ਮਹਾਰਾਜਾ ਰਣਜੀਤ ਸਿੰਘ ਜੀ ਤੇ ਲੇਖ- Essay on Maharaja Ranjit Singh in Punjabi

In this article, we are providing information about Maharaja Ranjit Singh in Punjabi. Short Essay on Maharaja Ranjit Singh in Punjabi Language. ਰਣਜੀਤ ਸਿੰਘ ਜੀ  ਜੀ ਤੇ ਲੇਖ ਪੰਜਾਬੀ ਵਿੱਚ, Maharaja Ranjit Singh Ji par Punjabi Lekh | Nibandh for students.

ਮਹਾਰਾਜਾ ਰਣਜੀਤ ਸਿੰਘ ਜੀ ਤੇ ਲੇਖ- Essay on Maharaja Ranjit Singh in Punjabi

 

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ,
ਸਿਰ ਦੋਹਾਂ ਦੇ ਵੱਡੀ ਆਫਤ ਆਈ।
ਸ਼ਾਹ ਮੁਹੰਮਦਾਂ ਵਿੱਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜਾਤ ਆਈ।

ਇਹਨਾਂ ਸਤਰਾਂ ਵਿੱਚ ਕਵੀ ਸ਼ਾਹ ਮੁਹੰਮਦ ਨੇ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਉਪਰ ਅੰਗ੍ਰੇਜ਼ੀ ਰਾਜ ਦੇ ਸਥਾਪਤ ਹੋਣ ਦੀ ਗੱਲ ਕੀਤੀ ਹੈ। ਪੰਜਾਬੀਆਂ ਦਾ ਹਰਮਨ ਪਿਆਰਾ ਮਹਾਰਾਜਾ ਰਣਜੀਤ ਸਿੰਘ ਧਰਮ ਨਿਰਪੱਖ ਰਾਜਾ ਸੀ। ਉਸ ਦੀ ਮਹਾਨ ਪ੍ਰਾਪਤੀ ਇਸ ਗੱਲ ਵਿੱਚ ਹੈ ਕਿ ਉਸ ਨੇ ਸਦੀਆਂ ਤੋਂ ਧਾੜਵੀਆਂ ਅਤੇ ਹਮਲਾਵਰਾਂ ਦੁਆਰਾ ਖੋਲੇ ਗਏ ਦਰੇ, ਦਰਾ ਖੈਬਰ ਅਤੇ ਦਰਾ ਕਰਾਕੁਰਮ ਆਦਿ ਸਦੀਵੀ ਤੌਰ ਤੇ ਬੰਦ ਕਰ ਦਿੱਤੇ। ਪਠਾਣਾ ਨੂੰ ਮੁੜ ਕਦੀ ਭਾਰਤ ਤੇ ਹਮਲਾ ਕਰਨ ਦਾ ਹੌਸਲਾ ਨਾ ਹੋਇਆ। ਅੱਜ ਦੇ ਭਾਰਤ ਦੀ ਉਸਾਰੀ ਦੀ ਨੀਂਹ ਰਣਜੀਤ ਸਿੰਘ ਨੇ ਦਰਿਆਂ ਨੂੰ ਬੰਦ ਕਰਕੇ ਰੱਖੀ ਸੀ। ਇਸ ਲਈ ਤਾਂ ਸ਼ਾਹ ਮੁਹੰਮਦ ਰਣਜੀਤ ਸਿੰਘ ਦੀ ਮੌਤ ਤੇ ਰੱਤ ਦੇ ਹੰਝੂ ਰੋਂਦਾ ਹੋਇਆ ਲਿਖਦਾ ਹੈ :

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।

ਮਹਾਰਾਜਾ ਰਣਜੀਤ ਸਿੰਘ ਦਾ ਜਨਮ, ਸ਼ੁੱਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ 1780 ਇਸਵੀ ਵਿੱਚ ਗੁਜਰਾਂਵਾਲਾ ਦੇ ਸਥਾਨ ਤੇ ਹੋਇਆ। ਪੰਜਾਬੀ ਵਿਰਸੇ ਦੀ ਸਿੱਖਿਆ ਆਪ ਨੂੰ ਘਰੋਂ ਹੀ ਪ੍ਰਾਪਤ ਹੋਈ। ਆਪ ਨਿਰੋਲ ਪੰਜਾਬੀ ਰਾਜ ਦੇ ਪਹਿਲੇ ਰਾਜਾ ਸਨ ਅਤੇ ਆਪ 12 ਸਾਲਾਂ ਦੇ ਹੀ ਸਨ ਕਿ ਜਦੋਂ ਆਪ ਜੀ ਦੇ ਪਿਤਾ ਸਰਦਾਰ ਮਹਾਂ ਸਿੰਘ ਦਾ ਦੇਹਾਂਤ ਹੋ ਗਿਆ। ਆਪ ਨੂੰ ਛੋਟੀ ਉਮਰ ਵਿੱਚ ਹੀ ਮਿਸਲ ਦਾ ਕੰਮ ਕਾਰ ਸੰਭਾਲਣਾ ਪੈ ਗਿਆ। ਕੁੱਝ ਚਿਰ ਲਈ ਤਾਂ ਆਪ ਦੀ ਮਾਤਾ ਜੀ ਆਪਦੀ ਸਹਾਇਤਾ ਕਰਦੀ ਰਹੀ ਪਰ ਬਾਅਦ ਵਿੱਚ ਆਪਨੇ ਸਾਰਾ ਕੰਮ ਕਾਜ ਆਪ ਸੰਭਾਲ ਲਿਆ। ਆਪ ਦਾ ਵਿਆਹ ਘੱਨਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਪੁਤਰੀ ਮਹਿਤਾਬ ਕੌਰ ਨਾਲ ਹੋਇਆ। ਆਪ ਦੀ ਛੋਟੀ ਰਾਣੀ ਦਾ ਨਾਂ ਮਹਾਰਾਣੀ ਜਿੰਦਾ ਸੀ। ਜਿੰਦਾ ਦਾ ਹੀ ਪੁਤਰ ਦਲੀਪ ਸਿੰਘ ਸੀ ਜਿਸ ਨੂੰ ਅੰਗ੍ਰੇਜ਼ ਇੰਗਲੈਂਡ ਲੈ ਗਏ ਸਨ।

ਜਦੋਂ ਰਣਜੀਤ ਸਿੰਘ ਨੇ ਆਪਣੀ ਮਿਸਲ ਦਾ ਰਾਜ ਭਾਰ ਸੰਭਾਲਿਆ ਸੀ ਉਸ ਸਮੇਂ ਪੰਜਾਬ ਦੀ ਹਾਲਤ ਬੜੀ ਤਰਸਯੋਗ ਸੀ। ਪੰਜਾਬ ਬਾਹਰਲੇ ਹਮਲਿਆਂ ਕਾਰਨ ਤਬਾਹ ਹੋ ਚੁੱਕਾ ਸੀ। ਸਾਰਾ ਪੰਜਾਬ ਮਿਸਲਾਂ ਵਿੱਚ ਵੰਡਿਆ ਹੋਇਆ ਸੀ। ਪੰਜਾਬ ਵਿੱਚ ਉਸ ਸਮੇਂ 12 ਮਿਸਲਾਂ ਰਾਜ ਕਰਦੀਆਂ ਸਨ। ਆਪ ਨੇ ਸਭ ਤੋਂ ਪਹਿਲਾਂ ਇਨ੍ਹਾਂ ਮਿਸਲਾਂ ਨੂੰ ਇਕੱਠਿਆਂ ਕਰਨ ਦੀ ਵਿਚਾਰ ਕੀਤੀ।

ਛੇਤੀ ਹੀ ਸਹਿਜੇ ਸਹਿਜੇ ਆਪਨੇ ਸਾਰੀਆਂ ਮਿਸਲਾਂ ਨੂੰ ਇਕੱਠਿਆਂ ਕਰਕੇ ਇੱਕ ਸਾਂਝਾ ਪੰਜਾਬੀ ਰਾਜ ਸਥਾਪਤ ਕੀਤਾ। 1799 ਵਿੱਚ ਭਾਵ ਖਾਲਸਾ ਪੰਥ ਦੀ ਸਾਜਨਾਂ ਤੋਂ 100 ਸਾਲ ਬਾਅਦ ਆਪਨੇ ਲਹੌਰ ਉਪਰ ਕਬਜਾ ਕਰ ਲਿਆ। 1809 ਈਸਵੀ ਤੱਕ ਆਪਨੇ ਲਹੌਰ ਤੋਂ ਬਿਨਾਂ ਕਸੂਰ, ਮੁਲਤਾਨ, ਕਸ਼ਮੀਰ ਆਦਿ ਇਲਾਕਿਆਂ ਨੂੰ ਵੀ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ। ਇੱਕ ਸਮੇਂ ਰਣਜੀਤ ਸਿੰਘ ਦਾ ਰਾਜ ਲੱਦਾਖ ਤੋਂ ਸਿੰਧ ਤੱਕ, ਸਤਲੁਜ ਤੋਂ ਦੱਰਾ ਖੈਬਰ ਤੱਕ ਅਤੇ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਸੀ।

ਆਪਨੇ ਪੰਜਾਬੀਆਂ ਨੂੰ ਇੱਕ ਸਾਂਝਾ ਧਰਮ ਨਿਰਪੱਖ, ਸੈਕੁਲਰ ਅਤੇ ਸੁੱਚਜਾ ਰਾਜ ਪ੍ਰਬੰਧ ਦਿੱਤਾ। ਭਾਵੇਂ ਆਪ ਸਿੱਖ ਧਰਮ ਦੇ ਪੈਰੋਕਾਰ ਸਨ ਫਿਰ ਵੀ ਆਪ ਸਭ ਧਰਮਾਂ ਦਾ ਆਦਰ ਸਤਿਕਾਰ ਕਰਦੇ ਸਨ। ਜਿਥੇ ਆਪਨੇ ਗੁਰਦੁਵਾਰੇ ਬਣਵਾਏ ਉੱਥੇ ਮਸੀਤਾਂ ਅਤੇ ਮੰਦਰ ਵੀ ਉਸਾਰੇ। ਆਖਦੇ ਹਨ ਕਿ ਆਪ ਰਾਤ ਸਮੇਂ ਭੇਸ ਬਦਲ ਕੇ ਆਪਣੇ ਰਾਜ ਵਿੱਚ ਗਸ਼ਤ ਕਰਿਆ ਕਰਦੇ ਸਨ। ਇੱਕ ਵਾਰ ਵਾਪਸੀ ਤੇ ਆਪ ਨੂੰ ਦੇਰ ਹੋ ਗਈ। ਉਸ ਸਮੇਂ ਰਾਜ-ਮਹੱਲਾਂ ਦਾ ਪਹਿਰੇਦਾਰ ਖੁਸ਼ਹਾਲ ਸਿੰਘ ਸੀ। ਉਹ ਮਹਾਰਾਜਾ ਨੂੰ ਪਹਿਚਾਣ ਨਾ ਸਕਿਆ। ਮਹਾਰਾਜਾ ਨੇ ਬਥੇਰਾ ਭਰੋਸਾ ਦਿਵਾਇਆ ਪਰ ਉਹ ਨਾ ਮੰਨਿਆ। ਦਿਨ ਚੜ੍ਹਨ ਤੱਕ ਰਣਜੀਤ ਸਿੰਘ ਨੂੰ ਸੰਤਰੀਆਂ ਦੇ ਕਮਰੇ ਵਿੱਚ ਰੱਖਿਆ ਗਿਆ। ਮਹਾਰਾਜਾ ਨੇ ਸਵੇਰੇ ਖੁਸ਼ਹਾਲ ਸਿੰਘ ਦੀ ਪ੍ਰਸੰਸ਼ਾ ਕੀਤੀ ਕਿ ਉਸ ਨੇ ਇਮਾਨਦਾਰੀ ਨਾਲ ਡਿਊਟੀ ਦਿੱਤੀ ਸੀ। ਹੁਣ ਖੁਸ਼ਹਾਲ ਸਿੰਘ ਮਹਾਰਾਜਾ ਦਾ ਨਿਜੀ ਸੇਵਕ ਬਣ ਗਿਆ।

ਅਫਗਾਨਾਂ ਦੇ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦੋ ਮਹਾਨ ਸੂਰਬੀਰ ਜਰਨੈਲਾਂ ਸ. ਹਰੀ ਸਿੰਘ ਨਲਵਾ ਅਤੇ ਅਕਾਲੀ ਫੂਲਾ ਸਿੰਘ ਨੇ ਦਿੱਤਾ। ਮੁਗ਼ਲ ਜਦੋਂ ਵੀ ਭਾਰਤ ਵਿੱਚ ਆਉਂਦੇ ਸਨ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੁੰਦਰ ਇਸਤਰੀਆਂ ਅਤੇ ਬੱਚਿਆਂ ਨੂੰ ਗੁਲਾਮ ਬਣਾ ਕੇ ਲੈ ਜਾਂਦੇ ਸਨ। ਰਣਜੀਤ ਸਿੰਘ ਨੇ ਇਸ ਅਣ-ਮਨੁੱਖੀ ਰਿਵਾਜ਼ ਦਾ ਸਦਾ ਲਈ ਖਾਤਮਾ ਕਰ ਦਿੱਤਾ।

ਆਪ ਵਿੱਚ ਧਾਰਮਿਕ ਸਹਿਨਸ਼ੀਲਤਾ ਬਹੁਤ ਸੀ। ਆਪ ਮੁਸਲਮਾਨ ਪੀਰਾਂ ਫਕੀਰਾਂ ਅਤੇ ਹਿੰਦੂ ਸੰਤਾ ਮਹੰਤਾ ਦਾ ਬਹੁਤ ਸਤਿਕਾਰ ਕਰਦੇ ਸਨ। ਆਪ ਬੜੇ ਤੇਜਵਾਨ ਅਤੇ ਪ੍ਰਤਾਪਵਾਨ ਰਾਜਾ ਸਨ। ਆਖਦੇ ਹਨ ਇੱਕ ਵਾਰੀ ਸ਼ਿਮਲੇ ਵਿੱਚ ਵਿਲੀਅਮ ਬੈਟਿੰਗ ਨੇ ਫਕੀਰ ਅਜ਼ੀਜੂ ਦੀਨ ਨੂੰ ਪੁੱਛਿਆ ਕਿ ਤੇਰਾ ਰਾਜਾ ਕਿਸ ਅੱਖ ਤੋਂ ਕਾਣਾ ਹੈ। ਮਹਾਰਾਜਾ ਦੇ ਪ੍ਰਧਾਨ ਮੰਤਰੀ ਨੇ ਕਿਹਾ, ‘ਮਹਾਰਾਜ ਦੇ ਚਿਹਰੇ ਦਾ ਤੇਜ਼ ਇੰਨਾਂ ਹੈ ਕਿ ਮੈਂ ਇਹ ਜਾਨਣ ਲਈ ਕਦੀ ਉਨ੍ਹਾਂ ਦੇ ਚਿਹਰੇ ਵੱਲ ਨਜ਼ਰ ਚੁੱਕ ਕੇ ਵੇਖਣ ਦੀ ਹਿੰਮਤ ਹੀ ਨਹੀਂ ਕੀਤੀ।

ਪ੍ਰਸਿੱਧ ਇਤਿਹਾਸਕਾਰ ਡਾ. ਸਿਨਹਾ ਦਾ ਵਿਚਾਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਲਈ ਰਣਜੀਤ ਸਿੰਘ ਉਸੇ ਤਰ੍ਹਾਂ ਸੀ ਜਿਵੇਂ ਕਾਰਲ ਮਾਰਕਸ ਲਈ ਲੈਨਿਨ ਸੀ। ਆਪ ਪੰਜਾਬ ਦੇ ਪਹਿਲੇ ਅਤੇ ਆਖਰੀ ਸਿੱਖ ਰਾਜਾ ਸਨ। ਆਪਦਾ ਜੀਵਨ-ਇਤਿਹਾਸ ਮਹਾਨ ਕਾਰਨਾਮਿਆਂ ਨਾਲ ਭਰਿਆ ਪਿਆ ਹੈ। 1839 ਈਸਵੀ ਵਿੱਚ ਆਪ ਪਰਲੋਕ ਸਿੱਧਾਰ ਗਏ। ਆਪ ਦੀ ਮੌਤ ਤੋਂ 10 ਸਾਲ ਮਗਰੋਂ ਸਭਰਾਵਾਂ ਦੀ ਜੰਗ ਤੋਂ ਬਾਅਦ 1849 ਈਸਵੀ ਵਿੱਚ ਅੰਗ੍ਰੇਜ਼ਾਂ ਨੇ ਪੰਜਾਬ ਤੇ ਕਬਜਾ ਕਰ ਲਿਆ।

 

# history of Maharaja Ranjit Singh in Punjabi language # jivani | biography of Maharaja Ranjit Singh in Punjabi language # Punjabi Essay on Maharaja Ranjit Singh # 10 Lines on Maharaja Ranjit Singh in Punjabi

Read Also-

Shri Guru Arjan Dev Ji Essay in Punjabi

Essay on Guru Gobind Singh Ji in Punjabi

Essay on Guru Nanak Dev Ji in Punjabi

ध्यान दें– प्रिय दर्शकों Essay on Maharaja Ranjit Singh in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *