Essay on Blood Donation in Punjabi- ਖੂਨਦਾਨ ਤੇ ਲੇਖ

In this article, we are providing information about Blood Donation in Punjabi. Short Essay on Blood Donation in Punjabi Language. ਖੂਨਦਾਨ ਤੇ ਲੇਖ, Blood Donation Paragraph, Speech in Punjabi.

Essay on Blood Donation in Punjabi- ਖੂਨਦਾਨ ਤੇ ਲੇਖ

ਖੂਨਦਾਨ ਤੋਂ ਭਾਵ ਕਿਸੇ ਦੂਸਰੇ ਵਿਅਕਤੀ ਨੂੰ ਆਪਣਾ ਖੂਨ ਦੇਣਾ ਹੈ। ਖੂਨ-ਦਾਨ ਸਭ ਤੋਂ ਵੱਡਾ ਦਾਨ ਹੈ। ਖੂਨ ਅਜਿਹਾ ਪਦਾਰਥ ਹੈ ਜਿਸ ਨੂੰ ਲੈਬਾਰਟਰੀ ਵਿੱਚ ਅਜੇ ਤੱਕ ਬਣਾਇਆ ਨਹੀਂ ਜਾ ਸਕਿਆ। ਇਸ ਲਈ ਖੂਨ ਦੀ ਕੋਈ ਕੀਮਤ ਨਿਸਚਤ ਨਹੀਂ ਕੀਤੀ ਜਾ ਸਕਦੀ। ਜਦੋਂ ਕਿਸੇ ਵਿਅਕਤੀ ਨੂੰ ਦੁਰਘਟਨਾ ਸਮੇਂ, ਉਪਰੇਸ਼ਨ ਸਮੇਂ ਜਾਂ ਕਿਸੇ ਹੋਰ ਬਿਮਾਰੀ ਵਿੱਚ ਖੂਨ ਦੀ ਲੋੜ ਪੈਂਦੀ ਹੈ ਤਾਂ ਡਾਕਟਰਾਂ ਵੱਲੋਂ ਮਰੀਜ਼ ਨੂੰ ਉਸ ਦੇ ਖ਼ੂਨ ਦੇ ਗਰੁੱਪ ਅਨੁਸਾਰ ਖੂਨ ਚੜ੍ਹਾਇਆ ਜਾਂਦਾ ਹੈ। ਖੂਨ-ਦਾਨ ਕਰਨ ਤੋਂ ਘਬਰਾਉਣਾ ਇਸ ਵਿਚਲੀ ਸਚਾਈ ਤੋਂ ਅਣਜਾਣ ਹੋਣ ਦਾ ਸਿੱਟਾ ਹੀ ਹੁੰਦਾ ਹੈ। ਡਾਕਟਰੀ ਪੜ੍ਹਾਈ ਅਨੁਸਾਰ ਕੋਈ ਵੀ ਅਠਾਰਾਂ ਸਾਲ ਤੋਂ ਪਚਵੰਜਾ ਸਾਲ ਦਾ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖੂਨ-ਦਾਨ ਕਰ ਸਕਦਾ ਹੈ। ਇਸ ਨਾਲ ਖੂਨ-ਦਾਨ ਕਰਨ ਵਾਲੇ ਦੀ ਸਿਹਤ ‘ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਖੂਨ-ਦਾਨੀ ਦੇ ਸਰੀਰ ਵਿੱਚ ਘਟਿਆ ਖੂਨ ਕੁਝ ਘੰਟਿਆਂ ਵਿੱਚ ਹੀ ਪੂਰਾ ਹੋ ਜਾਂਦਾ ਹੈ। ਖੂਨ-ਦਾਨ ਕਰਨ ਨਾਲ ਜਦੋਂ ਕਿਸੇ ਮਰੀਜ਼ ਦੀ ਬਿਮਾਰੀ ਠੀਕ ਹੁੰਦੀ ਹੈ ਤਾਂ ਇਸ ਨਾਲ ਖੂਨ-ਦਾਨੀ ਨੂੰ ਜਿਹੜੀ ਮਾਨਸਿਕ ਮਤੁਸ਼ਟੀ ਮਿਲਦੀ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ। ਅਜੋਕੇ ਸਮੇਂ ਵਿੱਚ ਵੱਡੇ-ਵੱਡੇ ਹਸਪਤਾਲਾਂ ਵਿੱਚ “ਬਲੱਡ ਬੈਂਕ’ ਵੀ ਬਣੇ ਹੋਏ ਹਨ, ਜਿੱਥੇ ਖ਼ੂਨ ਲਿਆ ਤੇ ਦਿੱਤਾ ਜਾ ਸਕਦਾ ਹੈ। ਹਰ ਵਿਅਕਤੀ ਨੂੰ ਆਪਣੇ ਆਪ ਇਨ੍ਹਾਂ ਬੈਂਕਾਂ ਨਾਲ ਸੰਪਰਕ ਕਰ ਕੇ ਲੋੜ ਸਮੇਂ ਖੂਨ-ਦਾਨ ਕਰਨ ਦੀ ਗੱਲ ਕਰਨੀ ਚਾਹੀਦੀ ਹੈ। ਜਿਹੜੇ ਲੋਕਾਂ ਦੇ ਮਨ ਵਿੱਚ ਖੂਨ-ਦਾਨ ਕਰਨ ਤੋਂ ਡਰ ਬੈਠਾ ਗਇਆ ਹੈ, ਡਾਕਟਰਾਂ ਨੂੰ ਕੈਂਪ ਲਾ ਕੇ ਅਜਿਹੇ ਵਿਅਕਤੀਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ।ਨਸ਼ਈ ਤੇ ਗ਼ਰੀਬਾਂ ਵੱਲੋਂ ਜਦੋਂ ਉਨ ਵੇਚਣ ਦੀਆਂ ਖ਼ਬਰਾਂ ਮਿਲਦੀਆਂ ਹਨ ਤਾਂ ਇਹ ਵੀ ਉਨ੍ਹਾਂ ਲੋਕਾਂ ਲਈ ਲਾਹਨਤ ਵਾਲੀ ਗੱਲ ਹੈ ਜੋ ਤੰਦਰੁਸਤ ਹੁੰਦਿਆਂ ਵੀ ਖੂਨ ਦੇਣ ਤੋਂ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾ ਕੇ ਇਨਕਾਰ ਕਰਦੇ ਹਨ।

 

Punjabi Essay list

ध्यान दें– प्रिय दर्शकों Essay on Blood Donation in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *