Essay on Mobile Phone in Punjabi- ਮੋਬਾਇਲ ਫ਼ੋਨ ਤੇ ਲੇਖ

In this article, we are providing information about Mobile Phone in Punjabi. Short Essay on Mobile Phone in Punjabi Language. ਮੋਬਾਇਲ ਫ਼ੋਨ ਤੇ ਲੇਖ, Mobile Phone Paragraph, Speech in Punjabi.

Essay on Mobile Phone in Punjabi- ਮੋਬਾਇਲ ਫ਼ੋਨ ਤੇ ਲੇਖ

ਸਾਡੇ ਜੀਵਨ ਦੇ ਹਰ ਖੇਤਰ ਵਿੱਚ ਵਿਗਿਆਨ ਦਾ ਬਹੁਤ ਹੀ ਮਹੱਤਵ ਵਧ ਗਿਆ ਹੈ। ਇਸੇ ਲਈ 21ਵੀਂ ਸਦੀ ਨੂੰ ਵਿਗਿਆਨ ਦੀ ਸਦੀ ਵੀ ਕਿਹਾ ਜਾਂਦਾ ਹੈ। ਵਿਗਿਆਨਕ ਖੋਜਾਂ ਨੇ ਸੰਚਾਰ ਦੇ ਜਿਹੜੇ ਸਾਧਨ ਈਜਾਦ ਕੀਤੇ ਹਨ ਉਨ੍ਹਾਂ ਵਿੱਚ ਮੋਬਾਇਲ ਫ਼ੋਨ ਇੱਕ ਬਹੁਤ ਹੀ ਮਹੱਤਵਪੂਰਨ ਕਾਢ ਹੈ। ਡੱਬੀ ਵਰਗਾ ਛੋਟਾ ਜਿਹਾ ਇਹ ਯੰਤਰ ਸੰਚਾਰ ਦਾ ਸੁਖਾਲਾ ਸਾਧਨ ਹੈ। ਭਾਰਤ ਵਿੱਚ ਮੋਬਾਇਲ ਫ਼ੋਨਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਸਰਕਾਰੀ ਅਤੇ ਗ਼ੈਰ-ਸਰਕਾਰੀ ਕੰਪਨੀਆਂ ਮੋਬਾਇਲ ਸੇਵਾਵਾਂ ਦੇ ਰਹੀਆਂ ਹਨ। ਅਜੋਕੇ ਸਮੇਂ ਵਿੱਚ ਹਰ ਮਨੁੱਖ ਆਪਣੇ ਕੋਲ ਮੋਬਾਇਲ ਰੱਖਣ ਨੂੰ ਪਹਿਲ ਦਿੰਦਾ ਹੈ। ਜਿੱਥੇ ਪਹਿਲਾਂ ਮੋਬਾਇਲ ਕੇਵਲ ਗੱਲਬਾਤ ਕਰਨ ਦੇ ਕੰਮ ਆਉਂਦਾ ਸੀ ਉੱਥੇ ਅੱਜ-ਕੱਲ੍ਹ ਇਸ ਤਰ੍ਹਾਂ ਦੇ ਮੋਬਾਇਲ ਫ਼ੋਨ ਵੀ ਮਿਲਦੇ ਹਨ, ਜਿਨ੍ਹਾਂ ਵਿੱਚ ਕੰਪਿਊਟਰ ਵਾਲੀਆਂ ਲਗਪਗ ਸਾਰੀਆਂ ਹੀ ਸਹੂਲਤਾਂ ਪ੍ਰਾਪਤ ਹਨ। ਅੱਜ ਸੈਂਕੜਿਆਂ ਤੋਂ ਲੈ ਕੇ ਲੱਖਾਂ ਦੀ ਕੀਮਤ ਦੇ ਮੋਬਾਇਲ ਸੈਂਟ ਮਿਲ ਰਹੇ ਹਨ। ਅੱਜ ਮੋਬਾਇਲ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਇਸ ਦੇ ਲਾਭਾਂ ਦੀ ਸੂਚੀ ਭਾਵੇਂ ਬਹੁਤ ਲੰਬੀ ਹੈ ਪਰ ਇਸ ਦੀ ਦੁਰਵਰਤੋਂ ਦੀਆਂ ਕਹਾਣੀਆਂ ਨੂੰ ਵੀ ਰੋਜ਼ ਅਸੀਂ ਅਖ਼ਬਾਰਾਂ ਜਾਂ ਟੀ.ਵੀ. ਚੈਨਲਾਂ ਦੀਆਂ ਸੁਰਖੀਆਂ ਬਣਦੀਆਂ ਵੇਖਦੇ ਹਾਂ। ਵਧੇਰੇ ਨੌਜਵਾਨਾਂ ਵੱਲੋਂ ਇਸ ਦੀ ਗ਼ੈਰ-ਜ਼ਰੂਰੀ ਵਰਤੋਂ ਤੋਂ ਅਸੀਂ ਸਾਰੇ ਜਾਣੂ ਹਾਂ। ਇਹੋ ਮੋਬਾਇਲ ਕਈ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।ਇੰਜ ਮੋਬਾਇਲ ਦੀ ਵਰਤੋਂ ਨੇ ਜਿੱਥੇ ਸਾਡੇ ਜੀਵਨ ਵਿੱਚ ਹਾਂ ਮੁਖੀ ਉਸਾਰੂ ਭੂਮਿਕਾ ਨਿਭਾਈ ਹੈ, ਉੱਥੇ ਇਸ ਦੀ ਦੁਰਵਰਤੋਂ ਰੋਕਣ ਲਈ ਵੀ ਹੰਭਲਾ ਮਾਰਨ ਦੀ ਲੋੜ ਹੈ। ਅਜਿਹੇ ਕਰਕੇ ਹੀ ਅਸੀਂ ਵਿਗਿਆਨ ਦੀ ਇਸ ਕਾਢ ਨੂੰ ਸਮਾਜ ਲਈ ਇੱਕ ਵਰਦਾਨ ਸਵੀਕਾਰ ਕਰ ਸਕਾਂਗੇ।

 

Punjabi Essay list

ध्यान दें– प्रिय दर्शकों Essay on Mobile Phone in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *