Essay on Samay Da Sadupyog in Punjabi- ਸਮੇਂ ਦਾ ਸਦ-ਉਪਯੋਗ ਤੇ ਲੇਖ

In this article, we are providing information about the Value of Time in Punjabi. Short Essay on Samay Da Sadupyog in Punjabi Language. ਸਮੇਂ ਦਾ ਸਦ-ਉਪਯੋਗ ਤੇ ਲੇਖ, Samay Da Sadupyog Paragraph, Speech in Punjabi.

Essay on Samay Da Sadupyog in Punjabi- ਸਮੇਂ ਦਾ ਸਦ-ਉਪਯੋਗ ਤੇ ਲੇਖ

ਸਮਾਂ ਭਾਵੇਂ ਆਪਣੇ ਆਪ ਵਿੱਚ ਕੋਈ ਬਹੁਤ ਕੀਮਤੀ ਵਸਤੂ ਜਾਂ ਪਦਾਰਥ ਨਹੀਂ ਪਰ ਜੇਕਰ ਵੇਖੀਏ ਤਾਂ ਮਨੁੱਖੀ ਜੀਵਨ ਵਿੱਚ ਸਮਾਂ ਇੱਕ ਬਹੁਤ ਹੀ ਮੁੱਲਵਾਨ ਤੇ ਮਹੱਤਵਪੂਰਨ ਹੈ। ਦੁਨੀਆ ਦੀਆਂ ਵਸਤੂਆਂ ਨੂੰ ਮਹਿੰਗੀ ਜਾਂ ਸਸਤੀ ਕੀਮਤ ‘ਤੇ ਖ਼ਰੀਦਿਆ ਜਾ ਸਕਦਾ ਹੈ ਪਰ ਸਮੇਂ ਨੂੰ ਕਿਸੇ ਵੀ ਕੀਮਤ ‘ਤੇ ਖ਼ਰੀਦਿਆ ਨਹੀਂ ਜਾ ਸਕਦਾ। ਬੀਤ ਚੁੱਕੇ ਸਮੇਂ ਨੂੰ ਕਦੇ ਵੀ ਪੁੱਠਾ ਗੇੜਾ ਨਹੀਂ ਦਿੱਤਾ। ਜਾ ਸਕਦਾ ਤੇ ਨਾ ਹੀ ਆਉਣ ਵਾਲੇ ਸਮੇਂ ਨੂੰ ਛੇਤੀ ਲਿਆਂਦਾ ਜਾ ਸਕਦਾ ਹੈ। ਸਮਾਂ ਆਪਣੀ ਤੋਰੇ ਨਿਰੰਤਰ ਚੱਲਦਾ ਰਹਿੰਦਾ ਹੈ। ਇਹ ਨਾ ਕਦੇ ਕਿਸੇ ਦੇ ਰੋਕਿਆਂ ਰੁਕਦਾ ਹੈ। ਪਰ ਅਫ਼ਸੋਸ ਇਸੇ ਗੱਲ ਦਾ ਹੈ ਕਿ ਬਹੁਤ ਲੋਕ ਸਮੇਂ ਦੇ ਇਸ ਸੁਭਾ ਨੂੰ ਜਾਣਦਿਆਂ ਵੀ ਇਸ ਦੀ ਕਦਰ ਨਹੀਂ ਕਰਦੇ। ਹਰ ਵਰਗ ਨਾਲ ਸੰਬੰਧਤ ਵਧੇਰੇ ਲੋਕ ਵਧੇਰੇ ਸਮਾਂ ਵਿਅਰਥ ਹੀ ਗਵਾ ਦਿੰਦੇ ਹਨ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਉਹ ਜ਼ਿੰਦਗੀ ਦੀਆਂ ਉਚੇਰੀਆਂ ਮੰਜ਼ਲਾਂ ਨੂੰ ਸਰ ਕਰਨ ਤੋਂ ਅਕਸਰ ਵਾਂਝੇ ਰਹਿ ਜਾਂਦੇ ਹਨ। ਸਮਾਂ ਨਿਕਲਣ ‘ਤੇ ਉਹ ਪਛਤਾਉਂਦੇ ਹਨ ਪਰ ਫਿਰ ਜਦੋਂ ਚਿੜੀਆਂ ਖੇਤ ਚੁਗ ਜਾਣ ਤਾਂ ਪਛਤਾਉਣ ਦਾ ਕੋਈ ਲਾਭ ਨਹੀਂ ਹੁੰਦਾ, ਬਲਕਿ ਇਹ ਪਛਤਾਵਾ ਸਮਾਂ ਅੱਗੋਂ ਖ਼ਰਾਬ ਕਰਨ ਕਰਕੇ ਹੋਰ ਕੰਮ ਖ਼ਰਾਬ ਕਰਦਾ ਹੈ। ਸਾਡੇ ਦੇਸ਼ ਵਿੱਚ ਤਾਂ ਅਸੀਂ ਵੇਖਦੇ ਹਾਂ ਕਿ ਨਾ ਦਫ਼ਤਰਾਂ ਵਿੱਚ ਕੋਈ ਕੰਮ ਸਮੇਂ ਸਿਰ ਹੁੰਦਾ ਹੈ ਤੇ ਨਾ ਹੀ ਬੱਸਾਂ ਗੱਡੀਆਂ ਦੇ ਸਮੇਂ ਸਿਰ ਚਲਦੀਆਂ ਹਨ। ਵਿਦੇਸ਼ਾਂ ਦੀਆਂ ਗੱਲਾਂ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਉਹ ਲੋਕ ਸਮੇਂ ਦੀ ਬਹੁਤ ਕਦਰ ਕਰਦੇ ਹਨ। ਸਾਡੇ ਤਾਂ ਨੇਤਾ ਜਾਣ-ਬੁੱਝ ਕੇ ਲੇਟ ਹੋਣ ’ਚ ਵਡਿਆਈ ਸਮਝਦੇ ਹਨ। ਇੱਥੇ ਹਰ ਤਰ੍ਹਾਂ ਦੇ ਪ੍ਰੋਗਰਾਮ ਘੰਟਿਆਂ-ਬੱਧੀ ਦੇਰੀ ਨਾਲ ਸ਼ੁਰੂ ਹੁੰਦੇ ਹਨ। ਇਸ ਲਈ ਅਜੋਕੇ ਵਿਗਿਆਨਕ ਸਮੇਂ ਦੀ ਤੇਜ਼ ਤਰਾਰ ਜ਼ਿੰਦਗੀ ਦੀ ਇਹ ਬਹੁਤ ਵੱਡੀ ਤੇ ਅਹਿਮ ਲੋੜ ਹੈ ਕਿ ਸਮੇਂ ਨੂੰ ਵਿਅਰਥ ਗਵਾਉਣ ਦੀ ਥਾਂ ਹਮੇਸ਼ਾ ਇਸ ਦਾ ਸਦਉਪਯੋਗ ਕੀਤਾ ਜਾਵੇ। ਇਹ ਤਾਂ ਹੀ ਸੰਭਵ ਹੋਵੇਗਾ ਜੇ ਅਸੀਂ ਸਮੇਂ ਦੀ ਕਦਰ ਕਰਨੀ ਸਿੱਖਾਂਗੇ। ਜੇਕਰ ਹਰ ਮਨੁੱਖ ਆਪਣੇ ਕੰਮਾਂ ਨੂੰ ਇੱਕ ਸਮਾਂ ਸਾਰਣੀ ਬਣਾ ਕੇ ਕਰੇ ਤਾਂ ਉਹ ਜ਼ਿੰਦਗੀ ਵਿੱਚ ਜ਼ਰੂਰ ਹੀ ਸਫਲ ਹੋਵੇਗਾ।

 

Punjabi Essay list

ध्यान दें– प्रिय दर्शकों Essay on Samay Da Sadupyog in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *