Punjabi Essay on Rashtriya Tyohar Da Mahatav- ਰਾਸ਼ਟਰੀ ਤਿਓਹਾਰ ਤੇ ਲੇਖ

In this article, we are providing information about the importance of the National Festival in Punjabi Language. Short Punjabi Essay on Rashtriya Tyohar Da Mahatav. ਰਾਸ਼ਟਰੀ ਤਿਓਹਾਰ ਦਾ ਮਹੱਤਵ ਤੇ ਲੇਖ, Rashtriya Tyohar Paragraph, Speech in Punjabi

Punjabi Essay on Rashtriya Tyohar Da Mahatav

ਰਾਸ਼ਟਰੀ ਤਿਓਹਾਰ ਦਾ ਮਹੱਤਵ ਤੇ ਲੇਖ

ਸਾਡਾ ਦੇਸ ਭਾਰਤ ਇੱਕ ਬਹੁਤ ਹੀ ਵਿਸ਼ਾਲ ਦੇਸ ਹੈ। ਭਾਰਤ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਇਸੇ ਕਾਰਨ ਭਾਰਤ ਨੂੰ ਤਿਉਹਾਰਾਂ ਦਾ ਦੇਸ ਕਿਹਾ ਜਾਂਦਾ ਹੈ। ਭਾਰਤ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਆਪਸ ਵਿੱਚ ਬਹੁਤ ਹੀ ਪਿਆਰ ਨਾਲ ਰਹਿੰਦੇ ਹਨ। ਭਾਰਤ ਵਿੱਚ ਬਹੁਤ ਸਾਰੇ ਸਥਾਨਕ ਤਿਉਹਾਰ ਤੇ ਕੁਝ ਅਜਿਹੇ ਤਿਉਹਾਰ ਹਨ ਜੋ ਲਗਪਗ ਸਾਰੇ ਦੇਸ਼ ਵਿੱਚ ਹੀ ਮਨਾਏ ਜਾਂਦੇ ਹਨ। ਇਸ ਦੇ ਨਾਲ ਹੀ ਭਾਰਤ ਦੇ ਤਿੰਨ ਕੌਮੀ ਤਿਉਹਾਰ ਹਨ ਜਿਨ੍ਹਾਂ ਨੂੰ ਸਰਕਾਰੀ ਪੱਧਰ ‘ਤੇ ਵੀ ਤੇ ਆਮ ਲੋਕ ਵੀ ਰਲ-ਮਿਲ ਕੇ ਮਨਾਉਂਦੇ ਹਨ। ਭਾਰਤ ਵਿੱਚ 26 ਜਨਵਰੀ, 15 ਅਗਸਤ ਤੇ 2 ਅਕਤੂਬਰ ਦੇ ਦਿਨ ਕੌਮੀ ਤਿਉਹਾਰਾਂ ਨਾਲ ਸੰਬੰਧਤ ਹਨ। 26 ਜਨਵਰੀ ਨੂੰ ਅਸੀਂ ਗਣਤੰਤਰ ਦਿਵਸ ਵਜੋਂ ਮਨਾਉਂਦੇ ਹਾਂ। ਇਸ ਦਿਨ ਦੇਸ਼ ਅਜ਼ਾਦ ਹੋਣ ਉਪਰੰਤ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸੇ ਤਰ੍ਹਾਂ 15 ਅਗਸਤ ਨੂੰ ਅਸੀਂ ਸੁਤੰਤਰਤਾ ਦਿਵਸ ਵਜੋਂ ਮਨਾਉਂਦੇ ਹਾਂ। ਇਸ ਦਿਨ ਭਾਰਤ ਅੰਗਰੇਜ਼ਾਂ ਤੋਂ ਅਜ਼ਾਦ ਹੋਇਆ ਸੀ। 2 ਅਕਤੂਬਰ ਦਾ ਦਿਨ ਸਾਡੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੈ। ਇੰਜ ਸਾਰੇ ਭਾਰਤ ਵਾਸੀ ਇਹ ਤਿਉਹਾਰ ਇਕੱਠੇ ਮਿਲ ਕੇ ਮਨਾਉਂਦੇ ਹਨ। 15 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਲਾਲ ਕਿਲ੍ਹੇ ਉੱਪਰ ਤੇ ਵੱਖ-ਵੱਖ ਪ੍ਰਾਂਤਾਂ ਦੀਆਂ ਰਾਜਧਾਨੀਆਂ ਤੇ ਵੱਡੇ ਸ਼ਹਿਰਾਂ ਵਿੱਚ ਭਾਰਤ ਦੇ ਤਿਰੰਗੇ ਨੂੰ ਲਹਿਰਾਇਆ ਜਾਂਦਾ ਹੈ। ਇਸੇ ਤਰ੍ਹਾਂ 26 ਜਨਵਰੀ ਨੂੰ ਭਾਰਤ ਦੇ ਰਾਸ਼ਟਰਪਤੀ ਦਿੱਲੀ ਵਿਖੇ ਝੰਡਾ ਲਹਿਰਾਉਂਦੇ ਹਨ ਤੇ ਇਸ ਦਿਨ ਦੇਸ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਂਦੇ ਹਨ। 2 ਅਕਤੂਬਰ ਦੇ ਦਿਨ ਰਾਸ਼ਟਰ ਪਿਤਾ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਇਨ੍ਹਾਂ ਤਿਉਹਾਰਾਂ ਦਾ ਭਾਰਤ ਵਾਸੀਆਂ ਲਈ ਬਹੁਤ ਮਹੱਤਵ ਹਨ। ਵੱਖ-ਵੱਖ ਧਰਮਾਂ ਤੇ ਬੋਲੀਆਂ ਵਾਲੇ ਭਾਰਤ ਵਾਸੀ ਇਨ੍ਹਾਂ ਤਿਉਹਾਰਾਂ ਨੂੰ ਬਹੁਤ ਹੀ ਰੀਝ ਨਾਲ ਮਨਾਉਂਦੇ ਹਨ। ਇਸ ਨਾਲ ਉਨ੍ਹਾਂ ਵਿੱਚ ਪਿਆਰ ਦੀਆਂ ਤੰਦਾਂ ਹੋਰ ਪੀਡੀਆਂ ਹੁੰਦੀਆਂ ਹਨ। ਇਸ ਤਰ੍ਹਾਂ ਇਹ ਕੌਮੀ ਤਿਉਹਾਰ ਭਾਰਤ ਵਾਸੀਆਂ ਨੂੰ ਇੱਕ ਮਾਲਾ ਵਿੱਚ ਪਰੋਈ ਰੱਖਣ ਦੀ ਉਸਾਰੂ ਭੂਮਿਕਾ ਨਿਭਾਉਂਦੇ ਹਨ।

 

Punjabi Essay list

ध्यान दें– प्रिय दर्शकों Punjabi Essay on Rashtriya Tyohar Da Mahatav article आपको अच्छा लगा तो जरूर शेयर करे

Leave a Comment

Your email address will not be published. Required fields are marked *