Punjabi Essay on Anushasan Da Mahatav- ਅਨੁਸ਼ਾਸਨ ਦੀ ਮਹੱਤਤਾ ਤੇ ਲੇਖ

In this article, we are providing information about the Importance of Discipline in Punjabi. Punjabi Essay on Anushasan Da Mahatav. ਅਨੁਸ਼ਾਸਨ ਦੀ ਮਹੱਤਤਾ ਤੇ ਲੇਖ, Importance of Discipline Paragraph, Speech in Punjabi.

Punjabi Essay on Anushasan Da Mahatav

ਅਨੁਸ਼ਾਸਨ ਦੀ ਮਹੱਤਤਾ ਤੇ ਲੇਖ

ਅਨੁਸ਼ਾਸਨ ਦਾ ਅਰਥ ਖ਼ਾਸ ਨਿਯਮਾਂ ਦੀ ਪਾਲਣਾ ਕਰਨ ਨਾਲ ਸੰਬੰਧਤ ਹੈ। ਜਦੋਂ ਕਦੇ ਵੀ ਕਿਸੇ ਥਾਂ ‘ਤੇ ਨਿਯਮਾਂ ਨੂੰ ਤੋੜਿਆ ਜਾਂਦਾ ਹੈ ਤਾਂ ਅਨੁਸ਼ਾਸਨਹੀਣਤਾ ਜਨਮ ਲੈ ਲੈਂਦੀ ਹੈ। ਅਨੁਸ਼ਾਸਨ ਦੀ ਮਨੁੱਖੀ ਜੀਵਨ ਵਿੱਚ ਬਹੁਤ ਹੀ ਮਹੱਤਤਾ ਹੈ। ਅਸਲ ਵਿੱਚ ਸਾਰੀ ਕੁਦਰਤ ਵੀ ਇੱਕ ਅਨੁਸ਼ਾਸਨ ਵਿੱਚ ਬੱਝੀ ਹੋਈ ਹੈ ਜਦੋਂ ਕਦੇ ਇਹ ਅਨੁਸ਼ਾਸਨ ਟੁੱਟਦਾ ਹੈ ਤਾਂ ਅਜਿਹੀਆਂ ਕੁਦਰਤੀ ਕਰੋਪੀਆਂ ਆਉਂਦੀਆਂ ਹਨ ਕਿ 21ਵੀਂ ਸਦੀ ਵਿੱਚ ਵੀ ਉਸ ਤੋਂ ਬਚਾ ਲਈ ਕੀਤੇ ਜਾਣ ਵਾਲੇ ਹੀਲੇ ਵਸੀਲੇ ਧਰੇ ਧਰਾਏ ਰਹਿ ਜਾਂਦੇ ਹਨ। ਕੁਦਰਤ ਵਾਂਗ ਮਨੁੱਖੀ ਜੀਵਨ ਦੀ ਤੋਰ ਦਾ ਆਧਾਰ ਵੀ ਅਨੁਸ਼ਾਸਨ ਹੈ। ਘਰ, ਪਰਿਵਾਰ, ਗਲੀ, ਮੁਹੱਲੇ, ਸਮਾਜ, ਦੇਸ਼, ਸੰਸਾਰ ਆਦਿ ਹਰ ਥਾਂ ‘ਤੇ ਅਨੁਸ਼ਾਸਨ ਅਨੁਸਾਰ ਹੀ ਰਿਹਾ ਜਾਂਦਾ ਹੈ। ਸਾਡੀਆਂ ਰਸਮਾਂ, ਰਿਵਾਜ ਕਾਨੂੰਨ ਆਦਿ ਅਸਲ ਵਿੱਚ ਮਨੁੱਖ ਨੂੰ ਅਨੁਸ਼ਾਸਨ ਦੀ ਮਹੱਤਤਾ ਬਣਾਈ ਰੱਖਣ ਲਈ ਹੀ ਪ੍ਰੇਰਦੇ ਹਨ। ਜਿਹੜਾ ਮਨੁੱਖ ਕਿਸੇ ਪੱਧਰ ‘ਤੇ ਵੀ ਅਨੁਸ਼ਾਸਨ ਤੋੜਦਾ ਹੈ, ਉਸ ਨੂੰ ਕਿਸੇ ਨਾ ਕਿਸੇ ਪੱਧਰ ‘ਤੇ ਉਸ ਦੇ ਸਿੱਟੇ ਭੁਗਤਣੇ ਪੈਂਦੇ ਹਨ। ਤੇਜ਼ ਰਫ਼ਤਾਰ ਜੀਵਨ ਵਿਚਲੇ ਆਵਾਜਾਈ ਦੇ ਸਾਧਨਾਂ ਵਿੱਚ ਜੇਕਰ ਡਰਾਈਵਰ ਅਨੁਸ਼ਾਸਨ ਦੀ ਥੋੜ੍ਹੀ ਜਿਹੀ ਵੀ ਉਲੰਘਣਾ ਕਰਨ ਤਾਂ ਇਸ ਦੇ ਬਹੁਤ ਹੀ ਭਿਆਨਕ ਸਿੱਟੇ ਨਿਕਲਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸੇ ਤਰ੍ਹਾਂ ਸਕੂਲ, ਕਾਲਜ, ਪੁਲਿਸ, ਫ਼ੌਜ ਵਿੱਚ ਅਨੁਸ਼ਾਸਨ ਦੀ ਆਪੋ ਆਪਣੀ ਥਾਵੇਂ ਬਹੁਤ ਹੀ ਮਹੱਤਤਾ ਹੈ। ਜਿਸ ਸਮਾਜ ਜਾਂ ਕੌਮ ਦੇ ਲੋਕ ਅਨੁਸ਼ਾਸਨ ਦੀ ਮਹੱਤਤਾ ਨੂੰ ਸਮਝਦੇ ਹਨ ਉਹ ਕੌਮਾਂ ਹਮੇਸ਼ਾ ਤਰੱਕੀ ਦੀਆਂ ਮੰਜ਼ਲਾਂ ਪ੍ਰਾਪਤ ਕਰਦੀਆਂ ਹਨ। ਜਿਹੜੇ ਲੋਕ ਅਨੁਸ਼ਾਸਨ ਨੂੰ ਮਜਬੂਰੀ ਵਿੱਚ ਨਿਭਾਉਣ ਬਾਰੇ ਸੋਚਦੇ ਹਨ, ਉਨ੍ਹਾਂ ਨੂੰ ਦੁਬਾਰਾ ਸੋਚਣ ਦੀ ਲੋੜ ਹੈ ਕਿ ਹਰ ਅਨੁਸ਼ਾਸਨ ਦਾ ਅੰਤਮ ਉਦੇਸ਼ ਮਨੁੱਖਤਾ ਦੀ ਭਲਾਈ ਹੀ ਹੁੰਦਾ ਹੈ। ਇਸੇ ਨੂੰ ਅਨੁਸ਼ਾਸਨ ਦੀ ਮਹੱਤਤਾ ਵਜੋਂ ਵੀ ਪ੍ਰਵਾਨ ਕੀਤਾ ਜਾ ਸਕਦਾ ਹੈ।

 

Punjabi Essay list

ध्यान दें– प्रिय दर्शकों Punjabi Essay on Anushasan Da Mahatav article आपको अच्छा लगा तो जरूर शेयर करे

Leave a Comment

Your email address will not be published. Required fields are marked *