Punjabi Essay on Bachat- ਬੱਚਤ ਤੇ ਲੇਖ

In this article, we are providing information about Savings in Punjabi. Punjabi Essay on Bachat. ਬੱਚਤ ਤੇ ਲੇਖ, Savings | Bachat Paragraph, Speech in Punjabi.

Punjabi Essay on Bachat

ਬੱਚਤ ਤੇ ਲੇਖ

ਬੱਚਤ ਤੋਂ ਭਾਵ ਬਚਾ ਕੇ ਰੱਖਣਾ ਹੁੰਦਾ ਹੈ।ਇਹ ਬਚਤ ਧਨ, ਸਮੇਂ, ਪਦਾਰਥਾਂ ਆਦਿ ਨਾਲ ਸੰਬੰਧਤ ਹੋ ਸਕਦੀ ਹੈ। ਬੱਚਤ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਨੂੰ ਉਜਾਗਰ ਕਰਨ ਦੇ ਸੰਬੰਧ ਵਿੱਚ ਹੀ ਕਿਹਾ ਜਾਂਦਾ ਹੈ ਕਿ ਮਨੁੱਖ ਜੋ ਕੁਝ ਕਮਾਉਂਦਾ ਹੈ, | ਉਹ ਉਸ ਨੂੰ ਅਮੀਰ ਨਹੀਂ ਬਣਾਉਂਦਾ ਬਲਕਿ ਉਹ ਕਮਾਈ ਵਿੱਚੋਂ ਜਿਹੜੀ ਬਚਤ ਕਰਦਾ ਹੈ ਓਹੀ ਉਸ ਨੂੰ ਅਮੀਰ ਬਣਾਉਂਦੀ ਹੈ। ਆਪਣੀ ਜ਼ਿੰਦਗੀ ਨੂੰ ਖੁਸ਼ਹਾਲ, ਹੁਸੀਨ ਅਤੇ ਤਣਾਓ-ਮੁਕਤ ਬਣਾਉਣ ਲਈ ਬਚਤ ਦੇ ਸੰਕਲਪ ‘ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਧਨ ਦੀ ਠੀਕ ਬੱਚਤ ਨਾਲ ਇਕੱਠਾ ਹੋਇਆ ਧਨ ਅਚਨਚੇਤੀ ਖ਼ਰਚਿਆਂ ਲਈ ਵਰਤਣ ਸਮੇਂ ਬੇਹੱਦ ਸਕੂਨ ਦਿੰਦਾ ਹੈ। ਸਮੇਂ ਦੀ ਠੀਕ ਵਰਤੋਂ ਨਾਲ ਜਿਹੜਾ ਸਮਾਂ ਬਚਦਾ ਹੈ, ਉਸ ਨਾਲ ਤੁਹਾਨੂੰ ਮਾਨਸਿਕ ਤੌਰ ‘ਤੇ ਬਹੁਤ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਪਦਾਰਥਾਂ ਦੀ ਲੋੜ ਅਨੁਸਾਰ ਕੀਤੀ ਵਰਤੋਂ ਸਦਕਾ ਬਚਦੇ ਪਦਾਰਥ ਜਿੱਥੇ ਫ਼ਜ਼ੂਲ ਖ਼ਰਚੀ ਨੂੰ ਘਟਾਉਂਦੇ ਹਨ ਉੱਥੇ ਇਸ ਨਾਲ ਜੀਵਨ ਜਾਚ ਵਿੱਚ ਸਲੀਕਾ ਵੀ ਆਉਂਦਾ ਹੈ। ਇੰਜ ਹਰ ਖੇਤਰ ਵਿਚਲੀਆਂ ਜ਼ਰੂਰੀ ਲੋੜਾਂ ‘ਤੇ ਵਿਚਾਰ ਕਰ ਕੇ ਤੇ ਬਚਤ ਕਰ ਕੇ ਭਵਿੱਖ ਨੂੰ ਹੁਸੀਨ ਬਣਾਇਆ ਜਾ ਸਕਦਾ ਹੈ। ਇਸੇ ਸੰਬੰਧ ਵਿੱਚ ਸਿਆਣਿਆਂ ਦਾ ਕਥਨ ਹੈ ਕਿ ਬੂੰਦ-ਬੂੰਦ ਨਾਲ ਹੀ ਤਲਾ ਭਰਦਾ ਹੈ। ਅਜੋਕੇ ਸਮੇਂ ਵਿੱਚ ਸਰਕਾਰ ਤੇ ਨਿੱਜੀ ਅਦਾਰਿਆਂ ਵੱਲੋਂ ਬਚਤ ਸੰਬੰਧੀ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ। ਬੱਚਤ ਸੰਬੰਧੀ ਯੋਜਨਾਵਾਂ ਵਿੱਚ ਲਾਇਆ ਧਨ ਸਰਕਾਰ ਦੇਸ਼ ਦੇ ਬਹੁਪੱਖੀ ਵਿਕਾਸ ਲਈ ਵੀ ਵਰਤਦੀ ਹੈ। ਇਸ ਤਰ੍ਹਾਂ ਜ਼ਿੰਦਗੀ ਦੇ ਹਰ ਵਰਤਾਰੇ ਵਿੱਚ ਬੱਚਤ ਦੇ ਮਹੱਤਵ ਨੂੰ ਪਛਾਣਦਿਆਂ ਇਸ ਉੱਪਰ ਅਮਲ ਕਰਨ ਨੂੰ ਲਾਜ਼ਮੀ ਵਰਤਾਰਾ ਸਮਝਣਾ ਚਾਹੀਦਾ ਹੈ।

 

Punjabi Essay list

ध्यान दें– प्रिय दर्शकों Punjabi Essay on Bachat article आपको अच्छा लगा तो जरूर शेयर करे

Leave a Comment

Your email address will not be published. Required fields are marked *