In this article, we are providing Mera Adhyapak | Morning Walk Essay in Punjabi. Savere di Sair Essay in Punjabi Language. ਸਵੇਰ ਦੀ ਸੈਰ ਪੰਜਾਬੀ ਲੇਖ for students. Checkout- Latest Punjabi Essay
ਸਵੇਰ ਦੀ ਸੈਰ ਲੇਖ- Morning Walk Essay in Punjabi
Savere di Sair Essay in Punjabi
ਭੂਮਿਕਾ- ਅਰੋਗ ਸਰੀਰ ਵਿੱਚ ਹੀ ਅਰੋਗ ਮਨ ਹੁੰਦਾ ਹੈ।” ਪ੍ਰਾਚੀਨ ਵਿਦਵਾਨਾਂ ਦਾ ਇਹ ਕਥਨ ਪੂਰੀ ਤਰ੍ਹਾਂ ਸੱਚ ਹੈ। ਅਰੋਗ ਸਰੀਰ ਹੀ ਮਨੁੱਖੀ ਜੀਵਨ ਦਾ ਮੂਲ ਆਧਾਰ ਹੈ।ਜੇਕਰ ਸਰੀਰ ਰੋਗੀ ਹੋਵੇਗਾ ਤਾਂ ਐਸ਼ ‘ ਭਰਪੂਰ ਹੋਣ ਤੇ ਵੀ ਮਨੁੱਖ ਜੀਵਨ ਦੇ ਸੁੱਖਾਂ ਦਾ ਉਪਭੋਗ ਨਹੀਂ ਕਰ ਸਕਦਾ। ਧਰਮ, ਅਰਥ, ਕਾਮ ਅਤੇ ਮੋਖ ਅਰਥ ਪ੍ਰਾਪਤੀ ਦਾ ਮੂਲ ਆਧਾਰ ਸਰੀਰ ਹੀ ਹੈ। ਸਰੀਰ ਨੂੰ ਅਰੋਗ ਅਤੇ ਤੰਦਰੁਸਤ ਰੱਖਣ ਦਾ ਸਭ ਤੋਂ ਸੌਖਾ, ਮੁਫ਼ਤ ਅਤੇ ਉਪਯੋਗੀ ਸਾਧਨ ਸਵੇਰ ਦੀ ਸੈਰ ਹੈ।
ਸਵੇਰ ਦੀ ਸੈਰ ਤੋਂ ਭਾਵ- ਸਵੇਰ ਦੀ ਸੈਰ ਤੋਂ ਭਾਵ ਸੂਰਜ ਚੜ੍ਹਨ ਤੋਂ ਪਹਿਲਾਂ ਜਾਗ ਕੇ ਸਾਫ਼ ਪ੍ਰਦੂਸ਼ਨਹੀਣ ਪ੍ਰਕਿਰਤੀ ਵਿੱਚ ਘੁੰਮਣਾ। ਰੌਲੇ-ਰੱਪੇ ਤੋਂ ਸਖਣੇ ਵਾਤਾਵਰਨ ਵਿੱਚ ਸਵੇਰ ਦੀ ਸੈਰ ਦਿਮਾਗ ਅਤੇ ਸਰੀਰ ਦੋਹਾਂ ਲਈ ਚੰਗੀ ਹੁੰਦੀ ਹੈ। ਸਵੇਰ ਦੀ ਸੈਰ ਵਾਤਾਵਰਨ ਦੀ ਸ਼ੁੱਧਤਾ ਦੇ ਕਾਰਨ ਬਹੁਤ ਹੀ ਲਾਭਦਾਇਕ ਹੁੰਦੀ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਉਠ ਕੇ ਸੈਰ ਕਰਨ ਵਾਲਾ ਸਦਾ ਲਾਭ ਪ੍ਰਾਪਤ ਕਰਦਾ ਹੈ ਸਾਡੇ ਸ਼ਾਸਤਰਾਂ ਵਿੱਚ ਵੀ ਸਵੇਰੇ ਜਲਦੀ ਉਠਣ ਦੀ ਪ੍ਰੇਰਨਾ ਕੀਤੀ ਗਈ ਹੈ। ਅੰਗਰੇਜ਼ੀ ਵਿਦਵਾਨਾਂ ਨੇ ਵੀ ਸਵੇਰੇ ਉਠਣ ਦੇ ਮਹੱਤਵ ਨੂੰ ਸੱਪਸ਼ਟ ਕਰਦੇ ਹੋਏ ਕਿਹਾ ਹੈ ਕਿ— “Early to bed and early to rise, makes a man healthy, wealthy and wise.”
ਸਵੇਰ ਦੀ ਸੈਰ ਅਰੋਗਤਾ, ਤਾਜ਼ਗੀ ਪ੍ਰਸੰਨਤਾ ਅਤੇ ਲੰਮੀ ਉਮਰ ਲਈ ਬਹੁਤ ਲਾਭਦਾਇਕ ਹੈ। ਸਵੇਰ ਦੀ ਸੈਰ ਮਾਨਸਿਕ, ਸਰੀਰਕ ਅਤੇ ਦਿਮਾਗ਼ੀ ਬੋਝ ਨੂੰ ਹਲਕਾ ਕਰਦੀ ਹੈ। ਇਸ ਲਈ ਹਰ ਕੋਈ ਅੰਮ੍ਰਿਤ ਵੇਲੇ ਦੀ ਠੰਢੀ ਹਵਾ ਦੇ ਫਰਾਟਿਆਂ ਦਾ ਆਨੰਦ ਮਾਨਣ ਦਾ ਚਾਹਵਾਨ ਹੁੰਦਾ ਹੈ। ਚੜ੍ਹਦੇ ਸੂਰਜ ਦੀ ਲਾਲੀ ਅਤੇ ਕੋਸੀ-ਕੋਸੀ ਧੁੱਪ ਨੂੰ ਧਰਤੀ ਦੀ ਹਿੱਕ ਤੇ ਪਸਰਦਿਆਂ ਵੇਖ ਕੇ ਹਰ ਕੋਈ ਮਸਤ ਅਤੇ ਖੀਵਾ ਹੋ ਕੇ ਨੱਚ ਉੱਠਦਾ ਹੈ।
ਲੋੜ-ਸਵੇਰ ਜਾਂ ਅੰਮ੍ਰਿਤ ਵੇਲੇ ਦੀ ਸੈਰ ਸਾਡੇ ਸਰੀਰ ਲਈ ਉੱਨੀ ਹੀ ਜ਼ਰੂਰੀ ਹੈ ਜਿੰਨਾ ਕਿ ਅੰਨ-ਪਾਣੀ। ਸੈਰ ਕਰਦਿਆਂ ਸਰੀਰ ਦੀ ਆਪਣੇ ਆਪ ਕਸਰਤ ਹੋ ਜਾਂਦੀ ਹੈ। ਦਿਮਾਗੀ ਤੌਰ ਤੇ ਫੁਰਤੀ ਆਉਂਦੀ ਹੈ। ਸਰੀਰ ਵਿੱਚ ਨਵਾਂ ਜੋਸ਼ ਭਰ ਜਾਂਦਾ ਹੈ ਅਤੇ ਸੁੱਤੀਆਂ ਅਤੇ ਨੱਪੀਆਂ-ਘੁਟੀਆਂ ਸੱਧਰਾਂ, ਉਮੰਗਾਂ ਮਚਲ ਉਠਦੀਆਂ ਹਨ।
ਸਵੇਰ ਦੇ ਸਮੇਂ ਦਾ ਵਾਤਾਵਰਨ- ਸਵੇਰ ਜਾਂ ਅੰਮ੍ਰਿਤ ਵੇਲੇ ਕੁਦਰਤ ਦਾ ਸਾਰਾ ਵਾਯੂਮੰਡਲ ਆਪਣੇ ਪੂਰੇ ਜੋਬਨ ਅਤੇ ਨਿਖਾਰ ਵਿੱਚ ਹੁੰਦਾ ਹੈ।ਪੰਛੀਆਂ ਦੇ ਮਿੱਠੇ-ਮਿੱਠੇ ਬੋਲ ਸਾਰੇ ਵਾਤਾਵਰਨ ਨੂੰ ਮੁਗਧ ਕਰਕੇ ਸਜੀਵ ਰੂਪ ਪ੍ਰਦਾਨ ਕਰਦੇ ਹਨ।ਅਜਿਹੇ ਸਮੇਂ ਸੈਰ ਕਰਨ ਲਈ ਖੁਲ੍ਹੇ-ਡੁਲ੍ਹੇ ਖੇਤਾਂ ਵਿੱਚ ਜਾਂ ਬਾਹਰਲੀਆਂ ਇਕਾਂਤ ਸੜਕਾਂ ਵੱਲ ਨਿਕਲ ਜਾਣਾ ਚਾਹੀਦਾ ਹੈ। ਜੇਕਰ ਕੋਈ ਬਾਗ ਜਾਂ ਘਾਹ ਵਾਲੇ ਪਾਰਕ ਹੋਣ ਤਾਂ ਉਹ ਵੀ ਸੈਰ ਲਈ ਬਹੁਤ ਚੰਗੀ ਥਾਂ ਹਨ।
ਨਿੱਖਰੀ ਹੋਈ ਪ੍ਰਤੀ- ਸਵੇਰ ਵੇਲੇ ਸੂਰਜ ਦੇਵਤਾ ਆਪਣੇ ਪੋਲੇ- ਪੋਲੇ ਹੱਥਾਂ ਨਾਲ ਜਦੋਂ ਸ਼ਰਮਾਕਲ ਸਵੇਰ ਰਾਣੀ ਦੇ ਘੁੰਡ ਨੂੰ ਖੋਲ੍ਹਦਾ ਹੈ ਤਾਂ ਉਸ ਤੋਂ ਸਦਕੇ ਜਾਂਦਾ ਸੂਰਜ ਦੇਵਤਾ ਆਪਣੇ ਸਵੱਛ ਪਿਆਰ ਦੀਆਂ ਕਿਰਨਾਂ ਨਾਲ ਧਰਤੀ ਨੂੰ ਸੋਨ-ਸੁਨਹਿਰੀ ਬਣਾ ਦਿੰਦਾ ਹੈ। ਦੂਰ-ਦੂਰ ਤੀਕ ਲਹਿ-ਲਹਿ ਕਰਦੀਆਂ ਫਸਲਾਂ ਦੀਆਂ ਪੈਲੀਆਂ ਵਿੱਚ ਆਉਂਦੀਆਂ ਇਲਾਹੀ ਕਨਸੋਆਂ ਅਤੇ ਸੁਗੰਧੀਆਂ ਅਨੋਖਾ ਹੀ ਰੰਗ ਬੰਨ੍ਹ ਦਿੰਦੀਆਂ ਹਨ। ਚਿੜੀਆਂ ਦੀ ਚੀਂ-ਚੀਂ, ਕੋਇਲਾਂ ਦੀ ਕੂ-ਕੂ ਦੀਆਂ ਸੁਰੀਲੀਆਂ ਆਵਾਜ਼ਾਂ ਹਰ ਕਿਸੇ ਦੇ ਦਿਲ ਵਿੱਚ ਖੁਸ਼ੀ ਅਤੇ ਖੇੜਾ ਲੈ ਆਉਂਦੀਆਂ ਹਨ। ਪੈਲਾਂ ਪਾਉਂਦੇ ਮੋਰ ਧਰਤੀ ਮਾਂ ਨੂੰ ਚੌਰ ਕਰਦੇ ਪ੍ਰਤੀਤ ਹੁੰਦੇ ਹਨ। ਗੱਲ ਕੀ ਇਸ ਸਮੇਂ ਕੁਦਰਤ ਵਿੱਚੋਂ ਕਾਦਰ ਆਪ ਝਲਕਾਂ ਮਾਰਦਾ ਪ੍ਰਤੀਤ ਹੁੰਦਾ ਹੈ।
ਲਾਭ- ਸਵੇਰ ਦੀ ਸੈਰ ਸਾਡੇ ਸਰੀਰ ਲਈ ਬਹੁਤ ਉਪਯੋਗੀ ਹੈ। ਤਾਜ਼ੀ ਹਵਾ ਨਾਲ ਕੇਵਲ ਫੇਫੜਿਆਂ ਨੂੰ ਹੀ ਸ਼ਕਤੀ ਨਹੀਂ ਮਿਲਦੀ ਸਗੋਂ ਸਰੀਰ ਵੀ ਹਰ ਤਰ੍ਹਾਂ ਅਰੋਗ ਅਤੇ ਨਰੋਆ ਰਹਿੰਦਾ ਹੈ। ਸੈਰ ਕਦੇ ਸਮੇਂ ਲਹੂ ਦਾ ਪ੍ਰਵਾਹ ਤੇਜ਼ ਹੋ ਕੇ ਸਰੀਰ ਵਿੱਚ ਗਰਮਾਈ ਲਿਆਉਂਦਾ ਹੈ। ਪੇਟ ਦੀਆਂ ਨਾੜਾਂ ਵਿੱਚੋਂ ਵਾਧੂ ਮੈਲ ਤੇ ਭਾਰਾਪੁੰਨ ਦੂਰ ਹੋ ਜਾਂਦਾ ਹੈ। ਸਰੀਰ ਦੇ ਨਾਲ ਮਾਨਸਿਕ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਹਰ ਪਾਸੇ ਖੇੜੇ ਨੂੰ ਵੇਖ ਕੇ ਮਨ ਵੀ ਖਿੜ-ਪੁੜ ਜਾਂਦਾ ਹੈ ਅਤੇ ਵੈਰ-ਵਿਰੋਧ ਦੀ ਭਾਵਨਾ ਮਿਟਦੀ ਹੈ। ਚਿਹਰੇ ਤੇ ਨਿਖਾਰ ਆਉਂਦਾ ਹੈ।
ਸਾਰ-ਅੰਸ਼– ਸਵੇਰ ਸਮੇਂ ਦੀ ਸੈਰ ਸਾਨੂੰ ਪ੍ਰਾਕ੍ਰਿਤੀ ਨਾਲ ਇਕ-ਮਿਕ ਹੋਣ ਦਾ ਸੁਨੇਹਾ ਦਿੰਦੀ ਹੈ। ਸੈਰ ਬਹੁਤ ਲੰਮੀ ਜਾਂ ਥਕਾ ਦੇਣ ਵਾਲੀ ਨਹੀਂ ਹੋਣੀ ਚਾਹੀਦੀ।ਕਿਉਂਕਿ ਥਕਾਵਟ ਕੰਮ ਕਰਨ ਵਿੱਚ ਇਕਾਗਰਤਾ ਤੇ ਰੁਚੀ ਨੂੰ ਬਣਨ ਨਹੀਂ ਦਿੰਦੀ, ਇਸ ਲਈ ਸਵੇਰ ਵੇਲੇ ਕੀਤੀ ਸੁਖਾਵੀਂ ਸੈਰ ਮਨ ਤੇ ਅਜਿਹਾ ਉਸਾਰੂ ਪ੍ਰਭਾਵ ਪਾਉਂਦੀ ਹੈ ਕਿ ਸਾਰਾ ਦਿਨ ਚਿਹਰੇ ਤੇ ਖੇੜਾ ਅਤੇ ਮੁਸਕਰਾਹਟ ਹੀ ਛਾਈ ਰਹਿੰਦੀ ਹੈ।
ध्यान दें– प्रिय दर्शकों Severe di Sair | Essay on Morning Walk in Punjabi Language आपको अच्छा लगा तो जरूर शेयर करे।