕਰਮ ਕਾਰਕ ਦਾ ਨਾਂਵ ਜਾਂ ਪੜਨਾਂਵ ਕਿਹਾ ਜਾਂਦਾ ਹੈ।

ਉਦਾਹਰਨ :
ਬਿੱਲੀ ਚੂਹੇ ਨੂੰ ਖਾ ਗਈ।
ਇਸ ਵਾਕ ਵਿੱਚ ‘ਚੂਹਾ’ਕਰਮ ਕਾਰਕ ਵਿੱਚ ਆਉਂਦਾ ਹੈ ਕਿਉਂ ਜੋ ਖਾਣ ਦੀ ਕਿਰਿਆ ਉਹਦੇ ਉੱਤੇ ਵਾਪਰੀ ਹੈ।
ਕਰਮ ਕਾਰਕ ਦਾ ਸੰਬੰਧਕ ਚਿੰਨ੍ਹ ‘ਨੂੰ’ ਹੁੰਦਾ ਹੈ।
ਪਰ ਕਈ ਵਾਕਾਂ ਵਿੱਚ ਕਰਮ ਸੰਬੰਧਕ ਤੋਂ ਬਗੈਰ ਵੀ ਆਉਂਦਾ ਹੈ, ਜਿਵੇਂ : ‘ਗੱਭਰੂ ਭੰਗੜਾ ਪਾ ਰਹੇ ਹਨ’ ਵਿੱਚ ਭੰਗੜਾ ਕਰਮ ਨਾਲ ‘ਨੂੰ’ ਸੰਬੰਧਕ ਨਹੀਂ ਆਇਆ।

3. ਕਰਨ ਕਾਰਕ ( Karan karak in Punjabi): ਵਾਕ ਵਿੱਚ ਜਿਸ ਨਾਂਵ ਜਾਂ ਪੜਨਾਂਵ ਨਾਲ ਕਿਰਿਆ ਦਾ ਕਾਰਜ ਕੀਤਾ ਜਾਏ ਜਾਂ ਜਿਸ ਰਾਹੀਂ ਕਾਰਜ ਕਰਵਾਇਆ ਜਾਏ, ਉਸ ਨੂੰ ਕਰਨ ਕਾਰਕ ਦਾ ਨਾਂਵ- ਪੜਨਾਂਵ ਕਿਹਾ ਜਾਂਦਾ ਹੈ।

ਉਦਾਹਰਨ:
‘ਦਰਜ਼ੀ ਨੇ ਸੂਈ ਨਾਲ ਬਟਨ ਜੋੜੇ।
ਇਸ ਵਾਕ ਵਿੱਚ ‘ਸੂਈ’ ਕਰਨ ਕਾਰਕ ਵਿੱਚ ਹੈ । ਇੱਥੇ ਸੰਬੰਧਕ ‘ਨਾਲ’ ਹੈ।

4. ਸੰਪ੍ਰਦਾਨ ਕਾਰਕ (Sampradan karak in Punjabi): ਵਾਕ ਵਿੱਚ ਜਿਸ ਦੇ ਲਈ ਕਿਰਿਆ ਦਾ ਕਾਰਜ ਕੀਤਾ ਜਾਵੇ, ਉਹ ਨਾਂਵ ਜਾਂ ਪੜਨਾਂਵ ਦਾ ਸੰਪ੍ਰਦਾਨ ਕਾਰਕ ਹੁੰਦਾ ਹੈ।

ਉਦਾਹਰਨ:
ਦਾਦੀ ਨੇ ਪੋਤਰੀ ਨੂੰ ਅਸੀਸਾਂ ਦਿੱਤੀਆਂ’।
ਇਸ ਵਾਕ ਵਿੱਚ ਪੋਤਰੀ ਸੰਪ੍ਰਦਾਨ ਕਾਰਕ ਵਿੱਚ ਹੈ, ਕਾਰਨ ਇਹ ਕਿ ਅਸੀਸਾਂ ਦੇਣ ਦੀ ਕਿਰਿਆ ਉਹਦੇ ਵਾਸਤੇ ਕੀਤੀ ਗਈ ਹੈ।
ਸੰਪ੍ਰਦਾਨ ਕਾਰਕ ਦੇ ਸੰਬੰਧਕ ਨੂੰ, ਵਾਸਤੇ, ਲਈ, ਹਿਤ ਆਦਿ ਹੁੰਦੇ ਹਨ।

5. ਅਪਾਦਾਨ ਕਾਰਕ (Apadan karak in Punjabi) : ਵਾਕ ਵਿੱਚ ਜਿਸ ਤੋਂ ਕੋਈ ਵਸਤੂ ਅੱਡ ਕੀਤੀ ਜਾਏ, ਉਸ ਦੇ ਨਾਂਵ ਜਾਂ ਪੜਨਾਂਵ ਦਾ ਅਪਾਦਾਨ ਕਾਰਕ ਹੁੰਦਾ ਹੈ।

ਉਦਾਹਰਨ :
ਫਲ ਬਿੱਛ ਤੋਂ ਡਿੱਗਾ।
ਇਸ ਵਾਕ ਵਿੱਚ ਬ੍ਰਿਛ ਅਪਾਦਾਨ ਕਾਰਕ ਵਿੱਚ ਹੈ ਕਿਉਂਕਿ ਫਲ ਉਸ ਤੋਂ ਅੱਡ ਹੋ ਕੇ ਡਿੱਗਾ ਹੈ।
ਅਪਾਦਾਨ ਕਾਰਕ ਦੇ ਸੰਬੰਧਕ ਤੋਂ, ਉੱਤੋਂ, ਵਿੱਚੋਂ, ਹੇਠੋਂ, ਨੇੜਿਉਂ ਆਦਿ ਹਨ।

6. ਸੰਬੰਧ ਕਾਰਕ (Sambandh karak in Punjabi): ਵਾਕ ਵਿੱਚ ਜਿਸ ਨਾਂਵ ਜਾਂ ਪੜਨਾਂਵ ਦੀ ਕਿਸੇ ਦੂਸਰੇ ਨਾਂਵ ਜਾਂ ਪੜਨਾਂਵ ਉੱਤੇ ਅਧਿਕਾਰ ਜਾਂ ਮਾਲਕੀ ਦੱਸੀ ਜਾਵੇ, ਉਹ ਨਾਂਵ-ਪੜਨਾਂਵ ਦਾ ਸੰਬੰਧ ਕਾਰਕ ਹੁੰਦਾ ਹੈ।

ਉਦਾਹਰਨ :
ਕਮਰੇ ਦੀਆਂ ਬਾਰੀਆਂ, ਸਰੀਰ ਦੇ ਅੰਗ, ਘਰ ਦਾ ਸਾਮਾਨ ਆਦਿ।
ਸੰਬੰਧ ਕਾਰਕ ਦਾ ਸੰਬੰਧਕ ‘ਦਾ’ ਹੈ ਜਿਹੜਾ ਨਾਂਵ ਜਾਂ ਪੜਨਾਂਵ ਦੇ ਸਰੂਪ ਅਨੁਸਾਰ ਬਦਲ ਕੇ ‘ਦੇ, ਦੀ, ਦੀਆਂ, ਦਿਆਂ’ ਬਣ ਜਾਂਦਾ ਹੈ।

7. ਅਧਿਕਰਨ ਕਾਰਕ (Adhikaran karak in Punjabi): ਵਾਕ ਵਿੱਚ ਜਿਸ ਥਾਂ, ਟਿਕਾਣੇ ਉੱਤੇ, ਅੰਦਰ ਜਾਂ ਲਾਗੇ ਕੁਝ ਰੱਖਿਆ ਹੋਵੇ, ਉਸ ਨਾਂਵ ਨੂੰ ਅਧਿਕਰਨ ਕਾਰਕ ਦਾ ਨਾਂਵ ਮੰਨਿਆ ਜਾਂਦਾ ਹੈ।

ਉਦਾਹਰਨ :
‘ਕੱਪੜੇ ਸੰਦੂਕ ਵਿੱਚ ਹਨ।
ਇਸ ਵਾਕ ਵਿੱਚ ਸੰਦੂਕ ਅਧਿਕਰਨ ਕਾਰਕ ਵਿੱਚ ਹੈ।
ਇਸਦੇ ਸੰਬੰਧਕ ‘ਤੇ, ਉੱਤੇ, ਵਿੱਚ, ਅੰਦਰ’ ਆਦਿ ਹਨ।

8. ਸੰਬੋਧਨ ਕਾਰਕ (Sambodhan karak in Punjabi): ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਉਹ ਰੂਪ ਜਿਹੜਾ ਕਿਸੇ ਨੂੰ ਬੁਲਾਉਣ ਲਈ ਵਰਤਿਆ ਹੋਵੇ, ਉਸ ਨੂੰ ਸੰਬੋਧਨ ਕਾਰਕ ਵਿੱਚ ਰੱਖਿਆ ਜਾਂਦਾ ਹੈ।

ਉਦਾਹਰਨ :
‘ਕਾਕਾ, ਇਧਰ ਆ !
ਇਸ ਵਾਕ ਵਿੱਚ ‘ਕਾਕਾ’ ਨਾਂਵ ਸੰਬੋਧਨ ਕਾਰਕ ਵਿੱਚ ਹੈ।
ਸੰਬੋਧਨ ਚਿੰਨ੍ਹ : ਓਏ, ਹੇ, ਆਦਿ।

 

ਜਰੂਰ ਪੜ੍ਹੋ-

Punjabi Muhavare

Punjabi Proverbs

Leave a Comment

Your email address will not be published. Required fields are marked *