My Favourite Teacher Essay in Punjabi | ਮੇਰਾ ਮਨ-ਭਾਉਂਦਾ ਅਧਿਆਪਕ ਲੇਖ

In this article, we are providing information about Mera Adhyapak | My Favourite Teacher in Punjabi. My Favourite Teacher Essay in Punjabi Language. ਮੇਰਾ ਮਨ-ਭਾਉਂਦਾ ਅਧਿਆਪਕ ਪੰਜਾਬੀ ਲੇਖ for students. Checkout- Latest Punjabi Essay

My Favourite Teacher Essay in Punjabi | ਮੇਰਾ ਮਨ-ਭਾਉਂਦਾ ਅਧਿਆਪਕ ਲੇਖ

 

Mera Manpasand Adhyapak Essay in Punjabi

ਭੂਮਿਕਾ- ਮੇਰੇ ਸਕੂਲ ਦਾ ਨਾਂ ਸਕੂਲ ਹੈ। ਮੇਰੇ ਸਕੂਲ ਵਿੱਚ ਲਗਭਗ 30 ਅਧਿਆਪਕ ਪੜ੍ਹਾਉਂਦੇ ਹਨ। ਪਰ ਮੈਂ ਸਰਦਾਰ ਸੁਖਵਿੰਦਰ ਸਿੰਘ ਜੀ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੀ ਹਾਂ।

ਵਿੱਦਿਅਕ ਯੋਗਤਾਵਾਂ- ਸੁਖਵਿੰਦਰ ਸਿੰਘ ਜੀ ਇੱਕ ਤਜਰਬੇਕਾਰ ਅਧਿਆਪਕ ਹਨ। ਉਹਨਾਂ ਨੇ ਐੱਮ. ਏ., ਬੀ. ਐੱਡ. ਤਕ ਵਿੱਦਿਆ ਹਾਸਲ ਕੀਤੀ ਹੋਈ ਹੈ। ਉਹ ਸਾਨੂੰ ਹਿਸਾਬ ਪੜ੍ਹਾਉਂਦੇ ਹਨ।

ਸ਼ਖ਼ਸੀਅਤ- ਸੁਖਵਿੰਦਰ ਸਿੰਘ ਜੀ ਇੱਕ ਬਹੁਤ ਵਧੀਆ ਸ਼ਖ਼ਸੀਅਤ ਦੇ ਮਾਲਕ ਹਨ। ਉਹਨਾਂ ਦੀ ਉਮਰ ਲਗਭਗ 30 ਸਾਲ ਦੀ ਹੈ। ਉਹ ਹਮੇਸ਼ਾਂ ਸਾਫ਼-ਸੁਥਰੇ ਕੱਪੜੇ ਪਾਉਂਦੇ ਹਨ। ਉਹ ਸਾਰੇ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ।

ਪੜ੍ਹਾਉਣ ਦਾ ਢੰਗ- ਮੇਰੇ ਅਧਿਆਪਕ ਦਾ ਪੜ੍ਹਾਉਣ ਦਾ ਢੰਗ ਬੜਾ ਵਧੀਆ ਹੈ। ਉਹ ਸਾਨੂੰ ਇਸ ਢੰਗ ਨਾਲ ਪੜ੍ਹਾਉਂਦੇ ਹਨ ਕਿ ਸਾਨੂੰ ਬਹੁਤ ਜਲਦੀ ਸਮਝ ਆ ਜਾਂਦਾ ਹੈ। ਉਹ ਔਖੇ ਤੋਂ ਔਖੇ ਸਵਾਲਾਂ ਨੂੰ ਵੀ ਸੌਖਾ ਬਣਾ ਦਿੰਦੇ ਹਨ। ਉਹ ਬੱਚਿਆਂ ਨੂੰ ਕਦੇ ਵੀ ਨਹੀਂ ਮਾਰਦੇ। ਉਹ ਆਪਣਾ ਪੀਰੀਅਡ ਕਦੇ ਵੀ ਨਹੀਂ ਛੱਡਦੇ।

ਗੁਣ- ਮੇਰੇ ਅਧਿਆਪਕ ਵਿੱਚ ਬਹੁਤ ਸਾਰੇ ਗੁਣ ਹਨ। ਉਹ ਸਮੇਂ ਸਿਰ ਸਕੂਲ ਆਉਂਦੇ ਹਨ। ਸਭ ਨਾਲ ਮਿੱਠਾ ਬੋਲਦੇ ਹਨ ਤੇ ਸਭ ਨੂੰ ਮਿੱਠਾ ਬੋਲਣ ਦੀ ਪ੍ਰੇਰਨਾ ਦਿੰਦੇ ਹਨ। ਉਹ ਹਮੇਸ਼ਾਂ ਸੱਚ ਬੋਲਦੇ ਹਨ। ਸਕੂਲ ਵਿੱਚ ਬਾਕੀ ਅਧਿਆਪਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ। ਉਹਨਾਂ ਦੇ ਆਪਣੇ ਵਿਸ਼ੇ ਦਾ ਨਤੀਜਾ ਹਰ ਸਾਲ ਚੰਗਾ ਆਉਂਦਾ ਹੈ।

ਹਸਮੁਖ ਸੁਭਾਅ ਦੇ ਮਾਲਕ- ਮੈਂ ਆਪਣੇ ਅਧਿਆਪਕ ਦੇ ਚਿਹਰੇ ‘ਤੇ ਕਦੇ ਗੁੱਸੇ ਦੇ ਨਿਸ਼ਾਨ ਨਹੀਂ ਦੇਖੇ। ਉਹਨਾਂ ਦਾ ਚਿਹਰਾ ਹਮੇਸ਼ਾਂ ਖਿੜਿਆ ਰਹਿੰਦਾ ਹੈ। ਉਹ ਬਹੁਤ ਹੀ ਮਿਲਨਸਾਰ ਹਨ। ਇੱਕ ਵਾਰੀ ਜੋ ਉਹਨਾਂ ਨੂੰ ਮਿਲ ਲੈਂਦਾ ਹੈ, ਬਾਰ-ਬਾਰ ਮਿਲਨਾ ਚਾਹੁੰਦਾ ਹੈ।

ਮੈਨੂੰ ਆਪਣੇ ਅਧਿਆਪਕ ‘ਤੇ ਮਾਣ ਹੈ। ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ।

 

Read Also-

10 Lines on My Favourite Teacher in Hindi

Essay on Kartar Singh Sarabha in Punjabi

Essay on Mahatma Gandhi in Punjabi

ध्यान दें– प्रिय दर्शकों Mera Manpasand Adhyapak | My Favourite Teacher Essay in Punjabi Language आपको अच्छा लगा तो जरूर शेयर करे

Leave a Comment

Your email address will not be published. Required fields are marked *