Punjabi Essay on Corruption | Bhrashtachar- ਭ੍ਰਿਸ਼ਟਾਚਾਰ ਤੇ ਲੇਖ

In this article, we are providing information about Corruption in Punjabi. Essay on Corruption in Punjabi. ਭ੍ਰਿਸ਼ਟਾਚਾਰ ਤੇ ਲੇਖ, Corruption Paragraph, Speech in Punjabi. ਸਮਾਜ ਵਿੱਚੋਂ ਭ੍ਰਿਸ਼ਟਾਚਾਰ ਕਿਵੇਂ ਦੂਰ ਕੀਤਾ ਜਾਵੇ ?

Punjabi Essay on Corruption | Bhrashtachar

ਭ੍ਰਿਸ਼ਟਾਚਾਰ ਤੇ ਲੇਖ

ਅੱਜ ਸਾਡਾ ਦੇਸ ਵਿਕਾਸ ਦੀਆਂ ਉਚੇਰੀਆਂ ਮੰਜ਼ਲਾਂ ਸਰ ਕਰ ਰਿਹਾ ਹੈ। ਸਾਡੇ ਦੇਸ ਨੇ ਲਗਪਗ ਸਾਰੇ ਹੀ ਖੇਤਰਾਂ ਵਿੱਚ ਬਹੁਤ ਮੱਲਾਂ ਮਾਰ ਕੇ ਆਪਣਾ ਨਾਂ ਵਿਸ਼ਵ ਭਰ ਵਿੱਚ ਚਮਕਾਇਆ ਹੈ। ਜਦੋਂ ਤੋਂ ਸਾਡਾ ਦੇਸ਼ ਅਜ਼ਾਦ ਹੋਇਆ ਹੈ ਇੱਥੇ ਸਮੇਂ-ਸਮੇਂ ਬਣਦੀਆਂ ਸਰਕਾਰਾਂ ਨੇ ਹਰ ਖੇਤਰ ਵਿੱਚ ਪੰਜ ਸਾਲਾ ਯੋਜਨਾਵਾਂ ਰਾਹੀਂ ਬੇਮਿਸਾਲ ਤਰੱਕੀ ਕੀਤੀ ਹੈ। ਪਰ ਅਸੀਂ ਵੇਖਦੇ ਹਾਂ ਕਿ ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਖ਼ਬਰਾਂ ਨਿਰੰਤਰ ਆ ਰਹੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਦੇਸ ਵਿੱਚ ਘੁਟਾਲਿਆਂ ਦੀ ਇੱਕ ਲੜੀ ਹੀ ਸਾਹਮਣੇ ਆ ਰਹੀ ਹੈ। ਇਹ ਘੋਟਾਲੇ ਬਹੁਤ ਹੀ ਵੱਡੇ ਹਨ ਜਿਨ੍ਹਾਂ ਵਿੱਚ ਸਰਕਾਰੀ ਅਫ਼ਸਰਾਂ ਤੇ ਮੰਤਰੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰ ਵਿੱਚ ਫੈਲੇ ਇਸ ਭ੍ਰਿਸ਼ਟਾਚਾਰ ਦਾ ਅਸਰ ਹੇਠਲੇ ਪੱਧਰ ਤੱਕ ਆ ਚੁੱਕਾ ਹੈ। ਅੱਜ ਆਮ ਮਨੁੱਖ ਨੂੰ ਆਪਣਾ ਛੋਟਾ ਮੋਟਾ ਕੰਮ ਵੀ ਕਰਵਾਉਣਾ ਪਵੇ ਤਾਂ ਚਾਂਦੀ ਦੀ ਜੁੱਤੀ ਮਾਰੇ ਬਿਨਾਂ ਕੋਈ ਕੰਮ ਨਹੀਂ ਹੁੰਦਾ। ਛੋਟੇ-ਵੱਡੇ ਦਫ਼ਤਰਾਂ ਦੇ ਮੁਲਾਜ਼ਮਾਂ, ਅਫ਼ਸਰਾਂ ਤੇ ਦਲਾਲਾਂ ਦੀ ਅਜਿਹੀ ਤਿਕੜੀ ਬਣੀ ਹੋਈ ਹੈ ਕਿ ਰਿਸ਼ਵਤ ਦਿੱਤਿਆਂ ਤੁਸੀਂ ਘਰ ਬੈਠੇ ਕੰਮ ਕਰਵਾ ਸਕਦੇ ਹੋ ਪਰ ਬਿਨਾਂ ਇਸ ਦੇ ਤੁਹਾਡੀ ਖੱਜਲ ਖੁਆਰੀ ਏਨੀ ਕਰਵਾਈ ਜਾਂਦੀ ਹੈ ਕਿ ਗੇੜੇ ਮਾਰ ਮਾਰ ਕੇ ਜੁੱਤੀਆਂ ਘਸ ਜਾਂਦੀਆਂ ਹਨ। ਇਸ ਲਈ ਆਮ ਮਨੁੱਖ ਇਹੋ ਸੋਚਦਾ ਹੈ ਕਿ ਅਜਿਹੀ ਪਰੇਸ਼ਾਨੀ ਨਾਲੋਂ ਤਾਂ ਪੈਸੇ ਦੇਣੇ ਹੀ ਠੀਕ ਹਨ। ਸਮਾਜ ਵਿੱਚੋਂ ਅਜਿਹਾ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਸਰਕਾਰ ਨੂੰ ਬਹੁਤ ਹੀ ਸਖ਼ਤ ਕਾਨੂੰਨ ਬਣਾ ਕੇ ਭ੍ਰਿਸ਼ਟਾਚਾਰੀਆਂ ਨੂੰ ਨਕੇਲ ਪਾਉਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਰਿਸ਼ਵਤਖੋਰ ਅਫ਼ਸਰਾਂ ਨੂੰ ਘਰ ਟੋਰ ਦਿੱਤਾ ਜਾਵੇ। ਇਸੇ ਤਰ੍ਹਾਂ ਇਸ ਤੰਤਰ ਨਾਲ ਜੁੜੇ ਦਲਾਲਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੀ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਹਰ ਕੰਮ ਪੈਸੇ ਦੇ ਕੇ ਕਰਵਾਉਣ ਵਾਲੀ ਸੋਚ ਦਾ ਤਿਆਗ ਕਰਨ। ਇਸ ਤਰ੍ਹਾਂ ਅਸੀਂ ਸਾਰੇ ਰਲ ਕੇ ਹੀ ਇਸ ਕਲੰਕ ਤੋਂ ਛੁਟਕਾਰਾ ਪਾ ਸਕਦੇ ਹਾਂ। ਜੇਕਰ ਅਸੀਂ ਸੁਚੇਤ ਨਾ ਹੋਏ ਤਾਂ ਇਹ ਸਮੱਸਿਆ ਬਹੁਤ ਵਿਕਰਾਲ ਰੂਪ ਧਾਰਨ ਕਰ ਜਾਵੇਗੀ। ਇੰਜ ਇਸ ਸਰਾਪ ਤੋਂ ਬਚਣ ਲਈ ਹੁਣੇ ਕੁਝ ਕਰਨ ਦੀ ਲੋੜ ਹੈ।

 

Punjabi Essay list

ध्यान दें– प्रिय दर्शकों Punjabi Essay on Corruption article आपको अच्छा लगा तो जरूर शेयर करे

Leave a Comment

Your email address will not be published. Required fields are marked *