ਕ੍ਰਿਸਮਸ ਤੇ ਲੇਖ ਪੰਜਾਬੀ ਵਿੱਚ- Essay on Christmas in Punjabi Language

In this article, we are providing information about Christmas in Punjabi. Short Essay on Christmas in Punjabi Language. ਕ੍ਰਿਸਮਸ ਤੇ ਲੇਖ ਪੰਜਾਬੀ ਵਿੱਚ, Christmas par Punjabi Nibandh.

Checkout- 10 Lines on Christmas in Hindi

ਕ੍ਰਿਸਮਸ ਤੇ ਲੇਖ ਪੰਜਾਬੀ ਵਿੱਚ- Essay on Christmas in Punjabi Language

ਕ੍ਰਿਸਮਸ ਦਾ ਤਿਉਹਾਰ ਕ੍ਰਿਸਮਸ ਦਾ ਤਿਉਹਾਰ ਸਾਈਆਂ ਦਾ ਇੱਕ ਪਵਿੱਤਰ ਤਿਉਹਾਰ ਹੈ। ਹਰ ਸਾਲ ਇਹ ਤਿਉਹਾਰ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਵਿਸ਼ਵ ਭਰ ‘ਚ ਇਹ ਤਿਉਹਾਰ ਗਹਿਮਾ-ਗਹਿਮੀ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਈਸਾ ਮਸੀਹ ਦੇ ਜਨਮ ਦੇ ਸਬੰਧ ਵਿਚ ਹਰ ਸਾਲ ਮਨਾਇਆ ਜਾਂਦਾ ਹੈ। ਕ੍ਰਿਸਮਸ ਤਿਉਹਾਰ ਮਨਾਉਣ ਪਿੱਛੇ ਅਨੇਕਾਂ ਹੀ ਇਤਿਹਾਸਕ ਕਹਾਣੀਆਂ ਇਸ ਨਾਲ ਜੁੜੀਆਂ ਹਨ। ਇੰਝ ਕਿਹਾ ਜਾਂਦਾ ਹੈ ਕਿ ਕੁਝ ਸਿਤਾਰੇ ਅਕਾਸ਼ ਵਿੱਚ ਪ੍ਰਗਟ ਹੋ ਗਏ ਸਨ ਜਦੋਂ ਯਿਸੂ ਮਸੀਹ ਨੇ ਇਕ ਖੁਰਲੀ ਵਿਚ ਜਨਮ ਲਿਆ। ਕੁਝ ਸਿਆਣੇ ਪੁਰਸ਼ਾਂ ਜੋ ਕਿ ਪੂਰਬ ਦੇ ਵਾਸੀ ਸਨ, ਜਿਨਾਂ ਨੂੰ “ਮੇਜਾਈਂ ਆਖਿਆ ਜਾਂਦਾ ਸੀ, ਨੇ ਅਕਾਸ਼ ਵਿਚ ਪ੍ਰਗਟ ਹੋਏ ਤਾਰਿਆਂ ਨੂੰ ਗੌਰ ਨਾਲ ਵੇਖਿਆ ਅਤੇ ਉਨ੍ਹਾਂ ਨੂੰ ਪਤਾ ਚਲ ਗਿਆ ਕਿ ਪ੍ਰਭੂ ਯੀਸ਼ੂ ਨੇ ਜਨਮ ਧਾਰ ਲਿਆ ਹੈ। ਉਨ੍ਹਾਂ ਨੇ ਤਾਰਿਆਂ ਦੀ ਦਿਸ਼ਾ ਵਿਚ ਚਲਨਾ ਸ਼ੁਰੂ ਕੀਤਾ ਅਖੀਰ ਉਸ ਸਥਾਨ ‘ਤੇ ਆ ਪੁੱਜੇ ਜਿਥੇ ਈਸਾ ਮਸੀਹ ਨੇ ਜਨਮ ਲਿਆ ਸੀ। ਉਹ ਆਪਣੇ ਨਾਲ ਸਰਦੇ-ਪੁੱਜਦੇ ਤੋਹਫ਼ੇ ਲੈ ਕੇ ਆਏ। ਇਸਦੇ ਨਾਲ ਹੀ ਕ੍ਰਿਸਮਸ ਦੇ ਤੋਹਫ਼ੇ ਦੇਣ ਦਾ ਰਿਵਾਜ ਪੈ ਗਿਆ।

ਇਕ ਹੋਰ ਕਥਾ ਮੁਤਾਬਿਕ ਜਦੋਂ ਸੰਸਾਰ ਭਰ ਵਿਚ ਬੁਰਾਈ ਵਧ ਰਹੀ ਸੀ ਅਤੇ ਚੰਗਿਆਈ ਦਾ ਪਤਨ ਹੋ ਰਿਹਾ ਸੀ ਐਸੇ ਸਮੇਂ ’ਚ ਰੱਬ ਨੇ ਖੁਦ ਆਪਣੇ ਪੁੱਤਰ ਨੂੰ ਇਸ ਧਰਤੀ ਤੇ ਜੀਆਂ ਦਾ ਉਧਾਰ ਲਈ ਭੇਜਿਆ ਕਥਾ ਅਨੁਸਾਰ ਪ੍ਰੇਮ ਦੂਤ ਕੁਆਰੀ ਮੇਰੀ ਦੇ ਸਪਨ ‘ਚ ਆਇਆ। ਇਸ ਪ੍ਰਕਾਰ ਮੇਰੀ ਗਰਭਵਤੀ ਹੋ ਗਈ ਅਤੇ ਅਖੀਰ ਉਸਨੇ ਧੀ ਨੂੰ ਜਨਮ ਦਿੱਤਾ। ਇਸ ਪ੍ਰਕਾਰ ਇਹ ਮਾਨਤਾ ਹੈ ਕਿ ਈਸਾ ਮਸੀਹ ਰੱਬ ਦੀ ਇਕਲੌਤੀ ਸੰਤਾਨ ਸੀ ਜਿਹੜੀ ਸੰਸਾਰ ਵਿਚ ਲੋਕਾਈ ਨੂੰ ਉਨ੍ਹਾਂ ਦੇ ਪਾਪਾਂ ਅਤੇ ਦੁਖ-ਤਕਲੀਫਾਂ ਤੋਂ ਮੁਕਤੀ ਦਿਵਾਉਣ ਖਾਤਰ ਪ੍ਰਗਟ ਹੋਈ। ਯਿਸੂ ਨੇ ਲੋਕਾਈ ਦੇ ਪਾਪਾਂ ਨੂੰ ਆਪਣੇ ਉੱਤੇ ਝੱਲ ਲਿਆ ਅਤੇ ਖੁਦ ਸਲੀਬ ‘ਤੇ ਚੜ੍ਹਣਾ ਮੰਨਜੂਰ ਕਰ ਲਿਆ। ਯੀਸ ਨੇ ਪ੍ਰਮ-ਪਿਆਰ ਅਤੇ ਮੁਆਫ਼ ਕਰ ਦੇਣ ਦਾ ਰਸਤਾ ਵਿਖਾਇਆ ਅਤੇ ਮੱਨੁਖਤਾ ਲਈ ਸਵਰਗ ਦੇ ਦੁਆਰ ਖੋਲ੍ਹ ਦਿੱਤੇ।

ਕ੍ਰਿਸਮਸ ਦਾ ਤਿਉਹਾਰ ਯਸੂ ਮਸੀਹ ਦੇ ਜੀਵਨ ਦੀ ਯਾਦ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਚਮਤਕਾਰਾਂ ਨੂੰ ਮੁੱਖ ਰੱਖਦਿਆਂ ਮਨਾਇਆ ਜਾਂਦਾ ਹੈ। ਸੀਸੁ ਮਸੀਹ ਨੇ ਵਿਸ਼ਵ ਭਰ ਨੂੰ ਪ੍ਰਮ ਅਤੇ ਦਇਆਲਤਾ ਦਾ ਸੰਦੇਸ਼ ਦਿੱਤਾ। ਉਸਨੂੰ ਰੱਬ ਦੇ ਨਿਮਾਣੇ ਜਿਹੇ ਮੰਮਨੇ ਦੇ ਰੂਪ ਵੱਜੋਂ ਯਾਦ ਕੀਤਾ ਜਾਂਦਾ ਹੈ। ਉਸਨੂੰ ਸ਼ਾਂਤੀ ਦਾ ਪ੍ਰਤੀਕ ਮੰਨਿਆਂ ਗਿਆ ਹੈ। ਉਹ ਧਰਤੀ ਉਪਰ ਸਵਰਗ ਦਾ ਰਾਜ ਸਥਾਪਤ ਕਰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਪਾਪ ਨਾਲ ਨਫ਼ਰਤ ਸੀ,
ਪਰ ਪਾਪੀ ਨਾਲ ਨਹੀਂ। ਉਸਨੇ ਉਨ੍ਹਾਂ ਨਾਲ ਪਿਆਰ ਕੀਤਾ ਜਿਨ੍ਹਾਂ ਉਸ ਨਾਲ ਨਫਰਤ ਕੀਤੀ ਅਤੇ ਉਸਨੂੰ ਸ਼ਹੀਦ ਕੀਤਾ। ਆਪਣੇ ਗੁਆਂਢੀ ਨਾਲ ਉਂਝ ਹੀ ਪਿਆਰ ਕਰੋ ਜਿਵੇਂ ਕਿ ਤੁਸੀਂ ਆਪਣੇ ਆਪ ਨਾਲ ਪਿਆਰ ਕਰਦੇ ਹੋ।” ਆਪਣੇ ਇਕ ਪ੍ਰਸਿੱਧ ਅਖਾਣ ਵਿਚ ਉਹ ਆਖਦੇ ਹਨ, “ਉਹ ਮਨੁੱਖ ਪਰਮਾਤਮਾ ਦੇ ਅਸ਼ੀਰਵਾਦ ਦੇ ਪਾਤਰ ਹਨ ਜਿਹੜੇ ਕਿ ਨਿਆਂ ਦੇ ਭੁੱਖੇ ਪਿਆਸੇ ਹਨ, ਕਿਉਂਕਿ ਉਹ ਰੱਜੇ ਹੋਣਗੇ। ਪਰੰਤੂ ਨਿਆਂ ਹੀ ਸਿਰਫ਼ ਕਾਫ਼ੀ ਨਹੀਂ ਹੈ। ਨਿਆਂ ਦੀ ਰੋਟੀ ਨੂੰ ਰੱਬ ਦੀ ਬਖਸ਼ੀ ਹੋਈ ਦਇਆ ਦੀ ਦਾਤ ਰੂਪੀ ਰੋਟੀ ਨਾਲ ਸੇਵਨ ਕੀਤਾ ਜਾਣਾ ਚਾਹੀਦਾ ਹੈ। ਉਹ ਧੰਨ ਹਨ ਜਿਹੜੇ ਦਇਆ ਭਾਵ ਰੱਖਦੇ ਹਨ, ਕਿਉਂਕਿ ਦਇਆ ਉਨ੍ਹਾਂ ਦੇ ਹਿੱਸੇ ਆਏਗੀ। ਪ੍ਰੇਮ ਹੀ ਯਿਸੂ ਦੀਆਂ ਸਿਖਿਆਵਾਂ ਦਾ ਮੂਲ ਤੱਥ ਅਤੇ ਸਾਰ ਹੈ। ਇਕ ਦੂਜੇ ਨਾਲ ਪ੍ਰੇਮ ਕਰੋ। ਘੀਸੂ ਮਸੀਹ ਦਾ ਇਨਸਾਨੀ ਭਾਈਚਾਰੇ ‘ਚ ਪੱਕਾ ਵਿਸ਼ਵਾਸ ਸੀ ਅਤੇ ਉਨ੍ਹਾਂ ਨੂੰ ਰੱਬ ਦੇ ਪਿੱਤਰਪੁਣੇ ‘ਚ ਪੂਰਾ ਯਕੀਨ ਸੀ। ਉਨ੍ਹਾਂ ਨੇ ਸਾਨੂੰ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰਨ ਦਾ ਸਬਕ ਦਿੱਤਾ, ਕਿਉਂਕਿ ਇਕ ਦੁਸ਼ਮਣ ਦੀ ਆਤਮਾਂ ਜ਼ਖ਼ਮੀ ਹੋਈ ਹੁੰਦੀ ਹੈ। ਉਨ੍ਹਾਂ ਲਈ ਅਰਦਾਸ ਕਰੋ ਜਿਹੜੇ ਤੁਹਾਨੂੰ ਕਤਲ ਕਰਨਾ ਲੋਚਦੇ ਹਨ। ਜਿਵੇਂ ਕਿ ਯਿਸੂ ਮਸੀਹ ਦਾ ਕਹਿਣਾ ਹੈ। ਉਨ੍ਹਾਂ ਨੇ ਉਸਨੂੰ ਅਮਲ ਵਿਚ ਲਿਆਂਦਾ ਜਿਸ ਲਈ ਸਿੱਖਿਆ ਦਿੱਤਾ। ਉਨ੍ਹਾਂ ਦੇ ਦੋਖੀਆਂ ਨੇ ਉਨ੍ਹਾਂ ਨੂੰ ਸੂਲੀ ‘ਤੇ ਲਟਕਾਇਆ।

ਕ੍ਰਿਸਮਸ ਦਾ ਤਿਉਹਾਰ ਈਸਾਈਆਂ ਦੀ ਦੀਵਾਲੀ ਹੈ। ਇਸਨੂੰ ਬੜੀ ਹੀ ਖੁਸ਼ੀ ਅਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਇਹ ਦਾਅਵਤਾਂ ਅਤੇ ਰਾਗਰੰਗ ਦਾ ਮੌਕਾ ਹੈ। ਇਸ ਮੌਕੇ ਮੁਬਾਰਕਬਾਦ ਦੇ ਕਾਰਡ ਭੇਜੇ ਜਾਂਦੇ ਹਨ, ਤੋਹਫ਼ਿਆਂ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ ਅਤੇ ਗਿਰਜਾਘਰ ਵਿਚ ਪ੍ਰਾਰਥਨਾ ਸਭਾਵਾਂ ਦਾ ਅਯੋਜਨ ਕੀਤਾ ਜਾਂਦਾ ਹੈ। ਇਹ ਤਿਉਹਾਰ ਬੱਚਿਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦਾ ਹੈ। ਕ੍ਰਿਸਮਸ-ਦਰੱਖਤ ਬਣਾ ਕੇ ਉਸਦੀਆਂ ਟਹਿਣੀਆਂ ਤੇ ਖਿਡੋਣੇ ਗੁਬਾਰੇ ਅਤੇ ਮਿਠਾਈਆਂ ਟੰਗੀਆਂ ਜਾਂਦੀਆਂ ਹਨ। ਰਾਤ ਸਮੇਂ ਰੁਸ਼ਨਾਈ ਕੀਤੀ ਜਾਂਦੀ ਹੈ। ਬੱਚਿਆਂ ਦੇ ਸਿਰਾਣਿਆਂ ਹੋਠਾਂ ਮਠਿਆਈਆਂ ਲੁਕਾਕੇ ਰੱਖੀਆਂ ਜਾਂਦੀਆਂ ਹਨ। ਜਦੋਂ ਬੱਚੇ ਸਵੇਰੇ ਨੀਂਦ ‘ਚ ਜਾਗਦ ਹਨ ਤੇ ਇਨ੍ਹਾਂ ਤੋਹਫ਼ਿਆਂ ਨੂੰ ਪਾਕੇ ਸੋਚਦੇ ਹਨ ਕਿ ਇਹ ਤੋਹਫ਼ੇ ਉਨ੍ਹਾਂ ਲਈ ਕ੍ਰਿਸਮਸ ਫ਼ਾਦਰ (ਸਾਂਤਾ ਕਲੋਜ਼) ਲੈ ਕੇ ਆਏ ਹਨ। ਇਸ ਮੌਕੇ ਮਕਾਨਾਂ, ਦੁਕਾਨਾਂ, ਗਿਰਜਾਘਰਾਂ ਅਤੇ ਸਕੂਲਾਂ ਨੂੰ ਕਲੀ ਕੀਤਾ ਜਾਂਦਾ ਹੈ ਅਤੇ ਬੜੇ ਹੀ ਮਨੋਹਰ ਢੰਗ ਨਾਲ ਸਜਾਇਆ ਜਾਂਦਾ ਹੈ। ਕ੍ਰਿਸਮਸ ਦਾ ਤਿਉਹਾਰ ਨੌਜਵਾਨਾਂ ਅਤੇ ਬੁਦਿਆਂ ਲਈ ਨਵੀਆਂ ਆਸਾਂ ਅਤੇ ਖੁਸ਼ੀਆਂ ਲੈਕੇ ਆਉਂਦਾ ਹੈ। ਕ੍ਰਿਸਮਸ ਦੀਆਂ ਰੌਣਕਾਂ ਨਵੇਂ ਸਾਲ ਦੇ ਆਗਮਨ ਤਕ ਜਾਰੀ ਰਹਿੰਦੀਆਂ ਹਨ। ਭਾਰਤ ਵਿਚ ਸਾਰੇ ਫਿਰਕੇ ਈਸਾਈਆਂ ਨਾਲ ਰਲ ਮਿਲ ਕੇ ਕ੍ਰਿਸਮਸ ਦੇ ਤਿਉਹਾਰ ਨੂੰ ਮਨਾਉਂਦੇ ਹਨ।

# Punjabi Essay on Christmas Festival # Christmas Essay in Punjabi # essay on Christmas festival in punjabi language # paragraph on Christmas in punjabi

Essay on Diwali in Punjabi

ध्यान दें– प्रिय दर्शकों Essay on Christmas in Punjabi आपको अच्छा लगा तो जरूर शेयर करे

Leave a Comment

Your email address will not be published. Required fields are marked *