ਮੇਰਾ ਸ਼ਹਿਰ ਪੰਜਾਬੀ ਲੇਖ- My City | Mera Shehar Essay in Punjabi

In this article, we are providing information about My City in Punjabi. Mera Shehar Essay in Punjabi Language. ਮੇਰਾ ਸ਼ਹਿਰ ਤੇ ਲੇਖ ਪੰਜਾਬੀ ਵਿੱਚ, My City Essay in Punjabi Nibandh. Checkout- Latest Punjabi Essay

My City | Mera Shehar Essay in Punjabi

 

ਮੇਰਾ ਸ਼ਹਿਰ ਪੰਜਾਬੀ ਲੇਖ

ਜਾਣ-ਪਛਾਣ- ਮੇਰੇ ਸ਼ਹਿਰ ਦਾ ਨਾਂ ਅੰਮ੍ਰਿਤਸਰ ਹੈ । ਮੇਰਾ ਜਨਮ ਇਸੇ ਸ਼ਹਿਰ ਵਿੱਚ ਹੋਇਆ ਸੀ । ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ । ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਨਗਰ ਵਪਾਰ ਅਤੇ ਉਦਯੋਗ ਵਿੱਚ ਬੜੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਸੀ, ਇਸ ਕਰਕੇ ਇਸ ਨੂੰ ਪੰਜਾਬ ਦੀ ਵਪਾਰਕ ਰਾਜਧਾਨੀ ਕਿਹਾ ਜਾਂਦਾ ਹੈ । ਦੇਸ਼ ਦੀ ਵੰਡ ਨੇ ਇਸ ਨੂੰ ਕਾਫ਼ੀ ਧੱਕਾ ਪੁਚਾਇਆ ਪਰ ਛੇਤੀ ਹੀ ਇਹ ਫਿਰ ਸੰਭਲ ਗਿਆ ਅਤੇ ਮੁੜ ਪੰਜਾਬ ਦਾ ਵੱਡਾ ਵਪਾਰਕ ਕੇਂਦਰ ਬਣ ਗਿਆ ਹੈ।

ਇਕ ਇਤਿਹਾਸਕ ਸ਼ਹਿਰ- ਅੰਮ੍ਰਿਤਸਰ ਇਕ ਇਤਿਹਾਸਕ ਸ਼ਹਿਰ ਹੈ । ਇਸ ਨੂੰ ਸ੍ਰੀ ਰਾਮ ਦਾਸ ਜੀ ਨੇ ਵਸਾਇਆ ਸੀ । ਗੁਰੂ ਜੀ ਨੇ ਭਾਂਤ-ਭਾਂਤ ਦੇ ਕਿੱਤੇ ਕਰਨ ਵਾਲੇ ਕਿੱਤਾਕਾਰਾਂ ਅਤੇ ਕਾਰੀਗਰਾਂ ਨੂੰ ਬੁਲਾ ਕੇ ਇੱਥੇ ਵਸਾਇਆ ਜਿਸ ਨਾਲ ਇਹ ਛੇਤੀ ਹੀ ਵਪਾਰ ਦੀ ਮੰਡੀ ਬਣ ਗਿਆ । ਪਹਿਲਾਂ ਇਸ ਸ਼ਹਿਰ ਦਾ ਨਾਂ ਚੱਕ ਰਾਮ ਦਾਸ ਰੱਖਿਆ ਗਿਆ ਸੀ ਪਰ ਫਿਰ ਜਦੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਉਸ ਦੇ ਨਾਲ ਅੰਮ੍ਰਿਤ ਸਰੋਵਰ ਤਿਆਰ ਹੋਏ ਤਾਂ ਸਰੋਵਰ ਦੇ ਨਾਂ ਤੇ ਸ਼ਹਿਰ ਦਾ ਨਾਂ ਅੰਮ੍ਰਿਤਸਰ ਪ੍ਰਸਿੱਧ ਹੋ ਗਿਆ ।

ਵੇਖਣ-ਯੋਗ ਥਾਵਾਂ ਤੇ ਹਰਿਮੰਦਰ ਦੇ ਦਰਸ਼ਨ – ਮੇਰੇ ਸ਼ਹਿਰ ਅੰਮ੍ਰਿਤਸਰ ਵਿੱਚ ਕਈ ਵੇਖਣ ਯੋਗ ਸਥਾਨ ਹਨ । ਇਹਨਾਂ ਵਿੱਚੋਂ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ), ਸ਼ੀਤਲਾ ਮੰਦਰ, ਜਲ੍ਹਿਆਂ ਵਾਲਾ ਬਾਗ, ਕੰਪਨੀ ਬਾਗ਼, ਖਾਲਸਾ ਕਾਲਜ, ਮਾਤਾ ਵੈਸ਼ਨੋ ਦੇਵੀ ਮੰਦਰ ਆਦਿ ਪ੍ਰਸਿੱਧ ਹਨ । ਦਰਬਾਰ ਸਾਹਿਬ ਇਕ ਪਵਿੱਤਰ ਤੀਰਥ ਹੈ ।ਇਸ ਦੀ ਨੀਂਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉੱਘੇ ਮੁਸਲਮਾਨ ਸੂਫ਼ੀ ਫ਼ਕੀਰ ਸ੍ਰੀ ਮੀਆਂ ਮੀਰ ਦੇ ਹੱਥੋਂ ਰਖਵਾਈ ਗਈ ਸੀ । ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਉੱਪਰ ਸੁਨਹਿਰੀ ਪੱਤਰਾ ਚੜਵਾਈਆਂ ਜਿਸ ਨਾਲ ਇਸ ਦੀ ਸ਼ੋਭਾ ਹੋਰ ਵੱਧ ਗਈ ।ਸੁਨਹਿਰੀ ਪੱਤਰੇ ਦੇ ਕਾਰਨ ਇਸ ਨੂੰ ਸਵਰਨ ਮੰਦਰ ਵੀ ਕਿਹਾ ਜਾਂਦਾ ਹੈ ।

ਹਿੰਦੂਆਂ ਦਾ ਪ੍ਰਸਿੱਧ ਮੰਦਰ ਤੇ ਹੋਰ ਸਥਾਨਾਂ ਦਾ ਵੇਰਵਾ– ਸੀਤਲਾ ਮੰਦਰ ਹਿੰਦੂਆਂ ਦ ਧਾਰਮਿਕ ਸਥਾਨ ਹੈ । ਇਸ ਨੂੰ ਦੁਰਗਿਆਨਾ ਮੰਦਰ ਵੀ ਕਿਹਾ ਜਾਂਦਾ ਹੈ । ਇਹ ਮੰਦਰ ਵੀ ਸ੍ਰੀ ਦਰਬਾਰ ਸਾਹਿਬ ਦੇ ਨਮੂਨੇ ਤੇ ਬਣਾਇਆ ਗਿਆ ਹੈ । ਜਲ੍ਹਿਆਂ ਵਾਲਾ ਬਾਗ਼ ਸੰਨ 1919 ਈ: ਦੇ ਗੋਲੀ-ਕਾਂਡ ਦੇ ਸ਼ਹੀਦਾਂ ਦੀ ਯਾਦਗਾਰ ਹੈ । ਉੱਥੇ ਉਨ੍ਹਾਂ ਸ਼ਹੀਦਾਂ ਦੀ ਲਾਟ ਬਣਾਈ ਗਈ ਹੈ। ਕੰਪਨੀ ਬਾਗ਼ ਮਹਾਰਾਜਾ ਰਣਜੀਤ ਸਿੰਘ ਨੇ ਲਗਵਾਇਆ ਸੀ ਤਾਂ ਜੋ ਸ਼ਹਿਰ ਦੀ ਸ਼ੋਭਾ ਵਧੇ । ਉਸ ਨੇ ਇਸ ਦਾ ਨਾਂ ਰਾਮ ਬਾਗ ਰੱਖਿਆ ਸੀ । ਮਗਰੋਂ ਅੰਗਰੇਜ਼ੀ ਰਾਜ ਸਮੇਂ ਇਸ ਦਾ ਨਾਂ ਕੰਪਨੀ ਬਾਗ਼ ਰੱਖ ਦਿੱਤਾ ਗਿਆ । ਇਹ ਬਾਗ਼ ਦੇਸ਼ ਦੇ ਸੁੰਦਰ ਬਾਗ਼ਾਂ ਵਿੱਚੋਂ ਗਿਣਿਆ ਜਾਂਦਾ ਹੈ।

ਖ਼ਾਲਸਾ ਕਾਲਜ – ਖ਼ਾਲਸਾ ਕਾਲਜ ਇਕ ਉੱਘਾ ਵਿਦਿਆਲਾ ਹੈ ।ਇਸ ਦੀ ਇਮਾਰਤ ਉਸਾਰੀ- -ਕਲਾ ਦਾ ਸੁੰਦਰ ਨਮੂਨਾ ਹੈ । ਇਹ ਇਮਾਰਤ ਬੜੇ ਵੱਡੇ ਖੇਤਰ ਵਿੱਚ ਫੈਲੀ ਹੋਈ ਹੈ । ਇਸ ਕਾਲਜ ਨੇ ਦੇਸ਼ ਨੂੰ ਬੜੇ-ਬੜੇ ਮਹਾਨ ਵਿਦਵਾਨ, ਦਾਰਸ਼ਨਿਕ ਅਤੇ ਨੇਤਾ ਦਿੱਤੇ ਹਨ ।

ਵਿੱਦਿਅਕ ਸੰਸਥਾਵਾਂ – ਅੰਮ੍ਰਿਤਸਰ ਵਿੱਦਿਆ ਦਾ ਵੱਡਾ ਕੇਂਦਰ ਬਣਿਆ ਹੋਇਆ ਹੈ । ਖਾਲਸਾ ਕਾਲਜ ਤੋਂ ਇਲਾਵਾ ਇੱਥੇ ਮੈਡੀਕਲ ਕਾਲਜ ਅਤੇ ਡੈਂਟਲ ਕਾਲਜ ਵੀ ਹੈ । ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵੀ ਅਣਗਿਣਤ ਹਨ । ਲੜਕੀਆਂ ਲਈ ਸਰਕਾਰੀ ਕਾਲਜ ਅਤੇ ਡੀ.ਏ.ਵੀ. ਕਾਲਜ ਹੈ । ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇਸ ਦੀ ਸ਼ੋਭਾ ਹੋਰ ਵੱਧ ਗਈ ਹੈ ।

ਵਪਾਰਕ ਅਤੇ ਉਦਯੋਗਿਕ ਕੇਂਦਰ – ਵਪਾਰ ਅਤੇ ਉਦਯੋਗ ਦਾ ਇਹ ਨਗਰ ਬੜਾ ਵੱਡਾ ਕੇਂਦਰ ਬਣ ਚੁੱਕਾ ਹੈ । ਇੱਥੇ ਕੱਪੜੇ, ਕਾਲੀਨਾਂ, ਸਾਬਣ ਆਦਿ ਦੇ ਵੱਡੇ-ਵੱਡੇ ਕਾਰਖ਼ਾਨੇ ਹਨ । ਇੱਥੇ ਖ਼ੁਸ਼ਕ ਮੇਵਿਆਂ ਅਤੇ ਕਰਿਆਨੇ ਦੀ ਵੱਡੀ ਮੰਡੀ ਹੈ । ਅਨਾਜ ਮੰਡੀ ਵੀ ਬੜੀ ਵੱਡੀ ਹੈ ਅੰਮ੍ਰਿਤਸਰ ਦੇ ਪਾਪੜ-ਵੜੀਆਂ ਬੜੇ ਪ੍ਰਸਿੱਧ ਹਨ ।ਇਹ ਚੀਜ਼ਾਂ ਬੜੀ ਦੂਰ-ਦੂਰ ਤੋਂ ਮੰਗਵਾਈਆਂ ਜਾਂਦੀਆਂ ਹਨ ।

ਮੇਲਿਆਂ ਦਾ ਸ਼ਹਿਰ – ਅੰਮ੍ਰਿਤਸਰ ਆਪਣੇ ਮੇਲਿਆਂ ਅਤੇ ਤਿਉਹਾਰਾਂ ਕਰਕੇ ਵੀ ਬੜਾ ਪ੍ਰਸਿੱਧ ਹੈ । ਇੱਥੋਂ ਦਾ ਦੁਸਹਿਰਾ, ਦੀਵਾਲੀ ਅਤੇ ਵਿਸਾਖੀ ਵੇਖਣ-ਯੋਗ ਹਨ । ਦੀਵਾਲੀ ਦੇ ਮੌਕੇ ਤੇ ਦਰਬਾਰ ਸਾਹਿਬ ਅਤੇ ਸੀਤਲਾ ਮੰਦਰ ਵਿਖੇ ਦੀਪਮਾਲਾ ਕੀਤੀ ਜਾਂਦੀ ਹੈ ਤੇ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ।ਦੀਵਾਲੀ ਅਤੇ ਵਿਸਾਖੀ ਤੇ ਇੱਥੇ ਭਾਰੀ ਮਾਲ ਮੰਡੀ ਲੱਗਦੀ ਹੈ ਜਿਸ ਤੇ ਦੂਰੋਂ-ਦੂਰੋਂ ਲੋਕ ਡੰਗਰਾਂ ਦੀ ਖ਼ਰੀਦ-ਵੇਚ ਲਈ ਆਉਂਦੇ ਹਨ।

ਸ਼ਹਿਰ ਦਾ ਪ੍ਰਬੰਧ – ਅੰਮ੍ਰਿਤਸਰ ਸ਼ਹਿਰ ਦਾ ਪ੍ਰਬੰਧ ਨਗਰ-ਨਿਗਮ ਕਰਦੀ ਹੈ। ਨਗਰ- ਨਿਗਮ ਸ਼ਹਿਰ ਦੀ ਸਫਾਈ, ਰੌਸ਼ਨੀ, ਪਾਣੀ ਅਤੇ ਸਿਹਤ ਆਦਿ ਦਾ ਪੂਰਾ ਧਿਆਨ ਰੱਖਦੀ ਹੈ। ਮੈਨੂੰ ਆਪਣੇ ਸ਼ਹਿਰ ਤੇ ਬੜਾ ਮਾਨ ਹੈ ।

 

Read Also-

Essay on Kartar Singh Sarabha in Punjabi

Essay on Mahatma Gandhi in Punjabi

ध्यान दें– प्रिय दर्शकों My City | Mera Shehar Essay in Punjabi Language आपको अच्छा लगा तो जरूर शेयर करे

Leave a Comment

Your email address will not be published. Required fields are marked *