ਗੁਰੂ ਅਰਜਨ ਦੇਵ ਜੀ ਤੇ ਲੇਖ- Shri Guru Arjan Dev Ji Essay in Punjabi

In this article, we are providing information about Shri Guru Arjan Dev Ji in Punjabi. Short Shri Guru Arjan Dev Ji Essay in Punjabi Language. ਗੁਰੂ ਅਰਜਨ ਦੇਵ  ਜੀ ਤੇ ਲੇਖ ਪੰਜਾਬੀ ਵਿੱਚ, Shri Guru Arjan Dev Ji par Punjabi Lekh | Nibandh. ਰੂਪ-ਰੇਖਾ- ਭੂਮਿਕਾ, ਜਨਮ ਤੇ ਬਚਪਨ, ਵਿਆਹ ਤੇ ਪਰਿਵਾਰ, ਗੁਰਗੱਦੀ ਦੀ ਪ੍ਰਾਪਤੀ, ਸ੍ਰੀ ਹਰਿਮੰਦਰ ਸਾਹਿਬ, ਸਰੋਵਰਾਂ ਤੇ ਗੁਰਦੁਆਰਿਆਂ ਦੀ ਉਸਾਰੀ, ਆਦਿ ਗ੍ਰੰਥ ਦਾ ਸੰਕਲਨ, ਦੁਸ਼ਮਣਾਂ ਦੀਆਂ ਸਾਜ਼ਿਸ਼ਾਂ, ਸ਼ਹੀਦੀ, ਪ੍ਰਭਾਵ, ਸਾਰੰਸ਼।

ਗੁਰੂ ਅਰਜਨ ਦੇਵ ਜੀ ਤੇ ਲੇਖ- Shri Guru Arjan Dev Ji Essay in Punjabi

 

ਭੂਮਿਕਾ- ਗੁਰੂ ਅਰਜਨ ਦੇਵ ਜੀ ਸਿੱਖ ਧਰਮ ਵਿੱਚ ਪੰਜਵੇਂ ਗੁਰੂ ਹੋਏ ਹਨ।ਆਪ ਸ਼ਹੀਦਾਂ ਦੇ ਸਰਤਾਜ ਸਨ ਕਿਉਂਕਿ ਆਪ ਨੇ ਆਪਣੇ ਪੈਰੋਕਾਰਾਂ ਵਿੱਚ ਧਰਮ ਲਈ ਕੁਰਬਾਨੀ ਦੇਣ ਦੀ ਰੀਤੀ ਤੋਰੀ। ਆਪ ਦੀ ਸ਼ਹੀਦੀ ਨਾਲ ਸਿੱਖ ਧਰਮ ਨੇ ਜੁਝਾਰੂ ਰੂਪ ਧਾਰਨ ਕੀਤਾ ਤਾਂ ਹੀ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਦਾ ਅਦੁੱਤੀ ਵਿਕਾਸ ਹੋਇਆ।

ਜਨਮ ਤੇ ਬਚਪਨ- ਆਪ ਦਾ ਜਨਮ ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦੇ ਗ੍ਰਹਿ ਵਿਖੇ 1563 ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਦੀ ਪਾਲਣਾ ਆਪ ਦੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ-ਰੇਖ ਹੇਠ ਹੋਈ ਤੇ ਉਨ੍ਹਾਂ ਆਪ ਦੀ ਪ੍ਰਤਿਭਾ ਦੇਖ ਕੇ ਆਪ ਨੂੰ ‘ਦੋਹਿਤਾ ਬਾਣੀ ਦਾ ਬੋਹਿਥਾ’ ਦਾ ਵਰ ਦਿੱਤਾ। ਆਪ ਨੇ ਬਹੁਤ ਸਾਰੀਆਂ ਭਾਸ਼ਾਵਾਂ ਤੇ ਧਰਮ ਦਾ ਗਿਆਨ ਪ੍ਰਾਪਤ ਕੀਤਾ।

ਵਿਆਹ ਤੇ ਪਰਿਵਾਰ– ਆਪ ਜੀ ਦਾ ਵਿਆਹ ਮਉ ਪਿੰਡ ਦੇ ਨਿਵਾਸੀ ਕਿਸ਼ਨ ਚੰਦ ਦੀ ਸਪੁੱਤਰੀ (ਮਾਤਾ) ਗੰਗਾ ਦੇਵੀ ਨਾਲ ਹੋਇਆ। 1595 ਈ. ਵਿੱਚ ਬਾਬਾ ਬੁੱਢਾ ਜੀ ਦੇ ਅਸ਼ੀਰਵਾਦ ਨਾਲ ਆਪ ਦੇ ਘਰ (ਗੁਰੂ) ਹਰਿਗੋਬਿੰਦ ਜੀ ਦਾ ਜਨਮ ਹੋਇਆ।

ਗੁਰਗੱਦੀ ਦੀ ਪ੍ਰਾਪਤੀ- ਗੁਰੂ ਰਾਮ ਦਾਸ ਜੀ ਨੇ ਆਪ ਨੂੰ ਆਪਣੇ ਤਿੰਨਾਂ ਪੁੱਤਰਾਂ ਵਿੱਚੋਂ ਸਭ ਤੋਂ ਸੁਯੋਗ ਜਾਣ ਕੇ ਗੁਰਗੱਦੀ ਲੱਗ ਪਿਆ ਤੇ ਉਹ ਗੁਰੂ ਬਖ਼ਸ਼ੀ, ਜਿਸ ਕਾਰਨ ਆਪਦਾ ਵੱਡਾ ਭਰਾ ਪ੍ਰਿਥੀ ਚੰਦ ਆਪ ਨਾਲ ਬਹੁਤ ਈਰਖਾ ਕਰਨ ਲੱਗ ਬਣ ਗਿਆ। ‘ ਜੀ ਦਾ ਦੁਸ਼ਮਣ

ਸ੍ਰੀ ਹਰਿਮੰਦਰ ਸਾਹਿਬ, ਸਰੋਵਰਾਂ ਤੇ ਗੁਰਦੁਆਰਿਆਂ ਦੀ ਉਸਾਰੀ- ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਅਰੰਭ ਕਰਾਏ ਅੰਮ੍ਰਿਤ ਸਰੋਵਰ ਦੇ ਨਿਰਮਾਣ ਦਾ ਕਾਰਜ ਪੂਰਾ ਕੀਤਾ ਤੇ ਫਿਰ 13 ਜਨਵਰੀ, 1588 ਈ: ਨੂੰ ਇਸ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਅਰੰਭ ਕੀਤਾ। ਆਪ ਨੇ ਇਸ ਦੀ ਨੀਂਹ ਪ੍ਰਸਿੱਧ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ ਤੇ ਇਸ ਦੇ ਦਰਵਾਜ਼ੇ ਚਾਰ ਦਿਸ਼ਾਵਾਂ ਵੱਲ ਰੱਖੇ, ਜਿਸ ਦਾ ਭਾਵ ਸੀ ਕਿ ਇਹ ਤੀਰਥ-ਅਸਥਾਨ ਚਹੁੰਆਂ ਵਰਨਾਂ ਲਈ ਸਾਂਝਾ ਹੈ। 1601 ਈ: ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਪੂਰਾ ਹੋਇਆ। 1590 ਈ: ਵਿੱਚ ਆਪ ਨੇ ਤਰਨਤਾਰਨ ਨਗਰ ਦੀ ਨੀਂਹ ਰੱਖੀ ਤੇ ਇੱਥੇ ਇੱਕ ਸਰੋਵਰ ਖੁਦਵਾਇਆ ਤੇ ਲਾਹੌਰ ਵਿੱਚ ਬਾਉਲੀ ਬਣਵਾਈ। ਆਪ ਨੇ ਕਰਤਾਰਪੁਰ ਨਗਰ (ਜਲੰਧਰ) ਦੀ ਨੀਂਹ ਰੱਖ ਕੇ ਗੰਗਸਰ ਨਾਂ ਦਾ ਸਰੋਵਰ ਖੁਦਵਾਇਆ ਤੇ ਬਿਆਸ ਨਦੀ ਦੇ ਕੰਢੇ ਸ੍ਰੀ ਹਰਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ।

ਆਦਿ ਗ੍ਰੰਥ ਦਾ ਸੰਕਲਨ- ਗੁਰੂ ਜੀ ਦਾ ਸਭ ਤੋਂ ਮਹਾਨ ਕਾਰਜ ਆਦਿ ਗ੍ਰੰਥ ਦਾ ਸੰਕਲਨ ਸੀ।ਆਪ ਨੇ ਆਪਣੇ ਤੋਂ ਪਹਿਲਾਂ ਹੋਏ ਗੁਰੂ ਸਾਹਿਬਾਂ ਤੇ ਬਹੁਤ ਸਾਰੇ ਸੰਤਾਂ-ਭਗਤਾਂ ਦੀਆਂ ਬਾਣੀਆਂ ਨੂੰ ਇਕੱਤਰ ਕਰ ਕੇ ਤੇ ਬਹੁਤ ਸਾਰੀ ਆਪਣੀ ਬਾਣੀ ਰਚ ਕੇ ਆਦਿ ਗ੍ਰੰਥ ਦਾ ਸੰਕਲਨ ਕੀਤਾ ਤੇ ਇਸ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰ ਕੇ ਬਾਬਾ ਬੁੱਢਾ ਜੀ ਨੂੰ ਇਸ ਦੇ ਪਹਿਲੇ ਗ੍ਰੰਥੀ ਨਿਯੁਕਤ ਕੀਤਾ।

ਦੋਖੀਆਂ ਦੀਆਂ ਸਾਜ਼ਿਸ਼ਾਂ- ਆਪ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਦੁਸ਼ਮਣੀ ਕਾਰਨ ਆਪ ਵਿਰੁੱਧ ਮੁਗ਼ਲ ਹਾਕਮਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਲਾਹੌਰ ਦਾ ਦੀਵਾਨ ਚੰਦੂ ਸ਼ਾਹ ਵੀ ਆਪਦਾ ਦੁਸ਼ਮਣ ਬਣ ਚੁੱਕਾ ਸੀ। ਆਦਿ ਗ੍ਰੰਥ ਦੇ ਸੰਕਲਨ ਕਾਰਨ ਵੀ ਕੱਟੜਪੰਥੀ ਮੁਸਲਮਾਨ ਆਪ ਦੇ ਵਿਰੁੱਧ ਹੋ ਗਏ ਸਨ।ਆਪ ਦੇ ਵਿਰੋਧੀਆਂ ਨੇ ਬਾਦਸ਼ਾਹ ਜਹਾਂਗੀਰ ਤੱਕ ਇਹ ਖ਼ਬਰ ਪੁਚਾਈ ਕਿ ਗੁਰੂ ਜੀ ਨੇ ਉਸ ਦੇ ਬਾਗ਼ੀ ਪੁੱਤਰ ਖੁਸਰੋ ਦੀ ਸਹਾਇਤਾ ਕੀਤੀ ਹੈ।

ਸ਼ਹੀਦੀ- ਜਹਾਂਗੀਰ ਦੇ ਹੁਕਮ ਨਾਲ ਆਪ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਂਦਾ ਗਿਆ। ਇੱਥੇ ਉਨ੍ਹਾਂ ਨੂੰ ਅਕਹਿ ਤੇ ਅਸਹਿ ਕਸ਼ਟ ਦਿੱਤੇ ਗਏ।ਆਪ ਨੂੰ ਤੱਤੀ ਲੋਹ ਉੱਤੇ ਬਿਠਾਇਆ ਗਿਆ ਤੇ ਆਪ ਦੇ ਸਿਰ ਵਿੱਚ ਤਪਦੀ ਰੇਤ ਪਾਈ ਗਈ।ਆਪ ਨੇ ਮੂੰਹੋਂ ‘ਸੀ` ਨਾ ਕੀਤੀ ਤੇ ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨਿਆ। ਅੰਤ 30 ਮਈ, 1606 ਈ: ਨੂੰ ਆਪ ਸ਼ਹੀਦੀ ਪ੍ਰਾਪਤ ਕਰ ਗਏ।

ਪ੍ਰਭਾਵ- ਆਪ ਦੀ ਸ਼ਹੀਦੀ ਦਾ ਆਪਦੀ ਗੱਦੀ ਉੱਪਰ ਬਿਰਾਜਮਾਨ ਹੋਏ ਗੁਰੂ ਹਰਿਗੋਬਿੰਦ ਸਾਹਿਬ ਉੱਤੇ ਬਹੁਤ ਅਸਰ ਪਿਆ। ਫਲਸਰੂਪ ਉਨ੍ਹਾਂ ਨੇ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣੀ ਅਰੰਭ ਕਰ ਦਿੱਤੀ ਤੇ ਹਥਿਆਰਬੱਧ ਟੱਕਰਾਂ ਲੈ ਕੇ ਜ਼ੁਲਮ ਦਾ ਮੂੰਹ ਭੰਨਿਆ। ਹਕੂਮਤ ਨਾਲ

ਸਾਰੰਸ਼- ਇੰਜ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। ਉਨ੍ਹਾਂ ਨੇ ਆਦਿ ਗ੍ਰੰਥ ਦਾ ਸੰਪਾਦਨ ਕਰ ਕੇ ਬਹੁਤ ਵੱਡਾ ਕੰਮ ਕੀਤਾ। ਉਨ੍ਹਾਂ ਅਨਿਆਂ ਦੇ ਵਿਰੁੱਧ ਆਪਣੀ ਕੁਰਬਾਨੀ ਦੇ ਕੇ ਮੁਗ਼ਲਾਂ ਨੂੰ ਆਪਣੀ ਸੋਚ ਬਦਲਣ ਲਈ ਮਜਬੂਰ ਕਰ ਦਿੱਤਾ। ਆਪਣੀ ਸ਼ਹਾਦਤ ਸਦਕਾ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਹੋਣ ਦਾ ਮਾਣ ਪ੍ਰਾਪਤ ਹੈ।

 

# history of Guru Arjan Dev ji in punjabi language # jivani | biography of Guru Arjan Dev ji in punjabi language # Punjabi Essay on Guru Arjan Dev Ji # 10 Lines on Guru Arjan Dev Ji in Punjabi

Essay on Guru Gobind Singh Ji in Punjabi

Essay on Guru Nanak Dev Ji in Punjabi

ध्यान दें– प्रिय दर्शकों Essay on Guru Arjan Dev Ji in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *