ਕਿਰਿਆ ਵਿਸ਼ੇਸ਼ਣ | Kriya Visheshan in Punjabi Grammar

Providing Kriya Visheshan in Punjabi Language with examples | Types of Kriya Visheshan in Punjabi ( Adverb in Punjabi ) for children and students (CBSE & PSEB), Adverb in Punjabi Language.

ਕਿਰਿਆ ਵਿਸ਼ੇਸ਼ਣ | Kriya Visheshan in Punjabi Grammar

 

ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ( Kriya Visheshan di Paribhasha in Punjabi) -ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਅਰਥਾਤ ਕਿਰਿਆ ਦਾ ਢੰਗ, ਸਮਾਂ ਜਾਂ ਸਥਾਨ ਪ੍ਰਗਟ ਕਰੇ, ਉਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ :

1. ਰਾਧਾ ਤੇਜ਼ ਤੁਰਦੀ ਹੈ।
2. ਬੱਚੇ ਛੱਤ ਉੱਤੇ ਬੈਠੇ ਹਨ।
3. ਇਹ ਕੁੜੀ ਬਹੁਤ ਨੱਚਦੀ ਹੈ।
ਇਹਨਾਂ ਵਾਕਾਂ ਵਿੱਚ ‘ਤੇਜ਼’, ‘ਉੱਤੇ, ‘ਬਹੁਤ’ ਕਿਰਿਆ ਵਿਸ਼ੇਸ਼ਣ ਹਨ।

ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ( kriya visheshan in punjabi chart )

ਕਿਰਿਆ ਵਿਸ਼ੇਸ਼ਣ ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ :

1. ਕਾਲ-ਵਾਚਕ ਕਿਰਿਆ ਵਿਸ਼ੇਸ਼ਣ Adverbs of Time
2. ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ Adverbs of Place
3. ਪ੍ਰਕਾਰ-ਵਾਚਕ ਕਿਰਿਆ ਵਿਸ਼ੇਸ਼ਣ Adverbs of Manners
4. ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ Adverbs of Cause
5. ਪਰਿਮਾਣ-ਵਾਚਕ ਕਿਰਿਆ ਵਿਸ਼ੇਸ਼ਣ Adverbs of Quantity
6. ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ Adverbs of Numbers
7. ਨਿਰਣਾ-ਵਾਚਕ ਕਿਰਿਆ ਵਿਸ਼ੇਸ਼ਣ Adverbs of Affirmation and Negation
8. ਨਿਸ਼ਚੇ-ਵਾਚਕ ਕਿਰਿਆ ਵਿਸ਼ੇਸ਼ਣ Adverbs of Emphasis

1. ਕਾਲ-ਵਾਚਕ ਕਿਰਿਆ ਵਿਸ਼ੇਸ਼ਣ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਵਾਪਰਨ ਦੇ ਸਮੇਂ ਦਾ ਪਤਾ ਲੱਗਦਾ ਹੈ, ਉਨ੍ਹਾਂ ਨੂੰ ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ।

ਜਿਵੇਂ : ਅੱਜ, ਭਲਕੇ, ਹੁਣੇ, ਸਵੇਰੇ, ਰਾਤੋ-ਰਾਤ, ਦਿਨੋ-ਦਿਨ, ਘੜੀ-ਮੁੜੀ, ਕਦੀ-ਕਦਾਈਂ ਆਦਿ।

2. ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਗਿਆਨ ਹੋਵੇ, ਉਨ੍ਹਾਂ ਨੂੰ ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ।

ਜਿਵੇਂ : ਘਰ, ਗਲੀ, ਕਾਲਜ, ਹੇਠਾਂ, ਉੱਤੇ, ਦੂਰ, ਕੋਲ, ਸੱਜੇ-ਖੱਬੇ, ਇਧਰੋਂ-ਉੱਧਰੋਂ ਆਦਿ।

3. ਪ੍ਰਕਾਰ-ਵਾਚਕ ਕਿਰਿਆ ਵਿਸ਼ੇਸ਼ਣ– ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਦੇ ਢੰਗ, ਤਰੀਕੇ ਜਾਂ ਪ੍ਰਕਾਰ ਦਾ ਪਤਾ ਲੱਗੇ, ਉਨ੍ਹਾਂ ਨੂੰ ਪ੍ਰਕਾਰ-ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ।

ਜਿਵੇਂ : ਇਸ ਤਰ੍ਹਾਂ, ਇਵੇਂ, ਹੌਲੀ, ਕਾਹਲੀ-ਕਾਹਲੀ, ਇਕੁਰ, ਜੀਕੁਰ, ਛੇਤੀ, ਹਿੰਮਾ, ਰੁਕ-ਰੁਕ ਕੇ ਆਦਿ।

4. ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ– ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਨਾ ਹੋਣ ਜਾਂ ਕਾਰਨ ਦਾ ਪਤਾ ਲੱਗੇ, ਉਨ੍ਹਾਂ ਨੂੰ ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ।

ਜਿਵੇਂ : ਇਸ ਲਈ, ਕਿਉਂਕਿ, ਇਸ ਤਰ੍ਹਾਂ, ਇੰਞ, ਕਿੰਞ, ਕਿੱਦਾਂ, ਕਿਵੇਂ, ਕਿਉਂ ਆਦਿ।

5. ਪਰਿਮਾਣ-ਵਾਚਕ ਕਿਰਿਆ ਵਿਸ਼ੇਸ਼ਣ- ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕਿਰਿਆ ਦੀ ਮਾਤਰਾ, ਪਰਿਮਾਣ, ਮਿਣਤੀ ਆਦਿ ਦਾ ਪਤਾ ਲੱਗੇ, ਉਨ੍ਹਾਂ ਨੂੰ ਪਰਿਮਾਣ-ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ।

ਜਿਵੇਂ : ਥੋੜ੍ਹਾ, ਬਹੁਤ, ਇੰਨਾ, ਜਿੰਨਾ, ਬੜਾ, ਬਹੁਤਾ, ਜ਼ਰਾ ਕੁ ਰਤਾ ਜਿੰਨਾ, ਮਾਸਾ ਕੁ ਆਦਿ।

6. ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ, ਵਾਰੀ ਜਾਂ ਦੁਹਰਾਉਣ ਆਦਿ ਦਾ ਪਤਾ ਲੱਗੇ, ਉਨ੍ਹਾਂ ਨੂੰ ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ।

ਜਿਵੇਂ : ਵਾਰ-ਵਾਰ, ਘੜੀ-ਮੁੜੀ, ਦੁਬਾਰਾ, ਇਕ ਵਾਰ, ਕਈ ਵਾਰ ਆਦਿ।

7. ਨਿਰਣਾ-ਵਾਚਕ ਕਿਰਿਆ ਵਿਸ਼ੇਸ਼ਣ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ, ਕਰਨ ਜਾਂ ਨਾ ਕੀਤੇ ਜਾਣ ਬਾਰੇ ਨਿਰਣੇ ਦੇ ਰੂਪ ਵਿੱਚ ਪਤਾ ਲੱਗੇ, ਉਨ੍ਹਾਂ ਨੂੰ ਨਿਰਣੇ- ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ।

ਜਿਵੇਂ : ਹੱਛਾ, ਚੰਗਾ, ਹਾਂ ਜੀ, ਨਹੀਂ ਜੀ, ਠੀਕ ਹੈ ਜੀ ਆਦਿ।

8. ਨਿਸ਼ਚੇ-ਵਾਚਕ ਕਿਰਿਆ ਵਿਸ਼ੇਸ਼ਣ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਕੀਤੇ ਜਾਣ ਬਾਰੇ ਨਿਸ਼ਚੇ ਦੇ ਭਾਵ ਜ਼ਾਹਰ ਹੋਣ, ਉਨ੍ਹਾਂ ਨੂੰ ਨਿਸ਼ਚੇ-ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ।

ਜਿਵੇਂ : ਬਿਲਕੁਲ, ਬੇਸ਼ਕ, ਜ਼ਰੂਰ ਆਦਿ।

 

ਜਰੂਰ ਪੜ੍ਹੋ-

Naav in Punjabi

Karak in Punjabi

Punjabi Muhavare

Punjabi Proverbs

Leave a Comment

Your email address will not be published. Required fields are marked *