Essay on Meri Manpasand Pustak in Punjabi- ਮੇਰੀ ਮਨ-ਪਸੰਦ ਪੁਸਤਕ ਤੇ ਲੇਖ

In this article, we are providing information about My Favourite Book in Punjabi. Short Essay on Meri Manpasand Pustak in Punjabi Language. ਮੇਰੀ ਮਨ-ਪਸੰਦ ਪੁਸਤਕ ਤੇ ਲੇਖ, Meri Manpasand Pustak Paragraph, Speech in Punjabi.

Essay on Meri Manpasand Pustak in Punjabi- ਮੇਰੀ ਮਨ-ਪਸੰਦ ਪੁਸਤਕ ਤੇ ਲੇਖ

ਹਰ ਮਨੁੱਖ ਦੇ ਜੀਵਨ ਵਿੱਚ ਪੁਸਤਕਾਂ ਦੀ ਬਹੁਤ ਹੀ ਵੱਡੀ ਤੇ ਉਸਾਰੂ ਭੂਮਿਕਾ ਹੁੰਦੀ ਹੈ। ਪੁਸਤਕਾਂ ਗਿਆਨ ਦੇ ਅਥਾਹ ਭੰਡਾਰ ਹੁੰਦੇ ਹਨ। ਅਜੋਕੇ ਸਮੇਂ ਵਿੱਚ ਹਰ ਉਮਰ ਤੇ ਹਰ ਲੋੜ ਅਨੁਸਾਰ ਅਣਗਿਣਤ ਪੁਸਤਕਾਂ ਬਜ਼ਾਰਾਂ ਤੇ ਲਾਇਬ੍ਰੇਰੀਆਂ ਵਿੱਚੋਂ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ। ਪੁਸਤਕਾਂ ਦੀ ਮਹੱਤਤਾ ਸਦਕਾ ਹੀ ਪੁਸਤਕਾਂ ਨੂੰ ਮਨੁੱਖ ਦੇ ਸੱਚੇ ਸਾਥੀ ਕਿਹਾ ਜਾਂਦਾ ਹੈ। ਮੈਨੂੰ ਰੋਟੀ ਉਮਰ ਤੋਂ ਹੀ ਪੁਸਤਕਾਂ ਪੜ੍ਹਨ ਦਾ ਸ਼ੌਕ ਰਿਹਾ ਹੈ। ਬਚਪਨ ਵਿੱਚ ਪਿਤਾ ਜੀ ਬੱਚਿਆਂ ਨਾਲ ਸੰਬੰਧਤ ਤਸਵੀਰਾਂ ਭਰਪੂਰ ਪੁਸਤਕਾਂ ਲਿਆ ਕੇ ਦਿੰਦੇ ਸਨ। ਇਨ੍ਹਾਂ ਪੁਸਤਕਾਂ ਨੇ ਮੇਰੇ ਮਨ ਵਿੱਚ ਪੁਸਤਕਾਂ ਪੜ੍ਹਨ ਦੀ ਰੀਝ ਪੈਦਾ ਕਰ ਦਿੱਤੀ ਸੀ। ਹੌਲੀ-ਹੌਲੀ ਉਮਰ ਦੇ ਵਧਣ ਨਾਲ ਮੈਨੂੰ ਪੰਜਾਬੀ ਤੇ ਅੰਗਰੇਜ਼ੀ ਵਿੱਚ ਕਵਿਤਾਵਾਂ, ਕਹਾਣੀਆਂ, ਨਾਵਲ ਤੇ ਸਵੈ-ਜੀਵਨੀਆਂ ਪੜ੍ਹਨ ਦਾ ਸ਼ੌਕ ਪੈਦਾ ਹੋ ਗਿਆ। ਇਹ ਸਾਰੀਆਂ ਪੁਸਤਕਾਂ ਮੈਂ ਪਿਤਾ ਜੀ ਕੋਲੋਂ, ਸਕੂਲ-ਕਾਲਜ ਦੀ ਲਾਇਬ੍ਰੇਰੀ ਵਿੱਚੋਂ ਲੈ ਕੇ ਹੀ ਪੜੀਆਂ ਸਨ। ਇਸ ਸਮੇਂ ਅਧਿਆਪਕਾਂ ਵੱਲੋਂ ਮਿਲੇ ਉਤਸ਼ਾਹ ਨਾਲ ਮੈਂ ਵਧੇਰੇ ਪੁਸਤਕਾਂ ਪੜ੍ਹਨ ਦੇ ਸਮਰੱਥ ਹੋਇਆ। ਮੇਰੇ ਵੱਲੋਂ ਪੜ੍ਹੀਆਂ ਗਈਆਂ ਸਾਰੀਆਂ ਪੁਸਤਕਾਂ ਹੀ ਆਪੋ ਆਪਣੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਜਾਪਦੀਆਂ ਹਨ। ਪਰ ਇਨ੍ਹਾਂ ਵਿੱਚੋਂ ਮੈਨੂੰ ਜੋ ਪੁਸਤਕ ਸਭ ਤੋਂ ਜ਼ਿਆਦਾ ਪਸੰਦ ਆਈ ਉਹ ਪੰਜਾਬੀ ਦੀ ਮਹਾਨ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀ ਸਵੈ-ਜੀਵਨੀ ‘ਰਸੀਦੀ ਟਿਕਟ` ਹੈ। ਮੈਨੂੰ ਇਹ ਪੁਸਤਕ ਇਸੇ ਕਰਕੇ ਵਧੇਰੇ ਚੰਗੀ ਲੱਗਦੀ ਹੈ ਕਿਉਂਕਿ ਇਸ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਨੇ ਮਰਦ ਪ੍ਰਧਾਨ ਭਾਰਤੀ ਸਮਾਜ ਅੰਦਰ ਔਰਤ ਦੀਆਂ ਤਾਸਦਿਕ ਸਥਿਤੀਆਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਲੇਖਕਾ ਨੇ ਸਪਸ਼ਟ ਕੀਤਾ ਹੈ ਕਿ ਸਮਾਜ ਵਿੱਚ ਔਰਤਾਂ ਪ੍ਰਤੀ ਅਪਣਾਈ ਜਾ ਰਹੀ ਸੀਮਤ ਸੋਚ ਸਦਕਾ ਹੀ ਵਧੇਰੇ ਔਰਤਾਂ ਦੇ ਸੁਪਨੇ ਸਾਕਾਰ ਨਹੀਂ ਹੁੰਦੇ। ਇਸੇ ਤਰ੍ਹਾਂ ਇਸ ਸਵੈ-ਜੀਵਨੀ ਵਿਚਲੀ ਭਾਸ਼ਾ ਬਹੁਤ ਹੀ ਸਰਲ, ਪ੍ਰਭਾਵਸ਼ਾਲੀ ਤੇ ਰੌਚਿਕਤਾ ਭਰਪੂਰ ਹੈ। ਇੰਜ ਇਹ ਪੁਸਤਕ ਭਾਰਤੀ ਸਮਾਜ ਵਿੱਚ ਔਰਤ ਦੀ ਸਥਿਤੀ ਦਾ ਇੱਕ ਇਤਿਹਾਸਕ ਦਸਤਾਵੇਜ਼ ਕਿਹਾ ਜਾ ਸਕਦਾ ਹੈ ਜਿਸ ਵਿੱਚ ਲੇਖਕਾ ਨੇ ਔਰਤ ਦੀ ਯਥਾਰਥਕ ਸਥਿਤੀ ਨੂੰ ਕਲਾਤਮਕਤਾ ਸਹਿਤ ਪੇਸ਼ ਕੀਤਾ ਹੈ।

 

Punjabi Essay list

ध्यान दें– प्रिय दर्शकों Essay on Meri Manpasand Pustak in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *