ਗੁਰੂ ਤੇਗ਼ ਬਹਾਦਰ ਜੀ ਤੇ ਲੇਖ- Shri Guru Teg Bahadur Ji Essay in Punjabi

In this article, we are providing information about Shri Guru Teg Bahadur Ji in Punjabi. Short Shri Guru Teg Bahadur Ji Essay in Punjabi Language. ਗੁਰੂ ਤੇਗ਼ ਬਹਾਦਰ  ਜੀ ਤੇ ਲੇਖ ਪੰਜਾਬੀ ਵਿੱਚ, Shri Guru Teg Bahadur Ji par Punjabi Lekh | Nibandh.ਰੂਪ-ਰੇਖਾ- ਭੂਮਿਕਾ, ਜਨਮ ਤੇ ਮਾਤਾ-ਪਿਤਾ, ਸੰਤ ਸੁਭਾ ਤੇ ਸ਼ਸਤਰ ਵਿੱਦਿਆ ਦੇ ਮਾਹਰ, ਇਕੱਲਤਾ ਪਸੰਦ ਕਰਨ ਵਾਲੇ, ਗੁਰਗੱਦੀ, ਧਰਮ ਪ੍ਰਚਾਰ, ਅਨੰਦਪੁਰ ਵਸਾਉਣਾ, ਕਸ਼ਮੀਰੀ ਪੰਡਤਾਂ ਦੀ ਪੁਕਾਰ, ਸ਼ਹਾਦਤ, ਸਾਰੰਸ਼।

ਗੁਰੂ ਤੇਗ਼ ਬਹਾਦਰ ਜੀ ਤੇ ਲੇਖ- Shri Guru Teg Bahadur Ji Essay in Punjabi

 

( Essay-1 ) Punjabi Essay on Shri Guru Tegh Bahadur Ji

ਤਿਲਕ ਜੰਝੂ ਦੇ ਰਾਖੇ, ਹਿੰਦ ਦੀ ਚਾਦਰ, ਘੋਰ ਤਪੱਸਵੀ, ਨਿਰਭੈ ਯੋਧੇ, ਮੀਰੀ ਪੀਰੀ ਦੇ ਮਾਲਕ, ਦੋ ਜਹਾਨ ਦੇ ਵਾਲੀ ਦਾ ਜਨਮ 1 ਅਪ੍ਰੈਲ, 1621 ਈ. ਨੂੰ ਅੰਮ੍ਰਿਤਸਰ ਵਿਚ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ।ਆਪ ਹਰਗੋਬਿੰਦ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਨ।

ਬਚਪਨ ਤੋਂ ਹੀ ਆਪ ਦੇ ਸੁਭਾਅ ਵਿਚ ਵੀਰਤਾ ਤੇ ਦਲੇਰੀ ਨੂੰ ਵੇਖ ਕੇ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਆਪ ਨੂੰ ਘੋੜ ਸਵਾਰੀ ਤੇ ਜੰਗੀ ਕਰਤੱਵਾਂ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ।ਆਪ ਜੀ ਦੇ ਲਈ ਦੇਸ਼ ਦੇ ਉੱਘੇ ਵਿਦਵਾਨ ਆਪ ਨੂੰ ਧਰਮ ਗ੍ਰੰਥ ਤੇ ਰਾਜਨੀਤੀ ਦੀ ਉੱਚ ਵਿਦਿਆ ਦੇਣ ਲਈ, ਛੇਵੇਂ ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਲਗਾ ਦਿੱਤੇ ਅਤੇ ਆਪ ਜਵਾਨੀ ਚੜ੍ਹਦੇ ਹੀ ਸੁਘੜ, ਸ਼ਸਤਰਧਾਰੀ, ਧਰਮ ਤੇ ਰਾਜਨੀਤੀ ਦੇ ਪੂਰੇ ਮਾਹਿਰ ਹੋ ਗਏ।

ਸ਼ਾਹ ਜਹਾਨ, ਗੁਰੂ ਸਾਹਿਬ ਦੀ ਵੱਧਦੀ ਤਾਕਤ ਨੂੰ ਬਰਦਾਸ਼ਤ ਨਾ ਕਰ ਸਕਿਆ ਤੇ ਗੁਰੂ ਜੀ ਨੂੰ ਇਸ ਮੁਗ਼ਲ ਬਾਦਸ਼ਾਹ ਵਿਰੁੱਧ ਚਾਰ ਯੁੱਧ ਕਰਨੇ ਪਏ। ਆਖਰ ਜੰਗ ਜੋ ਕਰਤਾਰਪੁਰ ਵਿਖੇ ਹੋਇਆ, ਵਿਚ ਆਪ ਨੇ ਚੌਦਾਂ ਸਾਲ ਦੀ ਉਮਰ ਵਿਚ ਤੇਗ ਦੇ ਉਹ ਜੌਹਰ ਵਿਖਾਏ ਕਿ ਗੁਰੂ ਹਰਿ ਗੋਬਿੰਦ ਸਾਹਿਬ ਨੇ ਉਨ੍ਹਾਂ ਨੂੰ ਤਿਆਗ ਮੱਲ ਤੋਂ ਤੇਗ ਬਹਾਦਰ ਕਹਿਣਾ ਸ਼ੁਰੂ ਕਰ ਦਿੱਤਾ। ਆਪ ਦਾ ਵਿਆਹ ਭਾਈ ਲਾਲ ਚੰਦ ਦੀ ਹੋਣਹਾਰ ਪੁੱਤਰੀ ਗੁਜਰੀ ਜੀ ਨਾਲ ਹੋਇਆ।

ਸ਼ਾਦੀ ਤੋਂ ਬਾਅਦ ਆਪ ਨੇ ਬਹੁਤਾ ਸਮਾਂ ਬਕਾਲੇ ਵਿਚ ਗੁਜ਼ਾਰਿਆ। ਇਥੇ ਆਪ ਘੋੜ ਸਵਾਰੀ ਕਰਦੇ ਤੇ ਸ਼ਿਕਾਰ ਕਰਦੇ ਸਨ। ਆਪ ਦੇ ਨਿਵਾਸ ਸਥਾਨ ਤੇ ਇਕ ਭੋਰਾ ਵੀ ਬਣਾਇਆ ਗਿਆ, ਜਿੱਥੇ ਆਪ ਨਾਮ ਜਪਿਆ ਕਰਦੇ ਸਨ। ਅੱਠਵੇਂ ਗੁਰੂ ਜਦੋਂ ਸੁਗਰਵਾਸ ਹੋਏ ਤਾਂ ਬਾਅਦ ਵਿਚ ਆਪ ਨੂੰ ਇਥੋਂ ਮੱਖਣ ਸ਼ਾਹ ਲੁਬਾਣੇ ਰਾਹੀਂ ਖੋਜਿਆ ਗਿਆ ਸੀ।

30 ਮਾਰਚ, 1664 ਈ. ਨੂੰ ਆਪ ਗੁਰਗੱਦੀ ਤੇ ਬਿਰਾਜੇ। ਇਸ ਸਮੇਂ ਦੇਸ਼ ਵਿਚ ਕਾਫੀ ਗੜਬੜ ਹੋ ਰਹੀ ਸੀ। ਔਰੰਗਜ਼ੇਬ ਦਾ ਜ਼ੁਲਮ ਪੂਰੇ ਜੋਬਨ ਤੇ ਸੀ। ਧੀਰ ਮੱਲ ਦੀ ਕਰੜੀ ਵਿਰੋਧਤਾ ਕਰਨ, ਤੇ ਕਿਰਾਏ ਦੇ ਮਸੰਦਾਂ ਤੋਂ ਹਮਲਾ ਹੋਣ ਕਾਰਨ, ਆਪ ਨੇ ਇਸ ਨੂੰ ਖ਼ਤਮ ਕਰਨ ਲਈ ਅਨੰਦਪੁਰ ਡੇਰੇ ਲਾ ਲਏ। ਇਹ ਥਾਂ ਆਪ ਨੇ ਐਸੀ ਆਬਾਦ ਕੀਤੀ ਕਿ ਬਾਅਦ ਵਿਚ ‘ਖਾਲਸੇ’ ਦਾ ਜਨਮ ਅਸਥਾਨ ਬਣੀ।

ਫਿਰ ਆਪ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦਾ ਪ੍ਰਚਾਰ ਕਰਨ ਲਈ ਚੱਲ ਪਏ। ਪਹਿਲਾਂ ਆਗਰਾ, ਪਟਨਾ ਤੇ ਫਿਰ ਆਸਾਮ ਗਏ। ਗੁਰੂ ਗੋਬਿੰਦ ਸਿੰਘ ਦਾ ਜਨਮ 1666 ਈ. ਵਿਚ ਪਟਨੇ ਵਿਖੇ ਹੋਇਆ। ਆਪ ਨੇ ਗੋਬਿੰਦ ਰਾਏ ਨੂੰ ਵੀ ਸ਼ਾਸਤਰੀ ਵਿੱਦਿਆ ਦਿੱਤੀ ਤੇ ਵਿਦਵਾਨ ਬਣਾਇਆ।

ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਤੋਂ ਬਾਅਦ ਆਪ ਔਰੰਗਜ਼ੇਬ ਨਾਲ ਸਿੱਧੇ ਤੌਰ ਤੇ ਟਕਰਾ ਗਏ ਸਨ। 1673 ਈ. ਵਿਚ ਆਪ ਦਾ ਪੰਜਾਬ ਦਾ ਤੂਫਾਨੀ ਦੌਰਾ ਸ਼ੁਰੂ ਹੋਇਆ।ਆਪ ਇਹ ਪ੍ਰਚਾਰ ਕਰਦੇ ਸਨ ਕਿ ਨਾ ਤਾਂ ਕਿਸੇ ਤੋਂ ਡਰੋ ਤੇ ਨਾ ਹੀ ਕਿਸੇ ਨੂੰ ਡਰ ਦਿਉ।ਆਪ ਅਜੇ ਆਗਰੇ ਹੀ ਪਹੁੰਚੇ ਸਨ ਕਿ ਆਪ ਨੂੰ ਸਿੱਖਾਂ ਸਮੇਤ ਬੰਦੀ ਬਣਾਇਆ ਗਿਆ ਤੇ ਔਰੰਗਜ਼ੇਬ ਨੂੰ ਖ਼ਬਰ ਦਿੱਤੀ ਗਈ। ਉਸ ਨੇ ਹੁਕਮ ਦਿੱਤਾ ਕਿ ‘ਤੇਗ ਬਹਾਦਰ’ ਨੂੰ ਕਤਲ ਕਰਕੇ ਉਸ ਦੇ ਸਰੀਰ ਦੇ ਟੁਕੜੇ ਕਰ ਕੇ ਸ਼ਹਿਰ ਦੇ ਚਾਰੇ ਪਾਸੇ ਟੰਗੇ ਜਾਣ। 11 ਨਵੰਬਰ, 1675 ਈ. ਨੂੰ ਗੁਰੂ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹੀਦ ਕੀਤਾ ਗਿਆ। ਗੁਰੂ ਜੀ ਦੇ ਸੀਸ ਤੇ ਧੜ ਨੂੰ ਉਥੇ ਪਿਆ ਰਹਿਣ ਦਿੱਤਾ ਗਿਆ ਤੇ ਪਹਿਰਾ ਲਗਾ ਦਿੱਤਾ ਗਿਆ।ਪਹਿਰੇਦਾਰਾਂ ਦੀ ਅੱਖ ਬਚਾ ਕੇ ਇਕ ਸਿੱਖ ਭਾਈ ਜੈਤੋ ਨੇ ਸੀਸ ਚੁੱਕ ਲਿਆਂਦਾ ਤੇ ਅਨੰਦਪੁਰ ਲੈ ਗਿਆ। ਭਾਈ ਲੱਖੀ ਸ਼ਾਹ ਲੁਬਾਣੇ ਨੇ ਧੜ, ਹੁਸ਼ਿਆਰੀ ਨਾਲ ਗੱਡੇ ਤੇ ਲੱਦ ਲਿਆ ਤੇ ਘਰ ਜਾ ਕੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਤੇ ਇਸ ਪ੍ਰਕਾਰ ਸੰਸਕਾਰ ਕਰ ਦਿੱਤਾ। ਇਸ ਪ੍ਰਕਾਰ ਆਪ ਨੇ ਸ਼ਹਾਦਤ ਪ੍ਰਾਪਤ ਕੀਤੀ।

ਗੁਰੂ ਸਾਹਿਬ ਨੇ ਮੌਤ ਨੂੰ ਜੀ ਆਇਆਂ ਕਿਹਾ ਤੇ ਇਕ ਸ਼ਾਇਰ ਪੁਕਾਰ ਉੱਠਿਆ—

“ਆ ਸਿਤਮਗਰ ਮਿਲ ਕੇ ਆਜ਼ਮਾਏਂ ਜੌਹਰ ਅਪਨਾ,
ਤੂੰ ਖੰਜਰ ਆਜ਼ਮਾ, ਹਮ ਆਜ਼ਮਾਏਂ ਜਿਗਰ ਅਪਨਾ।

ਇਸ ਪ੍ਰਕਾਰ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਤੇ ਦੇਸ਼ ਨੂੰ ਨਿਰਦਈ ਪਰਦੇਸੀ ਹਕੂਮਤ ਦੇ ਪੰਜੇ ਵਿਚੋਂ ਛੁਡਾਉਣ ਲਈ, ਕੌਮ ਨੂੰ ਤਿਆਰ ਕਰਨ ਵਾਸਤੇ ਮਹਾਨ ਕੁਰਬਾਨੀ ਦਿੱਤੀ-

ਮਿਟ ਗਏ ਹਨ ਜੋ ਧਰਮ ਤੇ, ਉਨ੍ਹਾਂ ਦੀ ਰਾਹ ਤੇ ਚੱਲ ਕੇ ਦੇਖੋ।
ਸ਼ਹੀਦਾਂ ਨੂੰ ਵਖਿਆਨਾਂ ਰਾਹੀਂ ਨਹੀਂ, ਉਨ੍ਹਾਂ ਦੇ ਅਸੂਲਾਂ ਤੇ ਚੱਲ ਕੇ ਦੇਖੋ।
ਦੇਖਣਾ ਹੀ ਹੈ ਜੀਵਣ ਤਾਂ, ਧਰਮ ਤੇ ਮਰ ਕੇ ਦੇਖੋ ।
ਬਣਨਾ ਹੀ ਹੈ ਮਾਨਵ, ਤਾਂ ਮਾਨਵਤਾ ਤੇ ਟਿਕ ਕੇ ਦੇਖੋ।

 

( Essay-2 ) Shri Guru Teg Bahadur Ji Essay in Punjabi

ਭੂਮਿਕਾ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ।ਆਪ ਜੀ ਨੇ ਸਿੱਖ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ ਜਿਸ ਸਦਕਾ ਆਪ ਜੀ ਨੂੰ ‘ਹਿੰਦ ਦੀ ਚਾਦਰ’ ਦਾ ਮਹਾਨ ਰੁਤਬਾ ਪ੍ਰਾਪਤ ਹੋਇਆ। ਆਪ ਜੀ ਦੀ ਕੁਰਬਾਨੀ ਸਦਕਾ ਹੀ ਜ਼ਾਲਮ ਹਾਕਮਾਂ ਦੇ ਜ਼ਬਰ ਥੱਲੇ ਕੁਚਲੀ ਜਾ ਰਹੀ ਜਨਤਾ ਆਪਣੇ ਹੱਕਾਂ ਦੀ ਰਾਖੀ ਲਈ ਕੁਰਬਾਨੀਆਂ ਦੇਣ ਲਈ ਤਿਆਰ ਹੋ ਗਈ।

ਜਨਮ ਤੇ ਮਾਤਾ-ਪਿਤਾ

ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1 ਅਪਰੈਲ, 1621 ਈ: ਨੂੰ ਅੰਮ੍ਰਿਤਸਰ ਵਿਖੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਹੋਇਆ।ਆਪ ਜੀ ਦੀ ਮਾਤਾ ਦਾ ਨਾਂ ਮਾਤਾ ਨਾਨਕੀ ਸੀ।ਆਪ ਜੀ ਦਾ ਬਚਪਨ ਦਾ ਨਾਂ ਬਹਾਦਰ ਚੰਦ ਸੀ।ਆਪ ਗੁਰੂ ਹਰਿਗੋਬਿੰਦ ਜੀ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਕਰਤਾਰਪੁਰ ਵਿਖੇ ਕਈ ਲੜਾਈਆਂ ਲੜੀਆਂ ਤੇ ਤੇਗ਼ ਦੇ ਜੌਹਰ ਵਿਖਾਏ ਤਾਂ ਹੀ ਆਪ ਜੀ ਦਾ ਨਾਂ ਤੇਗ਼ ਬਹਾਦਰ ਪੈ ਗਿਆ।

ਸੰਤ ਸੁਭਾ ਅਤੇ ਸ਼ਸਤਰ ਵਿੱਦਿਆ ਦੇ ਮਾਹਰ

ਗੁਰੂ ਤੇਗ਼ ਬਹਾਦਰ ਜੀ ਬਚਪਨ ਤੋਂ ਹੀ ਸੰਤ ਸੁਭਾ ਅਤੇ ਸ਼ਾਂਤ ਚਿੱਤ, ਗੰਭੀਰ ਤੇ ਨਿਡਰ ਸੁਭਾ ਦੇ ਮਾਲਕ ਸਨ। ਆਪ ਕਈ ਘੰਟੇ ਸਮਾਧੀ ਵਿੱਚ ਲੀਨ ਰਹਿੰਦੇ ਸਨ। ਆਪ ਜੀ ਦੇ ਪਿਤਾ ਜੀ ਨੇ ਆਪਣੀ ਦੇਖ-ਰੇਖ ਹੇਠ ਆਪ ਜੀ ਨੂੰ ਸ਼ਸਤਰ ਵਿੱਦਿਆ ਦਿਵਾਈ। ਆਪ ਸੁੰਦਰ, ਜਵਾਨ, ਵਿਦਵਾਨ, ਸੂਰਬੀਰ, ਸ਼ਸਤਰਧਾਰੀ, ਧਰਮ ਤੇ ਰਾਜਨੀਤੀ ਵਿੱਚ ਨਿਪੁੰਨ ਸਨ।

ਇਕੱਲਤਾ ਪਸੰਦ ਕਰਨ ਵਾਲੇ

1632 ਈ. ਵਿੱਚ ਆਪ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ।ਆਪ ਜੀ ਦਾ ਨਿੱਜੀ ਜੀਵਨ ਸਾਦਾ ਸੀ। ਆਪ ਇਕਾਂਤ ਵਿੱਚ ਰਹਿ ਕੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਗੁਰੂ ਹਰਿਗੋਬਿੰਦ ਜੀ ਦੇ ਦੇਹਾਂਤ ਮਗਰੋਂ ਆਪ ਜੀ ਬਾਬਾ ਬਕਾਲਾ ਵਿਖੇ 20 ਸਾਲ ਤੱਕ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ।

ਗੁਰਗੱਦੀ

ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬਕਾਲਾ ਕਹਿ ਕੇ ਆਪ ਜੀ ਨੂੰ ਗੁਰਗੱਦੀ ਦਾ ਵਾਰਿਸ ਬਣਾਇਆ। ਆਪ ਜੀ ਦੇ ਗੁਰੂ ਪ੍ਰਗਟ ਹੋਣ ਦੀ ਕਹਾਣੀ ਅਨੋਖੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਹਰਿਕ੍ਰਿਸ਼ਨ ਜੀ ਨੇ ਬਾਬਾ ਬਕਾਲਾ ਵੱਲ ਇਸ਼ਾਰਾ ਕੀਤਾ ਤਾਂ ਉੱਥੇ ਹੋਰ ਕਈ ਪਖੰਡੀ ਸਾਧੂ ਆਪਣੇ ਆਪ ਨੂੰ ਗੁਰਗੱਦੀ ਦਾ ਵਾਰਿਸ ਦੱਸਣ ਲਈ ਗੁਰੂ घटे ਹੋਏ ਸਨ। ਮੱਖਣ ਸ਼ਾਹ ਲੁਬਾਣਾ ਨਾਂ ਦਾ ਵਪਾਰੀ, ਜਿਸ ਦਾ ਜਹਾਜ਼ ਸਮੁੰਦਰੀ ਭੰਵਰ ਵਿੱਚੋਂ ਗੁਰੂ ਜੀ ਦੀ ਕਿਰਪਾ ਨਾਲ ਪਾਰ ਹੋ ਗਿਆ, ਨੇ ਆਪਣੀ ਸੁੱਖਣਾ ਲਾਹੁਣ ਲਈ ਹਰ ਸਾਧੂ ਅੱਗੇ ਪੰਜ ਮੋਹਰਾਂ ਰੱਖੀਆਂ ਤੇ ਮੱਥਾ ਟੇਕਿਆ। ਗੁਰੂ ਜੀ ਅੱਗੇ ਜਦੋਂ ਪੰਜ ਮੋਹਰਾਂ ਰੱਖੀਆਂ ਤਾਂ ਉਨ੍ਹਾਂ ਨੇ ਪੰਜ ਸੌ ਮੋਹਰਾਂ ਦੀ ਸੁੱਖਣਾ ਦਾ ਜ਼ਿਕਰ ਕੀਤਾ– ਇਹ ਸੁਣ ਕੇ ਉਹਨੇ ਗੁਰੂ ਜੀ ਅੱਗੇ ਪੰਜ ਸੌ ਮੋਹਰਾਂ ਭੇਟ ਕੀਤੀਆਂ ਤੇ ਉੱਚੀ-ਉੱਚੀ ਅਵਾਜ਼ਾਂ ਲਾਈਆਂ “ਗੁਰੂ ਲਾਧੋ ਰੇ, ਗੁਰੂ ਲਾਧੋ ਰੇ”। ਇਸ ਤਰ੍ਹਾਂ ਆਪ ਗੁਰਗੱਦੀ ‘ਤੇ ਬਿਰਾਜਮਾਨ ਹੋਏ।

ਧਰਮ ਪ੍ਰਚਾਰ

ਗੁਰੂ ਪਰਗਟ ਹੋ ਕੇ ਗੁਰਗੱਦੀ ਸੰਭਾਲਣ ਪਿੱਛੋਂ ਆਪ ਨੇ ਦੂਰ-ਦੂਰ ਤੀਕ ਧਰਮ ਪ੍ਰਚਾਰ ਕਰਨਾ ਅਰੰਭ ਕੀਤਾ। ਉਨ੍ਹਾਂ ਨੇ ਆਪਣੇ ਸਪੁੱਤਰ ਗੋਬਿੰਦ ਰਾਇ ਨੂੰ ਸਿਦਕ, ਬੀਰਤਾ ਅਤੇ ਪਵਿੱਰਤਾ ਦੇ ਉੱਚੇ ਆਦਰਸ਼ਾਂ ਅਨੁਸਾਰ ਢਾਲਿਆ।

ਅਨੰਦਪੁਰ ਵਸਾਉਣਾ

ਬਾਬਾ ਬਕਾਲਾ ਤੋਂ ਆਪ ਕੀਰਤਪੁਰ ਪੁੱਜੇ ਤੇ ਫਿਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖ਼ਰੀਦ ਕੇ ਅਨੰਦਪੁਰ ਨਗਰ ਵਸਾਇਆ। ਮਗਰੋਂ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ।

ਕਸ਼ਮੀਰੀ ਪੰਡਤਾਂ ਦੀ ਪੁਕਾਰ

ਉਸ ਸਮੇਂ ਮੁਗ਼ਲ ਸਮਰਾਟ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰ ਦੇ ਦੁਖੀ ਪੰਡਤਾਂ ਨੇ ਗੁਰੂ ਜੀ ਨੂੰ ਫਰਿਆਦ ਕੀਤੀ ਤੇ ਬਾਲ ਗੋਬਿੰਦ ਰਾਇ ਦੀ ਬੇਨਤੀ ਨਾਲ ਆਪ ਜੀ ਨੇ ਕੁਰਬਾਨੀ ਦੇਣ ਦੀ ਹਾਮੀ ਭਰੀ। ਆਗਰੇ ਧਰਮ ਪ੍ਰਚਾਰ ਕਰਦਿਆਂ ਗੁਰੂ ਜੀ ਨੂੰ ਪੰਜ ਸਿੱਖਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਤੇ ਦਿੱਲੀ ਲਿਆ ਕੇ ਇੱਕ ਪੁਰਾਣੀ ਮਸਜਿਦ ਵਿੱਚ ਕੈਦ ਰੱਖਿਆ ਗਿਆ। ਇਸਲਾਮ ਧਰਮ ਨੂੰ ਕਬੂਲਣ ਤੋਂ ਇਨਕਾਰ ਕਰਨ ‘ਤੇ ਆਪ ਨੂੰ ਅਨੇਕਾਂ ਤਸੀਹੇ ਦਿੱਤੇ ਗਏ।

ਸ਼ਹਾਦਤ- ਗੁਰੂ ਜੀ ਦੀ ਸਿਦਕ-ਦਿਲੀ ਨੂੰ ਵੇਖ ਕੇ ਹਾਕਮਾਂ ਨੇ ਪਹਿਲਾਂ ਆਪ ਜੀ ਦੇ ਸਿੱਖਾਂ ਨੂੰ ਸ਼ਹੀਦ ਕੀਤਾ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਭਾਈ ਦਿਆਲੇ ਨੂੰ ਉਬਲਦੀ ਦੇਗ਼ ਵਿੱਚ ਪਾਇਆ ਗਿਆ। ਫਿਰ ਗੁਰੂ ਜੀ ਸ਼ਹੀਦੀ ਦੇਣ ਲਈ ਤਿਆਰ ਹੋ ਗਏ। ਆਪ ਨੇ ਇਸ਼ਨਾਨ ਕਰ ਕੇ ਬੋਹੜ ਹੇਠ ਬੈਠ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ ਤੇ ਪ੍ਰਮਾਤਮਾ ਅੱਗੇ ਜਦੋਂ ਸੀਸ ਨਿਵਾਇਆ ਤਾਂ ਜੱਲਾਦ ਨੇ ਤਲਵਾਰ ਨਾਲ ਆਪ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ। ਇਹ ਸ਼ਹੀਦੀ 11 ਨਵੰਬਰ 1675 ਈ: ਨੂੰ ਹੋਈ। ਉਸ ਥਾਂ ‘ਤੇ ਅੱਜ-ਕੱਲ੍ਹ ਗੁਰਦੁਆਰਾ ਸੀਸਗੰਜ ਸੁਸ਼ੋਭਿਤ ਹੈ। ਇੱਥੇ ਹਜ਼ਾਰਾਂ ਸਿੱਖ, ਹਿੰਦ ਦੀ ਚਾਦਰ, ਧਰਮ ਰੱਖਿਅਕ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਪੁੱਜਦੇ ਹਨ।

ਸਾਰੰਸ਼

ਸਿੱਖ ਧਰਮ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਲਾਸਾਨੀ ਹੈ। ਉਨ੍ਹਾਂ ਮਾਨਵਤਾ ਦੀ ਭਲਾਈ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਉਨ੍ਹਾਂ ਦੀ ਬਾਣੀ ਅਜੇ ਵੀ ਸਾਨੂੰ ਮਾਨਵਵਾਦੀ ਕਦਰਾਂ-ਕੀਮਤਾਂ ਨੂੰ ਸਥਾਪਤ ਕਰਨ ਲਈ ਪ੍ਰੇਰਦੀ ਹੈ।

 

# history of Guru Teg Bahadur ji in punjabi language # jivani | biography of Guru Teg Bahadur ji in punjabi language # Punjabi Essay on Guru Teg Bahadur Ji # 10 Lines on Guru Teg Bahadur Ji in Punjabi

Shri Guru Arjan Dev Ji Essay in Punjabi

Essay on Guru Gobind Singh Ji in Punjabi

Essay on Guru Nanak Dev Ji in Punjabi

ध्यान दें– प्रिय दर्शकों Essay on Guru Teg Bahadur Ji in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *