My Friend Essay in Punjabi | ਮੇਰਾ ਮਿੱਤਰ ਪੰਜਾਬੀ ਲੇਖ

In this article, we are providing information about My Friend in Punjabi. My Friend Essay in Punjabi Language. ਮੇਰਾ ਮਿੱਤਰ ਪੰਜਾਬੀ ਲੇਖ ਪੰਜਾਬੀ ਵਿੱਚ for students. Checkout- Latest Punjabi Essay

My Friend Essay in Punjabi | ਮੇਰਾ ਮਿੱਤਰ ਪੰਜਾਬੀ ਲੇਖ

 

( Essay-1 ) Mera mitra essay in Punjabi

ਭੂਮਿਕਾ- ਉਂਞ ਤਾਂ ਮੈਂ ਜਿੱਥੇ ਵੀ ਜਾਂਦਾ ਹਾਂ ਮੇਰੇ ਕਈ ਮਿੱਤਰ ਬਣ ਜਾਂਦੇ ਹਨ। ਪਰ ਚੰਗੇ ਅਤੇ ਸੱਚ ਮਿੱਤਰ ਬੜੇ ਭਾਗਾਂ ਨਾਲ ਮਿਲਦੇ ਹਨ। ਮਿੱਤਰ ਤਾਂ ਉਹੀ ਹੁੰਦਾ ਹੈ ਜੋ ਮੁਸੀਬਤ ਵੇਲੇ ਵੀ ਕੰਮ ਆਵੇ।

ਮੇਰਾ ਪੱਕਾ ਮਿੱਤਰ – ਰੋਹਨ ਮੇਰਾ ਪੱਕਾ ਮਿੱਤਰ ਹੈ। ਉਹ ਮੇਰੀ ਉਮਰ ਦਾ ਹੀ ਹੈ। ਉਹ ਮੇਰਾ ਗੁਆਂਢੀ ਹੈ।ਉਸ ਦੇ ਪਿਤਾ ਜੀ ਡਾਕਟਰ ਅਤੇ ਮਾਤਾ ਜੀ ਬੈਂਕ ਵਿੱਚ ਕੰਮ ਕਰਦੇ ਹਨ। ਰੋਹਨ ਮੇਰੀ ਹੀ ਜਮਾਤ ਵਿੱਚ ਪੜ੍ਹਦਾ ਹੈ।

ਮੇਰੇ ਮਿੱਤਰ ਦੇ ਗੁਣ- ਮੇਰੇ ਮਿੱਤਰ ਵਿੱਚ ਉਹ ਸਾਰੇ ਗੁਣ ਮੌਜੂਦ ਹਨ ਜੋ ਇੱਕ ਵਧੀਆ ਇਨਸਾਨ ਵਿੱਚ ਹੋਣੇ ਚਾਹੀਦੇ ਹਨ। ਉਹ ਸਵੇਰੇ ਪੰਜ ਵਜੇ ਉੱਠਦਾ ਹੈ ਅਤੇ ਸੋਰ ਨੂੰ ਜਾਂਦਾ ਹੈ। ਉਹ ਦੰਦ ਸਾਫ਼ ਕਰਕੇ ਇਸ਼ਨਾਨ ਕਰਦਾ ਹੈ। ਉਹ ਸਾਫ਼-ਸੁਥਰੇ ਕੱਪੜੇ ਪਾਉਂਦਾ ਹੈ ਅਤੇ ਨਾਸ਼ਤਾ ਕਰਕੇ ਹਮੇਸ਼ਾਂ ਸਮੇਂ ਸਿਰ ਸਕੂਲ ਪਹੁੰਚਦਾ ਹੈ।

ਅਧਿਆਪਕਾਂ ਦਾ ਹਰਮਨ-ਪਿਆਰਾ- ਰੋਹਨ ਆਪਣੇ ਅਧਿਆਪਕਾਂ ਦਾ ਹਰਮਨ-ਪਿਆਰਾ ਵਿਦਿਆਰਥੀ ਹੈ। ਉਹ ਵੀ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਦਾ ਹੈ। ਉਹ ਕਦੇ ਵੀ ਕਿਸੇ ਅਧਿਆਪਕ ਦਾ ਕਹਿਣਾ ਨਹੀਂ ਮੋੜਦਾ।

ਪੜ੍ਹਾਈ ਅਤੇ ਖੇਡਾਂ ਵਿੱਚ ਸਥਾਨ- ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ। ਉਹ ਸਾਡੀ ਜਮਾਤ ਵਿੱਚ ਹਮੇਸ਼ਾਂ ਪਹਿਲੇ ਨੰਬਰ ‘ਤੇ ਆਉਂਦਾ ਹੈ। ਉਹ ਫੁੱਟਬਾਲ ਦਾ ਵੀ ਚੰਗਾ ਖਿਡਾਰੀ ਹੈ। ਉਹ ਜ਼ਿਲ੍ਹਾ ਪੱਧਰ ‘ਤੇ ਦੋ ਵਾਰ ਸਕੂਲ ਦੀ ਟੀਮ ਵਿੱਚ ਭਾਗ ਲੈ ਚੁੱਕਾ ਹੈ।

ਚੰਗਾ ਸਲਾਹਕਾਰ – ਉਹ ਆਪਣੀ ਉਮਰ ਦੇ ਮੁਕਾਬਲੇ ਕਾਫ਼ੀ ਸਿਆਣਾ ਹੈ। ਉਹ ਇੱਕ ਚੰਗਾ ਸਲਾਹਕਾਰ ਹੈ। ਉਹ ਕਦੇ ਵੀ ਮੈਨੂੰ ਕੋਈ ਗ਼ਲਤ ਸਲਾਹ ਨਹੀਂ ਦਿੰਦਾ।

ਸਿੱਟਾ- ਉਪਰੋਕਤ ਸਾਰੇ ਗੁਣਾਂ ਕਰਕੇ ਰੋਹਨ ਮੇਰਾ ਪੱਕਾ ਮਿੱਤਰ ਹੈ। ਜੇ ਮੈਂ ਉਸ ਨੂੰ ਪਿਆਰ ਕਰਦਾ ਹਾਂ ਤਾਂ ਉਹ ਵੀ ਮੇਰੇ ‘ਤੇ ਜਾਨ ਦਿੰਦਾ ਹੈ। ਦਿਨ ਵਿੱਚ ਜਿੰਨੀ ਦੇਰ ਅਸੀਂ ਇੱਕ-ਦੂਸਰੇ ਨੂੰ ਮਿਲ ਨਾ ਲਈਏ ਮਨ ਨੂੰ ਚੰਨ ਨਹੀਂ ਪੈਂਦੀ। ਇਸ ਲਈ ਮੇਰੀ ਆਪਣੇ ਮਿੱਤਰ ਬਾਰੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਸ ਦੀ ਲੰਬੀ ਉਮਰ ਹੋਏ ਅਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ।

 

( Essay-2 ) My Friend Essay in Punjabi- ਮੇਰਾ ਮਿੱਤਰ ਪੰਜਾਬੀ ਲੇਖ

ਮਿੱਤਰ ਉਹ ਹੈ ਜੋ ਮੁਸੀਬਤ ਵਿਚ ਕੰਮ ਆਵੇ।’ ਅਸਲ ਮਿੱਤਰ ਦੀ ਪਹਿਚਾਣ ਹੀ ਉਸ ਸਮੇਂ ਹੁੰਦੀ ਹੈ ਜਦੋਂ ਸਾਡੇ ਤੇ ਕੋਈ ਮੁਸੀਬਤ ਆ ਪੈਂਦੀ ਹੈ। ਕਈ ਐਸੇ ਖੁਦਗਰਜ਼ ਹੁੰਦੇ ਹਨ, ਜੋ ਬਿਪਤਾ ਪੈਣ ਤੇ ਲਾਂਭੇ ਹੋ ਜਾਂਦੇ ਹਨ।ਉਨ੍ਹਾਂ ਨੇ ਬੇਸ਼ਕ ਪਹਿਲਾਂ ਆਪਣੇ ਆਪ ਨੂੰ ਕਿੰਨਾ ਵੀ ਮਿੱਤਰ ਕਹਾਇਆ ਹੋਵੇ, ਪਰ ਉਨ੍ਹਾਂ ਦਾ ਅਸਲੀ ਚਿਹਰਾ ਐਸੇ ਸਮੇਂ ਹੀ ਸਾਹਮਣੇ ਆਉਂਦਾ ਹੈ।

ਕੁਝ ਮਿੱਤਰ ਕਹਾਉਣ ਵਾਲੇ ਵਿਅਕਤੀ ਕਦੀ ਵੀ ਆਪਣਾ ਅਸਲ ਆਪਾ ਸਾਹਮਣੇ ਨਹੀਂ ਰੱਖਦੇ। ਆਪਣੇ ਆਪ ਨੂੰ ਕੁਝ ਹੋਰ ਹੀ ਕਹਾਉਣ ਵਾਲਾ ਕਦੀ ਵੀ ਸਾਡਾ ਸੱਚਾ ਮਿੱਤਰ ਨਹੀਂ ਕਹਾ ਸਕਦਾ, ਕਿਉਂਕਿ ਮਿੱਤਰਤਾ ਵਿਚ ਕੋਈ ਲੁਕਾ ਛੁਪਾ ਨਹੀਂ ਹੁੰਦਾ, ਸਗੋਂ ਅਸਲ ਮਿੱਤਰ ਹੀ ਉਹ ਹੁੰਦਾ ਹੈ ਜੋ ਦਿਨ ਦੇ ਚਾਣਨ ਵਾਂਗ ਅੰਦਰੋਂ ਬਾਹਰੋਂ ਸਾਫ਼ ਹੋਵੇ।

ਮਿੱਤਰ ਦੂਜੇ ਦੇ ਪਰਿਵਾਰ ਵਾਲਿਆਂ ਨੂੰ ਆਪਣੇ ਪਰਿਵਾਰ ਵਾਂਗ ਸਮਝਦਾ ਹੈ। ਮਿੱਤਰ ਦੇ ਮਾਤਾ- ਪਿਤਾ ਨੂੰ ਆਪਣੇ ਮਾਤਾ-ਪਿਤਾ ਤੇ ਭੈਣਾਂ ਭਰਾਵਾਂ ਨੂੰ ਭੈਣਾਂ ਵਾਂਗ ਤੇ ਭਰਾਵਾਂ ਵਾਂਗ ਸਮਝਦਾ ਹੈ। ਕੋਈ ਵੀ ਗ਼ਲਤ ਕੰਮ ਕਰਨ ਲੱਗਿਆਂ ਉਹ ਮਿੱਤਰ ਦੇ ਘਰ ਵਾਲਿਆਂ ਤੋਂ ਵੀ ਉੱਨਾ ਹੀ ਡਰਦਾ ਹੈ ਜਿੰਨਾ ਕਿ ਆਪਣੇ ਘਰ ਵਾਲਿਆਂ ਤੋਂ।

ਕੁਝ ਮਿੱਤਰ ਕਹਾਉਣ ਵਾਲੇ ਸਿਰਫ਼ ਆਪਣਾ ਉੱਲੂ ਸਿੱਧਾ ਕਰਦੇ ਹਨ ਤੇ ਫੇਰ ਮੂੰਹ ਫੇਰ ਲੈਂਦੇ ਹਨ। ਮੇਰੇ ਬਹੁਤ ਸਾਰੇ ਮਿੱਤਰ ਹਨ। ਪਰ ਗੁਰਿੰਦਰ ਸਿੰਘ ਮੇਰਾ ਪੱਕਾ ਮਿੱਤਰ ਹੈ। ਉਹ ਮੇਰੀ ਹੀ ਜਮਾਤ ਵਿੱਚ ਪੜ੍ਹਦਾ ਹੈ। ਉਹ ਮੇਰੀ ਹੀ ਗਲੀ ਵਿਚ ਰਹਿੰਦਾ ਹੈ।ਉਸ ਦੇ ਮਾਤਾ-ਪਿਤਾ ਦੋਵੇਂ ਹੀ ਅਧਿਆਪਕ ਹਨ। ਉਹ ਮੈਨੂੰ ਵੀ ਆਪਣੇ ਹੀ ਪੁੱਤਰ ਦੀ ਤਰ੍ਹਾਂ ਪਿਆਰ ਕਰਦੇ ਹਨ।

ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ ਤੇ ਸਾਡੀ ਕਲਾਸ ਦਾ ਮਨੀਟਰ ਵੀ ਹੈ। ਹਰ ਸਾਲ ਉਹ ਸਾਡੀ ਜਮਾਤ ਵਿਚੋਂ ਪਹਿਲੇ ਨੰਬਰ ਤੇ ਆਉਂਦਾ ਹੈ। ਹਰ ਇਕ ਦੀ ਪੜ੍ਹਾਈ ਵਿਚ ਮਦਦ ਕਰਦਾ ਹੈ। ਮੈਂ ਵੀ ਬਹੁਤ ਸਾਰੀ ਮਦਦ ਪੜ੍ਹਾਈ ਵਿਚ ਉਸ ਤੋਂ ਲੈਂਦਾ ਹਾਂ।

ਉਹ ਬਹੁਤ ਹੀ ਮਿਲਣਸਾਰ ਹੈ। ਹਰ ਵਿਅਕਤੀ ਨਾਲ ਉਹ ਇਕ ਦਮ ਰਲ ਮਿਲ ਜਾਂਦਾ ਹੈ।ਉਹ ਮਨ ਦਾ ਬੜਾ ਸਾਫ਼ ਤੇ ਸਪੱਸ਼ਟ ਹੈ। ਨਾ ਹੀ ਉਹ ਬਣਾਵਟ ਭਰੀ ਜ਼ਿੰਦਗੀ ਪਸੰਦ ਕਰਦਾ ਹੈ ਤੇ ਨਾ ਹੀ ਐਸੀ ਜ਼ਿੰਦਗੀ ਉਹ ਆਪ ਜਿਉਂਦਾ ਹੈ। ਉਹ ਬੜੀ ਸਾਦਗੀ ਵਿਚ ਰਹਿੰਦਾ ਹੈ |

ਉਹ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਦਾ ਹੈ। ਸਾਰੇ ਅਧਿਆਪਕ ਵੀ ਉਸ ਨੂੰ ਬਹੁਤ ਪਸੰਦ ਕਰਦੇ ਹਨ।

ਉਸ ਦੀ ਸਿਹਤ ਬਹੁਤ ਚੰਗੀ ਹੈ। ਉਹ ਹਰ ਰੋਜ਼ ਸਵੇਰੇ ਸੈਰ ਕਰਨ ਜਾਂਦਾ ਹੈ। ਉਹ ਹਾਕੀ ਦਾ ਚੰਗਾ ਖਿਡਾਰੀ ਹੈ, ਤੇ ਟੀਮ ਦਾ ਕਪਤਾਨ ਵੀ ਹੈ। ਉਸ ਦੀ ਆਵਾਜ਼ ਬੜੀ ਹੀ ਮਿੱਠੀ ਹੈ। ਉਹ ਇਕ ਚੰਗਾ ਗਾਇਕ ਵੀ ਹੈ। ਉਹ ਇਕ ਚੰਗਾ ਬੁਲਾਰਾ ਵੀ ਹੈ। ਸਕੂਲ ਵਾਸਤੇ ਕਈ ਇਨਾਮ ਉਸ ਨੇ ਜਿੱਤੇ ਹਨ। ਸਾਡੇ ਸਕੂਲ ਨੂੰ ਉਸ ਤੇ ਬਹੁਤ ਮਾਣ ਹੈ। ਮੈਨੂੰ ਆਪਣੇ ਮਿੱਤਰ ਤੇ ਬੜਾ ਮਾਣ ਹੈ।

ਮੈਂ ਆਪਣੇ ਆਪ ਨੂੰ ਚੰਗੇ ਭਾਗਾਂ ਵਾਲਾ ਸਮਝਦਾ ਹਾਂ ਜਿਸ ਨੂੰ ਅਜਿਹਾ ਮਿੱਤਰ ਪ੍ਰਾਪਤ ਹੋਇਆ ਹੈ। ਰੱਬ ਉਸ ਦੀ ਉਮਰ ਲੰਬੀ ਕਰੇ।

 

Read Also-

Essay on Kartar Singh Sarabha in Punjabi

Essay on Mahatma Gandhi in Punjabi

ध्यान दें– प्रिय दर्शकों Mera mitar | My Friend Essay in Punjabi Language आपको अच्छा लगा तो जरूर शेयर करे

Leave a Comment

Your email address will not be published. Required fields are marked *